LINE 01
ਆਸਾਮਹਲਾ੫ਘਰੁ੧੫ਪੜਤਾਲ॥
ਰਾਗ ਆਸਾ, ਘਰ ੧੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।
Aasaa, Fifth Mahalaa, Fifteenth House, Partaal:
आसा महला ५ घरु १५ पड़ताल ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਬਿਕਾਰਮਾਇਆਮਾਦਿਸੋਇਓਸੂਝਬੂਝਨਆਵੈ॥
ਵਿਕਾਰਾਂ ਵਿਚ ਮਾਇਆ ਦੇ ਨਸ਼ੇ ਵਿਚ ਮਨੁੱਖ ਸੁੱਤਾ ਰਹਿੰਦਾ ਹੈ, ਇਸ ਨੂੰ (ਸਹੀ ਜੀਵਨ-ਰਾਹ ਦੀ) ਅਕਲ ਨਹੀਂ ਆਉਂਦੀ।
He sleeps, intoxicated by corruption and Maya; he does not come to realize or understand.
बिकार माइआ मादि सोइओ सूझ बूझ न आवै ॥
LINE 04
ਪਕਰਿਕੇਸਜਮਿਉਠਾਰਿਓਤਦਹੀਘਰਿਜਾਵੈ੧॥॥
(ਜਦੋਂ ਅੰਤ ਵੇਲੇ) ਜਮ ਨੇ ਇਸ ਨੂੰ ਕੇਸਾਂ ਤੋਂ ਫੜ ਕੇ ਉਠਾਇਆ (ਜਦੋਂ ਮੌਤ ਸਿਰ ਤੇ ਆ ਪਹੁੰਚੀ) ਤਦੋਂ ਹੀ ਇਸ ਨੂੰ ਹੋਸ਼ ਆਉਂਦੀ ਹੈ (ਕਿ ਸਾਰੀ ਉਮਰ ਕੁਰਾਹੇ ਪਿਆ ਰਿਹਾ) ॥੧॥
Seizing him by the hair, the Messenger of Death pulls him up; then, he comes to his senses. ||1||
पकरि केस जमि उठारिओ तद ही घरि जावै ॥१॥
LINE 05
ਲੋਭਬਿਖਿਆਬਿਖੈਲਾਗੇਹਿਰਿਵਿਤਚਿਤਦੁਖਾਹੀ॥
ਮਾਇਆ ਦੇ ਲੋਭ ਅਤੇ ਵਿਸ਼ਿਆਂ ਵਿਚ ਲੱਗੇ ਹੋਏ (ਪਰਾਇਆ) ਧਨ ਚੁਰਾ ਕੇ (ਦੂਜਿਆਂ ਦੇ) ਦਿਲ ਦੁਖਾਂਦੇ ਹਨ,
Those who are attached to the poison of greed and sin grab at the wealth of others; they only bring pain on themselves.
लोभ बिखिआ बिखै लागे हिरि वित चित दुखाही ॥
LINE 06
ਖਿਨਭੰਗੁਨਾਕੈਮਾਨਿਮਾਤੇਅਸੁਰਜਾਣਹਿਨਾਹੀ੧॥॥ਰਹਾਉ॥
ਪਲ ਵਿਚ ਸਾਥ ਛੱਡ ਜਾਣ ਵਾਲੀ ਮਾਇਆ ਦੇ ਮਾਣ ਵਿਚ ਮਸਤ ਨਿਰਦਈ ਮਨੁੱਖ ਸਮਝਦੇ ਨਹੀਂ (ਕਿ ਇਹ ਗ਼ਲਤ ਜੀਵਨ-ਰਾਹ ਹੈ) ॥੧॥ ਰਹਾਉ ॥
They are intoxicated by their pride in those things which shall be destroyed in an instant; those demons do not understand. ||1||Pause||
खिन भंगुना कै मानि माते असुर जाणहि नाही ॥१॥ रहाउ ॥
LINE 07
ਬੇਦਸਾਸਤ੍ਰਜਨਪੁਕਾਰਹਿਸੁਨੈਨਾਹੀਡੋਰਾ॥
ਵੇਦ ਸ਼ਾਸਤ੍ਰ (ਆਦਿਕ ਧਰਮ-ਪੁਸਤਕ ਉਪਦੇਸ਼ ਕਰਦੇ ਹਨ) ਸੰਤ ਜਨ (ਭੀ) ਪੁਕਾਰ ਕੇ ਆਖਦੇ ਹਨ ਪਰ (ਮਾਇਆ ਦੇ ਨਸ਼ੇ ਦੇ ਕਾਰਨ) ਬੋਲਾ ਹੋ ਚੁਕਾ ਮਨੁੱਖ (ਉਹਨਾਂ ਦੇ ਉਪਦੇਸ਼ ਨੂੰ) ਸੁਣਦਾ ਨਹੀਂ।
The Vedas, the Shaastras and the holy men proclaim it, but the deaf do not hear it.
बेद सासत्र जन पुकारहि सुनै नाही डोरा ॥
LINE 08
ਨਿਪਟਿਬਾਜੀਹਾਰਿਮੂਕਾਪਛੁਤਾਇਓਮਨਿਭੋਰਾ੨॥॥
ਜਦੋਂ ਉੱਕਾ ਹੀ ਜੀਵਨ-ਬਾਜ਼ੀ ਹਾਰ ਕੇ ਅੰਤ ਸਮੇ ਤੇ ਆ ਪਹੁੰਚਦਾ ਹੈ ਤਦੋਂ ਇਹ ਮੂਰਖ ਆਪਣੇ ਮਨ ਵਿਚ ਪਛੁਤਾਂਦਾ ਹੈ ॥੨॥
When the game of life is over, and he has lost, and he breathes his last, then the fool regrets and repents in his mind. ||2||
निपटि बाजी हारि मूका पछुताइओ मनि भोरा ॥२॥
LINE 09
ਡਾਨੁਸਗਲਗੈਰਵਜਹਿਭਰਿਆਦੀਵਾਨਲੇਖੈਨਪਰਿਆ॥
(ਮਾਇਆ ਦੇ ਨਸ਼ੇ ਵਿਚ ਮਸਤ ਮਨੁੱਖ ਵਿਕਾਰਾਂ ਵਿਚ ਲੱਗਾ ਹੋਇਆ) ਵਿਅਰਥ ਹੀ ਡੰਨ ਭਰਦਾ ਰਹਿੰਦਾ ਹੈ (ਆਤਮਕ ਸਜ਼ਾ ਭੁਗਤਦਾ ਰਹਿੰਦਾ ਹੈ, ਅਜੇਹੇ ਕੰਮ ਹੀ ਕਰਦਾ ਹੈ ਜਿਨ੍ਹਾਂ ਦੇ ਕਾਰਨ) ਪਰਮਾਤਮਾ ਦੀ ਹਜ਼ੂਰੀ ਵਿਚ ਪਰਵਾਨ ਨਹੀਂ ਹੁੰਦਾ।
He paid the fine, but it is in vain - in the Court of the Lord, his account is not credited.
डानु सगल गैर वजहि भरिआ दीवान लेखै न परिआ ॥
LINE 10
ਜੇਂਹਕਾਰਜਿਰਹੈਓਲੑਾਸੋਇਕਾਮੁਨਕਰਿਆ੩॥॥
ਜਿਸ ਕੰਮ ਦੇ ਕਰਨ ਨਾਲ ਪਰਮਾਤਮਾ ਦੇ ਦਰ ਤੇ ਇੱਜ਼ਤ ਬਣੇ ਉਹ ਕੰਮ ਇਹ ਕਦੇ ਭੀ ਨਹੀਂ ਕਰਦਾ ॥੩॥
Those deeds which would have covered him - those deeds, he has not done. ||3||
जेंह कारजि रहै ओला सोइ कामु न करिआ ॥३॥
LINE 11
ਐਸੋਜਗੁਮੋਹਿਗੁਰਿਦਿਖਾਇਓਤਉਏਕਕੀਰਤਿਗਾਇਆ॥
ਜਦੋਂ ਗੁਰੂ ਨੇ ਮੈਨੂੰ ਇਹੋ ਜਿਹਾ (ਮਾਇਆ-ਗ੍ਰਸਿਆ) ਜਗਤ ਵਿਖਾ ਦਿੱਤਾ ਤਦੋਂ ਮੈਂ ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ,
The Guru has shown me the world to be thus; I sing the Kirtan of the Praises of the One Lord.
ऐसो जगु मोहि गुरि दिखाइओ तउ एक कीरति गाइआ ॥
LINE 12
ਮਾਨੁਤਾਨੁਤਜਿਸਿਆਨਪਸਰਣਿਨਾਨਕੁਆਇਆ੪੧੧੫੨॥॥॥॥
ਤਦੋਂ ਮਾਣ ਤਿਆਗ ਕੇ (ਹੋਰ) ਆਸਰਾ ਛੱਡ ਕੇ, ਚੁਤਰਾਈਆਂ ਤਜ ਕੇ (ਮੈਂ ਦਾਸ) ਨਾਨਕ ਪਰਮਾਤਮਾ ਦੀ ਸਰਨ ਆ ਪਿਆ ॥੪॥੧॥੧੫੨॥
Renouncing his pride in strength and cleverness, Nanak has come to the Lord's Sanctuary. ||4||1||152||
मानु तानु तजि सिआनप सरणि नानकु आइआ ॥४॥१॥१५२॥
GURBANI.WORLD