ਆਸਾ ਮਹਲਾ ੧ ॥

ਰਾਗੁ ਆਸਾ ਗੁਰੂ ਨਾਨਕ ਦੇਵ ਜੀ ਅੰਗ 351
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, First Mahalaa:
आसा महला १ ॥
LINE 02
ਕਰਮਕਰਤੂਤਿਬੇਲਿਬਿਸਥਾਰੀਰਾਮਨਾਮੁਫਲੁਹੂਆ
(ਸਿਮਰਨ ਦੀ ਬਰਕਤਿ ਨਾਲ) ਉਸ ਮਨੁੱਖ ਦਾ ਉੱਚਾ ਆਚਰਨ ਬਣਦਾ ਹੈ (ਇਹ, ਮਾਨੋ, ਉੱਚੀ ਮਨੁੱਖਤਾ ਦੀ ਫੁੱਟੀ ਹੋਈ) ਖਿਲਰੀ ਹੋਈ ਵੇਲ ਹੈ, (ਇਸ ਵੇਲ ਨੂੰ) ਪਰਮਾਤਮਾ ਦਾ ਨਾਮ-ਫਲ ਲੱਗਦਾ ਹੈ (ਉਸ ਦੀ ਸੁਰਤਿ ਨਾਮ ਵਿਚ ਜੁੜੀ ਰਹਿੰਦੀ ਹੈ)
The vine of good actions and character has spread out, and it bears the fruit of the Lord's Name.
करम करतूति बेलि बिसथारी राम नामु फलु हूआ ॥
LINE 03
ਤਿਸੁਰੂਪੁਰੇਖਅਨਾਹਦੁਵਾਜੈਸਬਦੁਨਿਰੰਜਨਿਕੀਆ॥॥
ਮਾਇਆ-ਰਹਿਤ ਪ੍ਰਭੂ ਨੇ ਉਸ ਦੇ ਅੰਦਰ ਸਿਫ਼ਤਿ-ਸਾਲਾਹ ਦਾ ਇਕ ਪ੍ਰਵਾਹ ਚਲਾ ਦਿੱਤਾ ਹੁੰਦਾ ਹੈ (ਉਹ ਪ੍ਰਵਾਹ, ਮਾਨੋ, ਇਕ ਸੰਗੀਤ ਹੈ) ਜੋ ਇਕ-ਰਸ ਪ੍ਰਭਾਵ ਪਾਈ ਰੱਖਦਾ ਹੈ, ਪਰ ਉਸ ਦਾ ਕੋਈ ਰੂਪ-ਰੇਖ ਬਿਆਨ ਨਹੀਂ ਹੋ ਸਕਦਾ ॥੧॥
The Name has no form or outline; it vibrates with the unstruck Sound Current; through the Word of the Shabad, the Immaculate Lord is revealed. ||1||
तिसु रूपु न रेख अनाहदु वाजै सबदु निरंजनि कीआ ॥१॥
LINE 04
ਕਰੇਵਖਿਆਣੁਜਾਣੈਜੇਕੋਈ
ਜੇ ਕੋਈ ਮਨੁੱਖ (ਸਿਮਰਨ ਦੀ ਰਾਹੀਂ) ਪਰਮਾਤਮਾ ਨਾਲ ਜਾਣ-ਪਛਾਣ ਪਾ ਲਏ ਤੇ ਉਸ ਦੀ ਸਿਫ਼ਤਿ-ਸਾਲਾਹ ਕਰਦਾ ਰਹੇ,
One can speak on this only when he knows it.
करे वखिआणु जाणै जे कोई ॥
LINE 05
ਅੰਮ੍ਰਿਤੁਪੀਵੈਸੋਈ॥॥ਰਹਾਉ
ਤਾਂ ਉਹ ਨਾਮ-ਅੰਮ੍ਰਿਤ ਪੀਂਦਾ ਹੈ (ਸਿਮਰਨ ਤੋਂ ਪੈਦਾ ਹੋਣ ਵਾਲਾ ਆਤਮਕ ਆਨੰਦ ਮਾਣਦਾ ਹੈ) ॥੧॥ ਰਹਾਉ ॥
He alone drinks in the Ambrosial Nectar. ||1||Pause||
अंम्रितु पीवै सोई ॥१॥ रहाउ ॥
LINE 06
ਜਿਨੑਪੀਆਸੇਮਸਤਭਏਹੈਤੂਟੇਬੰਧਨਫਾਹੇ
ਜਿਨ੍ਹਾਂ ਜਿਨ੍ਹਾਂ ਜੀਵਾਂ ਨੇ ਉਹ ਨਾਮ-ਰਸ ਪੀਤਾ, ਉਹ ਮਸਤ ਹੋ ਗਏ। (ਉਹਨਾਂ) ਦੇ (ਮਾਇਆ ਵਾਲੇ) ਬੰਧਨ ਤੇ ਫਾਹੇ ਟੁੱਟ ਗਏ।
Those who drink it in are enraptured; their bonds and shackles are cut away.
जिन पीआ से मसत भए है तूटे बंधन फाहे ॥
LINE 07
ਜੋਤੀਜੋਤਿਸਮਾਣੀਭੀਤਰਿਤਾਛੋਡੇਮਾਇਆਕੇਲਾਹੇ॥॥
ਉਹਨਾਂ ਦੇ ਅੰਦਰ ਪਰਮਾਤਮਾ ਦੀ ਜੋਤਿ ਟਿਕ ਗਈ, ਉਹਨਾਂ ਨੇ ਮਾਇਆ ਦੀ ਖ਼ਾਤਰ (ਦਿਨ ਰਾਤ ਦੀ) ਦੌੜ-ਭੱਜ ਛੱਡ ਦਿੱਤੀ (ਭਾਵ, ਉਹ ਮਾਇਆ ਦੇ ਮੋਹ-ਜਾਲ ਵਿਚੋਂ ਬਚ ਗਏ) ॥੨॥
When one's light blends into the Divine Light, then the desire for Maya is ended. ||2||
जोती जोति समाणी भीतरि ता छोडे माइआ के लाहे ॥२॥
LINE 08
ਸਰਬਜੋਤਿਰੂਪੁਤੇਰਾਦੇਖਿਆਸਗਲਭਵਨਤੇਰੀਮਾਇਆ
(ਜਿਸ ਮਨੁੱਖ ਨੇ ਸਿਮਰਨ ਦੀ ਬਰਕਤਿ ਨਾਲ ਨਾਮ-ਰਸ ਪੀਤਾ, ਉਸ ਨੇ, ਹੇ ਪ੍ਰਭੂ!) ਸਾਰੇ ਜੀਵਾਂ ਵਿਚ ਤੇਰਾ ਹੀ ਦੀਦਾਰ ਕੀਤਾ, ਉਸ ਨੇ ਸਾਰੇ ਭਵਨਾਂ ਵਿਚ ਤੇਰੀ ਪੈਦਾ ਕੀਤੀ ਮਾਇਆ ਪ੍ਰਭਾਵ ਪਾਂਦੀ ਵੇਖੀ।
Among all lights, I behold Your Form; all the worlds are Your Maya.
सरब जोति रूपु तेरा देखिआ सगल भवन तेरी माइआ ॥
LINE 09
ਰਾਰੈਰੂਪਿਨਿਰਾਲਮੁਬੈਠਾਨਦਰਿਕਰੇਵਿਚਿਛਾਇਆ॥॥
(ਉਹ ਮਨੁੱਖ ਵੇਖਦਾ ਹੈ ਕਿ) ਪਰਮਾਤਮਾ ਝਗੜੇ-ਰੂਪ ਸੰਸਾਰ ਵਿਚੋਂ ਨਿਰਾਲਾ ਬੈਠਾ ਹੋਇਆ ਹੈ, ਤੇ ਵਿਚੇ ਹੀ ਪ੍ਰਤਿਬਿੰਬ ਵਾਂਗ ਵਿਆਪਕ ਹੋ ਕੇ ਵੇਖ ਭੀ ਰਿਹਾ ਹੈ ॥੩॥
Among the tumults and forms, He sits in serene detachment; He bestows His Glance of Grace upon those who are engrossed in the illusion. ||3||
रारै रूपि निरालमु बैठा नदरि करे विचि छाइआ ॥३॥
LINE 10
ਬੀਣਾਸਬਦੁਵਜਾਵੈਜੋਗੀਦਰਸਨਿਰੂਪਿਅਪਾਰਾ
ਉਹੀ (ਮਨੁੱਖ ਹੈ ਅਸਲ) ਜੋਗੀ ਅਪਾਰ ਪਰਮਾਤਮਾ ਦੇ ਦ੍ਰਿੱਸ਼ ਵਿਚ (ਮਸਤ ਹੋ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ-ਰੂਪ ਬੀਣਾ ਵਜਾਂਦਾ ਰਹਿੰਦਾ ਹੈ।
The Yogi who plays on the instrument of the Shabad gains the Blessed Vision of the Infinitely Beautiful Lord.
बीणा सबदु वजावै जोगी दरसनि रूपि अपारा ॥
LINE 11
ਸਬਦਿਅਨਾਹਦਿਸੋਸਹੁਰਾਤਾਨਾਨਕੁਕਹੈਵਿਚਾਰਾ੪੮॥॥॥
ਨਾਨਕ (ਆਪਣਾ ਇਹ) ਖ਼ਿਆਲ ਦੱਸਦਾ ਹੈ ਕਿ ਇਕ-ਰਸ ਸਿਫ਼ਤਿ-ਸਾਲਾਹ ਵਿਚ ਜੁੜੇ ਰਹਿਣ ਦੇ ਕਾਰਨ ਉਹ ਮਨੁੱਖ ਖਸਮ-ਪ੍ਰਭੂ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ ॥੪॥੮॥
He, the Lord, is immersed in the Unstruck Shabad of the Word, says Nanak, the humble and meek. ||4||8||
सबदि अनाहदि सो सहु राता नानकु कहै विचारा ॥४॥८॥
GURBANI.WORLD