ਸ੍ਵੈਯਾ ॥

ਚੰਡੀ ਚਰਿਤ੍ਰ ਉਕਤਿ ਬਿਲਾਸ ਗੁਰੂ ਗੋਬਿੰਦ ਸਿੰਘ ਜੀ ਅੰਗ 83
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸ੍ਵੈਯਾ
ਸ੍ਵੈਯਾ:
SWAYYA,
स्वैया ॥
LINE 02
ਬੈਠਤਬੈਗਿਰਿਜਾਅਰੁਦੇਵਨਬੁਧਿਇਹੈਮਨਮਧਿਬਿਚਾਰੀ
ਤਦ ਦੁਰਗਾ ਅਤੇ ਦੇਵਤਿਆਂ ਨੇ ਬੈਠ ਕੇ ਮਨ ਵਿਚ ਵਿਚਾਰ ਕੀਤਾ
Then the goddess Parvati together with the gods, reflected thus in their minds,
बैठ तबै गिरिजा अरु देवन बुधि इहै मन मधि बिचारी ॥
LINE 03
ਜੁਧਕੀਏਬਿਨੁਫੇਰਫਿਰੈਨਹਿਭੂਮਿਸਭੈਅਪਨੀਅਵਧਾਰੀ
ਕਿ ਯੁੱਧ ਕੀਤੇ ਬਿਨਾ ਫਿਰ (ਉਹ) ਸਾਰੀ ਭੂਮੀ ਨਹੀਂ ਪਰਤਦੀ (ਜਿਸ ਉਤੇ) ਆਪਣਾ ਅਧਿਕਾਰ ਸੀ।
That the demons are considering the earth as their own, it is futile to get it back without the war.,
जुध कीए बिनु फेर फिरै नहि भूमि सभै अपनी अवधारी ॥
LINE 04
ਇੰਦ੍ਰਕਹਿਓਅਬਢੀਲਬਨੇਨਹਿਮਾਤਸੁਨੋਯਹਬਾਤਹਮਾਰੀ
ਇੰਦਰ ਨੇ ਕਿਹਾ ਕਿ ਹੇ ਮਾਤਾ! ਮੇਰੀ ਇਹ ਗੱਲ ਸੁਣੋ, ਹੁਣ ਢਿਲ ਕੀਤਿਆਂ ਨਹੀਂ ਬਣਦੀ।
Indra said, “O mother, listen to my supplication, we should not delay any more.”,
इंद्र कहिओ अब ढील बने नहि मात सुनो यह बात हमारी ॥
LINE 05
ਦੈਤਨਕੇਬਧਕਾਜਚਲੀਰਣਿਚੰਡਪ੍ਰਚੰਡਭੁਜੰਗਨਿਕਾਰੀ੭੮॥॥
(ਫਲਸਰੂਪ) ਕਾਲੀ ਸੱਪਣੀ ਵਾਂਗ ਪ੍ਰਚੰਡ ਚੰਡੀ ਦੈਂਤ ਦੇ ਸੰਘਾਰ ਲਈ ਯੁੱਧਭੂਮੀ ਨੂੰ ਚਲ ਪਈ ॥੭੮॥
Then the mighty Chhandi like a terrible black she-serpent, moved into the battlefield, in order to kill the demons.78.,
दैतन के बध काज चली रणि चंड प्रचंड भुजंगनि कारी ॥७८॥
LINE 06
ਕੰਚਨਸੇਤਨਖੰਜਨਸੇਦ੍ਰਿਗਕੰਜਨਕੀਸੁਖਮਾਸਕੁਚੀਹੈ
(ਦੇਵੀ ਦਾ) ਸੋਨੇ ਵਰਗਾ (ਚਮਕਦਾਰ) ਸ਼ਰੀਰ, ਮਮੋਲੇ (ਪੰਛੀ) ਵਰਗੀਆਂ (ਸੁੰਦਰ) ਅੱਖਾਂ ਹਨ ਅਤੇ (ਉਸ ਦੀ) ਸੁੰਦਰਤਾ ਨੂੰ ਵੇਖ ਕੇ ਕਮਲ ਦੀ ਕੋਮਲਤਾ ਸ਼ਰਮਾ ਰਹੀ ਹੈ।
The body of the goddess is like gold, and her eyes are like the eyes of mamola (wagtail), before which the beauty of lotus in feeling shy.,
कंचन से तन खंजन से द्रिग कंजन की सुखमा सकुची है ॥
LINE 07
ਲੈਕਰਤਾਰਸੁਧਾਕਰਮੈਮਧਮੂਰਤਿਸੀਅੰਗਅੰਗਰਚੀਹੈ
(ਇੰਜ ਪ੍ਰਤੀਤ ਹੁੰਦਾ ਹੈ ਕਿ) ਕਰਤਾਰ ਨੇ ਅੰਮ੍ਰਿਤ ('ਸੁਧਾ') ਨੂੰ ਹੱਥ ਵਿਚ ਲੈ ਕੇ ਉਸ ਦੀ ਪੁਤਲੀ ਬਣਾ ਕੇ ਅੰਗ-ਅੰਗ ਦੀ ਰਚਨਾ ਕੀਤੀ ਹੋਵੇ।
It seems that the creator, taking ambrosia in His hand, hath created an entity, saturated with nectar in every limb.,
लै करतार सुधा कर मै मध मूरति सी अंग अंग रची है ॥
LINE 08
ਆਨਨਕੀਸਰਕੋਸਸਿਨਾਹਿਨਅਉਰਕਛੂਉਪਮਾਬਚੀਹੈ
(ਉਸ ਦੇ) ਮੁਖ ਦੇ ਬਰਾਬਰ ਚੰਦ੍ਰਮਾ ਨਹੀਂ ਹੈ ਅਤੇ (ਇਸ ਤੋਂ ਛੁਟ) ਹੋਰ ਕੋਈ ਉਪਮਾ (ਬਾਕੀ) ਬਚੀ ਨਹੀਂ ਹੈ।
The moon doth not present an appropriate comparison for the face of goddess, nothing else also cannot be compared.,
आनन की सर को ससि नाहिन अउर कछू उपमा न बची है ॥
LINE 09
ਸ੍ਰਿੰਗਸੁਮੇਰਕੇਚੰਡਿਬਿਰਾਜਤਮਾਨੋਸਿੰਘਾਸਨਬੈਠੀਸਚੀਹੈ੭੯॥॥
(ਅਜਿਹੀ) ਚੰਡੀ ਸੁਮੇਰ ਪਰਬਤ ਦੀ ਚੋਟੀ ਉਤੇ ਬੈਠੀ ਹੈ ਮਾਨੋ ਸਿੰਘਾਸਨ ਉਤੇ ਸਚੀ (ਇੰਦਰ ਦੀ ਪਤਨੀ) ਬੈਠੀ ਹੋਵੇ ॥੭੯॥
The goddess sitting on the summit of Sumeru appears like the queen of Indra (Sachi) seated on her throne.79.,
स्रिंग सुमेर के चंडि बिराजत मानो सिंघासन बैठी सची है ॥७९॥
GURBANI.WORLD