ਚੌਪਈ ॥

ਚੰਡੀ ਚਰਿਤ੍ਰ ਗੁਰੂ ਗੋਬਿੰਦ ਸਿੰਘ ਜੀ ਅੰਗ 102
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ
ਚੌਪਈ:
CHAUPAI
चौपई ॥
LINE 02
ਜੇਜੇਸਤ੍ਰੁਸਾਮੁਹੇਆਏ
ਜਿਹੜੇ ਜਿਹੜੇ ਵੈਰੀ (ਦੈਂਤ) ਸਾਹਮਣੇ ਆਏ,
जे जे सत्रु सामुहे आए ॥
LINE 03
ਸਬੈਦੇਵਤਾਮਾਰਿਗਿਰਾਏ
(ਉਨ੍ਹਾਂ) ਸਾਰਿਆਂ ਨੂੰ ਦੇਵੀ ਨੇ ਮਾਰ ਸੁਟਿਆ।
The enemies who came before the goddess, they were all killed by her.
सबै देवता मारि गिराए ॥
LINE 04
ਸੈਨਾਸਕਲਜਬੈਹਨਿਡਾਰੀ
ਜਦੋਂ ਸਾਰੀ (ਵੈਰੀ) ਸੈਨਾ ਮਾਰ ਦਿੱਤੀ ਗਈ,
सैना सकल जबै हनि डारी ॥
LINE 05
ਆਸੁਰੇਸਕੋਪਾਅਹੰਕਾਰੀ੨੬॥॥
(ਤਦੋਂ) ਹੰਕਾਰੀ ਦੈਂਤ-ਰਾਜ ('ਆਸੁਰੇਸ') ਕ੍ਰੋਧਿਤ ਹੋ ਗਿਆ ॥੨੬॥
When all the army was thus effaced, then the egoistic demon-king was filled with rage.26.
आसुरेस कोपा अहंकारी ॥२६॥
LINE 06
ਆਪਜੁਧਤਬਕੀਆਭਵਾਨੀ
ਤਦ ਭਵਾਨੀ ਨੇ ਆਪ ਯੁੱਧ ਕੀਤਾ
आप जुध तब कीआ भवानी ॥
LINE 07
ਚੁਨਿਚੁਨਿਹਨੈਪਖਰੀਆਬਾਨੀ
ਅਤੇ ਚੁਣ ਚੁਣ ਕੇ ਕਵਚ-ਧਾਰੀਆਂ ('ਪਖਰੀਆ') ਨੂੰ ਬਾਣਾਂ ਨਾਲ ਮਾਰ ਦਿੱਤਾ।
Then the goddess Durga herself waged the war, and picked up and killed the warriors wearing armour.
चुनि चुनि हनै पखरीआ बानी ॥
LINE 08
ਕ੍ਰੋਧਜੁਆਲਮਸਤਕਤੇਬਿਗਸੀ
(ਦੇਵੀ ਦੇ) ਮਸਤਕ ਤੋਂ ਕ੍ਰੋਧ ਦੀ ਅਗਨੀ ਪ੍ਰਗਟ ਹੋਈ,
क्रोध जुआल मसतक ते बिगसी ॥
LINE 09
ਤਾਤੇਆਪਕਾਲਿਕਾਨਿਕਸੀ੨੭॥॥
ਜਿਸ ਵਿਚੋਂ ਆਪ ਕਾਲਕਾ ਦੇਵੀ ਨਿਕਲੀ ॥੨੭॥
The flame of ire manifested itself from her forehead, which appeared in the form of goddess kalka.27.
ता ते आप कालिका निकसी ॥२७॥
GURBANI.WORLD