LINE 01
ਆਸਾਮਹਲਾ੫॥
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Aasaa, Fifth Mahalaa:
आसा महला ५ ॥
LINE 02
ਬਾਪਾਰਿਗੋਵਿੰਦਨਾਏ॥
ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦੇ ਵਪਾਰ ਵਿਚ ਲੱਗ ਪੈਂਦਾ ਹੈ,
Dealing in the Name of the Lord of the Universe,
बापारि गोविंद नाए ॥
LINE 03
ਸਾਧਸੰਤਮਨਾਏਪ੍ਰਿਅਪਾਏਗੁਨਗਾਏਪੰਚਨਾਦਤੂਰਬਜਾਏ੧॥॥ਰਹਾਉ॥
ਪਰਮਾਤਮਾ ਦੇ ਗੁਣ ਗਾਂਦਾ ਹੈ ਸੰਤ ਜਨਾਂ ਦੀ ਪ੍ਰਸੰਨਤਾ ਹਾਸਲ ਕਰ ਲੈਂਦਾ ਹੈ, ਉਸ ਨੂੰ ਪਿਆਰੇ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ ਉਸ ਦੇ ਅੰਦਰ, ਮਾਨੋ, ਪੰਜ ਕਿਸਮਾਂ ਦੇ ਸਾਜ ਵੱਜਣ ਲੱਗ ਪੈਂਦੇ ਹਨ ॥੧॥ ਰਹਾਉ ॥
and pleasing the Saints and holy men, obtain the Beloved Lord and sing His Glorious Praises; play the sound current of the Naad with the five instruments. ||1||Pause||
साध संत मनाए प्रिअ पाए गुन गाए पंच नाद तूर बजाए ॥१॥ रहाउ ॥
LINE 04
ਕਿਰਪਾਪਾਏਸਹਜਾਏਦਰਸਾਏਅਬਰਾਤਿਆਗੋਵਿੰਦਸਿਉ॥
ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਆਤਮਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ, ਪਰਮਾਤਮਾ ਦਾ ਦਰਸਨ ਹੋ ਜਾਂਦਾ ਹੈ ਉਹ ਸਦਾ ਲਈ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗਿਆ ਜਾਂਦਾ ਹੈ।
Obtaining His Mercy, I easily gained the Blessed Vision of His Darshan; now, I am imbued with the Love of the Lord of the Universe.
किरपा पाए सहजाए दरसाए अब रातिआ गोविंद सिउ ॥
LINE 05
ਸੰਤਸੇਵਿਪ੍ਰੀਤਿਨਾਥਰੰਗੁਲਾਲਨਲਾਏ੧॥॥
ਗੁਰੂ ਦੀ ਦੱਸੀ ਸੇਵਾ ਦੀ ਬਰਕਤਿ ਨਾਲ ਉਸ ਨੂੰ ਖਸਮ-ਪ੍ਰਭੂ ਦੀ ਪ੍ਰੀਤ ਪ੍ਰਾਪਤ ਹੋ ਜਾਂਦੀ ਹੈ; ਲਾਲ ਪਿਆਰੇ ਦਾ ਪਿਆਰ-ਰੰਗ ਚੜ੍ਹ ਜਾਂਦਾ ਹੈ ॥੧॥
Serving the Saints, I feel love and affection for my Beloved Lord Master. ||1||
संत सेवि प्रीति नाथ रंगु लालन लाए ॥१॥
LINE 06
ਗੁਰਗਿਆਨੁਮਨਿਦ੍ਰਿੜਾਏਰਹਸਾਏਨਹੀਆਏਸਹਜਾਏਮਨਿਨਿਧਾਨੁਪਾਏ॥
ਜੇਹੜਾ ਮਨੁੱਖ ਆਪਣੇ ਮਨ ਵਿਚ ਗੁਰੂ ਦੇ ਦਿੱਤੇ ਗਿਆਨ ਨੂੰ ਪੱਕਾ ਕਰ ਲੈਂਦਾ ਹੈ, ਉਸ ਦੇ ਅੰਦਰ ਖਿੜਾਉ ਪੈਦਾ ਹੋ ਜਾਂਦਾ ਹੈ ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਹ ਆਪਣੇ ਮਨ ਵਿਚ ਨਾਮ-ਖ਼ਜ਼ਾਨਾ ਲੱਭ ਲੈਂਦਾ ਹੈ।
The Guru has implanted spiritual wisdom within my mind, and I rejoice that I shall not have to come back again. I have obtained celestial poise, and the treasure within my mind.
गुर गिआनु मनि द्रिड़ाए रहसाए नही आए सहजाए मनि निधानु पाए ॥
LINE 07
ਸਭਤਜੀਮਨੈਕੀਕਾਮਕਰਾ॥
ਉਹ ਆਪਣੇ ਮਨ ਦੀਆਂ ਸਾਰੀਆਂ ਵਾਸ਼ਨਾਂ ਤਿਆਗ ਦੇਂਦਾ ਹੈ।
I have renounced all of the affairs of my mind's desires.
सभ तजी मनै की काम करा ॥
LINE 08
ਚਿਰੁਚਿਰੁਚਿਰੁਚਿਰੁਭਇਆਮਨਿਬਹੁਤੁਪਿਆਸਲਾਗੀ॥
(ਤੇਰਾ ਦਰਸਨ ਕੀਤਿਆਂ ਮੈਨੂੰ) ਬਹੁਤ ਚਿਰ ਹੋ ਚੁਕਾ ਹੈ, ਮੇਰੇ ਮਨ ਵਿਚ ਤੇਰੇ ਦਰਸਨ ਦੀ ਤਾਂਘ ਪੈਦਾ ਹੋ ਰਹੀ ਹੈ,
It has been so long, so long, so long, so very long, since my mind has felt such a great thirst.
चिरु चिरु चिरु चिरु भइआ मनि बहुतु पिआस लागी ॥
LINE 09
ਹਰਿਦਰਸਨੋਦਿਖਾਵਹੁਮੋਹਿਤੁਮਬਤਾਵਹੁ॥
ਹੇ ਹਰੀ! ਮੈਨੂੰ ਆਪਣਾ ਦਰਸਨ ਦੇਹ, ਤੂੰ ਆਪ ਹੀ ਮੈਨੂੰ ਦੱਸ (ਕਿ ਮੈਂ ਕਿਵੇਂ ਤੇਰਾ ਦਰਸਨ ਕਰਾਂ)।
Please, reveal to me the Blessed Vision of Your Darshan, and show Yourself to me.
हरि दरसनो दिखावहु मोहि तुम बतावहु ॥
LINE 10
ਨਾਨਕਦੀਨਸਰਣਿਆਏਗਲਿਲਾਏ੨੨੧੫੩॥॥॥॥
ਹੇ ਨਾਨਕ! (ਤੂੰ ਭੀ ਅਰਜ਼ੋਈ ਕਰ, ਤੇ ਆਖ-ਹੇ ਪ੍ਰਭੂ!) ਮੈਂ ਦੀਨ ਤੇਰੀ ਸਰਨ ਆਇਆ ਹਾਂ, ਮੈਨੂੰ ਆਪਣੇ ਗਲ ਨਾਲ ਲਾ ॥੨॥੨॥੧੫੩॥
Nanak the meek has entered Your Sanctuary; please, take me in Your embrace. ||2||2||153||
नानक दीन सरणि आए गलि लाए ॥२॥२॥१५३॥
GURBANI.WORLD