LINE 01
ਰੂਆਲਛੰਦ॥
ਰੂਆਲ ਛੰਦ:
ROOAAL STANZA
रूआल छंद ॥
LINE 02
ਸਾਜਿਸਾਜਿਚਲੇਤਹਾਰਣਿਰਾਛਸੇਂਦ੍ਰਅਨੇਕ॥
ਅਨੇਕ ਰਾਖਸ਼ ਸੈਨਾਪਤੀ ਸਜ-ਧਜ ਕੇ ਯੁੱਧ-ਭੂਮੀ ਲਈ ਚਲ ਪਏ।
Decorating their forces many demon-generals marched towards the battlefield.
साजि साजि चले तहा रणि राछसेंद्र अनेक ॥
LINE 03
ਅਰਧਮੁੰਡਿਤਮੁੰਡਿਤੇਕਜਟਾਧਰੇਸੁਅਰੇਕ॥
(ਕਈਆਂ ਦੇ) ਪੂਰੇ ਅਤੇ (ਕਈਆਂ ਦੇ) ਅੱਧੇ ਸਿਰ ਮੁੰਨੇ ਹੋਏ ਸਨ ਅਤੇ ਕਈਆਂ ਨੇ ਜੱਟਾਂ ਧਾਰਨ ਕੀਤੀਆਂ ਹੋਈਆਂ ਸਨ।
Many warriors are with half-shaven heads, many with fullshaven hads and many are with matted hair.
अरध मुंडित मुंडितेक जटा धरे सु अरेक ॥
LINE 04
ਕੋਪਿਓਪੰਦੈਸਬੈਕਰਿਸਸਤ੍ਰਅਸਤ੍ਰਨਚਾਇ॥
ਉਹ ਸਾਰੇ ਕ੍ਰੋਧਵਾਨ ਹੋ ਕੇ ਅਸਤ੍ਰ-ਸ਼ਸਤ੍ਰ ਹੱਥਾਂ ਵਿਚ ਨਚਾ ਰਹੇ ਸਨ
All of them in great fury, are causing the dance of their weapons and armour.
कोपि ओपं दै सबै करि ससत्र असत्र नचाइ ॥
LINE 05
ਧਾਇਧਾਇਕਰੈਪ੍ਰਹਾਰਨਤਿਛਤੇਗਕੰਪਾਇ੪੬੮॥॥॥
ਅਤੇ ਦੌੜ ਦੌੜ ਕੇ ਤਿਖੀਆਂ ਤਲਵਾਰਾਂ ਨੂੰ ਕੰਬਾ ਕੰਬਾ ਕੇ ਵਾਰ ਕਰ ਰਹੇ ਸਨ ॥੪॥੬੮॥
They are running and striking blows, causing their sharp swords to shake and glitter. 4.68
धाइ धाइ करै प्रहारन तिछ तेग कंपाइ ॥४॥६८॥
LINE 06
ਸਸਤ੍ਰਅਸਤ੍ਰਲਗੇਜਿਤੇਸਬਫੂਲਮਾਲਹੁਐਗਏ॥
ਜਿਤਨੇ ਵੀ ਅਸਤ੍ਰ-ਸ਼ਸਤ੍ਰ (ਦੇਵੀ ਨੂੰ) ਲਗੇ, ਉਹ ਸਭ ਫੁੱਲਾਂ ਦੀ ਮਾਲਾ ਬਣ ਗਏ।
All the blows of weapons and arms, which struck the goddess, they appeared as garlands of flowers around her neck.
ससत्र असत्र लगे जिते सब फूल माल हुऐ गए ॥
LINE 07
ਕੋਪਓਪਬਿਲੋਕਿਅਤਿਭੁਤਦਾਨਵੰਬਿਸਮੈਭਏ॥
ਕ੍ਰੋਧਵਾਨ ਹੋਏ ਦਾਨਵ (ਇਸ) ਅਜੀਬ (ਕੌਤਕ) ਨੂੰ ਵੇਖ ਕੇ ਹੈਰਾਨ ਹੋ ਗਏ।
Seeing this all the demons were filled with anger and astonishment.
कोप ओप बिलोकि अतिभुत दानवं बिसमै भए ॥
LINE 08
ਦਉਰਦਉਰਅਨੇਕਆਯੁਧਫੇਰਿਫੇਰਿਪ੍ਰਹਾਰਹੀ॥
(ਉਹ) ਦੌੜ ਦੌੜ ਕੇ ਅਨੇਕ ਸ਼ਸਤ੍ਰਾਂ ਨਾਲ ਬਾਰ ਬਾਰ ਪ੍ਰਹਾਰ ਕਰ ਰਹੇ ਸਨ।
Many of them, running ahead repeatedly strike blows with their weapons.
दउर दउर अनेक आयुध फेरि फेरि प्रहारही ॥
LINE 09
ਜੂਝਿਜੂਝਿਗਿਰੈਅਰੇਕਸੁਮਾਰਮਾਰਪੁਕਾਰਹੀ੫੬੯॥॥॥
(ਉਨ੍ਹਾਂ ਵਿਚੋਂ ਕੋਈ) ਲੜ ਲੜ ਕੇ ਡਿਗਦੇ ਹੋਏ ਮਾਰੋ-ਮਾਰੋ ਪੁਕਾਰ ਰਹੇ ਸਨ ॥੫॥੬੯॥
And with shouts of “kill, kill”, they are fighting and falling down.5.69.
जूझि जूझि गिरै अरेक सु मार मार पुकारही ॥५॥६९॥
LINE 10
ਰੇਲਿਰੇਲਿਚਲੇਹਏਂਦ੍ਰਨਪੇਲਿਪੇਲਿਗਜੇਂਦ੍ਰ॥
ਘੋੜ-ਚੜ੍ਹੇ ਸੈਨਾ-ਨਾਇਕ (ਘੋੜਿਆਂ ਨੂੰ) ਅਗੇ ਵਧਾ-ਵਧਾ ਕੇ ਚਲ ਰਹੇ ਸਨ ਅਤੇ ਹਾਥੀ-ਚੜ੍ਹੇ ਸੈਨਾਪਤੀ (ਹਾਥੀਆਂ ਨੂੰ) ਅਗੇ ਨੂੰ ਠੇਲ੍ਹ ਰਹੇ ਸਨ।
The horse-rider generals are driving forward theh horses and the elephant-rider generals are goading their elephants.
रेलि रेलि चले हएंद्रन पेलि पेलि गजेंद्र ॥
LINE 11
ਝੇਲਿਝੇਲਿਅਨੰਤਆਯੁਧਹੇਲਿਹੇਲਿਰਿਪੇਂਦ੍ਰ॥
ਅਨੰਤ ਸ਼ਸਤ੍ਰਾਂ (ਦੀ ਮਾਰ ਨੂੰ) ਝਲਦੇ ਹੋਏ ਵੈਰੀਆਂ ਦੇ ਸੈਨਾਪਤੀ ਹੱਲੇ ਤੇ ਹੱਲਾ ਬੋਲਦੇ ਸਨ।
Facing unlimited weapons, the enemies’ generals, enduring the blows, are still making an assault.
झेलि झेलि अनंत आयुध हेलि हेलि रिपेंद्र ॥
LINE 12
ਗਾਹਿਗਾਹਿਫਿਰੇਫਵਜਨਬਾਹਿਬਾਹਿਖਤੰਗ॥
(ਉਹ ਹਾਥੀ ਅਤੇ ਘੋੜ-ਚੜ੍ਹੇ) ਫ਼ੌਜਾਂ ਨੂੰ ਗਾਹ ਗਾਹ ਕੇ ਹੱਥਾ ਨਾਲ ਤੀਰ ਚਲਾਉਂਦੇ ਸਨ।
The armies crushing the warriors are marching forward and showering their arrows.
गाहि गाहि फिरे फवजन बाहि बाहि खतंग ॥
LINE 13
ਅੰਗਭੰਗਗਿਰੇਕਹੂੰਰਣਿਰੰਗਸੂਰਉਤੰਗ੬੭੦॥॥॥
ਕਈ ਸ੍ਰੇਸ਼ਠ ਸੂਰਮੇ ਅੰਗ ਕਟਵਾ ਕੇ ਰਣ-ਭੂਮੀ ਵਿਚ ਡਿਗੇ ਪਏ ਸਨ ॥੬॥੭੦॥
Many heroic fighters, becoming limbless, have fallen down in the battlefield.6.70.
अंग भंग गिरे कहूं रणि रंग सूर उतंग ॥६॥७०॥
LINE 14
ਝਾਰਿਝਾਰਿਫਿਰੇਸਰੋਤਮਡਾਰਿਝਾਰਿਕ੍ਰਿਪਾਨ॥
ਉਤਮ ਕਿਸਮ ਦੇ ਤੀਰਾਂ ਨਾਲ (ਵੈਰੀ ਸੈਨਿਕਾਂ ਨੂੰ) ਝਾੜਦੇ ਫਿਰਦੇ ਸਨ, ਕਿਤੇ ਕ੍ਰਿਪਾਨਾਂ ਨਾਲ (ਇਕ ਦੂਜੇ ਨੂੰ) ਝਾੜ ਕੇ ਸੁਟ ਰਹੇ ਸਨ।
Some where the shafts are falling like rain-showers and somewhere the swords are striking blows collectively.
झारि झारि फिरे सरोतम डारि झारि क्रिपान ॥
LINE 15
ਸੈਲਸੇਰਣਿਪੁੰਜਕੁੰਜਰਸੂਰਸੀਸਬਖਾਨ॥
(ਰਣ-ਭੂਮੀ ਦੇ ਦ੍ਰਿਸ਼ ਦਾ ਰੂਪਕ ਦੁਆਰਾ ਵਰਣਨ ਕਰਦਿਆਂ ਕਵੀ ਲਿਖਦਾ ਹੈ ਕਿ) ਰਣ ਵਿਚ ਹਾਥੀਆਂ ਦਾ ਝੁੰਡ ਪਰਬਤ ਹਨ ਅਤੇ ਸੂਰਮਿਆਂ ਦੇ ਸਿਰ ਪੱਥਰ ਹਨ।
The elephants seen together are like stony rocks and the heads of the warriors appear like stones.
सैल से रणि पुंज कुंजर सूर सीस बखान ॥
LINE 16
ਬਕ੍ਰਨਕ੍ਰਭੁਜਾਸੁਸੋਭਿਤਚਕ੍ਰਸੇਰਥਚਕ੍ਰ॥
ਵਿੰਗੀਆਂ ਬਾਂਹਵਾਂ ਮਗਰਮੱਛ ਹਨ ਅਤੇ ਰੱਥਾਂ ਦੇ ਗੋਲਾਕਾਰ ਪਹੀਏ ਕਛੂਏ ਸੋਭ ਰਹੇ ਹਨ।
The crooked arms appear like octopus and the chariot wheels are like tortoises.
बक्र नक्र भुजा सु सोभित चक्र से रथ चक्र ॥
LINE 17
ਕੇਸਪਾਸਿਸਿਬਾਲਸੋਹਤਅਸਥਚੂਰਸਰਕ੍ਰ੭੭੧॥॥॥
ਕੇਸ ਅਤੇ ਫੰਧੇ ਕਾਈ ਜਿਹੇ ਦਿਖ ਰਹੇ ਹਨ। ਹੱਡੀਆਂ ਦਾ ਚੂਰਾ ਹੀ ਰੇਤ ਹੈ ॥੭॥੭੧॥
The hair seem like noose and scum and the crushed bones like sand.7.71.
केस पासि सिबाल सोहत असथ चूर सरक्र ॥७॥७१॥
LINE 18
ਸਜਿਸਜਿਚਲੇਹਥਿਆਰਨਗਜਿਗਜਿਗਜੇਂਦ੍ਰ॥
ਹਾਥੀਆਂ ਉਤੇ ਸਵਾਰ ਸੈਨਾਪਤੀ ਹਥਿਆਰਾਂ ਨੂੰ ਸਜਾ ਸਜਾ ਕੇ ਗਜ ਵਜ ਕੇ ਚਲ ਰਹੇ ਹਨ।
The warriors have bedecked themselves with weapons and the elephants are roaring wihil moving forward.
सजि सजि चले हथिआरन गजि गजि गजेंद्र ॥
LINE 19
ਬਜਿਬਜਿਸਬਜਬਾਜਨਭਜਿਭਜਿਹਏਂਦ੍ਰ॥
ਵਾਜਿਆਂ ਨੂੰ ਵਜਾਉਂਦੇ ਹੋਏ, ਘੋੜ-ਚੜ੍ਹੇ ਸੈਨਾਪਤੀ ਘੋੜਿਆਂ ਨੂੰ ਭਜਾਈ ਜਾ ਰਹੇ ਹਨ।
The horse-riding warriors are speedily moving with the sounds of various types of musical instruments.
बजि बजि सबज बाजन भजि भजि हएंद्र ॥
LINE 20
ਮਾਰਮਾਰਪੁਕਾਰਕੈਹਥੀਆਰਹਾਥਿਸੰਭਾਰ॥
ਹੱਥਾਂ ਵਿਚ ਹਥਿਆਰ ਸੰਭਾਲ ਕੇ ਅਤੇ 'ਮਾਰੋ ਮਾਰੋ' ਪੁਕਾਰਦੇ ਹੋਏ
Holding their weapons in their hands, the heroes are shouting “kill, kill”.
मार मार पुकार कै हथीआर हाथि संभार ॥
LINE 21
ਧਾਇਧਾਇਪਰੇਨਿਸਾਚਬਾਇਸੰਖਅਪਾਰ੮੭੨॥॥॥
ਰਾਖਸ਼ ਸੰਖ ਵਜਾਉਂਦੇ ਹੋਏ ਭਜ ਭਜ ਕੇ ਪ੍ਰਹਾਰ ਕਰਦੇ ਹਨ ॥੮॥੭੨॥
Blowing many conches, the demons are running in the battlefield.8.72.
धाइ धाइ परे निसाच बाइ संख अपार ॥८॥७२॥
LINE 22
ਸੰਖਗੋਯਮੰਗਜੀਯੰਅਰੁਸਜੀਯੰਰਿਪੁਰਾਜ॥
ਸੰਖ ਅਤੇ ਰਣ-ਸਿੰਘੇ ('ਗੋਯਮੰ') ਗਰਜ ਰਹੇ ਹਨ ਤੇ ਵੈਰੀਆਂ ਦੇ ਰਾਜੇ ਸਜ ਰਹੇ ਹਨ।
The conches and horns are being blown loudly and the generals of the enemy are ready for war.
संख गोयमं गजीयं अरु सजीयं रिपुराज ॥
LINE 23
ਭਾਜਿਭਾਜਿਚਲੇਕਿਤੇਤਜਿਲਾਜਬੀਰਨਿਲਾਜ॥
ਕਿਤਨੇ ਵੀਰ-ਯੋਧਾ ਲਾਜ ਛਡ ਕੇ ਨਿਰਲੱਜ ਹੋਏ ਭਜੇ ਫਿਰਦੇ ਹਨ।
Somewhere the cowards, forsaking their shame, are running away.
भाजि भाजि चले किते तजि लाज बीर निलाज ॥
LINE 24
ਭੀਮਭੇਰੀਭੁੰਕੀਅੰਅਰੁਧੁੰਕੀਅੰਸੁਨਿਸਾਣ॥
ਵੱਡੀਆਂ ਭੇਰੀਆਂ ਵਜ ਰਹੀਆਂ ਹਨ ਅਤੇ ਧੌਂਸੇ ਧੁੱਕ ਧੁੱਕ ਕਰ ਰਹੇ ਹਨ।
The sound of large-sized drums is being heard and the flags are fluttering.
भीम भेरी भुंकीअं अरु धुंकीअं सु निसाण ॥
LINE 25
ਗਾਹਿਗਾਹਿਫਿਰੇਫਵਜਨਬਾਹਿਬਾਹਿਗਦਾਣ੯੭੩॥॥॥
(ਵੀਰ ਸੈਨਿਕ) ਫ਼ੌਜਾਂ ਨੂੰ ਗਾਹਉਂਦੇ ਫਿਰਦੇ ਹਨ ਅਤੇ (ਆਪਣੀਆਂ) ਗਦਾਵਾਂ ਨੂੰ ਚਲਾਉਂਦੇ ਫਿਰਦੇ ਹਨ ॥੯॥੭੩॥
The forces are roaming and striking their maces.9.73.
गाहि गाहि फिरे फवजन बाहि बाहि गदाण ॥९॥७३॥
LINE 26
ਬੀਰਕੰਗਨੇਬੰਧਹੀਅਰੁਅਛਰੈਸਿਰਤੇਲੁ॥
ਵੀਰ ਯੋਧੇ (ਯੁੱਧ ਕਰਨ ਲਈ) ਗਾਨੇ ਬੰਨ੍ਹਦੇ ਹਨ ਅਤੇ ਅਪੱਛਰਾਵਾਂ (ਉਨ੍ਹਾਂ ਦੇ) ਸਿਰ ਵਿਚ ਤੇਲ ਝਸਦੀਆਂ ਹਨ।
The heavenly maids are bedecking themselves and offering ornaments to the warriors.
बीर कंगने बंधही अरु अछरै सिर तेलु ॥
LINE 27
ਬੀਰਬੀਨਿਬਰੇਬਰੰਗਨਡਾਰਿਡਾਰਿਫੁਲੇਲ॥
ਹੂਰਾਂ-ਪਰੀਆਂ ਉਨ੍ਹਾਂ ਦੇ ਸਿਰਾਂ ਵਿਚ ਫੁਲੇਲ ਪਾ ਪਾ ਕੇ ਉਨ੍ਹਾਂ ਨੂੰ ਚੁਣ ਚੁਣ ਕੇ ਵਰਦੀਆਂ ਹਨ।
Selecting their heroes, the heavenly ladies are being bound with them in wedlock by showrering the oil impregnated with the essence of flowers.
बीर बीनि बरे बरंगन डारि डारि फुलेल ॥
LINE 28
ਘਾਲਿਘਾਲਿਬਿਵਾਨਲੇਗੀਫੇਰਿਫੇਰਿਸੁਬੀਰ॥
(ਉਨ੍ਹਾਂ ਨੂੰ) ਵਿਮਾਨਾਂ ਵਿਚ ਬਿਠਾ ਕੇ (ਸੁਅਰਗ ਨੂੰ) ਲੈ ਜਾ ਰਹੀਆਂ ਹਨ
They have taken away the warriors with them in their vehicles.
घालि घालि बिवान लेगी फेरि फेरि सु बीर ॥
LINE 29
ਕੂਦਿਕੂਦਿਪਰੇਤਹਾਤੇਝਾਗਿਝਾਗਿਸੁਤੀਰ੧੦੭੪॥॥॥
ਅਤੇ ਉਹ ਵੀਰ-ਯੋਧੇ ਵਿਮਾਨਾਂ ਵਿਚੋਂ ਬਾਰ ਬਾਰ ਕੁਦ ਕੁਦ ਕੇ ਪੈਂਦੇ ਹਨ ਅਤੇ ਤੀਰਾਂ ਨੂੰ ਝਾਗ ਝਾਗ (ਕੇ ਅਗੇ ਵਧਦੇ ਹਨ) ॥੧੦॥੭੪॥
The heroes inebriated for fighting in thhe war, jump from the vehicles and being shot with arrows, fall down below.10.74
कूदि कूदि परे तहा ते झागि झागि सु तीर ॥१०॥७४॥
LINE 30
ਹਾਕਿਹਾਕਿਲਰੇਤਹਾਰਣਿਰੀਝਿਰੀਝਿਭਟੇਂਦ੍ਰ॥
ਵੀਰ-ਯੋਧੇ ਲਲਕਾਰ ਕੇ ਉਥੇ ਯੁੱਧ ਵਿਚ ਰੀਝ ਰੀਝ ਕੇ ਲੜਦੇ ਹਨ
Delightfully shouting in the battlefield, the heroic generals have waged war.
हाकि हाकि लरे तहा रणि रीझि रीझि भटेंद्र ॥
LINE 31
ਜੀਤਿਜੀਤਿਲਯੋਜਿਨੈਕਈਬਾਰਇੰਦ੍ਰਉਪੇਂਦ੍ਰ॥
ਜਿਨ੍ਹਾਂ ਨੇ ਕਈ ਵਾਰ ਇੰਦਰ ਅਤੇ ਉਪੇਂਦਰ ਨੂੰ ਜਿਤ ਲਿਆ ਹੈ
Who had several times conquered the king and other chieftains of gods.
जीति जीति लयो जिनै कई बार इंद्र उपेंद्र ॥
LINE 32
ਕਾਟਿਕਾਟਿਦਏਕਪਾਲੀਬਾਟਿਬਾਟਿਦਿਸਾਨ॥
(ਅਤੇ ਆਪਣੇ ਸਿਰ) ਕਟ ਕਟ ਦੇ ਕਪਾਲੀ (ਸ਼ਿਵ) ਨੂੰ ਭੇਟ ਕੀਤੇ ਹਨ (ਅਤੇ ਉਸ ਨੇ ਅਗੋਂ) ਦਸਾਂ ਦਿਸ਼ਾਵਾਂ ਵਿਚ ਵੰਡ ਦਿੱਤੇ ਹਨ।
Whom Durga (Kapali) chpped and threw in various directions.
काटि काटि दए कपाली बाटि बाटि दिसान ॥
LINE 33
ਡਾਟਿਡਾਟਿਕਰਿਦਲੰਸੁਰਪਗੁਪਬਪਿਸਾਨ੧੧੭੫॥॥॥
(ਇਨ੍ਹਾਂ ਦੈਂਤ ਸੂਰਮਿਆਂ ਨੇ) ਦੇਵਤਿਆਂ ਦੇ ਦਲਾਂ ਨੂੰ ਡਾਂਟ ਡਾਂਟ ਕੇ ਪੈਰਾਂ ਨਾਲ ਪਰਬਤ ਵਾਂਗ ਪੀਸ ਦਿੱਤਾ ਹੈ ॥੧੧॥੭੫॥
And with those who had ground the mountains with the strength of their hands and feet 11.75.
डाटि डाटि करि दलं सुर पगु पब पिसान ॥११॥७५॥
LINE 34
ਧਾਇਧਾਇਸੰਘਾਰੀਅੰਰਿਪੁਰਾਜਬਾਜਅਨੰਤ॥
ਵੈਰੀ ਭਜ ਭਜ ਕੇ ਵੈਰੀ ਰਾਜੇ ਦੇ ਅਨੇਕਾਂ ਘੋੜਿਆਂ ਨੂੰ ਸੰਘਾਰ ਰਹੇ ਹਨ।
The enemies speedily marching agead are killing countless horses.
धाइ धाइ संघारीअं रिपु राज बाज अनंत ॥
LINE 35
ਸ੍ਰੋਣਕੀਸਰਤਾਉਠੀਰਣਮਧਿਰੂਪਦੁਰੰਤ॥
ਰਣਭੂਮੀ ਵਿਚ ਬਹੁਤ ਭਿਆਨਕ ਰੂਪ ਵਾਲੀ ਲਹੂ ਦੀ ਨਦੀ ਚਲ ਪਈ ਹੈ
And in the battlefield, the terrible stream of blood is flowing.
स्रोण की सरता उठी रण मधि रूप दुरंत ॥
LINE 36
ਬਾਣਅਉਰਕਮਾਣਸੈਹਥੀਸੂਲਤਿਛੁਕੁਠਾਰ॥
(ਜਿਸ ਵਿਚ) ਬਾਣ, ਕਮਾਨ, ਸੈਹੱਥੀ, ਤ੍ਰਿਸ਼ੂਲ ਅਤੇ ਤਿਖੇ ਕੁਹਾੜੇ (ਰੁੜ੍ਹੇ ਜਾ ਰਹੇ ਹਨ)।
The weapons like bow and arrows, sword, trident and sharpo axe are being used.
बाण अउर कमाण सैहथी सूल तिछु कुठार ॥
LINE 37
ਚੰਡਮੁੰਡਹਣੇਦੋਊਕਰਿਕੋਪਕਾਲਿਕ੍ਰਵਾਰ੧੨੭੬॥॥॥
ਕਾਲੀ ਨੇ ਕ੍ਰੋਧਵਾਨ ਹੋ ਕੇ ਤਲਵਾਰ ਨਾਲ ਚੰਡ ਅਤੇ ਮੁੰਡ ਦੋਹਾਂ ਦੈਂਤਾਂ ਨੂੰ ਮਾਰ ਦਿੱਤਾ ਹੈ ॥੧੨॥੭੬॥
The goddess Kali in great rage, struck down and killed both Chand and Mund.12.76.
चंड मुंड हणे दोऊ करि कोप कालि क्रवार ॥१२॥७६॥
GURBANI.WORLD