LINE 01
ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
भुजंग प्रयात छंद ॥
LINE 02
ਜਿਤੇਦਾਨਵੌਬਾਨਪਾਨੀਚਲਾਏ॥
ਜਿਤਨੇ ਵੀ ਬਾਣ ਦਾਨਵਾਂ ਨੇ ਆਪਣੇ ਹੱਥਾਂ ਨਾਲ ਚਲਾਏ,
All the shafts shot by the demons with their hands,
जिते दानवौ बान पानी चलाए ॥
LINE 03
ਤਿਤੇਦੇਵਤਾਆਪਿਕਾਟੇਬਚਾਏ॥
ਉਤਨੇ ਹੀ ਦੇਵੀ ਨੇ ਕਟ ਕੇ ਆਪਣੇ ਆਪ ਨੂੰ ਬਚਾ ਲਿਆ।
Were intercepted by the goddess to protect herself.
तिते देवता आपि काटे बचाए ॥
LINE 04
ਕਿਤੇਢਾਲਢਾਹੇਕਿਤੇਪਾਸਪੇਲੇ॥
ਕਿਤਨਿਆਂ (ਦੈਂਤਾਂ) ਨੂੰ ਢਾਲ ਮਾਰ ਕੇ ਢਾਹ ਲਿਆ
Many were thrown on the ground with her shield and many were entrapped within the baited trap.
किते ढाल ढाहे किते पास पेले ॥
LINE 05
ਭਰੇਬਸਤ੍ਰਲੋਹੂਜਨੋਫਾਗਖੇਲੈ੧੩॥॥
ਅਤੇ ਕਿਤਨਿਆਂ ਨੂੰ ਪਾਸ਼ (ਫੰਧੇ) ਵਿਚ ਫਸਾ ਲਿਆ। (ਉਨ੍ਹਾਂ ਦੇ) ਬਸਤ੍ਰ ਲਹੂ ਨਾਲ ਲਿਬੜੇ ਹੋਏ ਸਨ ਮਾਨੋ ਹੋਲੀ ਖੇਡ ਰਹੇ ਹੋਣ ॥੧੩॥
The clothes saturated with blood created an illusion of Holi.13.
भरे बसत्र लोहू जनो फाग खेलै ॥१३॥
LINE 06
ਦ੍ਰੁਗਾਹੂੰਕੀਯੰਖੇਤਧੁੰਕੇਨਗਾਰੇ॥
ਦੁਰਗਾ ਨੇ ਰਣ ਮੰਡਿਆ ਅਤੇ ਨਗਾਰੇ ਵਜੇ।
The trumpets sounded and Durga began to wage war.
द्रुगा हूं कीयं खेत धुंके नगारे ॥
LINE 07
ਕਰੰਪਟਿਸੰਪਰਿਘਪਾਸੀਸੰਭਾਰੇ॥
ਉਸ ਨੇ ਹੱਥਾਂ ਵਿਚ ਪਟਾ, ਕੁਹਾੜਾ ('ਪਰਿਘ') ਅਤੇ ਫੰਧਾ ('ਪਾਸੀ') ਆਦਿ ਫੜੇ ਹੋਏ ਸਨ।
She had pattas, axes and baits in her hands
करं पटिसं परिघ पासी संभारे ॥
LINE 08
ਤਹਾਗੋਫਨੈਗੁਰਜਗੋਲੇਸੰਭਾਰੈ॥
(ਦੈਂਤ ਸੂਰਬੀਰਾਂ ਨੇ) ਹੱਥ ਵਿਚ ਕਮੰਦਾਂ ('ਗੋਫਨੈ') ਗੁਰਜ ਤੇ ਗੋਲੇ ਆਦਿ ਧਾਰਨ ਕਰ ਕੇ-
She caught of pellet bow, mace and pellets.
तहा गोफनै गुरज गोले संभारै ॥
LINE 09
ਹਠੀਮਾਰਹੀਮਾਰਕੈਕੈਪੁਕਾਰੈ੧੪॥॥
ਉਥੇ ਹਠੀ 'ਮਾਰੋ-ਮਾਰੋ' ਪੁਕਾਰਨਾ ਸ਼ੁਰੂ ਕਰ ਦਿੱਤਾ ॥੧੪॥
The persistent warriors were shouting “Kill, Kill”.14.
हठी मार ही मार कै कै पुकारै ॥१४॥
LINE 10
ਤਬੇਅਸਟਹਾਥੰਹਥਿਯਾਰੰਸੰਭਾਰੇ॥
ਤਦੋਂ ਅੱਠ ਭੁਜਾਵਾਂ ਵਾਲੀ (ਦੇਵੀ ਨੇ) ਅੱਠਾਂ ਹੱਥਾਂ ਵਿਚ ਹਥਿਆਰ ਫੜ ਲਏ
The goddess held eight weapons in her eitht hands,
तबे असट हाथं हथियारं संभारे ॥
LINE 11
ਸਿਰੰਦਾਨਵੇਂਦ੍ਰਾਨਕੇਤਾਕਿਝਾਰੇ॥
ਅਤੇ ਦਾਨਵਾਂ ਦੇ ਮੁਖੀਆਂ ਦੇ ਸਿਰਾਂ ਨੂੰ ਨਿਸ਼ਾਣਾ ਬਣਾ ਕੇ ਚਲਾ ਦਿੱਤੇ।
And hit them on the heads of chief demons.
सिरं दानवेंद्रान के ताकि झारे ॥
LINE 12
ਬਬਕਿਯੋਬਲੀਸਿੰਘਜੁਧੰਮਝਾਰੰ॥
ਉੱਧਰ ਯੁੱਧ ਵਿਚ ਬਲਵਾਨ ਸ਼ੇਰ ਭਬਕਣ ਲਗਾ
The demon-king rored like a lion in the battlefield,
बबकियो बली सिंघ जुधं मझारं ॥
LINE 13
ਕਰੇਖੰਡਖੰਡੰਸੁਜੋਧਾਅਪਾਰੰ੧੫॥॥
ਅਤੇ ਅਣਗਿਣਤ ਯੋਧਿਆਂ ਨੂੰ ਟੋਟੇ ਟੋਟੇ ਕਰ ਦਿੱਤਾ ॥੧੫॥
And chopped into bits, many great warriors.15.
करे खंड खंडं सु जोधा अपारं ॥१५॥
GURBANI.WORLD