LINE 01
ਬਿਹਾਗੜਾਮਹਲਾ੫ਛੰਤ॥
Bihaagraa, Fifth Mahalaa, Chhant:
बिहागड़ा महला ५ छंत ॥
LINE 02
ਬੋਲਿਸੁਧਰਮੀੜਿਆਮੋਨਿਕਤਧਾਰੀਰਾਮ॥
ਹੇ (ਸਾਰੀਆਂ ਜੂਨਾਂ ਵਿਚੋਂ) ਉੱਤਮ ਫ਼ਰਜ਼ ਵਾਲੇ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬੋਲ ਬੋਲਿਆ ਕਰ! (ਸਿਫ਼ਤ-ਸਾਲਾਹ ਵਲੋਂ) ਤੂੰ ਕਿਉਂ ਚੁੱਪ ਵੱਟੀ ਹੋਈ ਹੈ?
O you of sublime faith, chant the Lord's Name; why do you remain silent?
बोलि सुधरमीड़िआ मोनि कत धारी राम ॥
LINE 03
ਤੂਨੇਤ੍ਰੀਦੇਖਿਚਲਿਆਮਾਇਆਬਿਉਹਾਰੀਰਾਮ॥
ਆਪਣੀਆਂ ਅੱਖਾਂ ਨਾਲ (ਧਿਆਨ ਨਾਲ) ਵੇਖ; (ਨਿਰਾ) ਮਾਇਆ ਦਾ ਹੀ ਵਿਹਾਰ ਕਰਨ ਵਾਲਾ (ਇਥੋਂ ਖ਼ਾਲੀ ਹੱਥ) ਤੁਰ ਪੈਂਦਾ ਹੈ।
with your eyes, you have seen the treacherous ways of Maya.
तू नेत्री देखि चलिआ माइआ बिउहारी राम ॥
LINE 04
ਸੰਗਿਤੇਰੈਕਛੁਨਚਾਲੈਬਿਨਾਗੋਬਿੰਦਨਾਮਾ॥
ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਚੀਜ਼ ਤੇਰੇ ਨਾਲ ਨਹੀਂ ਜਾ ਸਕਦੀ।
Nothing shall go along with you, except the Name of the Lord of the Universe.
संगि तेरै कछु न चालै बिना गोबिंद नामा ॥
LINE 05
ਦੇਸਵੇਸਸੁਵਰਨਰੂਪਾਸਗਲਊਣੇਕਾਮਾ॥
ਦੇਸਾਂ (ਦੇ ਰਾਜ), ਕੱਪੜੇ, ਸੋਨਾ, ਚਾਂਦੀ (-ਇਹਨਾਂ ਦੀ ਖ਼ਾਤਰ ਕੀਤੇ ਹੋਏ) ਸਾਰੇ ਉੱਦਮ ਵਿਅਰਥ ਹੋ ਜਾਂਦੇ ਹਨ।
Land, clothes, gold and silver - all of these things are useless.
देस वेस सुवरन रूपा सगल ऊणे कामा ॥
LINE 06
ਪੁਤ੍ਰਕਲਤ੍ਰਨਸੰਗਿਸੋਭਾਹਸਤਘੋਰਿਵਿਕਾਰੀ॥
ਪੁੱਤਰ, ਇਸਤ੍ਰੀ, ਦੁਨੀਆ ਦੀ ਵਡਿਆਈ-ਕੁਝ ਭੀ ਮਨੁੱਖ ਦੇ ਨਾਲ ਨਹੀਂ ਜਾਂਦਾ। ਹਾਥੀ ਘੋੜੇ ਆਦਿਕਾਂ ਦੀ ਲਾਲਸਾ ਭੀ ਵਿਕਾਰਾਂ ਵਲ ਲੈ ਜਾਂਦੀ ਹੈ।
Children, spouse, worldly honors, elephants, horses and other corrupting influences shall not go with you.
पुत्र कलत्र न संगि सोभा हसत घोरि विकारी ॥
LINE 07
ਬਿਨਵੰਤਨਾਨਕਬਿਨੁਸਾਧਸੰਗਮਸਭਮਿਥਿਆਸੰਸਾਰੀ੧॥॥
ਨਾਨਕ ਬੇਨਤੀ ਕਰਦਾ ਹੈ ਕਿ ਸਾਧ ਸੰਗਤ ਤੋਂ ਬਿਨਾ ਦੁਨੀਆ ਦੇ ਸਾਰੇ ਉੱਦਮ ਨਾਸਵੰਤ ਹਨ ॥੧॥
Prays Nanak, without the Saadh Sangat, the Company of the Holy, the whole world is false. ||1||
बिनवंत नानक बिनु साधसंगम सभ मिथिआ संसारी ॥१॥
LINE 08
ਰਾਜਨਕਿਉਸੋਇਆਤੂਨੀਦਭਰੇਜਾਗਤਕਤਨਾਹੀਰਾਮ॥
ਹੇ ਧਰਤੀ ਦੇ ਸਰਦਾਰ ਮਨੁੱਖ! ਤੂੰ ਕਿਉਂ ਮਾਇਆ ਦੇ ਮੋਹ ਦੀ ਗੂੜ੍ਹੀ ਨੀਂਦ ਵਿਚ ਸੌਂ ਰਿਹਾ ਹੈਂ? ਤੂੰ ਕਿਉਂ ਸੁਚੇਤ ਨਹੀਂ ਹੁੰਦਾ?
O king, why are you sleeping? Why don't you wake up to reality?
राजन किउ सोइआ तू नीद भरे जागत कत नाही राम ॥
LINE 09
ਮਾਇਆਝੂਠੁਰੁਦਨੁਕੇਤੇਬਿਲਲਾਹੀਰਾਮ॥
ਇਸ ਮਾਇਆ ਦੀ ਖ਼ਾਤਰ ਅਨੇਕਾਂ ਹੀ ਮਨੁੱਖ ਝੂਠਾ ਰੋਣ-ਕੁਰਲਾਣ ਕਰਦੇ ਆ ਰਹੇ ਹਨ, ਵਿਲਕਦੇ ਆ ਰਹੇ ਹਨ।
It is useless to cry and whine about Maya, but so many cry out and bewail.
माइआ झूठु रुदनु केते बिललाही राम ॥
LINE 10
ਬਿਲਲਾਹਿਕੇਤੇਮਹਾਮੋਹਨਬਿਨੁਨਾਮਹਰਿਕੇਸੁਖੁਨਹੀ॥
ਬੇਅੰਤ ਪ੍ਰਾਣੀ ਇਸ ਡਾਢੀ ਮਨ-ਮੋਹਣੀ ਮਾਇਆ ਦੀ ਖ਼ਾਤਰ ਤਰਲੇ ਲੈਂਦੇ ਆ ਰਹੇ ਹਨ ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਸੁਖ (ਕਿਸੇ ਨੂੰ) ਨਹੀਂ ਲੱਭਾ।
So many cry out for Maya, the great enticer, but without the Name of the Lord, there is no peace.
बिललाहि केते महा मोहन बिनु नाम हरि के सुखु नही ॥
LINE 11
ਸਹਸਸਿਆਣਪਉਪਾਵਥਾਕੇਜਹਭਾਵਤਤਹਜਾਹੀ॥
ਜੀਵ ਹਜ਼ਾਰਾਂ ਚਤੁਰਾਈਆਂ ਹਜ਼ਾਰਾਂ ਹੀਲੇ ਕਰਦੇ ਥੱਕ ਜਾਂਦੇ ਹਨ ਪਰ ਜਿਧਰ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਉਧਰ ਹੀ ਜੀਵ ਜਾ ਸਕਦੇ ਹਨ।
Thousands of clever tricks and efforts will not succeed. One goes wherever the Lord wills him to go.
सहस सिआणप उपाव थाके जह भावत तह जाही ॥
LINE 12
ਆਦਿਅੰਤੇਮਧਿਪੂਰਨਸਰਬਤ੍ਰਘਟਿਘਟਿਆਹੀ॥
ਉਹ ਪਰਮਾਤਮਾ ਸਦਾ ਲਈ ਹੀ ਸਰਬ-ਵਿਆਪਕ ਹੈ, ਹਰ ਥਾਂ ਮੌਜੂਦ ਹੈ, ਹਰੇਕ ਸਰੀਰ ਵਿਚ ਹੈ।
In the beginning, in the middle, and in the end, He is all-pervading everywhere; He is in each and every heart.
आदि अंते मधि पूरन सरबत्र घटि घटि आही ॥
LINE 13
ਬਿਨਵੰਤਨਾਨਕਜਿਨਸਾਧਸੰਗਮੁਸੇਪਤਿਸੇਤੀਘਰਿਜਾਹੀ੨॥॥
ਨਾਨਕ ਬੇਨਤੀ ਕਰਦਾ ਹੈ ਕਿ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦਾ ਮਿਲਾਪ ਪ੍ਰਾਪਤ ਹੁੰਦਾ ਹੈ ਉਹ (ਇਥੋਂ) ਇੱਜ਼ਤ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਜਾਂਦੇ ਹਨ ॥੨॥
Prays Nanak, those who join the Saadh Sangat go to the house of the Lord with honor. ||2||
बिनवंत नानक जिन साधसंगमु से पति सेती घरि जाही ॥२॥
LINE 14
ਨਰਪਤਿਜਾਣਿਗ੍ਰਹਿਓਸੇਵਕਸਿਆਣੇਰਾਮ॥
ਰਾਜਾ ਵੀ ਸਿਆਣੇ ਸੇਵਕਾਂ ਨੂੰ (ਆਪਣੇ) ਜਾਣ ਕੇ (ਰਾਜ ਦੇ ਮੋਹ ਵਿਚ) ਫਸ ਜਾਂਦਾ ਹੈ।
O king of mortals, know that your palaces and wise servants shall be of no use in the end.
नरपति जाणि ग्रहिओ सेवक सिआणे राम ॥
LINE 15
ਸਰਪਰਵੀਛੁੜਣਾਮੋਹੇਪਛੁਤਾਣੇਰਾਮ॥
ਪਰ (ਦੁਨੀਆ ਦੇ ਪਦਾਰਥਾਂ ਨਾਲੋਂ) ਜ਼ਰੂਰ ਵਿਛੁੜ ਜਾਣਾ ਹੈ, ਜੋ ਮੋਹ ਵਿਚ ਫਸਦੇ ਹਨ, ਉਹ ਆਖ਼ਰ ਹੱਥ ਮਲਦੇ ਰਹਿ ਜਾਂਦੇ ਹਨ।
You shall certainly have to separate yourself from them, and their attachment shall make you feel regret.
सरपर वीछुड़णा मोहे पछुताणे राम ॥
LINE 16
ਹਰਿਚੰਦਉਰੀਦੇਖਿਭੂਲਾਕਹਾਅਸਥਿਤਿਪਾਈਐ॥
ਮਨੁੱਖ ਆਕਾਸ਼ ਵਿਚ ਦੇ ਖ਼ਿਆਲੀ ਸ਼ਹਰ ਵਰਗੇ ਜਗਤ ਨੂੰ ਵੇਖ ਕੇ ਕੁਰਾਹੇ ਪੈ ਜਾਂਦਾ ਹੈ, ਪਰ ਇਥੇ ਕਿਤੇ ਭੀ ਸਦਾ ਦਾ ਟਿਕਾਣਾ ਨਹੀਂ ਮਿਲ ਸਕਦਾ।
Beholding the phantom city, you have gone astray; how can you now find stability?
हरिचंदउरी देखि भूला कहा असथिति पाईऐ ॥
LINE 17
ਬਿਨੁਨਾਮਹਰਿਕੇਆਨਰਚਨਾਅਹਿਲਾਜਨਮੁਗਵਾਈਐ॥
ਪਰਮਾਤਮਾ ਦੇ ਨਾਮ ਤੋਂ ਖੁੰਝ ਕੇ, ਜਗਤ-ਚਰਨਾ ਦੇ ਹੋਰ ਹੋਰ ਪਦਾਰਥਾਂ ਵਿਚ ਫਸ ਕੇ ਸ੍ਰੇਸ਼ਟ ਮਨੁੱਖਾ ਜਨਮ ਗਵਾ ਲਈਦਾ ਹੈ।
Absorbed in things other than the Name of the Lord, this human life is wasted in vain.
बिनु नाम हरि के आन रचना अहिला जनमु गवाईऐ ॥
LINE 18
ਹਉਹਉਕਰਤਨਤ੍ਰਿਸਨਬੂਝੈਨਹਕਾਂਮਪੂਰਨਗਿਆਨੇ॥
ਮੈਂ ਮੈਂ ਕਰਦਿਆਂ ਕਦੇ ਮਾਇਆ ਦੀ ਤ੍ਰਿਸ਼ਨਾ ਮੁੱਕਦੀ ਨਹੀਂ, ਤੇ ਮਨੁੱਖਾ ਜਨਮ ਦਾ ਮਨੋਰਥ ਅਤੇ ਆਤਮਕ ਜੀਵਨ ਦੀ ਸੂਝ ਹਾਸਲ ਨਹੀਂ ਹੁੰਦੇ।
Indulging in egotistical actions, your thirst is not quenched. Your desires are not fulfilled, and you do not attain spiritual wisdom.
हउ हउ करत न त्रिसन बूझै नह कांम पूरन गिआने ॥
LINE 19
ਬਿਨਵੰਤਿਨਾਨਕਬਿਨੁਨਾਮਹਰਿਕੇਕੇਤਿਆਪਛੁਤਾਨੇ੩॥॥
ਨਾਨਕ ਬੇਨਤੀ ਕਰਦਾ ਹੈ ਕਿ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਅਨੇਕਾਂ ਜੀਵ ਹੱਥ ਮਲਦੇ ਜਾਂਦੇ ਹਨ ॥੩॥
Prays Nanak, without the Name of the Lord, so many have departed with regret. ||3||
बिनवंति नानक बिनु नाम हरि के केतिआ पछुताने ॥३॥
LINE 20
ਧਾਰਿਅਨੁਗ੍ਰਹੋਅਪਨਾਕਰਿਲੀਨਾਰਾਮ॥
ਪਰਮਾਤਮਾ ਦਇਆ ਕਰ ਕੇ ਆਪਣਾ ਬਣਾ ਲੈਂਦਾ ਹੈ,
Showering His blessings, the Lord has made me His own.
धारि अनुग्रहो अपना करि लीना राम ॥
LINE 21
ਭੁਜਾਗਹਿਕਾਢਿਲੀਓਸਾਧੂਸੰਗੁਦੀਨਾਰਾਮ॥
ਤੇ ਉਸ ਨੂੰ ਬਾਹੋਂ ਫੜ ਕੇ (ਮੋਹ ਦੇ ਖੂਹ ਵਿਚੋਂ) ਕੱਢ ਲੈਂਦਾ ਹੈ ਤੇ ਉਸ ਨੂੰ ਗੁਰੂ ਦਾ ਮਿਲਾਪ ਬਖ਼ਸ਼ਦਾ ਹੈ।
Grasping me by the arm, He has pulled me out of the mud, and He has blessed me with the Saadh Sangat, the Company of the Holy.
भुजा गहि काढि लीओ साधू संगु दीना राम ॥
LINE 22
ਸਾਧਸੰਗਮਿਹਰਿਅਰਾਧੇਸਗਲਕਲਮਲਦੁਖਜਲੇ॥
ਜੋ ਗੁਰੂ ਦੀ ਸੰਗਤ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਸ ਦੇ ਸਾਰੇ ਪਾਪ ਸਾਰੇ ਦੁੱਖ ਸੜ ਜਾਂਦੇ ਹਨ।
Worshipping the Lord in the Saadh Sangat, all my sins and sufferings are burnt away.
साधसंगमि हरि अराधे सगल कलमल दुख जले ॥
LINE 23
ਮਹਾਧਰਮਸੁਦਾਨਕਿਰਿਆਸੰਗਿਤੇਰੈਸੇਚਲੇ॥
ਸਭ ਤੋਂ ਵੱਡਾ ਧਰਮ ਤੇ ਦਾਨ ਹੈ ਨਾਮ-ਜਪਣ ਦਾ ਤੇ ਇਹੀ ਕੰਮ ਤੇਰੇ ਨਾਲ ਜਾ ਸਕਦੇ ਹਨ।
This is the greatest religion, and the best act of charity; this alone shall go along with you.
महा धरम सुदान किरिआ संगि तेरै से चले ॥
LINE 24
ਰਸਨਾਅਰਾਧੈਏਕੁਸੁਆਮੀਹਰਿਨਾਮਿਮਨੁਤਨੁਭੀਨਾ॥
ਜੋ ਭੀ ਜੀਭ ਨਾਲ ਇਕ ਮਾਲਕ-ਪ੍ਰਭੂ ਦਾ ਆਰਾਧਨ ਕਰਦਾ ਰਹਿੰਦਾ ਹੈ ਉਸ ਦਾ ਮਨ ਤੇ ਹਿਰਦਾ ਨਾਮ-ਜਲ ਵਿਚ ਤਰੋ-ਤਰ ਹੋ ਜਾਂਦਾ ਹੈ।
My tongue chants in adoration the Name of the One Lord and Master; my mind and body are drenched in the Lord's Name.
रसना अराधै एकु सुआमी हरि नामि मनु तनु भीना ॥
LINE 25
ਨਾਨਕਜਿਸਨੋਹਰਿਮਿਲਾਏਸੋਸਰਬਗੁਣਪਰਬੀਨਾ੪੬੯॥॥॥॥
ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਉਹ ਸਾਰੇ ਗੁਣਾਂ ਵਿਚ ਸਿਆਣਾ ਹੋ ਜਾਂਦਾ ਹੈ ॥੪॥੬॥੯॥
O Nanak, whoever the Lord unites with Himself, is filled with all virtues. ||4||6||9||
नानक जिस नो हरि मिलाए सो सरब गुण परबीना ॥४॥६॥९॥
GURBANI.WORLD