LINE 01
ਆਸਾਵਰੀਮਹਲਾ੫॥
Aasaavaree, Fifth Mahalaa:
आसावरी महला ५ ॥
LINE 02
ਕਾਰਨਕਰਨਤੂੰਹਾਂ॥
(ਹੇ ਪ੍ਰਭ!) ਤੂੰ ਸਾਰੇ ਜਗਤ ਦਾ ਰਚਨਹਾਰ ਹੈਂ,
You are the Creator, the Cause of causes.
कारन करन तूं हां ॥
LINE 03
ਅਵਰੁਨਾਸੁਝੈਮੂੰਹਾਂ॥
ਤੈਥੋਂ ਬਿਨਾ ਮੈਨੂੰ ਕੋਈ ਹੋਰ ਨਹੀਂ ਸੁੱਝਦਾ (ਜੋ ਇਹ ਤਾਕਤ ਰੱਖਦਾ ਹੋਵੇ),
I cannot think of any other.
अवरु ना सुझै मूं हां ॥
LINE 04
ਕਰਹਿਸੁਹੋਈਐਹਾਂ॥
ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ ਉਹੀ (ਜਗਤ ਵਿਚ) ਵਰਤਦਾ ਹੈ।
Whatever You do, comes to pass.
करहि सु होईऐ हां ॥
LINE 05
ਸਹਜਿਸੁਖਿਸੋਈਐਹਾਂ॥
ਉਹੀ ਮਨੁਖ ਆਤਮਕ ਅਡੋਲਤਾ ਵਿਚ ਆਨੰਦ ਵਿਚ ਲੀਨ ਰਹਿ ਸਕੀਦਾ ਹੈ,
I sleep in peace and poise.
सहजि सुखि सोईऐ हां ॥
LINE 06
ਧੀਰਜਮਨਿਭਏਹਾਂ॥
ਤੇ ਉਸ ਦਾ ਹੀ ਮਨ ਵਿਚ ਹੌਸਲਾ ਬੱਝ ਜਾਂਦਾ ਹੈ,
My mind has become patient,
धीरज मनि भए हां ॥
LINE 07
ਪ੍ਰਭਕੈਦਰਿਪਏਮੇਰੇਮਨਾ੧॥॥ਰਹਾਉ॥
ਹੇ ਮੇਰੇ ਮਨ! (ਚਤੁਰਾਈਆਂ ਛੱਡ ਕੇ) ਜੋ ਮਨੁਖ ਪਰਮਾਤਮਾ ਦੇ ਦਰ ਤੇ ਡਿੱਗ ਪਵੇ ॥੧॥ ਰਹਾਉ ॥
since I fell at God's Door, O my mind. ||1||Pause||
प्रभ कै दरि पए मेरे मना ॥१॥ रहाउ ॥
LINE 08
ਸਾਧੂਸੰਗਮੇਹਾਂ॥
(ਹੇ ਮੇਰੇ ਮਨ) ਗੁਰੂ ਦੀ ਸੰਗਤਿ ਵਿਚ ਰਿਹਾਂ,
Joining the Saadh Sangat, the Company of the Holy,
साधू संगमे हां ॥
LINE 09
ਪੂਰਨਸੰਜਮੇਹਾਂ॥
ਉਹ ਜੁਗਤਿ ਪੂਰਨ ਤੌਰ ਤੇ ਆ ਜਾਂਦੀ ਹੈ।
I gained perfect control over my senses.
पूरन संजमे हां ॥
LINE 10
ਜਬਤੇਛੁਟੇਆਪਹਾਂ॥
(ਹੇ ਮਨ!) ਜਿਸ ਵੇਲੇ (ਮਨੁੱਖ ਦੇ ਅੰਦਰੋਂ) ਹਉਮੈ ਅਹੰਕਾਰ ਮੁੱਕ ਜਾਂਦਾ ਹੈ,
Ever since I rid myself of my self-conceit,
जब ते छुटे आप हां ॥
LINE 11
ਤਬਤੇਮਿਟੇਤਾਪਹਾਂ॥
(ਤੇ ਗੁਰੂ ਦੀ ਓਟ ਠੀਕ ਜਾਪਦੀ ਹੈ) ਉਸੇ ਵੇਲੇ ਤੋਂ (ਮਨ ਦੇ) ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ।
my sufferings have ended.
तब ते मिटे ताप हां ॥
LINE 12
ਕਿਰਪਾਧਾਰੀਆਹਾਂ॥
ਹੇ ਜਗਤ ਦੇ ਮਾਲਕ-ਪ੍ਰਭੂ! ਮੇਰੇ ਉੱਤੇ ਮੇਹਰ ਕਰ,
He has showered His Mercy upon me.
किरपा धारीआ हां ॥
LINE 13
ਪਤਿਰਖੁਬਨਵਾਰੀਆਮੇਰੇਮਨਾ੧॥॥
ਤੇ ਮੇਰੀ (ਸਰਨ ਪਏ ਦੀ) ਇੱਜ਼ਤ ਰੱਖ ॥੧॥
The Creator Lord has preserved my honor, O my mind. ||1||
पति रखु बनवारीआ मेरे मना ॥१॥
LINE 14
ਇਹੁਸੁਖੁਜਾਨੀਐਹਾਂ॥
(ਹੇ ਮੇਰੇ ਮਨ!) ਇਸੇ ਨੂੰ ਹੀ ਸੁਖ (ਦਾ ਮੂਲ) ਸਮਝਣਾ ਚਾਹੀਦਾ ਹੈ,
Know that this is the only peace;
इहु सुखु जानीऐ हां ॥
LINE 15
ਹਰਿਕਰੇਸੁਮਾਨੀਐਹਾਂ॥
ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ (ਮਿੱਠਾ ਕਰ ਕੇ) ਮੰਨਣਾ ਚਾਹੀਦਾ ਹੈ,
accept whatever the Lord does.
हरि करे सु मानीऐ हां ॥
LINE 16
ਮੰਦਾਨਾਹਿਕੋਇਹਾਂ॥
ਹੇ ਮਨ! ਜੇਹੜਾ ਮਨੁੱਖ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਦਾ ਹੈ,
No one is bad.
मंदा नाहि कोइ हां ॥
LINE 17
ਸੰਤਕੀਰੇਨਹੋਇਹਾਂ॥
ਉਸ ਨੂੰ (ਜਗਤ ਵਿਚ) ਕੋਈ ਭੈੜਾ ਨਹੀਂ ਦਿੱਸਦਾ।
Become the dust of the Feet of the Saints.
संत की रेन होइ हां ॥
LINE 18
ਆਪੇਜਿਸੁਰਖੈਹਾਂ॥
(ਪਰਮਾਤਮਾ) ਆਪ ਹੀ ਜਿਸ ਮਨੁੱਖ ਨੂੰ (ਵਿਕਾਰਾਂ ਵਲੋਂ) ਬਚਾਂਦਾ ਹੈ,
He Himself preserves those
आपे जिसु रखै हां ॥
LINE 19
ਹਰਿਅੰਮ੍ਰਿਤੁਸੋਚਖੈਮੇਰੇਮਨਾ੨॥॥
ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਪੀਂਦਾ ਹੈ ॥੨॥
who taste the Ambrosial Nectar of the Lord, O my mind. ||2||
हरि अंम्रितु सो चखै मेरे मना ॥२॥
LINE 20
ਜਿਸਕਾਨਾਹਿਕੋਇਹਾਂ॥
(ਹੇ ਮੇਰੇ ਮਨ!) ਜਿਸ ਮਨੁੱਖ ਦਾ ਕੋਈ ਭੀ ਸਹਾਈ ਨਹੀਂ ਬਣਦਾ,
One who has no one to call his own
जिस का नाहि कोइ हां ॥
LINE 21
ਤਿਸਕਾਪ੍ਰਭੂਸੋਇਹਾਂ॥
(ਜੇ ਉਹ ਪ੍ਰਭੂ ਦੀ ਸਰਨ ਆ ਪਏ, ਤਾਂ) ਉਹ ਪ੍ਰਭੂ ਉਸ ਦਾ ਰਾਖਾ ਬਣ ਜਾਂਦਾ ਹੈ।
God belongs to him.
तिस का प्रभू सोइ हां ॥
LINE 22
ਅੰਤਰਗਤਿਬੁਝੈਹਾਂ॥
ਉਹ ਪਰਮਾਤਮਾ ਹਰੇਕ ਦੇ ਦਿਲ ਦੀ ਗੱਲ ਜਾਣ ਲੈਂਦਾ ਹੈ,
God knows the state of our innermost being.
अंतरगति बुझै हां ॥
LINE 23
ਸਭੁਕਿਛੁਤਿਸੁਸੁਝੈਹਾਂ॥
ਉਸ ਨੂੰ ਹਰੇਕ ਜੀਵ ਦੀ ਹਰੇਕ ਮਨੋ-ਕਾਮਨਾ ਦੀ ਸਮਝ ਆ ਜਾਂਦੀ ਹੈ।
He knows everything.
सभु किछु तिसु सुझै हां ॥
LINE 24
ਪਤਿਤਉਧਾਰਿਲੇਹੁਹਾਂ॥
(ਸਾਨੂੰ ਵਿਕਾਰਾਂ ਵਿਚ) ਡਿੱਗੇ ਜੀਵਾਂ ਨੂੰ (ਵਿਕਾਰਾਂ ਤੋਂ) ਬਚਾ ਲੈ!
Please, Lord, save the sinners.
पतित उधारि लेहु हां ॥
LINE 25
ਨਾਨਕਅਰਦਾਸਿਏਹੁਮੇਰੇਮਨਾ੩੬੧੬੨॥॥॥॥
ਹੇ ਨਾਨਕ! ਮੇਰਾ ਮਨ, (ਪਰਮਾਤਮਾ ਦੇ ਦਰ ਤੇ) ਇਉਂ ਅਰਜ਼ੋਈ ਕਰਦਾ ਹੈ ॥੩॥੬॥੧੬੨॥
This is Nanak's prayer, O my mind. ||3||6||162||
नानक अरदासि एहु मेरे मना ॥३॥६॥१६२॥
GURBANI.WORLD