ਰਾਗੁ ਬਿਹਾਗੜਾ ਮਹਲਾ ੫ ॥

ਰਾਗੁ ਬਿਹਾਗੜਾ ਗੁਰੂ ਅਰਜਨ ਦੇਵ ਜੀ ਅੰਗ 542
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਗੁਬਿਹਾਗੜਾਮਹਲਾ
Raag Bihaagraa, Fifth Mahalaa:
रागु बिहागड़ा महला ५ ॥
LINE 02
ਅਤਿਪ੍ਰੀਤਮਮਨਮੋਹਨਾਘਟਸੋਹਨਾਪ੍ਰਾਨਅਧਾਰਾਰਾਮ
ਪਰਮਾਤਮਾ ਬਹੁਤ ਹੀ ਪਿਆਰਾ ਲੱਗਣ ਵਾਲਾ ਹੈ, ਸਭ ਦੇ ਮਨ ਨੂੰ ਮੋਹ ਲੈਣ ਵਾਲਾ ਹੈ, ਸਭ ਸਰੀਰਾਂ ਵਿਚ ਸੋਭ ਰਿਹਾ ਹੈ, ਸਭ ਦੇ ਜੀਵਨ ਦਾ ਸਹਾਰਾ ਹੈ।
He is dear to me; He fascinates my mind; He is the ornament of my heart, the support of the breath of life.
अति प्रीतम मन मोहना घट सोहना प्रान अधारा राम ॥
LINE 03
ਸੁੰਦਰਸੋਭਾਲਾਲਗੋਪਾਲਦਇਆਲਕੀਅਪਰਅਪਾਰਾਰਾਮ
ਉਸ ਦਇਆ ਦੇ ਘਰ ਗੋਪਾਲ ਪਿਆਰੇ ਦੀ ਸੋਹਣੀ ਸੋਭਾ (ਪਸਰ ਰਹੀ) ਹੈ, ਬੜੀ ਬੇਅੰਤ ਸੋਭਾ ਹੈ।
The Glory of the Beloved, Merciful Lord of the Universe is beautiful; He is infinite and without limit.
सुंदर सोभा लाल गोपाल दइआल की अपर अपारा राम ॥
LINE 04
ਗੋਪਾਲਦਇਆਲਗੋਬਿੰਦਲਾਲਨਮਿਲਹੁਕੰਤਨਿਮਾਣੀਆ
ਹੇ ਦਿਆਲ ਗੋਬਿੰਦ, ਹੇ ਗੋਪਾਲ, ਹੇ ਪਿਆਰੇ ਕੰਤ! ਮੈਨੂੰ ਨਿਮਾਣੀ ਨੂੰ ਮਿਲ।
O Compassionate Sustainer of the World, Beloved Lord of the Universe, please, join with Your humble soul-bride.
गोपाल दइआल गोबिंद लालन मिलहु कंत निमाणीआ ॥
LINE 05
ਨੈਨਤਰਸਨਦਰਸਪਰਸਨਨਹਨੀਦਰੈਣਿਵਿਹਾਣੀਆ
ਮੇਰੀਆਂ ਅੱਖਾਂ ਤੇਰੇ ਦਰਸਨ ਦੀ ਛੂਹ ਹਾਸਲ ਕਰਨ ਲਈ ਤਰਸਦੀਆਂ ਰਹਿੰਦੀਆਂ ਹਨ। ਮੇਰੀ ਜ਼ਿੰਦਗੀ ਦੀ ਰਾਤ ਲੰਘਦੀ ਜਾ ਰਹੀ ਹੈ, (ਪਰ ਮੈਨੂੰ ਤੇਰੇ ਮਿਲਾਪ ਤੋਂ ਪੈਦਾ ਹੋਣ ਵਾਲੀ) ਸ਼ਾਂਤੀ ਨਹੀਂ ਮਿਲ ਰਹੀ।
My eyes long for the Blessed Vision of Your Darshan; the night passes, but I cannot sleep.
नैन तरसन दरस परसन नह नीद रैणि विहाणीआ ॥
LINE 06
ਗਿਆਨਅੰਜਨਨਾਮਬਿੰਜਨਭਏਸਗਲਸੀਗਾਰਾ
ਜਿਸ ਨੂੰ ਗੁਰੂ ਦੇ ਬਖ਼ਸ਼ੇ ਗਿਆਨ ਦਾ ਸੁਰਮਾ ਮਿਲ ਗਿਆ, ਜਿਸ ਨੂੰ (ਆਤਮਕ ਜੀਵਨ ਦਾ) ਭੋਜਨ ਹਰਿ-ਨਾਮ ਮਿਲ ਗਿਆ, ਉਸ ਦੇ ਸਾਰੇ (ਆਤਮਕ) ਸਿੰਗਾਰ ਸਫਲ ਹੋ ਗਏ।
I have applied the healing ointment of spiritual wisdom to my eyes; the Naam, the Name of the Lord, is my food. These are all my decorations.
गिआन अंजन नाम बिंजन भए सगल सीगारा ॥
LINE 07
ਨਾਨਕੁਪਇਅੰਪੈਸੰਤਜੰਪੈਮੇਲਿਕੰਤੁਹਮਾਰਾ॥॥
ਨਾਨਕ ਸੰਤ ਜਨਾਂ ਦੀ ਚਰਨੀਂ ਪੈਂਦਾ ਹੈ, ਸੰਤਾਂ ਜਨਾਂ ਅੱਗੇ ਅਰਜ਼ੋਈ ਕਰਦਾ ਹੈ, ਕਿ ਮੈਨੂੰ ਮੇਰਾ ਪ੍ਰਭੂ-ਪਤੀ ਮਿਲਾਵੋ ॥੧॥
Prays Nanak, let's meditate on the Saint, that he may unite us with our Husband Lord. ||1||
नानकु पइअंपै संत जंपै मेलि कंतु हमारा ॥१॥
LINE 08
ਲਾਖਉਲਾਹਨੇਮੋਹਿਹਰਿਜਬਲਗੁਨਹਮਿਲੈਰਾਮ
ਜਦ ਤਕ ਪਰਮਾਤਮਾ ਨਹੀਂ ਮਿਲਦਾ, ਜਦ ਤਕ (ਮੇਰੀਆਂ ਭੁੱਲਾਂ ਦੇ) ਮੈਨੂੰ ਲੱਖਾਂ ਉਲਾਂਭੇ ਮਿਲਦੇ ਰਹਿੰਦੇ ਹਨ।
I endure thousands of reprimands, and still, my Lord has not met with me.
लाख उलाहने मोहि हरि जब लगु नह मिलै राम ॥
LINE 09
ਮਿਲਨਕਉਕਰਉਉਪਾਵਕਿਛੁਹਮਾਰਾਨਹਚਲੈਰਾਮ
ਮੈਂ ਪਰਮਾਤਮਾ ਨੂੰ ਮਿਲਣ ਵਾਸਤੇ ਅਨੇਕਾਂ ਹੀਲੇ ਕਰਦੀ ਹਾਂ, ਪਰ ਮੇਰੀ ਕੋਈ ਪੇਸ਼ ਨਹੀਂ ਜਾਂਦੀ।
I make the effort to meet with my Lord, but none of my efforts work.
मिलन कउ करउ उपाव किछु हमारा नह चलै राम ॥
LINE 10
ਚਲਚਿਤਬਿਤਅਨਿਤਪ੍ਰਿਅਬਿਨੁਕਵਨਬਿਧੀਧੀਜੀਐ
ਪਿਆਰੇ ਪ੍ਰਭੂ ਦੇ ਮਿਲਾਪ ਤੋਂ ਬਿਨਾ ਕਿਸੇ ਤਰ੍ਹਾਂ ਭੀ ਮਨ ਨੂੰ ਧੀਰਜ ਨਹੀਂ ਆਉਂਦੀ, ਚਿੱਤ (ਧਨ ਦੀ ਖ਼ਾਤਰ) ਹਰ ਵੇਲੇ ਨੱਠਾ ਫਿਰਦਾ ਹੈ; ਤੇ, ਧਨ ਭੀ ਸਦਾ ਨਾਲ ਨਹੀਂ ਨਿਭਦਾ।
Unsteady is my consciousness, and unstable is my wealth; without my Lord, I cannot be consoled.
चल चित बित अनित प्रिअ बिनु कवन बिधी न धीजीऐ ॥
LINE 11
ਖਾਨਪਾਨਸੀਗਾਰਬਿਰਥੇਹਰਿਕੰਤਬਿਨੁਕਿਉਜੀਜੀਐ
ਸਾਰੇ ਖਾਣ ਪੀਣ ਸਿੰਗਾਰ ਪ੍ਰਭੂ-ਪਤੀ ਤੋਂ ਬਿਨਾ ਵਿਅਰਥ ਹਨ, ਪ੍ਰਭੂ-ਪਤੀ ਤੋਂ ਬਿਨਾ ਜੀਵਨ ਦਾ ਕੋਈ ਕਜ ਨਹੀਂ।
Food, drink and decorations are useless; without my Husband Lord, how can I survive?
खान पान सीगार बिरथे हरि कंत बिनु किउ जीजीऐ ॥
LINE 12
ਆਸਾਪਿਆਸੀਰੈਨਿਦਿਨੀਅਰੁਰਹਿਸਕੀਐਇਕੁਤਿਲੈ
ਪ੍ਰਭੂ-ਪਤੀ ਤੋਂ ਬਿਨਾ (ਦੁਨੀਆ ਵਾਲੀਆਂ) ਆਸਾਂ (ਵਿਆਕੁਲ ਕਰੀ ਰੱਖਦੀਆਂ ਹਨ) ਮਾਇਆ ਦੀ ਤ੍ਰਿਸ਼ਨਾ ਦਿਨ ਰਾਤ ਲੱਗੀ ਰਹਿੰਦੀ ਹੈ। ਰਤਾ ਜਿਤਨੇ ਸਮੇ ਲਈ ਭੀ ਜਿੰਦ ਟਿਕਾਣੇ ਨਹੀਂ ਆਉਂਦੀ।
I yearn for Him, and desire Him night and day. I cannot live without Him, even for an instant.
आसा पिआसी रैनि दिनीअरु रहि न सकीऐ इकु तिलै ॥
LINE 13
ਨਾਨਕੁਪਇਅੰਪੈਸੰਤਦਾਸੀਤਉਪ੍ਰਸਾਦਿਮੇਰਾਪਿਰੁਮਿਲੈ॥॥
ਨਾਨਕ ਬੇਨਤੀ ਕਰਦਾ ਹੈ ਕਿ ਹੇ ਗੁਰੂ! ਮੈਂ (ਜੀਵ-ਇਸਤ੍ਰੀ) ਤੇਰੀ ਦਾਸੀ ਆ ਬਣੀ ਹਾਂ, ਤੇਰੀ ਕਿਰਪਾ ਨਾਲ (ਹੀ) ਮੇਰਾ ਪ੍ਰਭੂ ਪਤੀ (ਮੈਨੂੰ) ਮਿਲ ਸਕਦਾ ਹੈ ॥੨॥
Prays Nanak, O Saint, I am Your slave; by Your Grace, I meet my Husband Lord. ||2||
नानकु पइअंपै संत दासी तउ प्रसादि मेरा पिरु मिलै ॥२॥
LINE 14
ਸੇਜਏਕਪ੍ਰਿਉਸੰਗਿਦਰਸੁਪਾਈਐਰਾਮ
(ਮੇਰੀ ਇਸ) ਇਕੋ ਹਿਰਦਾ-ਸੇਜ ਉਤੇ ਪ੍ਰਭੂ-ਪਤੀ (ਮੇਰੇ) ਨਾਲ (ਵੱਸਦਾ) ਹੈ, ਪਰ ਮੈਨੂੰ ਦਰਸਨ ਪ੍ਰਾਪਤ ਨਹੀਂ ਹੁੰਦਾ!
I share a bed with my Beloved, but I do not behold the Blessed Vision of His Darshan.
सेज एक प्रिउ संगि दरसु न पाईऐ राम ॥
LINE 15
ਅਵਗਨਮੋਹਿਅਨੇਕਕਤਮਹਲਿਬੁਲਾਈਐਰਾਮ
ਮੈਨੂੰ ਪ੍ਰਭੂ ਦੀ ਹਜ਼ੂਰੀ ਵਿਚ ਸੱਦਿਆ ਭੀ ਕਿਵੇਂ ਜਾਏ? ਮੇਰੇ ਵਿਚ (ਤਾਂ) ਅਨੇਕਾਂ ਅਉਗਣ ਹਨ।
I have endless demerits - how can my Lord call me to the Mansion of His Presence?
अवगन मोहि अनेक कत महलि बुलाईऐ राम ॥
LINE 16
ਨਿਰਗੁਨਿਨਿਮਾਣੀਅਨਾਥਿਬਿਨਵੈਮਿਲਹੁਪ੍ਰਭਕਿਰਪਾਨਿਧੇ
ਗੁਣ-ਹੀਨ, ਨਿਮਾਣੀ, ਨਿਆਸਰੀ (ਜੀਵ-ਇਸਤ੍ਰੀ) ਬੇਨਤੀ ਕਰਦੀ ਹੈ ਕਿ ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਨੂੰ ਮਿਲ।
The worthless, dishonored and orphaned soul-bride prays, "Meet with me, O God, treasure of mercy."
निरगुनि निमाणी अनाथि बिनवै मिलहु प्रभ किरपा निधे ॥
LINE 17
ਭ੍ਰਮਭੀਤਿਖੋਈਐਸਹਜਿਸੋਈਐਪ੍ਰਭਪਲਕਪੇਖਤਨਵਨਿਧੇ
ਹੇ ਨੌ ਖ਼ਜ਼ਾਨਿਆਂ ਦੇ ਮਾਲਕ ਪ੍ਰਭੂ! ਇਕ ਪਲਕ ਮਾਤ੍ਰ ਤੇਰਾ ਦਰਸਨ ਕੀਤਿਆਂ (ਤੈਥੋਂ ਵਿਛੋੜਨ ਵਾਲੀ) ਭਟਕਣਾ ਦੀ ਕੰਧ ਦੂਰ ਹੋ ਜਾਂਦੀ ਹੈ, ਆਤਮਕ ਅਡੋਲਤਾ ਵਿਚ ਲੀਨਤਾ ਹੋ ਜਾਂਦੀ ਹੈ।
The wall of doubt has been shattered, and now I sleep in peace, beholding God, the Lord of the nine treasures, even for an instant.
भ्रम भीति खोईऐ सहजि सोईऐ प्रभ पलक पेखत नव निधे ॥
LINE 18
ਗ੍ਰਿਹਿਲਾਲੁਆਵੈਮਹਲੁਪਾਵੈਮਿਲਿਸੰਗਿਮੰਗਲੁਗਾਈਐ
ਜਦੋਂ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਪਿਆਰਾ ਪ੍ਰਭੂ-ਪਤੀ ਆ ਵੱਸਦਾ ਹੈ ਜਦੋਂ ਜੀਵ-ਇਸਤ੍ਰੀ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਕਰ ਲੈਂਦੀ ਹੈ, ਤਦੋਂ ਪ੍ਰਭੂ ਦੇ ਨਾਲ ਮਿਲ ਕੇ ਖ਼ੁਸ਼ੀ ਦਾ ਗੀਤ ਗਾਇਆ ਜਾ ਸਕਦਾ ਹੈ।
If only I could come into the Mansion of my Beloved Lord's Presence! Joining with Him, I sing the songs of joy.
ग्रिहि लालु आवै महलु पावै मिलि संगि मंगलु गाईऐ ॥
LINE 19
ਨਾਨਕੁਪਇਅੰਪੈਸੰਤਸਰਣੀਮੋਹਿਦਰਸੁਦਿਖਾਈਐ॥॥
ਹੇ ਗੁਰੂ! ਨਾਨਕ ਤੇਰੇ ਚਰਨਾਂ ਵਿਚ ਆ ਪਿਆ ਹੈ, ਤੇਰੀ ਸਰਨ ਆ ਗਿਆ ਹੈ (ਮੈਨੂੰ ਨਾਨਕ ਨੂੰ) ਪਰਮਾਤਮਾ-ਪਤੀ ਦਾ ਦਰਸਨ ਕਰਾ ਦੇ ॥੩॥
Prays Nanak, I seek the Sanctuary of the Saints; please, reveal to me the Blessed Vision of Your Darshan. ||3||
नानकु पइअंपै संत सरणी मोहि दरसु दिखाईऐ ॥३॥
LINE 20
ਸੰਤਨਕੈਪਰਸਾਦਿਹਰਿਹਰਿਪਾਇਆਰਾਮ
ਸਤਿਗੁਰੂ ਜੀ ਦੀ ਕਿਰਪਾ ਨਾਲ ਮੈਂ ਪਰਮਾਤਮਾ ਲੱਭ ਲਿਆ ਹੈ,
By the Grace of the Saints, I have obtained the Lord, Har, Har.
संतन कै परसादि हरि हरि पाइआ राम ॥
LINE 21
ਇਛਪੁੰਨੀਮਨਿਸਾਂਤਿਤਪਤਿਬੁਝਾਇਆਰਾਮ
ਮੇਰੀ (ਚਿਰਾਂ ਦੀ) ਤਾਂਘ ਪੂਰੀ ਹੋ ਗਈ ਹੈ, ਮੇਰੇ ਮਨ ਵਿਚ ਠੰਢ ਪੈ ਗਈ ਹੈ, (ਮੇਰੇ ਅੰਦਰੋਂ ਤ੍ਰਿਸ਼ਨਾ ਦੀ) ਤਪਸ਼ ਬੁੱਝ ਗਈ ਹੈ।
My desires are fulfilled, and my mind is at peace; the fire within has been quenched.
इछ पुंनी मनि सांति तपति बुझाइआ राम ॥
LINE 22
ਸਫਲਾਸੁਦਿਨਸਰੈਣੇਸੁਹਾਵੀਅਨਦਮੰਗਲਰਸੁਘਨਾ
ਉਹ ਦਿਨ (ਮੇਰੇ ਵਾਸਤੇ) ਭਾਗਾਂ ਵਾਲਾ ਹੈ ਉਹ ਰਾਤ ਸੋਹਣੀ ਹੈ (ਜਦੋਂ ਮੈਨੂੰ ਪਰਮਾਤਮਾ ਮਿਲਿਆ, ਜਿਸ ਨਾਲ) ਬਹੁਤ ਆਨੰਦ ਖ਼ੁਸ਼ੀਆਂ ਸਵਾਦ ਬਣੇ ਪਏ ਹਨ,
Fruitful is that day, and beauteous is that night, and countless are the joys, celebrations and pleasures.
सफला सु दिनस रैणे सुहावी अनद मंगल रसु घना ॥
LINE 23
ਪ੍ਰਗਟੇਗੁਪਾਲਗੋਬਿੰਦਲਾਲਨਕਵਨਰਸਨਾਗੁਣਭਨਾ
(ਮੇਰੇ ਹਿਰਦੇ ਵਿਚ) ਪਿਆਰੇ ਗੋਪਾਲ ਗੋਬਿੰਦ ਜੀ ਪਰਗਟ ਹੋ ਗਏ ਹਨ, ਮੈਂ ਆਪਣੀ ਜੀਭ ਨਾਲ (ਉਸ ਮਿਲਾਪ ਦੇ) ਕੇਹੜੇ ਕੇਹੜੇ ਗੁਣ (ਲਾਭ) ਦੱਸਾਂ?
The Lord of the Universe, the Beloved Sustainer of the World, has been revealed. With what tongue can I speak of His Glory?
प्रगटे गुपाल गोबिंद लालन कवन रसना गुण भना ॥
LINE 24
ਭ੍ਰਮਲੋਭਮੋਹਬਿਕਾਰਥਾਕੇਮਿਲਿਸਖੀਮੰਗਲੁਗਾਇਆ
(ਮੇਰੇ ਅੰਦਰੋਂ) ਭਟਕਣਾ, ਲੋਭ, ਮੋਹ, ਆਦਿਕ ਸਾਰੇ ਵਿਕਾਰ ਦੂਰ ਹੋ ਗਏ ਹਨ, ਮੇਰੇ ਗਿਆਨ-ਇੰਦ੍ਰੇ ਮਿਲ ਕੇ ਸਿਫ਼ਤ-ਸਾਲਾਹ ਦਾ ਗੀਤ ਗਾ ਰਹੇ ਹਨ।
Doubt, greed, emotional attachment and corruption are taken away; joining with my companions, I sing the songs of joy.
भ्रम लोभ मोह बिकार थाके मिलि सखी मंगलु गाइआ ॥
LINE 25
ਨਾਨਕੁਪਇਅੰਪੈਸੰਤਜੰਪੈਜਿਨਿਹਰਿਹਰਿਸੰਜੋਗਿਮਿਲਾਇਆ੪੨॥॥॥
ਹੁਣ ਨਾਨਕ ਗੁਰੂ ਦੇ ਚਰਨਾਂ ਵਿਚ ਢਹਿ ਪਿਆ ਹੈ, ਗੁਰੂ ਅੱਗੇ ਹੀ ਅਰਜ਼ੋਈ ਕਰਦਾ ਰਹਿੰਦਾ ਹੈ, ਕਿਉਂਕਿ ਉਸ ਗੁਰੂ ਨੇ ਮਿਲਾਪ ਦੇ ਲੇਖ ਦੀ ਰਾਹੀਂ (ਮਿਲਾਪ ਦੇ ਲੇਖ ਨੂੰ ਉਜਾਗਰ ਕਰ ਕੇ) ਮੈਨੂੰ ਪਰਮਾਤਮਾ ਮਿਲਾ ਦਿੱਤਾ ਹੈ ॥੪॥੨॥
Prays Nanak, I meditate on the Saint, who has led me to merge with the Lord, Har, Har. ||4||2||
नानकु पइअंपै संत जंपै जिनि हरि हरि संजोगि मिलाइआ ॥४॥२॥
GURBANI.WORLD