ਆਸਾ ਮਹਲਾ ੧ ॥

ਰਾਗੁ ਆਸਾ ਗੁਰੂ ਨਾਨਕ ਦੇਵ ਜੀ ਅੰਗ 350
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, First Mahalaa:
आसा महला १ ॥
LINE 02
ਪਉਣੁਉਪਾਇਧਰੀਸਭਧਰਤੀਜਲਅਗਨੀਕਾਬੰਧੁਕੀਆ
ਪਰਮਾਤਮਾ ਨੇ ਹਵਾ ਬਣਾਈ, ਸਾਰੀ ਧਰਤੀ ਸਾਜੀ, ਪਾਣੀ ਅੱਗ ਦਾ ਮੇਲ ਕੀਤਾ (ਭਾਵ, ਇਹ ਸਾਰੇ ਵਿਰੋਧੀ ਤੱਤ ਇਕੱਠੇ ਕਰ ਕੇ ਜਗਤ-ਰਚਨਾ ਕੀਤੀ। ਰਚਨਹਾਰ ਪ੍ਰਭੂ ਦੀ ਇਹ ਇਕ ਅਸਚਰਜ ਲੀਲਾ ਹੈ, ਜਿਸ ਤੋਂ ਦਿੱਸਦਾ ਹੈ ਕਿ ਉਹ ਬੇਅੰਤ ਵੱਡੀਆਂ ਤਾਕਤਾਂ ਵਾਲਾ ਹੈ, ਪਰ ਉਸ ਦੀ ਇਹ ਵਡਿਆਈ ਭੁੱਲ ਕੇ ਨਿਰਾ ਰਾਵਣ ਦੇ ਮਾਰਨ ਵਿਚ ਹੀ ਉਸ ਦੀ ਵਡਿਆਈ ਸਮਝਣੀ ਭੁੱਲ ਹੈ)।
He created the air, and He supports the whole world; he bound water and fire together.
पउणु उपाइ धरी सभ धरती जल अगनी का बंधु कीआ ॥
LINE 03
ਅੰਧੁਲੈਦਹਸਿਰਿਮੂੰਡੁਕਟਾਇਆਰਾਵਣੁਮਾਰਿਕਿਆਵਡਾਭਇਆ॥॥
ਅਕਲ ਦੇ ਅੰਨ੍ਹੇ ਰਾਵਣ ਨੇ ਆਪਣੀ ਮੌਤ (ਮੂਰਖਪਣ ਵਿਚ) ਸਹੇੜੀ, ਪਰਮਾਤਮਾ (ਨਿਰਾ ਉਸ ਮੂਰਖ) ਰਾਵਣ ਨੂੰ ਮਾਰ ਕੇ ਹੀ ਵੱਡਾ ਨਹੀਂ ਹੋ ਗਿਆ ॥੧॥
The blind, ten-headed Raavan had his heads cut off, but what greatness was obtained by killing him? ||1||
अंधुलै दहसिरि मूंडु कटाइआ रावणु मारि किआ वडा भइआ ॥१॥
LINE 04
ਕਿਆਉਪਮਾਤੇਰੀਆਖੀਜਾਇ
(ਹੇ ਪ੍ਰਭੂ!) ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
What Glories of Yours can be chanted?
किआ उपमा तेरी आखी जाइ ॥
LINE 05
ਤੂੰਸਰਬੇਪੂਰਿਰਹਿਆਲਿਵਲਾਇ॥॥ਰਹਾਉ
ਤੂੰ ਸਭ ਜੀਵਾਂ ਵਿਚ ਵਿਆਪਕ ਹੈਂ, ਮੌਜੂਦ ਹੈਂ ॥੧॥ ਰਹਾਉ ॥
You are totally pervading everywhere; You love and cherish all. ||1||Pause||
तूं सरबे पूरि रहिआ लिव लाइ ॥१॥ रहाउ ॥
LINE 06
ਜੀਅਉਪਾਇਜੁਗਤਿਹਥਿਕੀਨੀਕਾਲੀਨਥਿਕਿਆਵਡਾਭਇਆ
(ਹੇ ਅਕਾਲ ਪੁਰਖ!) ਸ੍ਰਿਸ਼ਟੀ ਦੇ ਸਾਰੇ ਜੀਵ ਪੈਦਾ ਕਰ ਕੇ ਸਭਨਾਂ ਦੀ ਜੀਵਨ-ਜੁਗਤ ਤੂੰ ਆਪਣੇ ਹੱਥ ਵਿਚ ਰੱਖੀ ਹੋਈ ਹੈ, (ਸਭ ਨੂੰ ਨੱਥਿਆ ਹੋਇਆ ਹੈ) ਨਿਰਾ ਕਾਲੀ-ਨਾਗ ਨੂੰ ਨੱਥ ਕੇ ਤੂੰ ਵੱਡਾ ਨਹੀਂ ਹੋ ਗਿਆ।
You created all beings, and You hold the world in Your Hands; what greatness is it to put a ring in the nose of the black cobra, as Krishna did?
जीअ उपाइ जुगति हथि कीनी काली नथि किआ वडा भइआ ॥
LINE 07
ਕਿਸੁਤੂੰਪੁਰਖੁਜੋਰੂਕਉਣਕਹੀਐਸਰਬਨਿਰੰਤਰਿਰਵਿਰਹਿਆ॥॥
ਨਾਹ ਤੂੰ ਕਿਸੇ ਖ਼ਾਸ ਇਸਤ੍ਰੀ ਦਾ ਖਸਮ ਹੈਂ, ਨਾਹ ਕੋਈ ਇਸਤ੍ਰੀ ਤੇਰੀ ਵਹੁਟੀ ਹੈ, ਤੂੰ ਸਭ ਜੀਵਾਂ ਦੇ ਅੰਦਰ ਇੱਕ-ਰਸ ਮੌਜੂਦ ਹੈਂ ॥੨॥
Whose Husband are You? Who is Your wife? You are subtly diffused and pervading in all. ||2||
किसु तूं पुरखु जोरू कउण कहीऐ सरब निरंतरि रवि रहिआ ॥२॥
LINE 08
ਨਾਲਿਕੁਟੰਬੁਸਾਥਿਵਰਦਾਤਾਬ੍ਰਹਮਾਭਾਲਣਸ੍ਰਿਸਟਿਗਇਆ
(ਕਹਿੰਦੇ ਹਨ ਕਿ ਜੇਹੜਾ) ਬ੍ਰਹਮਾ ਕੌਲ ਦੀ ਨਾਲ ਵਿਚੋਂ ਜੰਮਿਆ ਸੀ, ਵਿਸ਼ਨੂੰ ਉਸ ਦਾ ਹਮਾਇਤੀ ਸੀ, ਉਹ ਬ੍ਰਹਮਾ ਪਰਮਾਤਮਾ ਦੀ ਕੁਦਰਤ ਦਾ ਅੰਤ ਲੱਭਣ ਵਾਸਤੇ ਗਿਆ,
Brahma, the bestower of blessings, entered the stem of the lotus, with his relatives, to find the extent of the universe.
नालि कुटंबु साथि वरदाता ब्रहमा भालण स्रिसटि गइआ ॥
LINE 09
ਆਗੈਅੰਤੁਪਾਇਓਤਾਕਾਕੰਸੁਛੇਦਿਕਿਆਵਡਾਭਇਆ॥॥
(ਉਸ ਨਾਲ ਦੇ ਵਿਚ ਹੀ ਭਟਕਦਾ ਰਿਹਾ) ਪਰ ਅੰਤ ਨ ਲੱਭ ਸਕਿਆ। (ਅਕਾਲ ਪੁਰਖ ਬੇਅੰਤ ਕੁਦਰਤ ਦਾ ਮਾਲਕ ਹੈ) ਨਿਰਾ ਕੰਸ ਨੂੰ ਮਾਰ ਕੇ ਉਹ ਕਿਤਨਾ ਕੁ ਵੱਡਾ ਬਣ ਗਿਆ? (ਇਹ ਤਾਂ ਉਸ ਦੇ ਅੱਗੇ ਸਾਧਾਰਨ ਜਿਹੀ ਗੱਲ ਹੈ) ॥੩॥
Proceeding on, he could not find its limits; what glory was obtained by killing Kansa, the king? ||3||
आगै अंतु न पाइओ ता का कंसु छेदि किआ वडा भइआ ॥३॥
LINE 10
ਰਤਨਉਪਾਇਧਰੇਖੀਰੁਮਥਿਆਹੋਰਿਭਖਲਾਏਜਿਅਸੀਕੀਆ
(ਕਹਿੰਦੇ ਹਨ ਕਿ ਦੇਵਤਿਆਂ ਤੇ ਦੈਂਤਾਂ ਨੇ ਰਲ ਕੇ) ਸਮੁੰਦਰ ਰਿੜਕਿਆ ਤੇ (ਉਸ ਵਿਚੋਂ) ਚੌਦਾਂ ਰਤਨ ਕੱਢੇ, (ਵੰਡਣ ਵੇਲੇ ਉਹ ਦੋਵੇਂ ਧੜੇ) ਗੁੱਸੇ ਵਿਚ ਆ ਆ ਕੇ ਆਖਣ ਲੱਗੇ ਕਿ ਇਹ ਰਤਨ ਅਸਾਂ ਕੱਢੇ ਹਨ, ਅਸਾਂ ਕੱਢੇ ਹਨ (ਆਪਣੇ ਵਲੋਂ ਪਰਮਾਤਮਾ ਦੀ ਵਡਿਆਈ ਬਿਆਨ ਕਰਨ ਲਈ ਕਹਿੰਦੇ ਹਨ ਕਿ ਪਰਮਾਤਮਾ ਨੇ ਮੋਹਣੀ ਅਵਤਾਰ ਧਾਰ ਕੇ ਉਹ ਰਤਨ) ਇਕ ਇਕ ਕਰ ਕੇ ਵੰਡ ਦਿੱਤੇ,
The jewels were produced and brought forth by churning the ocean of milk. The other gods proclaimed "We are the ones who did this!"
रतन उपाइ धरे खीरु मथिआ होरि भखलाए जि असी कीआ ॥
LINE 11
ਕਹੈਨਾਨਕੁਛਪੈਕਿਉਛਪਿਆਏਕੀਏਕੀਵੰਡਿਦੀਆ੪੭॥॥॥
(ਪਰ) ਨਾਨਕ ਆਖਦਾ ਹੈ- (ਕਿ ਨਿਰੇ ਇਹ ਰਤਨ ਵੰਡਣ ਨਾਲ ਪਰਮਾਤਮਾ ਦੀ ਕੇਹੜੀ ਵਡਿਆਈ ਬਣ ਗਈ, ਉਸ ਦੀਆਂ ਵਡਿਆਈਆਂ ਤਾਂ ਉਸ ਦੀ ਰਚੀ ਕੁਦਰਤਿ ਵਿਚੋਂ ਥਾਂ ਥਾਂ ਦਿੱਸ ਰਹੀਆਂ ਹਨ) ਉਹ ਭਾਵੇਂ ਆਪਣੀ ਕੁਦਰਤਿ ਵਿਚ ਲੁਕਿਆ ਹੋਇਆ ਹੈ, ਪਰ ਲੁਕਿਆ ਰਹਿ ਨਹੀਂ ਸਕਦਾ (ਪ੍ਰਤੱਖ ਉਸ ਦੀ ਬੇਅੰਤ ਕੁਦਰਤਿ ਦੱਸ ਰਹੀ ਹੈ ਕਿ ਉਹ ਬਹੁਤ ਤਾਕਤਾਂ ਦਾ ਮਾਲਕ ਹੈ) ॥੪॥੭॥
Says Nanak, by hiding, how can the Lord be hidden? He has given each their share, one by one. ||4||7||
कहै नानकु छपै किउ छपिआ एकी एकी वंडि दीआ ॥४॥७॥
GURBANI.WORLD