LINE 01
ਪਉੜੀ੧੩
पउड़ी १३
LINE 02
ਜਪਤਪਹਠਿਨਿਗ੍ਰਹਘਣੇਚਉਦਹਵਿਦਿਆਵੇਦਵਖਾਣੇ।
ਕਈ ਜਪ, ਕਈ ਤਪ ਹੀ ਹਠ ਧਾਰ ਕੇ ਕਰਦੇ, ਕਈ ਚੌਦਾਂ ਵਿਦਯਾ ਸਿੱਖਦੇ। ਕਈ ਵੈਦਾਂ ਦਾ ਹੀ ਵ੍ਯਾਖ੍ਯਾਨ ਕਰਦੇ ਹਨ।
Recitations, austerities, persistences, many renunciaitions explanations on Vedas and all the fourteen skills are known in the world.
जप तप हठि निग्रह घणे चउदह विदिआ वेद वखाणे ।
LINE 03
ਸੇਖਨਾਗਸਨਕਾਦਿਕਾਂਲੋਮਸਅੰਤੁਅਨੰਤਨਜਾਣੇ।
ਸ਼ੇਖ ਨਾਗ ਸਨਕਾਦਿਕ, ਲੋਮਸ ਰਿਖੀ, ਅਨੰਤ ਦੇ ਅੰਤ ਨੂੰ ਨਹੀਂ ਜਾਣਦੇ।
Even Sesanag, Sanaks, and rishi Lomas do not know the mystery of that infinite.
सेखनाग सनकादिकां लोमस अंतु अनंत न जाणे ।
LINE 04
ਜਤੀਸਤੀਸੰਤੋਖੀਆਂਸਿਧਨਾਥਹੋਇਨਾਥਭੁਲਾਣੇ।
ਜਤੀ, ਸਤੀ, ਸੰਤੋਖੀ ਸਿੱਧ (ਨੌਂ) ਨਾਥ ਸਾਰੇ ਆਪ ਨੂੰ ('ਨਾਥ') ਸੁਆਮੀ ਮੰਨਦੇ (ਹੰਕਾਰ ਵਿਖੇ) ਭੁੱਲ ਰਹੇ ਹਨ।
Celebates, follower of truth, contented ones, siddhs, naths(yogis) all becoming masterless are wandering in delusions.
जती सती संतोखीआं सिध नाथ होइ नाथ भुलाणे ।
LINE 05
ਪੀਰਪੈਕੰਬਰਅਉਲੀਏਬੁਜਰਕਵਾਰਹਜਾਰਹੈਰਾਣੇ।
ਪੀਰ ਪੈਕੰਬਰ, ਔਲੀਏ, ਮਹੰਤ ਲੋਕ ਹਜ਼ਾਰਾਂ ਹੀ ਹੈਰਾਣ ਹੋ ਰਹੇ ਹਨ।
Searching Him all the pars, prophets, auliyas and thousands of old men are wonderstruck (because they could not know Him).
पीर पैकंबर अउलीए बुजरकवार हजार हैराणे ।
LINE 06
ਜੋਗਭੋਗਲਖਰੋਗਸੋਗਲਖਸੰਜੋਗਵਿਜੋਗਵਿਡਾਣੇ।
ਲੱਖਾਂ ਜੋਗ ਭੋਗ ਵਿਚ, ਲਖਾਂ ਰੋਗ ਸੋਗ ਵਿਚ, ਲੱਖਾ ਸੰਜੋਗ ਵਿਜੋਗ ਵਿਖੇ ਹੀ ('ਵਿਡਾਣ') ਹੱਕੇ ਬੱਕੇ ਹੋ ਰਹੇ ਹਨ।
Yogas (austerties), bhogs (joys), lacs of ailments, sufferings and separations, all are illusions.
जोग भोग लख रोग सोग लख संजोग विजोग विडाणे ।
LINE 07
ਦਸਨਾਉਂਸੰਨਿਆਸੀਆਂਭੰਭਲਭੂਸੇਖਾਇਭੁਲਾਣੇ।
ਦਸ ਪੰਥ ਸੰਨਿਆਸੀਆਂ ਦੇ ਡਕੋਡੋਲੇ ਖਾ ਕੇ ਭੁੱਲੇ ਫਿਰਦੇ ਹਨ। (ਹੇਠਲੀਆਂ ਦੋ ਤੁਕਾਂ ਵਿਖੇ ਗੁਰ ਸਿਖਾਂ ਦੀ ਵਿਸ਼ੇਖਤਾ ਦੱਸਦੇ ਹਨ)।
Ten sects of sannyasis are wandering in delusions.
दस नाउं संनिआसीआं भंभलभूसे खाइ भुलाणे ।
LINE 08
ਗੁਰੁਸਿਖਜੋਗੀਜਾਗਦੇਹੋਰਸਭੇਬਨਵਾਸੁਲੁਕਾਣੇ।
ਗੁਰੂ ਦੇ ਸਿੱਖ (ਗ੍ਰਿਹਸਥ ਵਿਚ ਰਹਿਕੇ ਹੀ) ਜੋਗੀ ਹਨ, ਅਰ (ਜਾਗਦੇ) ਸਾਵਧਾਨ ਹਨ, ਹੋਰ ਸਾਰੇ ਬਨਵਾਸਾਂ ਵਿਚ ਹੀ ਲੁਕੇ ਰਹਿੰਦੇ ਹਟ।
Disciple yogis of the Guru always remain alert whereas others have hidden themselves in the jungles, i.e. they are unconcerned with the problems of the world.
गुरु सिख जोगी जागदे होर सभे बनवासु लुकाणे ।
LINE 09
ਸਾਧਸੰਗਤਿਮਿਲਿਨਾਮੁਵਖਾਣੇ੧੩।।
ਜੋ ਸਾਧ ਸੰਗਤ ਵਿਖੇ ਮਿਲਦੇ ਹਨ (ਤੇ) ਨਾਮ ਦਾ ਵਯਾਖਯਾਨ ਕਰਦੇ ਹਨ, (ਇਸੇ ਕਰ ਕੇ ਮੁਕਤ ਹਨ, ਇਤਰ ਜੀਵ ਬਨਾਂ ਵਿਖੇ ਹੀ ਭਟਕਦੇ ਚੌਰਾਸੀ ਭੋਗਦੇ ਹਨ)।
Joining the holy congregation, the Sikhs of the Guru eulogize the glory of the name of the Lord.
साधसंगति मिलि नामु वखाणे ।१३।
GURBANI.WORLD