GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਰਾਮਦਾਸ ਜੀ
ਅੰਗ 307
Display Settings
Translations
ਮਃ
Fourth Mahalaa:
मः ४ ॥
ਸਤਿਗੁਰਸੇਤੀਗਣਤਜਿਰਖੈਹਲਤੁਪਲਤੁਸਭੁਤਿਸਕਾਗਇਆ
ਜੋ ਮਨੁੱਖ ਸਤਿਗੁਰੂ ਨਾਲ ਕਿੜ ਰੱਖਦਾ ਹੈ, ਉਸ ਦਾ ਲੋਕ ਤੇ ਪਰਲੋਕ ਸਮੁੱਚੇ ਹੀ ਵਿਅਰਥ ਜਾਂਦੇ ਹਨ।
One who enters into a calculated relationship with the True Guru loses everything in this world and the next.
सतिगुर सेती गणत जि रखै हलतु पलतु सभु तिस का गइआ ॥
ਨਿਤਝਹੀਆਪਾਏਝਗੂਸੁਟੇਝਖਦਾਝਖਦਾਝੜਿਪਇਆ
(ਉਸ ਦੀ ਪੇਸ਼ ਤਾਂ ਜਾਂਦੀ ਨਹੀਂ, ਇਸ ਕਰਕੇ ਉਹ) ਸਦਾ ਕਚੀਚੀਆਂ ਵੱਟਦਾ ਹੈ ਤੇ ਦੰਦ ਪੀਂਹਦਾ ਹੈ (ਤੇ ਅੰਤ ਨੂੰ) ਖਪਦਾ ਖਪਦਾ ਨਸ਼ਟ ਹੋ ਜਾਂਦਾ ਹੈ (ਆਤਮਕ ਮੌਤ ਸਹੇੜ ਲੈਂਦਾ ਹੈ)।
He grinds his teeth continually and foams at the mouth; screaming in anger, he perishes.
नित झहीआ पाए झगू सुटे झखदा झखदा झड़ि पइआ ॥
ਨਿਤਉਪਾਵਕਰੈਮਾਇਆਧਨਕਾਰਣਿਅਗਲਾਧਨੁਭੀਉਡਿਗਇਆ
(ਸਤਿਗੁਰੂ ਦਾ ਉਹ ਦੋਖੀ) ਸਦਾ ਮਾਇਆ ਲਈ ਵਿਓਂਤਾਂ ਕਰਦਾ ਹੈ, ਪਰ ਉਸ ਦਾ ਅਗਲਾ (ਕਮਾਇਆ ਹੋਇਆ) ਭੀ ਹੱਥੋਂ ਜਾਂਦਾ ਰਹਿੰਦਾ ਹੈ।
He continually chases after Maya and wealth, but even his own wealth flies away.
नित उपाव करै माइआ धन कारणि अगला धनु भी उडि गइआ ॥
ਕਿਆਓਹੁਖਟੇਕਿਆਓਹੁਖਾਵੈਜਿਸੁਅੰਦਰਿਸਹਸਾਦੁਖੁਪਇਆ
ਜਿਸ ਮਨੁੱਖ ਦੇ ਹਿਰਦੇ ਵਿਚ ਝੋਰਾ ਤੇ ਸਾੜਾ ਹੋਵੇ, ਉਸ ਨੇ ਖੱਟਣਾ ਕੀਹ ਤੇ ਖਾਣਾ ਕੀਹ? (ਭਾਵ, ਉਹ ਨਾ ਕੁਝ ਖੱਟ ਸਕਦਾ ਹੈ ਤੇ ਨਾ ਖੱਟੇ ਹੋਏ ਦਾ ਆਨੰਦ ਲੈ ਸਕਦਾ ਹੈ)।
What shall he earn, and what shall he eat? Within his heart, there is only cynicism and pain.
किआ ओहु खटे किआ ओहु खावै जिसु अंदरि सहसा दुखु पइआ ॥
ਨਿਰਵੈਰੈਨਾਲਿਜਿਵੈਰੁਰਚਾਏਸਭੁਪਾਪੁਜਗਤੈਕਾਤਿਨਿਸਿਰਿਲਇਆ
ਜੋ ਮਨੁੱਖ ਨਿਰਵੈਰ ਨਾਲ ਵੈਰ ਕਰਦਾ ਹੈ ਉਹ ਸਾਰੇ ਸੰਸਾਰ ਦੇ ਪਾਪਾਂ (ਦਾ ਭਾਰ) ਆਪਣੇ ਸਿਰ ਤੇ ਲੈਂਦਾ ਹੈ,
One who hates the One who has no hatred, shall bear the load of all the sins of the world on his head.
निरवैरै नालि जि वैरु रचाए सभु पापु जगतै का तिनि सिरि लइआ ॥
ਓਸੁਅਗੈਪਿਛੈਢੋਈਨਾਹੀਜਿਸੁਅੰਦਰਿਨਿੰਦਾਮੁਹਿਅੰਬੁਪਇਆ
ਉਸ ਨੂੰ ਲੋਕ ਪਰਲੋਕ ਵਿਚ ਕੋਈ ਆਸਰਾ ਨਹੀਂ ਦੇਂਦਾ। ਜਿਸ ਦੇ ਹਿਰਦੇ ਵਿਚ ਤਾਂ ਨਿੰਦਾ ਹੋਵੇ, ਪਰ ਮੂੰਹ ਵਿਚ ਅੰਬ ਪਿਆ ਹੋਵੇ (ਭਾਵ, ਜੋ ਮੂੰਹੋਂ ਮਿੱਠਾ ਬੋਲੇ),
He shall find no shelter here or hereafter; his mouth blisters with the slander in his heart.
ओसु अगै पिछै ढोई नाही जिसु अंदरि निंदा मुहि अंबु पइआ ॥
ਜੇਸੁਇਨੇਨੋਓਹੁਹਥੁਪਾਏਤਾਖੇਹੂਸੇਤੀਰਲਿਗਇਆ
ਇਹੋ ਜਿਹਾ ਖੋਟਾ ਮਨੁੱਖ ਜੇ ਸੋਨੇ ਨੂੰ ਹੱਥ ਪਾਏ ਉਹ ਭੀ ਸੁਆਹ ਨਾਲ ਰਲ ਜਾਂਦਾ ਹੈ।
If gold comes into his hands, it turns to dust.
जे सुइने नो ओहु हथु पाए ता खेहू सेती रलि गइआ ॥
ਜੇਗੁਰਕੀਸਰਣੀਫਿਰਿਓਹੁਆਵੈਤਾਪਿਛਲੇਅਉਗਣਬਖਸਿਲਇਆ
ਫਿਰ ਭੀ (ਭਾਵ, ਇਹੋ ਜਿਹਾ ਪਾਪੀ ਹੁੰਦਿਆਂ ਭੀ) ਜੇ ਉਹ ਸਤਿਗੁਰੂ ਦੀ ਚਰਨੀਂ ਢਹਿ ਪਵੇ ਤਾਂ ਸਤਿਗੁਰੂ ਉਸ ਦੇ ਪਿਛਲੇ ਅਉਗੁਣਾਂ ਨੂੰ ਬਖ਼ਸ਼ ਦੇਂਦਾ ਹੈ।
But if he should come again to the Sanctuary of the Guru, then even his past sins shall be forgiven.
जे गुर की सरणी फिरि ओहु आवै ता पिछले अउगण बखसि लइआ ॥
ਜਨਨਾਨਕਅਨਦਿਨੁਨਾਮੁਧਿਆਇਆਹਰਿਸਿਮਰਤਕਿਲਵਿਖਪਾਪਗਇਆ॥੨॥
ਹੇ ਨਾਨਕ! ਜੋ ਮਨੁੱਖ (ਸਤਿਗੁਰੂ ਦੀ ਸਰਣਿ ਪੈ ਕੇ) ਹਰ ਰੋਜ਼ ਨਾਮ ਜਪਦਾ ਹੈ, ਪ੍ਰਭੂ ਨੂੰ ਸਿਮਰਦਿਆਂ ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ ॥੨॥
Servant Nanak meditates on the Naam, night and day. Remembering the Lord in meditation, wickedness and sins are erased. ||2||
जन नानक अनदिनु नामु धिआइआ हरि सिमरत किलविख पाप गइआ ॥२॥
GURBANI.WORLD
ਪਿਛਲਾ Share ਹੋਮ Save ਅਗਲਾ