ਬਿਹਾਗੜਾ ਮਹਲਾ ੫ ਛੰਤ ਘਰੁ ੧ ॥

ਰਾਗੁ ਬਿਹਾਗੜਾ ਗੁਰੂ ਅਰਜਨ ਦੇਵ ਜੀ ਅੰਗ 541
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਿਹਾਗੜਾਮਹਲਾਛੰਤਘਰੁ
ਰਾਗ ਬੇਹਾਗੜਾ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
Bihaagraa, Fifth Mahalaa, Chhant, First House:
बिहागड़ा महला ५ छंत घरु १ ॥
LINE 02
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਹਰਿਕਾਏਕੁਅਚੰਭਉਦੇਖਿਆਮੇਰੇਲਾਲਜੀਉਜੋਕਰੇਸੁਧਰਮਨਿਆਏਰਾਮ
ਹੇ ਮੇਰੇ ਪਿਆਰੇ! ਮੈਂ ਪਰਮਾਤਮਾ ਦਾ ਇਕ ਅਚਰਜ ਤਮਾਸ਼ਾ ਵੇਖਿਆ ਹੈ ਕਿ ਉਹ ਜੋ ਕੁਝ ਕਰਦਾ ਹੈ ਧਰਮ ਅਨੁਸਾਰ ਕਰਦਾ ਹੈ, ਨਿਆਂ ਅਨੁਸਾਰ ਕਰਦਾ ਹੈ।
I have seen one miracle of the Lord, O my Dear Beloved - whatever He does is righteous and just.
हरि का एकु अचंभउ देखिआ मेरे लाल जीउ जो करे सु धरम निआए राम ॥
LINE 04
ਹਰਿਰੰਗੁਅਖਾੜਾਪਾਇਓਨੁਮੇਰੇਲਾਲਜੀਉਆਵਣੁਜਾਣੁਸਬਾਏਰਾਮ
ਹੇ ਮੇਰੇ ਪਿਆਰੇ! (ਇਹ ਜਗਤ) ਉਸ ਪਰਮਾਤਮਾ ਨੇ ਇਕ ਪਿੜ ਬਣਾ ਦਿੱਤਾ ਹੈ, ਇਕ ਰੰਗ-ਭੂਮੀ ਰਚ ਦਿੱਤੀ ਹੈ ਜਿਸ ਵਿਚ ਜੀਵਾਂ ਲਈ ਜੰਮਣਾ ਮਰਨਾ ਭੀ ਨਿਯਤ ਕਰ ਦਿੱਤਾ ਹੈ।
The Lord has fashioned this beautiful arena, O my Dear Beloved, where all come and go.
हरि रंगु अखाड़ा पाइओनु मेरे लाल जीउ आवणु जाणु सबाए राम ॥
LINE 05
ਆਵਣੁਜਾਣਾਤਿਨਹਿਕੀਆਜਿਨਿਮੇਦਨਿਸਿਰਜੀਆ
(ਜਗਤ ਵਿਚ ਜੀਵਾਂ ਦਾ) ਜੰਮਣਾ ਮਰਨਾ ਉਸੇ ਪਰਮਾਤਮਾ ਨੇ ਬਣਾਇਆ ਹੈ ਜਿਸ ਨੇ ਇਹ ਜਗਤ ਪੈਦਾ ਕੀਤਾ ਹੈ।
The One who fashioned the world causes them to come and go.
आवणु त जाणा तिनहि कीआ जिनि मेदनि सिरजीआ ॥
LINE 06
ਇਕਨਾਮੇਲਿਸਤਿਗੁਰੁਮਹਲਿਬੁਲਾਏਇਕਿਭਰਮਿਭੂਲੇਫਿਰਦਿਆ
ਕਈ ਜੀਵਾਂ ਨੂੰ ਗੁਰੂ ਮਿਲਾ ਕੇ ਪ੍ਰਭੂ ਆਪਣੀ ਹਜ਼ੂਰੀ ਵਿਚ ਟਿਕਾ ਲੈਂਦਾ ਹੈ, ਤੇ, ਕਈ ਜੀਵ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਫਿਰਦੇ ਹਨ।
Some meet the True Guru - the Lord invites them into the Mansion of His Presence; others wander around, deluded by doubt.
इकना मेलि सतिगुरु महलि बुलाए इकि भरमि भूले फिरदिआ ॥
LINE 07
ਅੰਤੁਤੇਰਾਤੂੰਹੈਜਾਣਹਿਤੂੰਸਭਮਹਿਰਹਿਆਸਮਾਏ
ਹੇ ਪ੍ਰਭੂ! ਆਪਣੇ (ਗੁਣਾਂ ਦਾ) ਅੰਤ ਤੂੰ ਆਪ ਹੀ ਜਾਣਦਾ ਹੈਂ, ਤੂੰ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈਂ।
You alone know Your limits; You are contained in all.
अंतु तेरा तूंहै जाणहि तूं सभ महि रहिआ समाए ॥
LINE 08
ਸਚੁਕਹੈਨਾਨਕੁਸੁਣਹੁਸੰਤਹੁਹਰਿਵਰਤੈਧਰਮਨਿਆਏ॥॥
ਹੇ ਸੰਤ ਜਨੋ! ਸੁਣੋ, ਨਾਨਕ ਇਕ ਅਟੱਲ ਨਿਯਮ ਦੱਸਦਾ ਹੈ (ਕਿ) ਪਰਮਾਤਮਾ ਧਰਮ ਅਨੁਸਾਰ ਨਿਆਂ ਅਨੁਸਾਰ ਦੁਨੀਆ ਦੀ ਕਾਰ ਚਲਾ ਰਿਹਾ ਹੈ ॥੧॥
Nanak speaks the Truth: listen, Saints - the Lord dispenses even-handed justice. ||1||
सचु कहै नानकु सुणहु संतहु हरि वरतै धरम निआए ॥१॥
LINE 09
ਆਵਹੁਮਿਲਹੁਸਹੇਲੀਹੋਮੇਰੇਲਾਲਜੀਉਹਰਿਹਰਿਨਾਮੁਅਰਾਧੇਰਾਮ
ਹੇ ਸੰਤ-ਜਨ ਸਹੇਲੀਹੋ! ਹੇ ਮੇਰੇ ਪਿਆਰੇ! ਆਓ, ਰਲ ਕੇ ਸੰਤ-ਸੰਗ ਵਿਚ ਬੈਠੋ ਤੇ ਪਰਮਾਤਮਾ ਦਾ ਨਾਮ ਸਦਾ ਸਿਮਰਨ ਕਰੋ।
Come and join me, O my beautiful dear beloveds; let's worship the Name of the Lord, Har, Har.
आवहु मिलहु सहेलीहो मेरे लाल जीउ हरि हरि नामु अराधे राम ॥
LINE 10
ਕਰਿਸੇਵਹੁਪੂਰਾਸਤਿਗੁਰੂਮੇਰੇਲਾਲਜੀਉਜਮਕਾਮਾਰਗੁਸਾਧੇਰਾਮ
ਹੇ ਮੇਰੇ ਪਿਆਰੇ! ਗੁਰੂ ਨੂੰ ਅਭੁੱਲ ਮੰਨ ਕੇ ਗੁਰੂ ਦੀ ਸਰਨ ਪਵੋ ਇੰਜ ਜਮ ਦੇ ਰਸਤੇ ਨੂੰ (ਆਤਮਕ ਮੌਤ) ਨੂੰ ਚੰਗਾ ਬਣਾ ਲਵੋ।
Let's serve the Perfect True Guru, O my dear beloveds, and clear away the Path of Death.
करि सेवहु पूरा सतिगुरू मेरे लाल जीउ जम का मारगु साधे राम ॥
LINE 11
ਮਾਰਗੁਬਿਖੜਾਸਾਧਿਗੁਰਮੁਖਿਹਰਿਦਰਗਹਸੋਭਾਪਾਈਐ
ਗੁਰੂ ਦੀ ਸਰਨ ਪੈ ਕੇ ਔਖੇ ਜੀਵਨ-ਰਾਹ ਨੂੰ ਸੋਹਣਾ ਬਣਾ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਖੱਟ ਸਕੀਦੀ ਹੈ।
Having cleared the treacherous path, as Gurmukhs, we shall obtain honor in the Court of the Lord.
मारगु बिखड़ा साधि गुरमुखि हरि दरगह सोभा पाईऐ ॥
LINE 12
ਜਿਨਕਉਬਿਧਾਤੈਧੁਰਹੁਲਿਖਿਆਤਿਨੑਾਰੈਣਿਦਿਨੁਲਿਵਲਾਈਐ
(ਪਰ) ਜਿਨ੍ਹਾਂ ਮਨੁੱਖਾਂ ਦੇ ਮੱਥੇ ਤੇ ਆਪਣੀ ਹਜ਼ੂਰੀ ਤੋਂ ਕਰਤਾਰ ਨੇ (ਭਗਤੀ ਦਾ ਲੇਖ) ਲਿਖ ਦਿੱਤਾ ਹੈ, ਉਹਨਾਂ ਮਨੁੱਖਾਂ ਦੀ ਸੁਰਤਿ ਦਿਨ ਰਾਤ (ਪ੍ਰਭੂ-ਚਰਨਾਂ ਵਿਚ) ਲਗੀ ਰਹਿੰਦੀ ਹੈ।
Those who have such pre-ordained destiny, lovingly focus their consciousness on the Lord, night and day.
जिन कउ बिधातै धुरहु लिखिआ तिना रैणि दिनु लिव लाईऐ ॥
LINE 13
ਹਉਮੈਮਮਤਾਮੋਹੁਛੁਟਾਜਾਸੰਗਿਮਿਲਿਆਸਾਧੇ
ਜਦੋਂ ਮਨੁੱਖ ਗੁਰੂ ਦੀ ਸੰਗਤ ਵਿਚ ਮਿਲਦਾ ਹੈ ਤਦੋਂ ਉਸ ਦੇ ਅੰਦਰੋਂ ਹਉਮੈ ਮਮਤਾ (ਅਪਣੱਤ) ਦੂਰ ਹੋ ਜਾਂਦੀ ਹੈ, ਮੋਹ ਮੁੱਕ ਜਾਂਦਾ ਹੈ।
Self-conceit, egotism and emotional attachment are eradicated when one joins the Saadh Sangat, the Company of the Holy.
हउमै ममता मोहु छुटा जा संगि मिलिआ साधे ॥
LINE 14
ਜਨੁਕਹੈਨਾਨਕੁਮੁਕਤੁਹੋਆਹਰਿਹਰਿਨਾਮੁਅਰਾਧੇ॥॥
ਦਾਸ ਨਾਨਕ ਆਖਦਾ ਹੈ ਕਿ ਸਦਾ ਪਰਮਾਤਮਾ ਦਾ ਨਾਮ ਸਿਮਰ ਕੇ ਮਨੁੱਖ (ਹਉਮੈ ਮਮਤਾ ਮੋਹ ਆਦਿਕ ਦੇ ਪ੍ਰਭਾਵ ਤੋਂ) ਸੁਤੰਤਰ ਹੋ ਜਾਂਦਾ ਹੈ ॥੨॥
Says servant Nanak, one who contemplates the Name of the Lord, Har, Har, is liberated. ||2||
जनु कहै नानकु मुकतु होआ हरि हरि नामु अराधे ॥२॥
LINE 15
ਕਰਜੋੜਿਹੁਸੰਤਇਕਤ੍ਰਹੋਇਮੇਰੇਲਾਲਜੀਉਅਬਿਨਾਸੀਪੁਰਖੁਪੂਜੇਹਾਰਾਮ
ਹੇ ਮੇਰੇ ਪਿਆਰੇ! ਹੇ ਸੰਤ ਜਨੋ! (ਸਾਧ ਸੰਗਤ ਵਿਚ) ਇਕੱਠੇ ਹੋ ਕੇ ਪਰਮਾਤਮਾ ਅੱਗੇ ਦੋਵੇਂ ਹੱਥ ਜੋੜਿਆ ਕਰੋ, ਤੇ, ਉਸ ਨਾਸ-ਰਹਿਤ ਸਰਬ-ਵਿਆਪਕ ਪਰਮਾਤਮਾ ਦੀ ਭਗਤੀ ਕਰਿਆ ਕਰੋ।
Let's join hands, O Saints; let's come together, O my dear beloveds, and worship the imperishable, Almighty Lord.
कर जोड़िहु संत इकत्र होइ मेरे लाल जीउ अबिनासी पुरखु पूजेहा राम ॥
LINE 16
ਬਹੁਬਿਧਿਪੂਜਾਖੋਜੀਆਮੇਰੇਲਾਲਜੀਉਇਹੁਮਨੁਤਨੁਸਭੁਅਰਪੇਹਾਰਾਮ
ਹੇ ਮੇਰੇ ਪਿਆਰੇ! ਮੈਂ ਹੋਰ ਕਈ ਕਿਸਮਾਂ ਦੀ ਪੂਜਾ-ਭੇਟਾ ਭਾਲ ਵੇਖੀ ਹੈ (ਪਰ ਸਭ ਤੋਂ ਸ੍ਰੇਸ਼ਟ ਪੂਜਾ ਇਹ ਹੈ ਕਿ) ਆਪਣਾ ਇਹ ਮਨ ਇਹ ਸਰੀਰ ਸਭ ਭੇਟਾ ਕਰ ਦੇਣਾ ਚਾਹੀਦਾ ਹੈ।
I sought Him through uncounted forms of adoration, O my dear beloveds; now, I dedicate my entire mind and body to the Lord.
बहु बिधि पूजा खोजीआ मेरे लाल जीउ इहु मनु तनु सभु अरपेहा राम ॥
LINE 17
ਮਨੁਤਨੁਧਨੁਸਭੁਪ੍ਰਭੂਕੇਰਾਕਿਆਕੋਪੂਜਚੜਾਵਏ
(ਫਿਰ ਭੀ, ਮਾਣ ਕਾਹਦਾ?) ਇਹ ਮਨ, ਇਹ ਸਰੀਰ, ਇਹ ਧਨ ਸਭ ਪਰਮਾਤਮਾ ਦਾ ਦਿੱਤਾ ਹੋਇਆ ਹੈ, (ਸੋ,) ਕੋਈ ਮਨੁੱਖ (ਆਪਣੀ ਮਲਕੀਅਤ ਦੀ) ਕੇਹੜੀ ਚੀਜ਼ ਭੇਟਾ ਕਰ ਸਕਦਾ ਹੈ?
The mind, body and all wealth belong to God; so what can anyone offer to Him in worship?
मनु तनु धनु सभु प्रभू केरा किआ को पूज चड़ावए ॥
LINE 18
ਜਿਸੁਹੋਇਕ੍ਰਿਪਾਲੁਦਇਆਲੁਸੁਆਮੀਸੋਪ੍ਰਭਅੰਕਿਸਮਾਵਏ
ਜਿਸ ਮਨੁੱਖ ਉੱਤੇ ਪ੍ਰਭੂ-ਮਾਲਕ ਕਿਰਪਾਲ ਹੁੰਦਾ ਹੈ ਦਇਆਵਾਨ ਹੁੰਦਾ ਹੈ ਉਹ ਉਸ ਪਰਮਾਤਮਾ ਦੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ (ਬੱਸ! ਇਹੀ ਹੈ ਭੇਟਾ ਤੇ ਪੂਜਾ)।
He alone merges in the lap of God, unto whom the Merciful Lord Master becomes compassionate.
जिसु होइ क्रिपालु दइआलु सुआमी सो प्रभ अंकि समावए ॥
LINE 19
ਭਾਗੁਮਸਤਕਿਹੋਇਜਿਸਕੈਤਿਸੁਗੁਰਨਾਲਿਸਨੇਹਾ
ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗ ਪੈਂਦਾ ਹੈ, ਉਸ ਦਾ ਆਪਣੇ ਗੁਰੂ ਨਾਲ ਪਿਆਰ ਬਣ ਜਾਂਦਾ ਹੈ।
One who has such pre-ordained destiny written on his forehead, comes to bear love for the Guru.
भागु मसतकि होइ जिस कै तिसु गुर नालि सनेहा ॥
LINE 20
ਜਨੁਕਹੈਨਾਨਕੁਮਿਲਿਸਾਧਸੰਗਤਿਹਰਿਹਰਿਨਾਮੁਪੂਜੇਹਾ॥॥
ਦਾਸ ਨਾਨਕ ਆਖਦਾ ਹੈ ਕਿ ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ॥੩॥
Says servant Nanak, joining the Saadh Sangat, the Company of the Holy, let's worship the Name of the Lord, Har, Har. ||3||
जनु कहै नानकु मिलि साधसंगति हरि हरि नामु पूजेहा ॥३॥
LINE 21
ਦਹਦਿਸਖੋਜਤਹਮਫਿਰੇਮੇਰੇਲਾਲਜੀਉਹਰਿਪਾਇਅੜਾਘਰਿਆਏਰਾਮ
ਹੇ ਮੇਰੇ ਪਿਆਰੇ! (ਪਰਮਾਤਮਾ ਨੂੰ ਲੱਭਣ ਵਾਸਤੇ) ਅਸੀਂ ਦਸੀਂ ਪਾਸੀਂ ਭਾਲ ਕਰਦੇ ਫਿਰੇ, ਪਰ ਉਸ ਪਰਮਾਤਮਾ ਨੂੰ ਹੁਣ ਹਿਰਦੇ-ਘਰ ਵਿਚ ਹੀ ਆ ਕੇ ਲੱਭ ਲਿਆ ਹੈ।
I wandered around, searching in the ten directions, O my dear beloveds, but I came to find the Lord in the home of my own being.
दह दिस खोजत हम फिरे मेरे लाल जीउ हरि पाइअड़ा घरि आए राम ॥
LINE 22
ਹਰਿਮੰਦਰੁਹਰਿਜੀਉਸਾਜਿਆਮੇਰੇਲਾਲਜੀਉਹਰਿਤਿਸੁਮਹਿਰਹਿਆਸਮਾਏਰਾਮ
ਹੇ ਮੇਰੇ ਪਿਆਰੇ! (ਇਸ ਮਨੁੱਖਾ ਸਰੀਰ ਨੂੰ) ਪਰਮਾਤਮਾ ਨੇ ਆਪਣੇ ਰਹਿਣ ਲਈ ਘਰ ਬਣਾਇਆ ਹੋਇਆ ਹੈ, ਪਰਮਾਤਮਾ ਇਸ (ਸਰੀਰ-ਘਰ) ਵਿਚ ਟਿਕਿਆ ਰਹਿੰਦਾ ਹੈ।
The Dear Lord has fashioned the body as the temple of the Lord, O my dear beloveds; the Lord continues to dwell there.
हरि मंदरु हरि जीउ साजिआ मेरे लाल जीउ हरि तिसु महि रहिआ समाए राम ॥
LINE 23
ਸਰਬੇਸਮਾਣਾਆਪਿਸੁਆਮੀਗੁਰਮੁਖਿਪਰਗਟੁਹੋਇਆ
ਮਾਲਕ-ਪ੍ਰਭੂ ਆਪ ਹੀ ਸਾਰੇ ਜੀਵਾਂ ਵਿਚ ਵਿਆਪਕ ਹੋ ਰਿਹਾ ਹੈ, ਪਰ ਉਸ ਦੀ ਇਸ ਹੋਂਦ ਦਾ ਪਰਕਾਸ਼ ਗੁਰੂ ਦੀ ਸਰਨ ਪਿਆਂ ਹੀ ਹੁੰਦਾ ਹੈ।
The Lord and Master Himself is pervading everywhere; through the Guru, He is revealed.
सरबे समाणा आपि सुआमी गुरमुखि परगटु होइआ ॥
LINE 24
ਮਿਟਿਆਅਧੇਰਾਦੂਖੁਨਾਠਾਅਮਿਉਹਰਿਰਸੁਚੋਇਆ
(ਗੁਰੂ ਜਿਸ ਮਨੁੱਖ ਦੇ ਮੂੰਹ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਾਮ-ਰਸ ਚੋ ਦੇਂਦਾ ਹੈ, (ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਮਿਟ ਜਾਂਦਾ ਹੈ, ਉਸ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ।
Darkness is dispelled, and pains are removed, when the sublime essence of the Lord's Ambrosial Nectar trickles down.
मिटिआ अधेरा दूखु नाठा अमिउ हरि रसु चोइआ ॥
LINE 25
ਜਹਾਦੇਖਾਤਹਾਸੁਆਮੀਪਾਰਬ੍ਰਹਮੁਸਭਠਾਏ
(ਗੁਰੂ ਦੀ ਕਿਰਪਾ ਨਾਲ ਹੁਣ) ਮੈਂ ਜਿੱਧਰ ਵੇਖਦਾ ਹਾਂ ਉਧਰ ਹੀ ਮੈਨੂੰ ਮਾਲਕ ਪਰਮਾਤਮਾ ਸਭ ਥਾਈਂ ਵੱਸਦਾ ਦਿੱਸਦਾ ਹੈ।
Wherever I look, the Lord and Master is there. The Supreme Lord God is everywhere.
जहा देखा तहा सुआमी पारब्रहमु सभ ठाए ॥
LINE 26
ਜਨੁਕਹੈਨਾਨਕੁਸਤਿਗੁਰਿਮਿਲਾਇਆਹਰਿਪਾਇਅੜਾਘਰਿਆਏ੪੧॥॥॥
ਦਾਸ ਨਾਨਕ ਆਖਦਾ ਹੈ-ਗੁਰੂ ਨੇ ਮੈਨੂੰ ਪਰਮਾਤਮਾ ਮਿਲਾ ਦਿੱਤਾ ਹੈ, ਮੈਂ ਪਰਮਾਤਮਾ ਨੂੰ ਆਪਣੇ ਹਿਰਦੇ-ਘਰ ਵਿਚ ਆ ਕੇ ਲੱਭ ਲਿਆ ਹੈ ॥੪॥੧॥
Says servant Nanak, meeting the True Guru, I have found the Lord, within the home of my own being. ||4||1||
जनु कहै नानकु सतिगुरि मिलाइआ हरि पाइअड़ा घरि आए ॥४॥१॥
GURBANI.WORLD