GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਰਾਮਦਾਸ ਜੀ
ਅੰਗ 307
Display Settings
Translations
ਪਉੜੀ
Pauree:
पउड़ी ॥
ਤੂਹੈਸਚਾਸਚੁਤੂਸਭਦੂਉਪਰਿਤੂਦੀਬਾਣੁ
(ਹੇ ਪ੍ਰਭੂ) ਤੂੰ ਸਦਾ ਥਿਰ ਰਹਿਣ ਵਾਲਾ ਹੈ, ਤੂੰ ਹੀ (ਜੀਵਾਂ ਦਾ) ਸਭ ਤੋਂ ਵੱਡਾ ਆਸਰਾ ਹੈਂ।
You are the Truest of the True; Your Regal Court is the most exalted of all.
तूहै सचा सचु तू सभ दू उपरि तू दीबाणु ॥
ਜੋਤੁਧੁਸਚੁਧਿਆਇਦੇਸਚੁਸੇਵਨਿਸਚੇਤੇਰਾਮਾਣੁ
ਹੇ ਸੱਚੇ ਪ੍ਰਭੂ! ਜੋ ਤੇਰਾ ਸਿਮਰਨ ਕਰਦੇ ਹਨ, ਤੇਰੀ ਸੇਵਾ ਕਰਦੇ ਹਨ, ਉਹਨਾਂ ਨੂੰ ਤੇਰਾ ਹੀ ਮਾਣ ਹੈ।
Those who meditate on You, O True Lord, serve the Truth; O True Lord, they take pride in You.
जो तुधु सचु धिआइदे सचु सेवनि सचे तेरा माणु ॥
ਓਨਾਅੰਦਰਿਸਚੁਮੁਖਉਜਲੇਸਚੁਬੋਲਨਿਸਚੇਤੇਰਾਤਾਣੁ
ਉਹਨਾਂ ਦੇ ਹਿਰਦੇ ਵਿਚ ਸੱਚ ਹੈ (ਇਸ ਕਰਕੇ ਉਹਨਾਂ ਦੇ) ਮੱਥੇ ਖਿੜੇ ਰਹਿੰਦੇ ਹਨ ਤੇ ਹੇ ਸੱਚੇ ਹਰੀ! ਉਹ ਤੇਰਾ ਸਦਾ-ਥਿਰ ਨਾਮ ਉਚਾਰਦੇ ਹਨ, ਤੇ ਤੇਰਾ ਉਹਨਾਂ ਨੂੰ ਤਾਣ ਹੈ।
Within them is the Truth; their faces are radiant, and they speak the Truth. O True Lord, You are their strength.
ओना अंदरि सचु मुख उजले सचु बोलनि सचे तेरा ताणु ॥
ਸੇਭਗਤਜਿਨੀਗੁਰਮੁਖਿਸਾਲਾਹਿਆਸਚੁਸਬਦੁਨੀਸਾਣੁ
ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿ ਕੇ ਹਰੀ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਉਹੀ ਸੱਚੇ ਭਗਤ ਹਨ ਤੇ ਉਹਨਾਂ ਪਾਸ ਸੱਚਾ ਸ਼ਬਦ-ਰੂਪ ਨਿਸ਼ਾਨ ਹੈ।
Those who, as Gurmukh, praise You are Your devotees; they have the insignia and the banner of the Shabad, the True Word of God.
से भगत जिनी गुरमुखि सालाहिआ सचु सबदु नीसाणु ॥
ਸਚੁਜਿਸਚੇਸੇਵਦੇਤਿਨਵਾਰੀਸਦਕੁਰਬਾਣੁ॥੧੩॥
ਮੈਂ ਸਦਕੇ ਹਾਂ ਕੁਰਬਾਨ ਹਾਂ ਉਹਨਾਂ ਤੋਂ ਜੋ ਸੱਚੇ ਪ੍ਰਭੂ ਨੂੰ ਤਨੋਂ ਮਨੋਂ ਸਿਮਰਦੇ ਹਨ ॥੧੩॥
I am truly a sacrifice, forever devoted to those who serve the True Lord. ||13||
सचु जि सचे सेवदे तिन वारी सद कुरबाणु ॥१३॥
GURBANI.WORLD
ਪਿਛਲਾ Share ਹੋਮ Save ਅਗਲਾ