LINE 01
ਆਸਾਮਹਲਾ੫॥
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Aasaa, Fifth Mahalaa:
आसा महला ५ ॥
LINE 02
ਕੋਊਬਿਖਮਗਾਰਤੋਰੈ॥
(ਜਗਤ ਵਿਚ) ਕੋਈ ਵਿਰਲਾ ਮਨੁੱਖ ਹੈ, ਜੇਹੜਾ ਸਖ਼ਤ ਕਿਲ੍ਹੇ ਨੂੰ ਤੋੜਦਾ ਹੈ (ਜਿਸ ਵਿਚ ਜਿੰਦ ਕੈਦ ਕੀਤੀ ਪਈ ਹੈ, ਕੋਈ ਵਿਰਲਾ ਹੈ, ਜੇਹੜਾ ਆਪਣੇ ਮਨ ਨੂੰ),
Who can destroy the fortress of sin,
कोऊ बिखम गार तोरै ॥
LINE 03
ਆਸਪਿਆਸਧੋਹਮੋਹਭਰਮਹੀਤੇਹੋਰੈ੧॥॥ਰਹਾਉ॥
ਦੁਨੀਆ ਦੀਆਂ ਆਸਾਂ, ਮਾਇਆ ਦੀ ਤ੍ਰਿਸ਼ਨਾ, ਠੱਗੀ-ਫ਼ਰੇਬ, ਮੋਹ ਅਤੇ ਭਟਕਣਾ ਤੋਂ ਰੋਕਦਾ ਹੈ ॥੧॥ ਰਹਾਉ ॥
and release me from hope, thirst, deception, attachment and doubt? ||1||Pause||
आस पिआस धोह मोह भरम ही ते होरै ॥१॥ रहाउ ॥
LINE 04
ਕਾਮਕ੍ਰੋਧਲੋਭਮਾਨਇਹਬਿਆਧਿਛੋਰੈ੧॥॥
(ਜਗਤ ਵਿਚ ਕੋਈ ਵਿਰਲਾ ਮਨੁੱਖ ਹੈ ਜੇਹੜਾ) ਕਾਮ ਕ੍ਰੋਧ ਲੋਭ ਅਹੰਕਾਰ ਆਦਿਕ ਬੀਮਾਰੀਆਂ (ਆਪਣੇ ਅੰਦਰੋਂ) ਦੂਰ ਕਰਦਾ ਹੈ ॥੧॥
How can I escape the afflictions of sexual desire, anger, greed and pride? ||1||
काम क्रोध लोभ मान इह बिआधि छोरै ॥१॥
LINE 05
ਸੰਤਸੰਗਿਨਾਮਰੰਗਿਗੁਨਗੋਵਿੰਦਗਾਵਉ॥
ਮੈਂ ਤਾਂ ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੇ ਨਾਮ-ਰੰਗ ਵਿਚ ਲੀਨ ਹੋ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ,
In the Society of the Saints, love the Naam, and sing the Glorious Praises of the Lord of the Universe.
संतसंगि नाम रंगि गुन गोविंद गावउ ॥
LINE 06
ਅਨਦਿਨੋਪ੍ਰਭਧਿਆਵਉ॥
ਮੈਂ ਤਾਂ ਹਰ ਵੇਲੇ ਪਰਮਾਤਮਾ ਦਾ ਧਿਆਨ ਧਰਦਾ ਹਾਂ,
Night and day, meditate on God.
अनदिनो प्रभ धिआवउ ॥
LINE 07
ਭ੍ਰਮਭੀਤਿਜੀਤਿਮਿਟਾਵਉ॥
ਤੇ ਇਸ ਤਰ੍ਹਾਂ ਭਟਕਣਾ ਦੀ ਕੰਧ ਨੂੰ ਜਿੱਤ ਕੇ (ਪਰਮਾਤਮਾ ਨਾਲੋਂ ਬਣੀ ਵਿੱਥ) ਮਿਟਾਂਦਾ ਹਾਂ।
I have captured and demolished the walls of doubt.
भ्रम भीति जीति मिटावउ ॥
LINE 08
ਨਿਧਿਨਾਮੁਨਾਨਕਮੋਰੈ੨੩੧੫੪॥॥॥॥
ਹੇ ਨਾਨਕ! ਇਹਨਾਂ ਰੋਗਾਂ ਤੋਂ ਬਚਣ ਵਾਸਤੇ, ਮੇਰੇ ਪਾਸ ਪਰਮਾਤਮਾ ਦਾ ਨਾਮ-ਖ਼ਜ਼ਾਨਾ ਹੀ ਹੈ (ਜੋ ਮੈਨੂੰ ਵਿਕਾਰਾਂ ਤੋਂ ਬਚਾਈ ਰੱਖਦਾ ਹੈ) ॥੨॥੩॥੧੫੪॥
O Nanak, the Naam is my only treasure. ||2||3||154||
निधि नामु नानक मोरै ॥२॥३॥१५४॥
GURBANI.WORLD