ਬਿਹਾਗੜਾ ਮਹਲਾ ੫ ਛੰਤ ॥

ਰਾਗੁ ਬਿਹਾਗੜਾ ਗੁਰੂ ਅਰਜਨ ਦੇਵ ਜੀ ਅੰਗ 547
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਿਹਾਗੜਾਮਹਲਾਛੰਤ
Bihaagraa, Fifth Mahalaa, Chhant:
बिहागड़ा महला ५ छंत ॥
LINE 02
ਸੁਨਹੁਬੇਨੰਤੀਆਸੁਆਮੀਮੇਰੇਰਾਮ
ਹੇ ਮੇਰੇ ਮਾਲਕ! ਮੇਰੀ ਬੇਨਤੀ ਸੁਣ।
Listen to my prayer, O my Lord and Master.
सुनहु बेनंतीआ सुआमी मेरे राम ॥
LINE 03
ਕੋਟਿਅਪ੍ਰਾਧਭਰੇਭੀਤੇਰੇਚੇਰੇਰਾਮ
(ਅਸੀਂ ਜੀਵ) ਕ੍ਰੋੜਾਂ ਪਾਪਾਂ ਨਾਲ ਲਿਬੜੇ ਹੋਏ ਹਾਂ, ਪਰ ਫਿਰ ਭੀ ਤੇਰੇ (ਦਰ ਦੇ) ਦਾਸ ਹਾਂ।
I am filled with millions of sins, but still, I am Your slave.
कोटि अप्राध भरे भी तेरे चेरे राम ॥
LINE 04
ਦੁਖਹਰਨਕਿਰਪਾਕਰਨਮੋਹਨਕਲਿਕਲੇਸਹਭੰਜਨਾ
ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਕਿਰਪਾ ਕਰਨ ਵਾਲੇ! ਹੇ ਮੋਹਨ! ਹੇ ਸਾਡੇ ਦੁੱਖ-ਕਲੇਸ਼ ਦੂਰ ਕਰਨ ਵਾਲੇ!
O Destroyer of pain, Bestower of Mercy, Fascinating Lord, Destroyer of sorrow and strife,
दुख हरन किरपा करन मोहन कलि कलेसह भंजना ॥
LINE 05
ਸਰਨਿਤੇਰੀਰਖਿਲੇਹੁਮੇਰੀਸਰਬਮੈਨਿਰੰਜਨਾ
ਹੇ ਸਰਬ-ਵਿਆਪਕ! ਹੇ ਨਿਰਲੇਪ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਲਾਜ ਰੱਖ ਲੈ।
I have come to Your Sanctuary; please preserve my honor. You are all-pervading, O Immaculate Lord.
सरनि तेरी रखि लेहु मेरी सरब मै निरंजना ॥
LINE 06
ਸੁਨਤਪੇਖਤਸੰਗਿਸਭਕੈਪ੍ਰਭਨੇਰਹੂਤੇਨੇਰੇ
ਹੇ ਪ੍ਰਭੂ! ਤੂੰ ਸਾਡੇ ਅੱਤ ਨੇੜੇ ਵੱਸਦਾ ਹੈਂ, ਤੂੰ ਸਭ ਜੀਵਾਂ ਦੇ ਅੰਗ-ਸੰਗ ਰਹਿੰਦਾ ਹੈਂ, ਤੂੰ ਸਭ ਜੀਵਾਂ ਦੀਆਂ ਅਰਦਾਸਾਂ ਸੁਣਦਾ ਹੈਂ ਤੇ ਸਭ ਦੇ ਕੀਤੇ ਕੰਮ ਵੇਖਦਾ ਹੈਂ।
He hears and beholds all; God is with us, the nearest of the near.
सुनत पेखत संगि सभ कै प्रभ नेरहू ते नेरे ॥
LINE 07
ਅਰਦਾਸਿਨਾਨਕਸੁਨਿਸੁਆਮੀਰਖਿਲੇਹੁਘਰਕੇਚੇਰੇ॥॥
ਹੇ ਮੇਰੇ ਸੁਆਮੀ! ਨਾਨਕ ਦੀ ਬੇਨਤੀ ਸੁਣ। ਮੈਂ ਤੇਰੇ ਘਰ ਦਾ ਗ਼ੁਲਾਮ ਹਾਂ, ਮੇਰੀ ਇੱਜ਼ਤ ਰੱਖ ਲੈ ॥੧॥
O Lord and Master, hear Nanak's prayer; please save the servants of Your household. ||1||
अरदासि नानक सुनि सुआमी रखि लेहु घर के चेरे ॥१॥
LINE 08
ਤੂਸਮਰਥੁਸਦਾਹਮਦੀਨਭੇਖਾਰੀਰਾਮ
ਹੇ ਪ੍ਰਭੂ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਅਸੀਂ (ਤੇਰੇ ਦਰ ਤੇ) ਨਿਮਾਣੇ ਮੰਗਤੇ ਹਾਂ।
You are eternal and all-powerful; I am a mere beggar, Lord.
तू समरथु सदा हम दीन भेखारी राम ॥
LINE 09
ਮਾਇਆਮੋਹਿਮਗਨੁਕਢਿਲੇਹੁਮੁਰਾਰੀਰਾਮ
ਹੇ ਮੁਰਾਰੀ! ਮੈਂ ਮਾਇਆ ਦੇ ਮੋਹ ਵਿਚ ਡੁੱਬਾ ਰਹਿੰਦਾ ਹਾਂ, ਮੈਨੂੰ (ਮੋਹ ਵਿਚੋਂ) ਕੱਢ ਲੈ।
I am intoxicated with the love of Maya - save me, Lord!
माइआ मोहि मगनु कढि लेहु मुरारी राम ॥
LINE 10
ਲੋਭਿਮੋਹਿਬਿਕਾਰਿਬਾਧਿਓਅਨਿਕਦੋਖਕਮਾਵਨੇ
ਮੈਂ ਲੋਭ ਵਿਚ, ਮੋਹ ਵਿਚ, ਵਿਕਾਰ ਵਿਚ ਬੱਝਾ ਰਹਿੰਦਾ ਹਾਂ। ਅਸੀਂ ਜੀਵ ਅਨੇਕਾਂ ਪਾਪ ਕਮਾਂਦੇ ਰਹਿੰਦੇ ਹਾਂ।
Bound down by greed, emotional attachment and corruption, I have made so many mistakes.
लोभि मोहि बिकारि बाधिओ अनिक दोख कमावने ॥
LINE 11
ਅਲਿਪਤਬੰਧਨਰਹਤਕਰਤਾਕੀਆਅਪਨਾਪਾਵਨੇ
ਇਕ ਕਰਤਾਰ ਹੀ ਨਿਰਲੇਪ ਰਹਿੰਦਾ ਹੈ, ਤੇ ਬੰਧਨਾਂ ਤੋਂ ਆਜ਼ਾਦ ਹੈ, ਅਸੀਂ ਜੀਵ ਤਾਂ ਆਪਣੇ ਕੀਤੇ ਕਰਮਾਂ ਦਾ ਫਲ ਭੁਗਤਦੇ ਰਹਿੰਦੇ ਹਾਂ।
The creator is both attached and detached from entanglements; one obtains the fruits of his own actions.
अलिपत बंधन रहत करता कीआ अपना पावने ॥
LINE 12
ਕਰਿਅਨੁਗ੍ਰਹੁਪਤਿਤਪਾਵਨਬਹੁਜੋਨਿਭ੍ਰਮਤੇਹਾਰੀ
ਹੇ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲੇ ਪ੍ਰਭੂ! ਮੇਹਰ ਕਰ, ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ (ਮੇਰੀ ਜਿੰਦ) ਥੱਕ ਗਈ ਹੈ।
Show kindness to me, O Purifier of sinners; I am so tired of wandering through reincarnation.
करि अनुग्रहु पतित पावन बहु जोनि भ्रमते हारी ॥
LINE 13
ਬਿਨਵੰਤਿਨਾਨਕਦਾਸੁਹਰਿਕਾਪ੍ਰਭਜੀਅਪ੍ਰਾਨਅਧਾਰੀ॥॥
ਨਾਨਕ ਬੇਨਤੀ ਕਰਦਾ ਹੈ ਕਿ ਉਹ ਉਸ ਹਰੀ ਦਾ ਦਾਸ ਹੈ ਜੋ ਪ੍ਰਭੂ (ਸਭ) ਜੀਵਾਂ ਦੇ ਪ੍ਰਾਣਾਂ ਦਾ ਆਸਰਾ ਹੈ ॥੨॥
Prays Nanak, I am the slave of the Lord; God is the Support of my soul, and my breath of life. ||2||
बिनवंति नानक दासु हरि का प्रभ जीअ प्रान अधारी ॥२॥
LINE 14
ਤੂਸਮਰਥੁਵਡਾਮੇਰੀਮਤਿਥੋਰੀਰਾਮ
ਹੇ ਪ੍ਰਭੂ! ਤੂੰ ਵੱਡੀ ਤਾਕਤ ਵਾਲਾ ਹੈਂ, ਮੇਰੀ ਅਕਲ ਨਿੱਕੀ ਜਿਹੀ ਹੈ (ਤੇਰੇ ਵਡੱਪਣ ਨੂੰ ਸਮਝ ਨਹੀਂ ਸਕਦੀ)।
You are great and all-powerful; my understanding is so inadequate, O Lord.
तू समरथु वडा मेरी मति थोरी राम ॥
LINE 15
ਪਾਲਹਿਅਕਿਰਤਘਨਾਪੂਰਨਦ੍ਰਿਸਟਿਤੇਰੀਰਾਮ
ਹੇ ਪ੍ਰਭੂ! ਤੇਰੀ ਨਿਗਾਹ ਸਦਾ ਇਕ-ਸਾਰ ਹੈ ਤੂੰ ਨਾ-ਸ਼ੁਕਰਿਆਂ ਦੀ ਭੀ ਪਾਲਣਾ ਕਰਦਾ ਰਹਿੰਦਾ ਹੈਂ।
You cherish even the ungrateful ones; Your Glance of Grace is perfect, Lord.
पालहि अकिरतघना पूरन द्रिसटि तेरी राम ॥
LINE 16
ਅਗਾਧਿਬੋਧਿਅਪਾਰਕਰਤੇਮੋਹਿਨੀਚੁਕਛੂਜਾਨਾ
ਹੇ ਕਰਤਾਰ! ਹੇ ਬੇਅੰਤ ਪ੍ਰਭੂ! ਤੂੰ ਜੀਵਾਂ ਦੀ ਸਮਝ ਤੋਂ ਪਰੇ ਅਥਾਹ ਹੈਂ, ਮੈਂ ਨੀਵੇਂ ਜੀਵਨ ਵਾਲਾ (ਤੇਰੀ ਬਾਬਤ) ਕੁਝ ਭੀ ਨਹੀਂ ਜਾਣ ਸਕਦਾ।
Your wisdom is unfathomable, O Infinite Creator. I am lowly, and I know nothing.
अगाधि बोधि अपार करते मोहि नीचु कछू न जाना ॥
LINE 17
ਰਤਨੁਤਿਆਗਿਸੰਗ੍ਰਹਨਕਉਡੀਪਸੂਨੀਚੁਇਆਨਾ
ਹੇ ਪ੍ਰਭੂ! ਤੇਰਾ ਕੀਮਤੀ ਨਾਮ ਛੱਡ ਕੇ ਮੈਂ ਕਉਡੀਆਂ ਇਕੱਠੀਆਂ ਕਰਦਾ ਰਹਿੰਦਾ ਹਾਂ, ਮੈਂ ਪਸੂ-ਸੁਭਾਉ ਹਾਂ, ਨੀਵਾਂ ਹਾਂ, ਅੰਞਾਣ ਹਾਂ।
Forsaking the jewel, I have saved the shell; I am a lowly, ignorant beast.
रतनु तिआगि संग्रहन कउडी पसू नीचु इआना ॥
LINE 18
ਤਿਆਗਿਚਲਤੀਮਹਾਚੰਚਲਿਦੋਖਕਰਿਕਰਿਜੋਰੀ
ਮੈਂ ਪਾਪ ਕਰ ਕਰ ਕੇ (ਉਸ ਮਾਇਆ ਨੂੰ ਹੀ) ਜੋੜਦਾ ਰਿਹਾ ਜੇਹੜੀ ਕਦੇ ਟਿਕ ਕੇ ਨਹੀਂ ਬੈਠਦੀ, ਜੇਹੜੀ ਜੀਵਾਂ ਦਾ ਸਾਥ ਛੱਡ ਜਾਂਦੀ ਹੈ।
I have kept that which forsakes me, and is very fickle, continually committing sins, again and again.
तिआगि चलती महा चंचलि दोख करि करि जोरी ॥
LINE 19
ਨਾਨਕਸਰਨਿਸਮਰਥਸੁਆਮੀਪੈਜਰਾਖਹੁਮੋਰੀ॥॥
ਹੇ ਨਾਨਕ! ਹੇ ਸਭ ਤਾਕਤਾਂ ਦੇ ਮਾਲਕ ਮੇਰੇ ਸੁਆਮੀ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਲਾਜ ਰੱਖ ਲੈ ॥੩॥
Nanak seeks Your Sanctuary, Almighty Lord and Master; please, preserve my honor. ||3||
नानक सरनि समरथ सुआमी पैज राखहु मोरी ॥३॥
LINE 20
ਜਾਤੇਵੀਛੁੜਿਆਤਿਨਿਆਪਿਮਿਲਾਇਆਰਾਮ
ਉਸ ਪਰਮਾਤਮਾ ਨੇ ਮਨੁੱਖ ਨੂੰ ਆਪ ਆਪਣੇ ਚਰਨਾਂ ਵਿਚ ਜੋੜ ਲਿਆ ਜਿਸ ਤੋਂ (ਉਹ ਚਿਰਾਂ ਦਾ) ਵਿਛੁੜਿਆ ਆ ਰਿਹਾ ਸੀ।
I was separated from Him, and now, He has united me with Himself.
जा ते वीछुड़िआ तिनि आपि मिलाइआ राम ॥
LINE 21
ਸਾਧੂਸੰਗਮੇਹਰਿਗੁਣਗਾਇਆਰਾਮ
ਤੇ ਉਸ ਨੇ ਗੁਰੂ ਦੀ ਸੰਗਤ ਵਿਚ ਆ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕਰ ਦਿੱਤੇ।
In the Saadh Sangat, the Company of the Holy, I sing the Glorious Praises of the Lord.
साधू संगमे हरि गुण गाइआ राम ॥
LINE 22
ਗੁਣਗਾਇਗੋਵਿਦਸਦਾਨੀਕੇਕਲਿਆਣਮੈਪਰਗਟੁਭਏ
ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸੋਹਣੇ ਗੀਤ ਸਦਾ ਗਾਣ ਦੀ ਬਰਕਤਿ ਨਾਲ ਆਨੰਦ-ਸਰੂਪ ਪਰਮਾਤਮਾ (ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ।
Singing the Praises of the Lord of the Universe, the ever-sublime blissful Lord is revealed to me.
गुण गाइ गोविद सदा नीके कलिआण मै परगटु भए ॥
LINE 23
ਸੇਜਾਸੁਹਾਵੀਸੰਗਿਪ੍ਰਭਕੈਆਪਣੇਪ੍ਰਭਕਰਿਲਏ
ਇੰਜ ਪ੍ਰਭੂ ਦੀ ਸੰਗਤ ਨਾਲ ਉਸ ਦਾ ਹਿਰਦਾ-ਸੇਜ ਆਨੰਦ-ਭਰਪੂਰ ਹੋ ਜਾਂਦਾ ਹੈ ਤੇ ਪ੍ਰਭੂ ਉਸ ਨੂੰ ਆਪਣਾ (ਸੇਵਕ) ਬਣਾ ਲੈਂਦਾ ਹੈ।
My bed is adorned with God; my God has made me His own.
सेजा सुहावी संगि प्रभ कै आपणे प्रभ करि लए ॥
LINE 24
ਛੋਡਿਚਿੰਤਅਚਿੰਤਹੋਏਬਹੁੜਿਦੂਖੁਪਾਇਆ
ਇਸੇ ਤਰ੍ਹਾਂ ਚਿੰਤਾ-ਫ਼ਿਕਰ ਤਿਆਗ ਕੇ ਜੀਵ ਸ਼ਾਂਤ-ਚਿਤ ਹੋ ਜਾਂਦਾ ਹਨ ਤੇ ਮੁੜ ਉਸ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ।
Abandoning anxiety, I have become carefree, and I shall not suffer in pain any longer.
छोडि चिंत अचिंत होए बहुड़ि दूखु न पाइआ ॥
LINE 25
ਨਾਨਕਦਰਸਨੁਪੇਖਿਜੀਵੇਗੋਵਿੰਦਗੁਣਨਿਧਿਗਾਇਆ੪੫੮॥॥॥॥
ਹੇ ਨਾਨਕ! ਜੇਹੜੇ ਮਨੁੱਖ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ ਉਹ (ਆਪਣੇ ਅੰਦਰ) ਪਰਮਾਤਮਾ ਦਾ ਦਰਸਨ ਕਰ ਕੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ॥੪॥੫॥੮॥
Nanak lives by beholding the Blessed Vision of His Darshan, singing the Glorious Praises of the Lord of the Universe, the ocean of excellence. ||4||5||8||
नानक दरसनु पेखि जीवे गोविंद गुण निधि गाइआ ॥४॥५॥८॥
GURBANI.WORLD