ਤੋਟਕ ਛੰਦ ॥

ਚੰਡੀ ਚਰਿਤ੍ਰ ਗੁਰੂ ਗੋਬਿੰਦ ਸਿੰਘ ਜੀ ਅੰਗ 101
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਤੋਟਕਛੰਦ
ਤੋਟਕ ਛੰਦ:
TOTAK STANZA
तोटक छंद ॥
LINE 02
ਤਬਦਾਨਵਰੋਸਭਰੇਸਬਹੀ
ਜਦੋਂ ਦੁਰਗਾ ਦੇ ਬਾਣ (ਉਨ੍ਹਾਂ ਦੈਂਤਾਂ ਨੂੰ) ਲਗੇ
All the demons were filled with anger,
तब दानव रोस भरे सब ही ॥
LINE 03
ਜਗਮਾਤਕੇਬਾਣਲਗੈਜਬਹੀ
ਤਦੋਂ ਸਾਰੇ ਦਾਨਵ ਗੁੱਸੇ ਨਾਲ ਭਰ ਗਏ।
When the were pierced by the arrows of the Mother of the worls.
जग मात के बाण लगै जब ही ॥
LINE 04
ਬਿਬਿਧਾਯੁਧਲੈਸੁਬਲੀਹਰਖੇ
ਅਨੇਕ ਪ੍ਰਕਾਰ ਦੇ ਸ਼ਸਤ੍ਰ ਲੈ ਕੇ ਬਹਾਦਰ (ਦੈਂਤ) ਪ੍ਰਸੰਨ ਹੋ ਗਏ
Those brave warriors caught hold of their weapons with pleasure,
बिबिधायुध लै सु बली हरखे ॥
LINE 05
ਘਨਬੂੰਦਨਜਿਯੋਬਿਸਖੰਬਰਖੇ੧੬॥॥
ਅਤੇ ਬਦਲ ਦੀਆਂ ਕਣੀਆਂ ਵਾਂਗ ਤੀਰ ਚਲਾਉਣ ਲਗੇ ॥੧੬॥
And began to shoot arrows like the rain-drops.16.
घन बूंदन जियो बिसखं बरखे ॥१६॥
LINE 06
ਜਨੁਘੋਰਕੈਸਿਆਮਘਟਾਘੁਮਡੀ
ਜਿਵੇਂ ਘਨਘੋਰ ਕਾਲੀਆਂ ਘਟਨਾਵਾਂ ਚੜ੍ਹਦੀਆਂ ਹੋਣ
Like the roaring and advancing dark clouds,
जनु घोर कै सिआम घटा घुमडी ॥
LINE 07
ਅਸੁਰੇਸਅਨੀਕਨਿਤ੍ਯੋਉਮਿਡੀ
ਤਿਵੇਂ ਰਾਖਸ਼ਾਂ ਦੀਆਂ ਸੈਨਾਵਾਂ ('ਅਨੀਕਨਿ') ਉਮਡ ਪਈਆਂ।
The forces of the demon-king marched forward.
असुरेस अनीकनि त्यो उमिडी ॥
LINE 08
ਜਗਮਾਤਬਿਰੂਥਨਿਮੋਧਸਿਕੈ
ਦੇਵੀ ਨੇ ਵੈਰੀਆ ਦੀਆਂ ਫ਼ੌਜਾਂ ('ਬਿਰੂਥਨਿ') ਵਿਚ ਧਸ ਕੇ
The Mother of the world, penetrating into the armies of the enemy,
जग मात बिरूथनि मो धसि कै ॥
LINE 09
ਧਨੁਸਾਇਕਹਾਥਗਹਿਯੋਹਸਿਕੈ੧੭॥॥
ਅਤੇ ਹਸ ਕੇ ਹੱਥ ਵਿਚ ਧਨੁਸ਼-ਬਾਣ ਫੜ ਲਿਆ ॥੧੭॥
She caught hold of the bow and arrows smilingly.17.
धनु साइक हाथ गहियो हसि कै ॥१७॥
LINE 10
ਰਣਕੁੰਜਰਪੁੰਜਗਿਰਾਇਦੀਏ
ਰਣ-ਭੂਮੀ ਵਿਚ (ਦੇਵੀ ਨੇ) ਹਾਥੀਆਂ ਦੇ ਝੁੰਡ ('ਪੁੰਜ') ਡਿਗਾ ਦਿੱਤੇ
She overthrew in the battlefield the herds of elephants,
रण कुंजर पुंज गिराइ दीए ॥
LINE 11
ਇਕਖੰਡਅਖੰਡਦੁਖੰਡਕੀਏ
ਅਤੇ ਨਾ ਖੰਡੇ ਜਾ ਸਕਣ ਵਾਲਿਆਂ ਨੂੰ ਦੋ-ਖੰਡ ਕਰ ਦਿੱਤਾ।
And chopped into halves some of them.
इक खंड अखंड दुखंड कीए ॥
LINE 12
ਸਿਰਏਕਨਿਚੋਟਨਿਫੋਟਬਹੀ
ਇਕਨਾਂ ਦੇ ਸਿਰਾਂ ਉਤੇ (ਅਜਿਹੀ) ਪ੍ਰਤੱਖ ਸਟ ਵਜੀ
On the heads of some of them she struck such a mighty blow,
सिर एकनि चोट निफोट बही ॥
LINE 13
ਤਰਵਾਰਹੁਐਤਰਵਾਰਰਹੀ੧੮॥॥
ਕਿ ਤਲਵਾਰ (ਲਹੂ ਨਾਲ) ਪੂਰੀ ਤਰ੍ਹਾਂ ਗੜੁਚ ਹੋ ਗਈ ॥੧੮॥
That the bodies were pierced from the heads to the foot-palm.
तरवार हुऐ तरवार रही ॥१८॥
LINE 14
ਤਨਝਝਰਹੁਐਰਣਭੂਮਿਗਿਰੇ
(ਕਈਆਂ ਦੇ) ਸ਼ਰੀਰ ਛਾਨਣੀ ਵਾਂਗ ਛੇਕ ਛੇਕ ਹੋ ਕੇ ਰਣ-ਭੂਮੀ ਵਿਚ ਡਿਗ ਪਏ।
The decayed bodies fell in the battlefield
तन झझर हुऐ रण भूमि गिरे ॥
LINE 15
ਇਕਭਾਜਚਲੇਫਿਰਕੈਫਿਰੇ
ਕਈ (ਯੋਧੇ ਰਣ-ਭੂਮੀ ਵਿਚੋਂ) ਭਜ ਨਿਕਲੇ ਅਤੇ ਮੋੜਨ ਤੇ ਵੀ ਨਾ ਮੁੜੇ।
Some ran away and did not return
इक भाज चले फिर कै न फिरे ॥
LINE 16
ਇਕਿਹਾਥਹਥਿਆਰਲੈਆਨਿਬਹੇ
ਕਈ ਹੱਥਾਂ ਵਿਚ ਸ਼ਸਤ੍ਰ ਲੈ ਕੇ (ਯੁੱਧ-ਭੂਮੀ ਵਿਚ) ਆ ਵੜੇ
Some have caught hold of weapons and entered the battlefield
इकि हाथ हथिआर लै आनि बहे ॥
LINE 17
ਲਰਿਕੈਮਰਿਕੈਗਿਰਿਖੇਤਿਰਹੇ੧੯॥॥
ਅਤੇ ਲੜਦੇ ਹੋਏ ਮਰ ਕੇ ਯੁੱਧਖੇਤਰ ਵਿਚ ਡਿਗ ਪਏ ॥੧੯॥
And after fighting have died and fallen in the field.19.
लरि कै मरि कै गिरि खेति रहे ॥१९॥
GURBANI.WORLD