GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 293
Display Settings
Translations
ਹਲਤੁਪਲਤੁਦੁਇਲੇਹੁਸਵਾਰਿ
ਲੋਕ ਤੇ ਪਰਲੋਕ ਦੋਵੇਂ ਸੁਧਾਰ ਲਵੋ,
Embellish both this world and the next;
हलतु पलतु दुइ लेहु सवारि ॥
ਰਾਮਨਾਮੁਅੰਤਰਿਉਰਿਧਾਰਿ
ਪ੍ਰਭੂ ਦਾ ਨਾਮ ਅੰਦਰ ਹਿਰਦੇ ਵਿਚ ਟਿਕਾਓ।
enshrine the Lord's Name deep within your heart.
राम नामु अंतरि उरि धारि ॥
ਪੂਰੇਗੁਰਕੀਪੂਰੀਦੀਖਿਆ
ਪੂਰੇ ਸਤਿਗੁਰੂ ਦੀ ਸਿੱਖਿਆ ਭੀ ਪੂਰਨ (ਭਾਵ, ਮੁਕੰਮਲ) ਹੁੰਦੀ ਹੈ,
Perfect are the Teachings of the Perfect Guru.
पूरे गुर की पूरी दीखिआ ॥
ਜਿਸੁਮਨਿਬਸੈਤਿਸੁਸਾਚੁਪਰੀਖਿਆ
ਜਿਸ ਮਨੁੱਖ ਦੇ ਮਨ ਵਿਚ (ਇਹ ਸਿੱਖਿਆ) ਵੱਸਦੀ ਹੈ ਉਸ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਸਮਝ ਆ ਜਾਂਦਾ ਹੈ।
That person, within whose mind it abides, realizes the Truth.
जिसु मनि बसै तिसु साचु परीखिआ ॥
ਮਨਿਤਨਿਨਾਮੁਜਪਹੁਲਿਵਲਾਇ
ਮਨ ਤੇ ਸਰੀਰ ਦੀ ਰਾਹੀਂ ਲਿਵ ਜੋੜ ਕੇ ਨਾਮ ਜਪਹੁ,
With your mind and body, chant the Naam; lovingly attune yourself to it.
मनि तनि नामु जपहु लिव लाइ ॥
ਦੂਖੁਦਰਦੁਮਨਤੇਭਉਜਾਇ
ਦੁਖ ਦਰਦ ਅਤੇ ਮਨ ਤੋਂ ਡਰ ਦੂਰ ਹੋ ਜਾਏਗਾ।
Sorrow, pain and fear shall depart from your mind.
दूखु दरदु मन ते भउ जाइ ॥
ਸਚੁਵਾਪਾਰੁਕਰਹੁਵਾਪਾਰੀ
ਹੇ ਵਣਜਾਰੇ ਜੀਵ! ਸੱਚਾ ਵਣਜ ਕਰਹੁ,
Deal in the true trade, O trader,
सचु वापारु करहु वापारी ॥
ਦਰਗਹਨਿਬਹੈਖੇਪਤੁਮਾਰੀ
(ਨਾਮ ਰੂਪ ਸੱਚੇ ਵਣਜ ਨਾਲ) ਤੁਹਾਡਾ ਸੌਦਾ ਪ੍ਰਭੂ ਦੀ ਦਰਗਾਹ ਵਿਚ ਮੁੱਲ ਪਾਏਗਾ।
and your merchandise shall be safe in the Court of the Lord.
दरगह निबहै खेप तुमारी ॥
ਏਕਾਟੇਕਰਖਹੁਮਨਮਾਹਿ
ਮਨ ਵਿਚ ਇਕ ਅਕਾਲ ਪੁਰਖ ਦਾ ਆਸਰਾ ਰੱਖੋ,
Keep the Support of the One in your mind.
एका टेक रखहु मन माहि ॥
ਨਾਨਕਬਹੁਰਿਆਵਹਿਜਾਹਿ॥੬॥
ਹੇ ਨਾਨਕ! ਮੁੜ ਜੰਮਣ ਮਰਨ ਦਾ ਗੇੜ ਨਹੀਂ ਹੋਵੇਗਾ ॥੬॥
O Nanak, you shall not have to come and go in reincarnation again. ||6||
नानक बहुरि न आवहि जाहि ॥६॥
GURBANI.WORLD
ਪਿਛਲਾ Share ਹੋਮ Save ਅਗਲਾ