ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 541
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੁਰੁਪੂਰਾਨਾਨਕਿਸੇਵਿਆਮੇਰੀਜਿੰਦੁੜੀਏਜਿਨਿਪੈਰੀਆਣਿਸਭਿਘਤੇਰਾਮ॥॥
ਹੇ ਮੇਰੀ ਸੋਹਣੀ ਜਿੰਦੇ! ਨਾਨਕ ਨੇ ਉਸ ਪੂਰੇ ਗੁਰੂ ਦੀ ਸਰਨ ਲਈ ਹੈ ਜਿਸ ਨੇ ਸਾਰੇ (ਕੁਪੱਤੇ ਦੁਸ਼ਟ, ਸਰਨ ਆਏ ਮਨੁੱਖ ਦੇ) ਪੈਰਾਂ ਵਿਚ ਲਿਆ ਕੇ ਰੱਖ ਦਿੱਤੇ ਹਨ ॥੩॥
Nanak has served the Perfect Guru, O my soul, who causes all to fall at His feet. ||3||
गुरु पूरा नानकि सेविआ मेरी जिंदुड़ीए जिनि पैरी आणि सभि घते राम ॥३॥
LINE 02
ਸੋਐਸਾਹਰਿਨਿਤਸੇਵੀਐਮੇਰੀਜਿੰਦੁੜੀਏਜੋਸਭਦੂਸਾਹਿਬੁਵਡਾਰਾਮ
ਹੇ ਮੇਰੀ ਸੋਹਣੀ ਜਿੰਦੇ! ਸਦਾ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ ਜੇਹੜਾ ਸਭ ਤੋਂ ਵੱਡਾ ਮਾਲਕ ਹੈ।
Serve such a Lord continuously, O my soul, who is the Great Lord and Master of all.
सो ऐसा हरि नित सेवीऐ मेरी जिंदुड़ीए जो सभ दू साहिबु वडा राम ॥
LINE 03
ਜਿਨੑੀਇਕਮਨਿਇਕੁਅਰਾਧਿਆਮੇਰੀਜਿੰਦੁੜੀਏਤਿਨਾਨਾਹੀਕਿਸੈਦੀਕਿਛੁਚਡਾਰਾਮ
ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਮਨੁੱਖਾਂ ਨੇ ਸੁਰਤਿ ਜੋੜ ਕੇ ਇਕ ਪਰਮਾਤਮਾ ਦਾ ਸਿਮਰਨ ਕੀਤਾ ਉਹਨਾਂ ਨੂੰ ਕਿਸੇ ਦੀ ਕੋਈ ਮੁਥਾਜੀ ਨਹੀਂ ਰਹਿ ਜਾਂਦੀ।
Those who single-mindedly worship Him in adoration, O my soul, are not subservient to anyone.
जिनी इक मनि इकु अराधिआ मेरी जिंदुड़ीए तिना नाही किसै दी किछु चडा राम ॥
LINE 04
ਗੁਰਸੇਵਿਐਹਰਿਮਹਲੁਪਾਇਆਮੇਰੀਜਿੰਦੁੜੀਏਝਖਮਾਰਨੁਸਭਿਨਿੰਦਕਘੰਡਾਰਾਮ
ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਸਰਨ ਪਿਆਂ ਪਰਮਾਤਮਾ ਦਾ ਦਰ ਪ੍ਰਾਪਤ ਹੋ ਜਾਂਦਾ ਹੈ, (ਫਿਰ) ਸਾਰੇ ਹੀ ਚਾਲਾਕ ਨਿੰਦਕ ਪਏ ਜ਼ੋਰ ਲਾਣ (ਉਸ ਦਾ ਕੁਝ ਵਿਗਾੜ ਨਹੀਂ ਸਕਦੇ)।
Serving the Guru, I have obtained the Mansion of the Lord's Presence, O my soul; all the slanderers and trouble-makers bark in vain.
गुर सेविऐ हरि महलु पाइआ मेरी जिंदुड़ीए झख मारनु सभि निंदक घंडा राम ॥
LINE 05
ਜਨਨਾਨਕਨਾਮੁਧਿਆਇਆਮੇਰੀਜਿੰਦੁੜੀਏਧੁਰਿਮਸਤਕਿਹਰਿਲਿਖਿਛਡਾਰਾਮ੪੫॥॥॥
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! (ਉਹਨਾਂ ਮਨੁੱਖਾਂ ਨੇ ਹੀ) ਪਰਮਾਤਮਾ ਦਾ ਨਾਮ ਸਿਮਰਿਆ ਹੈ (ਜਿਨ੍ਹਾਂ ਦੇ) ਮੱਥੇ ਉੱਤੇ ਪਰਮਾਤਮਾ ਨੇ ਧੁਰ ਦਰਗਾਹ ਤੋਂ (ਸਿਮਰਨ ਦਾ) ਲੇਖ ਲਿਖ ਰੱਖਿਆ ਹੈ ॥੪॥੫॥
Servant Nanak has meditated on the Name, O my soul; such is the pre-ordained destiny which the Lord has written on his forehead. ||4||5||
जन नानक नामु धिआइआ मेरी जिंदुड़ीए धुरि मसतकि हरि लिखि छडा राम ॥४॥५॥
LINE 06
ਬਿਹਾਗੜਾਮਹਲਾ
Bihaagraa, Fourth Mahalaa:
बिहागड़ा महला ४ ॥
LINE 07
ਸਭਿਜੀਅਤੇਰੇਤੂੰਵਰਤਦਾਮੇਰੇਹਰਿਪ੍ਰਭਤੂੰਜਾਣਹਿਜੋਜੀਇਕਮਾਈਐਰਾਮ
ਹੇ ਮੇਰੇ ਹਰੀ! ਹੇ ਮੇਰੇ ਪ੍ਰਭੂ (ਸ੍ਰਿਸ਼ਟੀ ਦੇ) ਸਾਰੇ ਜੀਵ ਤੇਰੇ (ਹੀ ਪੈਦਾ ਕੀਤੇ ਹੋਏ) ਹਨ, ਤੂੰ (ਸਭ ਜੀਵਾਂ ਵਿਚ) ਮੌਜੂਦ ਹੈਂ, ਜੋ ਕੁਝ (ਜੀਵਾਂ ਦੇ) ਜੀ ਵਿਚ ਚਿਤਾਰਿਆ ਜਾਂਦਾ ਹੈ ਤੂੰ (ਉਹ ਸਭ ਕੁਝ) ਜਾਣਦਾ ਹੈਂ।
All beings are Yours - You permeate them all. O my Lord God, You know what they do in their hearts.
सभि जीअ तेरे तूं वरतदा मेरे हरि प्रभ तूं जाणहि जो जीइ कमाईऐ राम ॥
LINE 08
ਹਰਿਅੰਤਰਿਬਾਹਰਿਨਾਲਿਹੈਮੇਰੀਜਿੰਦੁੜੀਏਸਭਵੇਖੈਮਨਿਮੁਕਰਾਈਐਰਾਮ
ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਸਾਡੇ ਅੰਦਰ ਬਾਹਰ (ਹਰ ਥਾਂ ਸਾਡੇ) ਨਾਲ ਹੈ, ਜੋ ਕੁਝ ਸਾਡੇ ਮਨ ਵਿਚ ਹੁੰਦਾ ਹੈ ਉਹ ਸਭ ਵੇਖਦਾ ਹੈ, (ਪਰ ਫਿਰ ਭੀ) ਮੁਕਰ ਜਾਈਦਾ ਹੈ।
The Lord is with them, inwardly and outwardly, O my soul; He sees everything, but the mortal denies the Lord in his mind.
हरि अंतरि बाहरि नालि है मेरी जिंदुड़ीए सभ वेखै मनि मुकराईऐ राम ॥
LINE 09
ਮਨਮੁਖਾਨੋਹਰਿਦੂਰਿਹੈਮੇਰੀਜਿੰਦੁੜੀਏਸਭਬਿਰਥੀਘਾਲਗਵਾਈਐਰਾਮ
ਹੇ ਮੇਰੀ ਸੋਹਣੀ ਜਿੰਦੇ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ ਪਰਮਾਤਮਾ ਕਿਤੇ ਦੂਰ ਵੱਸਦਾ ਜਾਪਦਾ ਹੈ, ਉਹਨਾਂ ਦੀ ਕੀਤੀ ਹੋਈ ਮੇਹਨਤ ਵਿਅਰਥ ਚਲੀ ਜਾਂਦੀ ਹੈ।
The Lord is far away from the self-willed manmukhs, O my soul; all their efforts are in vain.
मनमुखा नो हरि दूरि है मेरी जिंदुड़ीए सभ बिरथी घाल गवाईऐ राम ॥
LINE 10
ਜਨਨਾਨਕਗੁਰਮੁਖਿਧਿਆਇਆਮੇਰੀਜਿੰਦੁੜੀਏਹਰਿਹਾਜਰੁਨਦਰੀਆਈਐਰਾਮ॥॥
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ ਉਹਨਾਂ ਨੂੰ ਪਰਮਾਤਮਾ ਹਰ ਥਾਂ ਵੱਸਦਾ ਦਿੱਸਦਾ ਹੈ ॥੧॥
Servant Nanak, as Gurmukh, meditates on the Lord, O my soul; he beholds the Lord ever-present. ||1||
जन नानक गुरमुखि धिआइआ मेरी जिंदुड़ीए हरि हाजरु नदरी आईऐ राम ॥१॥
LINE 11
ਸੇਭਗਤਸੇਸੇਵਕਮੇਰੀਜਿੰਦੁੜੀਏਜੋਪ੍ਰਭਮੇਰੇਮਨਿਭਾਣੇਰਾਮ
ਹੇ ਮੇਰੀ ਸੋਹਣੀ ਜਿੰਦੇ! ਉਹ ਮਨੁੱਖ (ਅਸਲ) ਭਗਤ ਹਨ (ਅਸਲ) ਸੇਵਕ ਹਨ ਜੋ ਪਿਆਰੇ ਪਰਮਾਤਮਾ ਦੇ ਮਨ ਵਿਚ ਚੰਗੇ ਲੱਗਦੇ ਹਨ।
They are devotees, and they are servants, O my soul, who are pleasing to the Mind of my God.
से भगत से सेवक मेरी जिंदुड़ीए जो प्रभ मेरे मनि भाणे राम ॥
LINE 12
ਸੇਹਰਿਦਰਗਹਪੈਨਾਇਆਮੇਰੀਜਿੰਦੁੜੀਏਅਹਿਨਿਸਿਸਾਚਿਸਮਾਣੇਰਾਮ
ਹੇ ਮੇਰੀ ਸੋਹਣੀ ਜਿੰਦੇ! ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਸਤਕਾਰੇ ਜਾਂਦੇ ਹਨ, ਉਹ ਦਿਨ ਰਾਤ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦੇ ਹਨ।
They are robed in honor in the Court of the Lord, O my soul; night and day, they remain absorbed in the True Lord.
से हरि दरगह पैनाइआ मेरी जिंदुड़ीए अहिनिसि साचि समाणे राम ॥
LINE 13
ਤਿਨਕੈਸੰਗਿਮਲੁਉਤਰੈਮੇਰੀਜਿੰਦੁੜੀਏਰੰਗਿਰਾਤੇਨਦਰਿਨੀਸਾਣੇਰਾਮ
ਹੇ ਮੇਰੀ ਸੋਹਣੀ ਜਿੰਦੇ! ਉਹਨਾਂ ਦੀ ਸੰਗਤ ਵਿਚ ਰਿਹਾਂ (ਮਨ ਤੋਂ ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ ਉਹ ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ। ਉਹਨਾਂ ਦੇ ਮੱਥੇ ਉੱਤੇ ਪ੍ਰਭੂ ਦੀ ਮੇਹਰ ਦੀ ਨਿਗਾਹ ਦਾ ਨਿਸ਼ਾਨ ਹੁੰਦਾ ਹੈ।
In their company, the filth of one's sins is washed away, O my soul; imbued with the Lord's Love, one comes to bear the Mark of His Grace.
तिन कै संगि मलु उतरै मेरी जिंदुड़ीए रंगि राते नदरि नीसाणे राम ॥
LINE 14
ਨਾਨਕਕੀਪ੍ਰਭਬੇਨਤੀਮੇਰੀਜਿੰਦੁੜੀਏਮਿਲਿਸਾਧੂਸੰਗਿਅਘਾਣੇਰਾਮ॥॥
ਹੇ ਮੇਰੀ ਸੋਹਣੀ ਜਿੰਦੇ! ਹੇ ਪ੍ਰਭੂ! ਨਾਨਕ ਦੀ ਇਹ ਅਰਜ਼ੋਈ ਹੈ (ਕਿ ਨਾਨਕ) ਗੁਰੂ ਦੀ ਸੰਗਤ ਵਿਚ ਰਹੇ, ਇੰਜ (ਮਾਇਆ ਦੀ ਤ੍ਰਿਸਨਾ ਵਲੋਂ) ਰੱਜੇ ਰਹੀਦਾ ਹੈ ॥੨॥
Nanak offers his prayer to God, O my soul; joining the Saadh Sangat, the Company of the Holy, he is satisfied. ||2||
नानक की प्रभ बेनती मेरी जिंदुड़ीए मिलि साधू संगि अघाणे राम ॥२॥
LINE 15
ਹੇਰਸਨਾਜਪਿਗੋਬਿੰਦੋਮੇਰੀਜਿੰਦੁੜੀਏਜਪਿਹਰਿਹਰਿਤ੍ਰਿਸਨਾਜਾਏਰਾਮ
ਹੇ ਮੇਰੀ ਸੋਹਣੀ ਜਿੰਦੇ! ਹੇ ਮੇਰੀ ਜੀਭ! ਪਰਮਾਤਮਾ ਦਾ ਨਾਮ ਜਪਿਆ ਕਰ, ਹਰਿ-ਨਾਮ ਜਪ ਜਪ ਕੇ ਮਾਇਆ ਦਾ ਲਾਲਚ ਦੂਰ ਹੋ ਜਾਂਦਾ ਹੈ।
O tongue, chant the Name of God; O my soul, chanting the Name of the Lord, Har, Har, your desires shall be extinguished.
हे रसना जपि गोबिंदो मेरी जिंदुड़ीए जपि हरि हरि त्रिसना जाए राम ॥
LINE 16
ਜਿਸੁਦਇਆਕਰੇਮੇਰਾਪਾਰਬ੍ਰਹਮੁਮੇਰੀਜਿੰਦੁੜੀਏਤਿਸੁਮਨਿਨਾਮੁਵਸਾਏਰਾਮ
ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ, ਉਸ ਦੇ ਮਨ ਵਿਚ ਆਪਣਾ ਨਾਮ ਵਸਾ ਦੇਂਦਾ ਹੈ,
He, unto whom my Supreme Lord God shows Mercy, O my soul, enshrines the Name in his mind.
जिसु दइआ करे मेरा पारब्रहमु मेरी जिंदुड़ीए तिसु मनि नामु वसाए राम ॥
LINE 17
ਜਿਸੁਭੇਟੇਪੂਰਾਸਤਿਗੁਰੂਮੇਰੀਜਿੰਦੁੜੀਏਸੋਹਰਿਧਨੁਨਿਧਿਪਾਏਰਾਮ
ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਪ੍ਰਭੂ ਦਾ ਨਾਮ-ਧਨ ਨਾਮ-ਖ਼ਜ਼ਾਨਾ ਲੱਭ ਲੈਂਦਾ ਹੈ।
One who meets the Perfect True Guru, O my soul, obtains the treasure of the Lord's wealth.
जिसु भेटे पूरा सतिगुरू मेरी जिंदुड़ीए सो हरि धनु निधि पाए राम ॥
LINE 18
ਵਡਭਾਗੀਸੰਗਤਿਮਿਲੈਮੇਰੀਜਿੰਦੁੜੀਏਨਾਨਕਹਰਿਗੁਣਗਾਏਰਾਮ॥॥
ਹੇ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਉਹ (ਸਦਾ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੩॥
By great good fortune, one joins the Company of the Holy, O my soul. O Nanak, sing the Glorious Praises of the Lord. ||3||
वडभागी संगति मिलै मेरी जिंदुड़ीए नानक हरि गुण गाए राम ॥३॥
LINE 19
ਥਾਨਥਨੰਤਰਿਰਵਿਰਹਿਆਮੇਰੀਜਿੰਦੁੜੀਏਪਾਰਬ੍ਰਹਮੁਪ੍ਰਭੁਦਾਤਾਰਾਮ
ਹੇ ਮੇਰੀ ਸੋਹਣੀ ਜਿੰਦੇ! ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪ੍ਰਭੂ ਪਰਮਾਤਮਾ ਹਰੇਕ ਥਾਂ ਤੇ ਹਰ ਸਰੀਰ ਵਿਚ ਵੱਸ ਰਿਹਾ ਹੈ।
In the places and interspaces, O my soul, the Supreme Lord God, the Great Giver, is pervading.
थान थनंतरि रवि रहिआ मेरी जिंदुड़ीए पारब्रहमु प्रभु दाता राम ॥
LINE 20
ਤਾਕਾਅੰਤੁਪਾਈਐਮੇਰੀਜਿੰਦੁੜੀਏਪੂਰਨਪੁਰਖੁਬਿਧਾਤਾਰਾਮ
ਹੇ ਮੇਰੀ ਸੋਹਣੀ ਜਿੰਦੇ! ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਉਹ ਪੂਰੇ ਗੁਣਾ ਦਾ ਮਾਲਕ ਸਭ ਨੂੰ ਪੈਦਾ ਕਰਨ ਵਾਲਾ ਹੈ।
His limits cannot be found, O my soul; He is the Perfect Architect of Destiny.
ता का अंतु न पाईऐ मेरी जिंदुड़ीए पूरन पुरखु बिधाता राम ॥
LINE 21
ਸਰਬਜੀਆਪ੍ਰਤਿਪਾਲਦਾਮੇਰੀਜਿੰਦੁੜੀਏਜਿਉਬਾਲਕਪਿਤਮਾਤਾਰਾਮ
ਹੇ ਮੇਰੀ ਸੋਹਣੀ ਜਿੰਦੇ! ਉਹ ਸਾਰੇ ਜੀਆਂ ਦੀ ਦੇਖ-ਭਾਲ ਕਰਦਾ ਹੈ ਜਿਵੇਂ ਮਾਪੇ ਆਪਣੇ ਬੱਚਿਆਂ ਨੂੰ ਪਾਲਦੇ ਹਨ।
He cherishes all beings, O my soul, as the mother and father cherish their child.
सरब जीआ प्रतिपालदा मेरी जिंदुड़ीए जिउ बालक पित माता राम ॥
LINE 22
ਸਹਸਸਿਆਣਪਨਹਮਿਲੈਮੇਰੀਜਿੰਦੁੜੀਏਜਨਨਾਨਕਗੁਰਮੁਖਿਜਾਤਾਰਾਮ੪੬॥॥॥ਛਕਾ
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਹਜ਼ਾਰਾਂ ਚਤੁਰਾਈਆਂ ਨਾਲ ਉਹ ਪਰਮਾਤਮਾ ਨਹੀਂ ਮਿਲ ਸਕਦਾ, ਗੁਰੂ ਦੀ ਸਰਨ ਪਿਆਂ ਉਸ ਨਾਲ ਡੂੰਘੀ ਸਾਂਝ ਪੈ ਜਾਂਦੀ ਹੈ ॥੪॥੬॥ ਛੇ ਪਦਾਂ ਦਾ 1 ਜੋੜ।
By thousands of clever tricks, He cannot be obtained, O my soul; servant Nanak, as Gurmukh, has come to know the Lord. ||4||6|| First Set of Six||
सहस सिआणप नह मिलै मेरी जिंदुड़ीए जन नानक गुरमुखि जाता राम ॥४॥६॥ छका १ ॥
LINE 23
ਬਿਹਾਗੜਾਮਹਲਾਛੰਤਘਰੁ
ਰਾਗ ਬੇਹਾਗੜਾ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
Bihaagraa, Fifth Mahalaa, Chhant, First House:
बिहागड़ा महला ५ छंत घरु १ ॥
LINE 24
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 25
ਹਰਿਕਾਏਕੁਅਚੰਭਉਦੇਖਿਆਮੇਰੇਲਾਲਜੀਉਜੋਕਰੇਸੁਧਰਮਨਿਆਏਰਾਮ
ਹੇ ਮੇਰੇ ਪਿਆਰੇ! ਮੈਂ ਪਰਮਾਤਮਾ ਦਾ ਇਕ ਅਚਰਜ ਤਮਾਸ਼ਾ ਵੇਖਿਆ ਹੈ ਕਿ ਉਹ ਜੋ ਕੁਝ ਕਰਦਾ ਹੈ ਧਰਮ ਅਨੁਸਾਰ ਕਰਦਾ ਹੈ, ਨਿਆਂ ਅਨੁਸਾਰ ਕਰਦਾ ਹੈ।
I have seen one miracle of the Lord, O my Dear Beloved - whatever He does is righteous and just.
हरि का एकु अचंभउ देखिआ मेरे लाल जीउ जो करे सु धरम निआए राम ॥
LINE 26
ਹਰਿਰੰਗੁਅਖਾੜਾਪਾਇਓਨੁਮੇਰੇਲਾਲਜੀਉਆਵਣੁਜਾਣੁਸਬਾਏਰਾਮ
ਹੇ ਮੇਰੇ ਪਿਆਰੇ! (ਇਹ ਜਗਤ) ਉਸ ਪਰਮਾਤਮਾ ਨੇ ਇਕ ਪਿੜ ਬਣਾ ਦਿੱਤਾ ਹੈ, ਇਕ ਰੰਗ-ਭੂਮੀ ਰਚ ਦਿੱਤੀ ਹੈ ਜਿਸ ਵਿਚ ਜੀਵਾਂ ਲਈ ਜੰਮਣਾ ਮਰਨਾ ਭੀ ਨਿਯਤ ਕਰ ਦਿੱਤਾ ਹੈ।
The Lord has fashioned this beautiful arena, O my Dear Beloved, where all come and go.
हरि रंगु अखाड़ा पाइओनु मेरे लाल जीउ आवणु जाणु सबाए राम ॥