GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਰਾਮਦਾਸ ਜੀ
ਅੰਗ 307
Display Settings
Translations
ਸਲੋਕਮਃ
Shalok, Fourth Mahalaa:
सलोक मः ४ ॥
ਧੁਰਿਮਾਰੇਪੂਰੈਸਤਿਗੁਰੂਸੇਈਹੁਣਿਸਤਿਗੁਰਿਮਾਰੇ
ਜੇਹੜੇ ਪਹਿਲਾਂ ਤੋਂ ਹੀ ਪੂਰੇ ਸਤਿਗੁਰੂ ਨੇ ਫਿਟਕਾਰੇ ਹਨ, ਉਹ ਹੁਣ (ਫਿਰ) ਸਤਿਗੁਰੂ ਵਲੋਂ ਮਾਰੇ ਗਏ ਹਨ (ਭਾਵ, ਸਤਿਗੁਰੂ ਵਲੋਂ ਮਨਮੁਖ ਹੋਏ ਹਨ)।
Those who were cursed by the Perfect True Guru, from the very beginning, are even now cursed by the True Guru.
धुरि मारे पूरै सतिगुरू सेई हुणि सतिगुरि मारे ॥
ਜੇਮੇਲਣਨੋਬਹੁਤੇਰਾਲੋਚੀਐਦੇਈਮਿਲਣਕਰਤਾਰੇ
ਜੇ ਉਹਨਾਂ ਨੂੰ (ਸਤਿਗੁਰੂ ਨਾਲ) ਮੇਲਣ ਲਈ ਬਥੇਰੀ ਤਾਂਘ ਭੀ ਕਰੀਏ (ਤਾਂ ਭੀ) ਸਿਰਜਣਹਾਰ ਉਹਨਾਂ ਨੂੰ ਮਿਲਣ ਨਹੀਂ ਦੇਂਦਾ।
Even though they may have a great longing to associate with the Guru, the Creator does not allow it.
जे मेलण नो बहुतेरा लोचीऐ न देई मिलण करतारे ॥
ਸਤਿਸੰਗਤਿਢੋਈਨਾਲਹਨਿਵਿਚਿਸੰਗਤਿਗੁਰਿਵੀਚਾਰੇ
ਉਹਨਾਂ ਨੂੰ ਸਤਸੰਗ ਵਿਚ ਭੀ ਢੋਈ ਨਹੀਂ ਮਿਲਦੀ-ਗੁਰੂ ਨੇ ਭੀ ਸੰਗਤਿ ਵਿਚ ਏਹੀ ਵਿਚਾਰ ਕੀਤੀ ਹੈ।
They shall not find shelter in the Sat Sangat, the True Congregation; in the Sangat, the Guru has proclaimed this.
सतिसंगति ढोई ना लहनि विचि संगति गुरि वीचारे ॥
ਕੋਈਜਾਇਮਿਲੈਹੁਣਿਓਨਾਨੋਤਿਸੁਮਾਰੇਜਮੁਜੰਦਾਰੇ
ਐਸ ਵੇਲੇ ਜੇ ਕੋਈ ਉਹਨਾਂ ਦਾ ਜਾ ਕੇ ਸਾਥੀ ਬਣੇ, ਉਸ ਨੂੰ ਭੀ ਜਮਦੂਤ ਤਾੜਨਾ ਕਰਦਾ ਹੈ (ਉਹ ਮਨੁੱਖ ਭੀ ਮਨ-ਮੁਖਤਾ ਵਾਲੇ ਕੰਮ ਹੀ ਕਰੇਗਾ, ਜਿਸ ਕਰਕੇ ਜੰਮ-ਮਾਰਗ ਦਾ ਭਾਗੀ ਬਣੇਗਾ)।
Whoever goes out to meet them now, will be destroyed by the tyrant, the Messenger of Death.
कोई जाइ मिलै हुणि ओना नो तिसु मारे जमु जंदारे ॥
ਗੁਰਿਬਾਬੈਫਿਟਕੇਸੇਫਿਟੇਗੁਰਿਅੰਗਦਿਕੀਤੇਕੂੜਿਆਰੇ
ਜਿਨ੍ਹਾਂ ਮਨੁੱਖਾਂ ਨੂੰ ਬਾਬੇ (ਗੁਰੂ ਨਾਨਕ ਦੇਵ) ਨੇ ਮਨਮੁਖ ਕਰਾਰ ਦਿੱਤਾ, ਉਹਨਾਂ ਅਹੰਕਾਰੀਆਂ ਨੂੰ ਗੁਰੂ ਅੰਗਦ ਨੇ ਭੀ ਝੂਠਾ ਮਿਥਿਆ।
Those who were condemned by Guru Nanak were declared counterfeit by Guru Angad as well.
गुरि बाबै फिटके से फिटे गुरि अंगदि कीते कूड़िआरे ॥
ਗੁਰਿਤੀਜੀਪੀੜੀਵੀਚਾਰਿਆਕਿਆਹਥਿਏਨਾਵੇਚਾਰੇ
ਤੀਜੇ ਥਾਂ ਬੈਠੇ ਗੁਰੂ ਨੇ ਵਿਚਾਰ ਕੀਤੀ ਕਿ ਇਹਨਾਂ ਕੰਗਾਲਾਂ ਦੇ ਕੀਹ ਵੱਸ?
The Guru of the third generation thought, "What lies in the hands of these poor people?"
गुरि तीजी पीड़ी वीचारिआ किआ हथि एना वेचारे ॥
ਗੁਰੁਚਉਥੀਪੀੜੀਟਿਕਿਆਤਿਨਿਨਿੰਦਕਦੁਸਟਸਭਿਤਾਰੇ
ਜਿਸ ਨੇ ਚੌਥੇ ਥਾਂ ਬੈਠੇ ਨੂੰ ਗੁਰੂ ਥਾਪਿਆ, ਉਸ ਨੇ ਸਾਰੇ ਨਿੰਦਕ ਤੇ ਦੁਸ਼ਟ ਤਾਰ ਦਿੱਤੇ (ਭਾਵ, ਅਹੰਕਾਰ ਤੇ ਫਿਟੇਵੇਂ ਤੋਂ ਬਚਾ ਲਏ)।
The Guru of the fourth generation saved all these slanderers and evil-doers.
गुरु चउथी पीड़ी टिकिआ तिनि निंदक दुसट सभि तारे ॥
ਕੋਈਪੁਤੁਸਿਖੁਸੇਵਾਕਰੇਸਤਿਗੁਰੂਕੀਤਿਸੁਕਾਰਜਸਭਿਸਵਾਰੇ
ਪੁੱਤਰ ਹੋਵੇ ਚਾਹੇ ਸਿੱਖ, ਜੋ ਕੋਈ (ਭੀ) ਸਤਿਗੁਰੂ ਦੀ ਸੇਵਾ ਕਰਦਾ ਹੈ ਸਤਿਗੁਰੂ ਉਸ ਦੇ ਸਾਰੇ ਕਾਰਜ ਸਵਾਰਦਾ ਹੈ-
If any son or Sikh serves the True Guru, then all of his affairs will be resolved.
कोई पुतु सिखु सेवा करे सतिगुरू की तिसु कारज सभि सवारे ॥
ਜੋਇਛੈਸੋਫਲੁਪਾਇਸੀਪੁਤੁਧਨੁਲਖਮੀਖੜਿਮੇਲੇਹਰਿਨਿਸਤਾਰੇ
ਪੁੱਤਰ, ਧਨ, ਲੱਛਮੀ, ਜਿਸ ਭੀ ਸ਼ੈ ਦੀ ਉਹ ਇੱਛਾ ਕਰੇ, ਉਹੀ ਫਲ ਉਸ ਨੂੰ ਮਿਲਦਾ ਹੈ, (ਸਤਿਗੁਰੂ) ਉਸ ਨੂੰ ਲੈ ਜਾ ਕੇ (ਪ੍ਰਭੂ ਨਾਲ) ਮੇਲਦਾ ਹੈ ਤੇ ਪ੍ਰਭੂ (ਉਸ ਨੂੰ) ਪਾਰ ਉਤਾਰਦਾ ਹੈ।
He obtains the fruits of his desires - children, wealth, property, union with the Lord and emancipation.
जो इछै सो फलु पाइसी पुतु धनु लखमी खड़ि मेले हरि निसतारे ॥
ਸਭਿਨਿਧਾਨਸਤਿਗੁਰੂਵਿਚਿਜਿਸੁਅੰਦਰਿਹਰਿਉਰਧਾਰੇ
(ਮੁਕਦੀ ਗੱਲ), ਜਿਸ ਸਤਿਗੁਰੂ ਦੇ ਹਿਰਦੇ ਵਿਚ ਪ੍ਰਭੂ ਟਿਕਿਆ ਹੋਇਆ ਹੈ, ਉਸ ਵਿਚ ਸਾਰੇ ਖ਼ਜ਼ਾਨੇ ਹਨ।
All treasures are in the True Guru, who has enshrined the Lord within the heart.
सभि निधान सतिगुरू विचि जिसु अंदरि हरि उर धारे ॥
ਸੋਪਾਏਪੂਰਾਸਤਿਗੁਰੂਜਿਸੁਲਿਖਿਆਲਿਖਤੁਲਿਲਾਰੇ
ਜਿਸ (ਮਨੁੱਖ) ਦੇ ਮੱਥੇ ਤੇ (ਪਿਛਲੇ ਕੀਤੇ ਚੰਗੇ ਕੰਮਾਂ ਦੇ ਸੰਸਕਾਰ-ਰੂਪੀ) ਲੇਖ ਲਿਖੇ ਹੋਏ ਹਨ, ਉਹ ਪੂਰੇ ਸਤਿਗੁਰੂ ਨੂੰ ਮਿਲ ਪੈਂਦਾ ਹੈ।
He alone obtains the Perfect True Guru, on whose forehead such blessed destiny is pre-ordained.
सो पाए पूरा सतिगुरू जिसु लिखिआ लिखतु लिलारे ॥
ਜਨੁਨਾਨਕੁਮਾਗੈਧੂੜਿਤਿਨਜੋਗੁਰਸਿਖਮਿਤਪਿਆਰੇ॥੧॥
(ਇਹੋ ਜਿਹੇ) ਜੋ ਮਿੱਤਰ ਪਿਆਰੇ ਗੁਰੂ ਕੇ ਸਿੱਖ ਹਨ, ਉਹਨਾਂ ਦੇ ਚਰਨਾਂ ਦੀ ਧੂੜ ਦਾਸ ਨਾਨਕ (ਭੀ) ਮੰਗਦਾ ਹੈ ॥੧॥
Servant Nanak begs for the dust of the feet of those GurSikhs who love the Lord, their Friend. ||1||
जनु नानकु मागै धूड़ि तिन जो गुरसिख मित पिआरे ॥१॥
GURBANI.WORLD
ਪਿਛਲਾ Share ਹੋਮ Save ਅਗਲਾ