ਬਿਹਾਗੜਾ ਮਹਲਾ ੫ ॥

ਰਾਗੁ ਬਿਹਾਗੜਾ ਗੁਰੂ ਅਰਜਨ ਦੇਵ ਜੀ ਅੰਗ 543
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਿਹਾਗੜਾਮਹਲਾ
Bihaagraa, Fifth Mahalaa:
बिहागड़ा महला ५ ॥
LINE 02
ਕਰਿਕਿਰਪਾਗੁਰਪਾਰਬ੍ਰਹਮਪੂਰੇਅਨਦਿਨੁਨਾਮੁਵਖਾਣਾਰਾਮ
ਹੇ ਸਭ ਤੋਂ ਵੱਡੇ! ਹੇ ਸਰਬ-ਗੁਣ-ਭਰਪੂਰ ਪ੍ਰਭੂ! (ਮੇਰੇ ਉੱਤੇ) ਮੇਹਰ ਕਰ, ਮੈਂ ਹਰ ਵੇਲੇ ਤੇਰਾ ਨਾਮ ਸਿਮਰਦਾ ਰਹਾਂ,
Shower Your Mercy upon me, O Guru, O Perfect Supreme Lord God, that I might chant the Naam, the Name of the Lord, night and day.
करि किरपा गुर पारब्रहम पूरे अनदिनु नामु वखाणा राम ॥
LINE 03
ਅੰਮ੍ਰਿਤਬਾਣੀਉਚਰਾਹਰਿਜਸੁਮਿਠਾਲਾਗੈਤੇਰਾਭਾਣਾਰਾਮ
ਆਤਮਕ ਜੀਵਨ ਦੇਣ ਵਾਲੀ ਤੇਰੀ ਬਾਣੀ ਉਚਾਰਦਾ ਰਹਾਂ, ਮੈਂ ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਰਹਾਂ, ਮੈਨੂੰ ਤੇਰੀ ਰਜ਼ਾ ਮਿੱਠੀ ਲੱਗਦੀ ਰਹੇ।
I speak the Ambrosial Words of the Guru's Bani, praising the Lord. Your Will is sweet to me, Lord.
अंम्रित बाणी उचरा हरि जसु मिठा लागै तेरा भाणा राम ॥
LINE 04
ਕਰਿਦਇਆਮਇਆਗੋਪਾਲਗੋਬਿੰਦਕੋਇਨਾਹੀਤੁਝਬਿਨਾ
ਹੇ ਗੋਪਾਲ! ਹੇ ਗੋਬਿੰਦ! (ਮੇਰੇ ਉਤੇ) ਦਇਆ ਕਰ, ਤਰਸ ਕਰ, ਤੈਥੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ।
Show kindness and compassion, O Sustainer of the Word, Lord of the Universe; without You, I have no other.
करि दइआ मइआ गोपाल गोबिंद कोइ नाही तुझ बिना ॥
LINE 05
ਸਮਰਥਅਗਥਅਪਾਰਪੂਰਨਜੀਉਤਨੁਧਨੁਤੁਮੑਮਨਾ
ਹੇ ਸਭ ਤਾਕਤਾਂ ਦੇ ਮਾਲਕ! ਹੇ ਅਕੱਥ! ਹੇ ਬੇਅੰਤ! ਮੇਰੀ ਇਹ ਜਿੰਦ, ਮੇਰਾ ਇਹ ਮਨ ਇਹ ਸਰੀਰ, ਇਹ ਧਨ-ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ।
Almighty, sublime, infinite, perfect Lord - my soul, body, wealth and mind are Yours.
समरथ अगथ अपार पूरन जीउ तनु धनु तुम मना ॥
LINE 06
ਮੂਰਖਮੁਗਧਅਨਾਥਚੰਚਲਬਲਹੀਨਨੀਚਅਜਾਣਾ
ਹੇ ਪ੍ਰਭੂ! ਮੈਂ ਮੂਰਖ ਹਾਂ ਬਹੁਤ ਮੂਰਖ ਹਾਂ, ਨਿਆਸਰਾ ਹਾਂ, ਚੰਚਲ, ਕਮਜ਼ੋਰ, ਨੀਚ ਤੇ ਅੰਞਾਣ ਹਾਂ।
I am foolish, stupid, masterless, fickle, powerless, lowly and ignorant.
मूरख मुगध अनाथ चंचल बलहीन नीच अजाणा ॥
LINE 07
ਬਿਨਵੰਤਿਨਾਨਕਸਰਣਿਤੇਰੀਰਖਿਲੇਹੁਆਵਣਜਾਣਾ॥॥
ਨਾਨਕ ਬੇਨਤੀ ਕਰਦਾ ਹੈ ਕਿ ਮੈਂ ਤੇਰੀ ਸਰਨ ਆਇਆ ਹਾਂ, ਤੂੰ ਮੈਨੂੰ ਜਨਮ ਮਰਨ ਦੇ ਗੇੜ ਤੋਂ ਬਚਾ ਲੈ ॥੧॥
Prays Nanak, I seek Your Sanctuary - please save me from coming and going in reincarnation. ||1||
बिनवंति नानक सरणि तेरी रखि लेहु आवण जाणा ॥१॥
LINE 08
ਸਾਧਹਸਰਣੀਪਾਈਐਹਰਿਜੀਉਗੁਣਗਾਵਹਹਰਿਨੀਤਾਰਾਮ
ਗੁਰਮੁਖਾਂ ਦੀ ਸਰਨ ਪਿਆਂ ਪਰਮਾਤਮਾ ਮਿਲ ਪੈਂਦਾ ਹੈ, ਤੇ, ਅਸੀਂ ਸਦਾ ਪਰਮਾਤਮਾ ਦੇ ਗੁਣ ਗਾ ਸਕਦੇ ਹਾਂ।
In the Sanctuary of the Holy Saints, I have found the Dear Lord, and I constantly sing the Glorious Praises of the Lord.
साधह सरणी पाईऐ हरि जीउ गुण गावह हरि नीता राम ॥
LINE 09
ਧੂਰਿਭਗਤਨਕੀਮਨਿਤਨਿਲਗਉਹਰਿਜੀਉਸਭਪਤਿਤਪੁਨੀਤਾਰਾਮ
ਹੇ ਪ੍ਰਭੂ ਜੀ! (ਮੇਹਰ ਕਰ) ਤੇਰੇ ਭਗਤ ਜਨਾਂ ਦੇ ਚਰਨਾਂ ਦੀ ਧੂੜ ਮੇਰੇ ਮਨ ਵਿਚ ਮੇਰੇ ਮੱਥੇ ਉਤੇ ਲੱਗਦੀ ਰਹੇ (ਜਿਸ ਦੀ ਬਰਕਤਿ ਨਾਲ) ਵਿਕਾਰਾਂ ਵਿਚ ਡਿੱਗੇ ਹੋਏ ਮਨੁੱਖ ਭੀ ਪਵਿਤ੍ਰ ਹੋ ਜਾਂਦੇ ਹਨ।
Applying the dust of the devotees to the mind and body, O Dear Lord, all sinners are sanctified.
धूरि भगतन की मनि तनि लगउ हरि जीउ सभ पतित पुनीता राम ॥
LINE 10
ਪਤਿਤਾਪੁਨੀਤਾਹੋਹਿਤਿਨੑਸੰਗਿਜਿਨੑਬਿਧਾਤਾਪਾਇਆ
ਜਿਨ੍ਹਾਂ ਮਨੁੱਖਾਂ ਨੇ ਕਰਤਾਰ ਲੱਭ ਲਿਆ ਉਹਨਾਂ ਦੀ ਸੰਗਤ ਵਿਚ ਵਿਕਾਰੀ ਬੰਦੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ।
The sinners are sanctified in the company of those who have met the Creator Lord.
पतिता पुनीता होहि तिन संगि जिन बिधाता पाइआ ॥
LINE 11
ਨਾਮਰਾਤੇਜੀਅਦਾਤੇਨਿਤਦੇਹਿਚੜਹਿਸਵਾਇਆ
ਪਰਮਾਤਮਾ ਦੇ ਨਾਮ-ਰੰਗ ਨਾਲ ਰੰਗੇ ਹੋਏ ਬੰਦੇ ਆਤਮਕ ਜੀਵਨ ਦੀਆਂ ਦਾਤਾਂ ਦੇਣ-ਜੋਗੇ ਹੋ ਜਾਂਦੇ ਹਨ, ਉਹ ਇਹ ਦਾਤਾਂ ਨਿੱਤ ਦੇਂਦੇ ਹਨ ਤੇ ਇਹ ਵਧਦੀਆਂ ਰਹਿੰਦੀਆਂ ਹਨ।
Imbued with the Naam, the Name of the Lord, they are given the gift of the life of the soul; their gifts increase day by day.
नाम राते जीअ दाते नित देहि चड़हि सवाइआ ॥
LINE 12
ਰਿਧਿਸਿਧਿਨਵਨਿਧਿਹਰਿਜਪਿਜਿਨੀਆਤਮੁਜੀਤਾ
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪ ਕੇ ਆਪਣੇ ਮਨ ਨੂੰ ਵੱਸ ਵਿਚ ਕਰ ਲਿਆ, ਸਭ ਕਰਾਮਾਤੀ ਤਾਕਤਾਂ ਤੇ ਦੁਨੀਆ ਦੇ ਨੌ ਹੀ ਖ਼ਜ਼ਾਨੇ ਉਹਨਾਂ ਨੂੰ ਮਿਲ ਜਾਂਦੇ ਹਨ।
Wealth, the supernatural spiritual powers of the Siddhas, and the nine treasures come to those who meditate on the Lord, and conquer their own soul.
रिधि सिधि नव निधि हरि जपि जिनी आतमु जीता ॥
LINE 13
ਬਿਨਵੰਤਿਨਾਨਕੁਵਡਭਾਗਿਪਾਈਅਹਿਸਾਧਸਾਜਨਮੀਤਾ॥॥
ਨਾਨਕ ਬੇਨਤੀ ਕਰਦਾ ਹੈ ਕਿ ਗੁਰਮੁਖ ਸੱਜਣ ਮਿੱਤਰ ਵੱਡੀ ਕਿਸਮਤ ਨਾਲ ਹੀ ਮਿਲਦੇ ਹਨ ॥੨॥
Prays Nanak, it is only by great good fortune that the Holy Saints, the Lord's companions, are found, O friends. ||2||
बिनवंति नानकु वडभागि पाईअहि साध साजन मीता ॥२॥
LINE 14
ਜਿਨੀਸਚੁਵਣੰਜਿਆਹਰਿਜੀਉਸੇਪੂਰੇਸਾਹਾਰਾਮ
ਜਿਨ੍ਹਾਂ ਮਨੁੱਖਾਂ ਨੇ (ਸਦਾ) ਸਦਾ-ਥਿਰ ਰਹਿਣ ਵਾਲੇ ਹਰਿ-ਨਾਮ ਦਾ ਵਪਾਰ ਕੀਤਾ ਹੈ ਉਹ ਭਰੇ ਭੰਡਾਰਾਂ ਵਾਲੇ ਸ਼ਾਹੂਕਾਰ ਹਨ,
Those who deal in Truth, O Dear Lord, are the perfect bankers.
जिनी सचु वणंजिआ हरि जीउ से पूरे साहा राम ॥
LINE 15
ਬਹੁਤੁਖਜਾਨਾਤਿੰਨਪਹਿਹਰਿਜੀਉਹਰਿਕੀਰਤਨੁਲਾਹਾਰਾਮ
ਉਹਨਾਂ ਪਾਸ (ਹਰਿ-ਨਾਮ ਦਾ) ਬਹੁਤ ਖ਼ਜ਼ਾਨਾ ਹੈ, ਉਹ (ਇਸ ਵਪਾਰ ਵਿਚ) ਪਰਮਾਤਮਾ ਦੀ ਸਿਫ਼ਤ-ਸਾਲਾਹ (ਦੀ) ਖੱਟੀ ਖੱਟਦੇ ਹਨ।
They possess the great treasure, O Dear Lord, and they reap the profit of the Lord's Praise.
बहुतु खजाना तिंन पहि हरि जीउ हरि कीरतनु लाहा राम ॥
LINE 16
ਕਾਮੁਕ੍ਰੋਧੁਲੋਭੁਬਿਆਪੈਜੋਜਨਪ੍ਰਭਸਿਉਰਾਤਿਆ
ਜੇਹੜੇ ਮਨੁੱਖ ਪਰਮਾਤਮਾ ਨਾਲ ਰੱਤੇ ਰਹਿੰਦੇ ਹਨ, ਉਹਨਾਂ ਉੱਤੇ ਨਾਹ ਕਾਮ, ਨਾਹ ਕ੍ਰੋਧ ਨਾਹ ਲੋਭ, ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ,
Sexual desire, anger and greed do not cling to those who are attuned to God.
कामु क्रोधु न लोभु बिआपै जो जन प्रभ सिउ रातिआ ॥
LINE 17
ਏਕੁਜਾਨਹਿਏਕੁਮਾਨਹਿਰਾਮਕੈਰੰਗਿਮਾਤਿਆ
ਉਹ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਂਦੇ ਹਨ, ਉਸ ਨੂੰ ਹੀ (ਪੱਕਾ ਸਾਥੀ) ਮੰਨਦੇ ਹਨ ਤੇ ਉਸ ਦੇ ਪ੍ਰੇਮ-ਰੰਗ ਵਿਚ ਮਸਤ ਰਹਿੰਦੇ ਹਨ।
They know the One, and they believe in the One; they are intoxicated with the Lord's Love.
एकु जानहि एकु मानहि राम कै रंगि मातिआ ॥
LINE 18
ਲਗਿਸੰਤਚਰਣੀਪੜੇਸਰਣੀਮਨਿਤਿਨਾਓਮਾਹਾ
ਉਹ ਮਨੁੱਖ ਗੁਰੂ ਦੀ ਚਰਨੀਂ ਲੱਗ ਕੇ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਉਹਨਾਂ ਦੇ ਮਨ ਵਿਚ (ਪਰਮਾਤਮਾ ਦੇ ਮਿਲਾਪ ਦਾ) ਚਾਉ ਚੜ੍ਹਿਆ ਰਹਿੰਦਾ ਹੈ।
They fall at the Feet of the Saints, and seek their Sanctuary; their minds are filled with joy.
लगि संत चरणी पड़े सरणी मनि तिना ओमाहा ॥
LINE 19
ਬਿਨਵੰਤਿਨਾਨਕੁਜਿਨਨਾਮੁਪਲੈਸੇਈਸਚੇਸਾਹਾ॥॥
ਨਾਨਕ ਬੇਨਤੀ ਕਰਦਾ ਹੈ, ਜਿਨ੍ਹਾਂ ਮਨੁੱਖਾਂ ਦੇ ਪਾਸ ਪਰਮਾਤਮਾ ਦਾ ਨਾਮ-ਧਨ ਹੈ ਉਹੀ ਐਸੇ ਹਨ ਜੋ ਸਦਾ ਲਈ ਸ਼ਾਹੂਕਾਰ ਟਿਕੇ ਰਹਿੰਦੇ ਹਨ ॥੩॥
Prays Nanak, those who have the Naam in their laps are the true bankers. ||3||
बिनवंति नानकु जिन नामु पलै सेई सचे साहा ॥३॥
LINE 20
ਨਾਨਕਸੋਈਸਿਮਰੀਐਹਰਿਜੀਉਜਾਕੀਕਲਧਾਰੀਰਾਮ
ਹੇ ਨਾਨਕ! (ਸਦਾ) ਉਸ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ (ਸਾਰੇ ਸੰਸਾਰ ਵਿਚ) ਜਿਸ ਦੀ ਸੱਤਾ ਕੰਮ ਕਰ ਰਹੀ ਹੈ।
O Nanak, meditate on that Dear Lord, who supports all by His almighty strength.
नानक सोई सिमरीऐ हरि जीउ जा की कल धारी राम ॥
LINE 21
ਗੁਰਮੁਖਿਮਨਹੁਵੀਸਰੈਹਰਿਜੀਉਕਰਤਾਪੁਰਖੁਮੁਰਾਰੀਰਾਮ
ਗੁਰੂ ਦੀ ਸਰਨ ਪਿਆਂ ਸਰਬ-ਵਿਆਪਕ ਕਰਤਾਰ ਪ੍ਰਭੂ ਮਨ ਤੋਂ ਨਹੀਂ ਭੁੱਲਦਾ।
In their minds, the Gurmukhs do not forget the Dear Lord, the Primal Creator Lord.
गुरमुखि मनहु न वीसरै हरि जीउ करता पुरखु मुरारी राम ॥
LINE 22
ਦੂਖੁਰੋਗੁਭਉਬਿਆਪੈਜਿਨੑੀਹਰਿਹਰਿਧਿਆਇਆ
ਜਿਨ੍ਹਾਂ ਮਨੁੱਖਾਂ ਨੇ (ਸਦਾ) ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹਨਾਂ ਉੱਤੇ ਕੋਈ ਰੋਗ, ਕੋਈ ਦੁੱਖ, ਕੋਈ ਡਰ ਆਪਣਾ ਜ਼ੋਰ ਨਹੀਂ ਪਾ ਸਕਦਾ।
Pain, disease and fear do not cling to those who meditate on the Lord, Har, Har.
दूखु रोगु न भउ बिआपै जिनी हरि हरि धिआइआ ॥
LINE 23
ਸੰਤਪ੍ਰਸਾਦਿਤਰੇਭਵਜਲੁਪੂਰਬਿਲਿਖਿਆਪਾਇਆ
ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਇਹ ਸੰਸਾਰ-ਸਮੁੰਦਰ ਤਰ ਲਿਆ (ਸਮਝੋ), ਪੂਰਬਲੇ ਜਨਮ ਵਿਚ ਕੀਤੀ ਕਮਾਈ ਅਨੁਸਾਰ (ਮੱਥੇ ਉੱਤੇ ਭਗਤੀ ਦਾ) ਲਿਖਿਆ ਲੇਖ ਉਹਨਾਂ ਨੂੰ ਪ੍ਰਾਪਤ ਹੋ ਗਿਆ।
By the Grace of the Saints, they cross over the terrifying world-ocean, and obtain their pre-ordained destiny.
संत प्रसादि तरे भवजलु पूरबि लिखिआ पाइआ ॥
LINE 24
ਵਜੀਵਧਾਈਮਨਿਸਾਂਤਿਆਈਮਿਲਿਆਪੁਰਖੁਅਪਾਰੀ
ਉਹਨਾਂ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਗਈ, ਉਹਨਾਂ ਦੇ ਮਨ ਵਿਚ ਠੰਡ ਪੈ ਗਈ, ਉਹਨਾਂ ਨੂੰ ਬੇਅੰਤ ਪ੍ਰਭੂ ਮਿਲ ਪਿਆ।
They are congratulated and applauded, their minds are at peace, and they meet the infinite Lord God.
वजी वधाई मनि सांति आई मिलिआ पुरखु अपारी ॥
LINE 25
ਬਿਨਵੰਤਿਨਾਨਕੁਸਿਮਰਿਹਰਿਹਰਿਇਛਪੁੰਨੀਹਮਾਰੀ੪੩॥॥॥
ਨਾਨਕ ਬੇਨਤੀ ਕਰਦਾ ਹੈ, ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਮੇਰੀ ਭੀ (ਪ੍ਰਭੂ-ਮਿਲਾਪ ਵਾਲੀ ਚਿਰਾਂ ਦੀ) ਆਸ ਪੂਰੀ ਹੋ ਗਈ ਹੈ ॥੪॥੩॥
Prays Nanak, by meditating in remembrance on the Lord, Har, Har, my desires are fulfilled. ||4||3||
बिनवंति नानकु सिमरि हरि हरि इछ पुंनी हमारी ॥४॥३॥
GURBANI.WORLD