LINE 01
ਅੜਿਲ॥
ਅੜਿਲ:
अड़िल ॥
LINE 02
ਬਹੁਰਿਕ੍ਰਿਸਨਜੀਬਾਨਚਲਾਏਕੋਪਕਰਿ॥
ਫਿਰ ਕ੍ਰਿਸ਼ਨ ਨੇ ਕ੍ਰੋਧ ਵਿਚ ਆ ਕੇ ਤੀਰ ਚਲਾਏ।
बहुरि क्रिसन जी बान चलाए कोप करि ॥
LINE 03
ਬਾਣਾਸੁਰਕੇਚਰਮਬਰਮਸਰਬਾਸਤ੍ਰਹਰਿ॥
ਜੋ ਬਾਣਾਸੁਰ ਦੀ ਢਾਲ, ਕਵਚ ਅਤੇ ਸਾਰਿਆਂ ਅਸਤ੍ਰਾਂ ਨੂੰ ਪਾਰ ਕਰ ਗਏ।
बाणासुर के चरम बरम सरबासत्र हरि ॥
LINE 04
ਸੂਤਮਾਰਿਹੈਚਾਰੋਦਏਗਿਰਾਇਕੈ॥
(ਉਸ ਦੇ) ਚੌਹਾਂ ਰਥਵਾਨਾਂ ਨੂੰ ਮਾਰ ਕੇ ਡਿਗਾ ਦਿੱਤਾ
सूत मारि है चारो दए गिराइ कै ॥
LINE 05
ਹੋਰਥੀਮਹਾਰਥਅਤਿਰਥਿਯਨਕੋਘਾਇਕੈ੬੨॥॥
ਅਤੇ ਰਥੀਆਂ, ਮਹਾਰਥੀਆਂ ਨਿਕੇ ਵੱਡੇ ਰਥਵਾਨਾਂ ਨੂੰ ਮਾਰ ਦਿੱਤਾ ॥੬੨॥
हो रथी महारथ अति रथियन को घाइ कै ॥६२॥
LINE 06
ਚਮਕਿਠਾਢਭੂਅਭਯੋਅਯੁਧਨਧਾਰਿਕੈ॥
ਉਤੇਜਿਤ ਹੋ ਕੇ ਅਤੇ ਸ਼ਸਤ੍ਰਾਂ ਨੂੰ ਧਾਰ ਕੇ (ਉਹ) ਧਰਤੀ ਉਤੇ ਫਿਰ ਖੜੋ ਗਿਆ।
चमकि ठाढ भूअ भयो अयुधन धारि कै ॥
LINE 07
ਗਰੁੜਗਰੁੜਨਾਯਕਕੋਬਿਸਿਖਪ੍ਰਹਾਰਿਕੈ॥
(ਉਸ ਨੇ) ਗਰੁੜ ਅਤੇ ਗਰੁੜ ਦੇ ਨਾਇਕ (ਸ੍ਰੀ ਕ੍ਰਿਸ਼ਨ) ਨੂੰ ਬਹੁਤ ਬਾਣ ਮਾਰੇ।
गरुड़ गरुड़ नायक को बिसिख प्रहारि कै ॥
LINE 08
ਸਾਤਸਾਤਕਹਿਆਠਅਰੁਜਨਹਿਮਾਰਿਕਰਿ॥
ਸੱਤ ਬਾਣ ਸਾਤਕਿ ('ਯੁਯੂਧਾਨ') ਅਤੇ ਅੱਠ ਬਾਣ ਅਰਜਨ ਨੂੰ ਮਾਰੇ।
सात सातकहि आठ अरुजनहि मारि करि ॥
LINE 09
ਹੋਕੋਟਿਕਰੀਕੁਰਰਾਇਹਨੇਰਿਸਿਧਾਰਿਕਰਿ੬੩॥॥
ਕ੍ਰੋਧਿਤ ਹੋ ਕੇ ਕਰੋੜਾਂ ਹਾਥੀ ਅਤੇ ਕੌਰਵਾਂ ਨੂੰ ਵੀ ਮਾਰਿਆ ॥੬੩॥
हो कोटि करी कुरराइ हने रिसि धारि करि ॥६३॥
LINE 10
ਕੋਪਕ੍ਰਿਸਨਕੇਜਗ੍ਯੋਧੁਜਾਕਾਟਤਭਯੋ॥
ਕ੍ਰਿਸ਼ਨ ਨੂੰ ਕ੍ਰੋਧ ਆ ਗਿਆ ਅਤੇ (ਉਸ ਦੀ) ਧੁਜਾ ਨੂੰ ਕਟ ਸੁਟਿਆ
कोप क्रिसन के जग्यो धुजा काटत भयो ॥
LINE 11
ਛਿਪ੍ਰਛਟਾਕਰਛਤ੍ਰਛਿਤਹਿਡਾਰਤਭਯੋ॥
ਅਤੇ ਛੇਤੀ ਨਾਲ ਛਤ੍ਰ ਨੂੰ ਧਰਤੀ ਉਤੇ ਡਿਗਾ ਦਿੱਤਾ।
छिप्रछटा कर छत्र छितहि डारत भयो ॥
LINE 12
ਚਰਮਬਰਮਰਿਪੁਚਰਮਕੋਪਕਰਿਕਾਟਿਯੋ॥
ਵੈਰੀ ਦੀਆਂ ਢਾਲਾਂ, ਕਵਚਾਂ ਅਤੇ ਚਮੜੀ ਨੂੰ ਕ੍ਰੋਧ ਕਰ ਕੇ ਕਟ ਦਿੱਤਾ
चरम बरम रिपु चरम कोप करि काटियो ॥
LINE 13
ਹੋਰਥਰਥਿਯਨਰਨਭੀਤਰਤਿਲਤਿਲਬਾਟਿਯੋ੬੪॥॥
ਅਤੇ ਰਥਾਂ ਅਤੇ ਰਥਾਂ ਵਾਲਿਆਂ ਨੂੰ ਯੁੱਧ-ਭੂਮੀ ਵਿਚ ਕਟ ਵਢ ਕੇ ਤਿਲ ਤਿਲ ਕਰ ਕੇ (ਖੇਰੂੰ ਖੇਰੂੰ) ਕਰ ਦਿੱਤਾ ॥੬੪॥
हो रथ रथियन रन भीतर तिल तिल बाटियो ॥६४॥
LINE 14
ਬਡੇਦੁਬਹਿਯਾਮਾਰੇਕ੍ਰਿਸਨਰਿਸਾਇਕੈ॥
ਕ੍ਰਿਸ਼ਨ ਨੇ ਰੋਹ ਵਿਚ ਆ ਕੇ ਦੋਹਾਂ ਬਾਂਹਵਾਂ ਨਾਲ ਯੁੱਧ ਕਰਨ ਵਾਲਿਆਂ ਨੂੰ ਮਾਰ ਦਿੱਤਾ।
बडे दुबहिया मारे क्रिसन रिसाइ कै ॥
LINE 15
ਤਿਲਤਿਲਪਾਇਪ੍ਰਹਾਰੇਰਥਿਯਨਘਾਇਕੈ॥
ਰਥਾਂ ਵਾਲਿਆਂ ਨੂੰ ਮਾਰ ਕੇ ਟੁਕੜੇ ਟੁਕੜੇ ਕਰ ਦਿੱਤਾ।
तिल तिल पाइ प्रहारे रथियन घाइ कै ॥
LINE 16
ਛੈਲਚਿਕਨਿਯਾਕਾਟੇਭੁਜਾਸਹਸ੍ਰਹਰਿ॥
(ਸਹਸ੍ਰਬਾਹੂ ਦੀਆਂ) ਹਜ਼ਾਰ ਭੁਜਾਵਾਂ ਅਤੇ ਸੂਰਮਿਆਂ ਨੂੰ ਸ੍ਰੀ ਕ੍ਰਿਸ਼ਨ ('ਹਰਿ') ਨੇ ਕਟ ਕੇ ਸੁਟ ਦਿੱਤਾ।
छैल चिकनिया काटे भुजा सहस्र हरि ॥
LINE 17
ਹੋਤਵਸਿਵਪਹੁਚੇਆਇਸੁਭਗਤਬਿਚਾਰਿਕਰਿ੬੫॥॥
ਤਦ ਸ਼ਿਵ (ਸਹਸ੍ਰਬਾਹੂ ਨੂੰ) ਆਪਣਾ ਭਗਤ ਸਮਝ ਕੇ (ਉਸ ਦੀ ਸਹਾਇਤਾ ਲਈ) ਆ ਪਹੁੰਚੇ ॥੬੫॥
हो तव सिव पहुचे आइ सु भगत बिचारि करि ॥६५॥
LINE 18
ਬੀਸਬਾਨਬਿਸੁਇਸਕਹਬ੍ਰਿਜਪਤਿਮਾਰਿਯੋ॥
ਬ੍ਰਜਪਤੀ ਸ੍ਰੀ ਕ੍ਰਿਸ਼ਨ ਨੇ (ਸ਼ਿਵ ਨੂੰ) ਵਿਸ਼੍ਵਪਤੀ ਕਹਿ ਕੇ ਵੀਹ ਤੀਰ ਮਾਰੇ।
बीस बान बिसुइस कह ब्रिजपति मारियो ॥
LINE 19
ਬਹੁਰਿਬਾਨਬਤੀਸਸੁਵਾਹਿਪ੍ਰਹਾਰਿਯੋ॥
ਫਿਰ ਬਤੀ ਬਾਣ ਸ਼ਿਵ ਨੇ ਕ੍ਰਿਸ਼ਨ ਨੂੰ ਮਾਰੇ।
बहुरि बान बतीस सु वाहि प्रहारियो ॥
LINE 20
ਨਿਰਖਿਜੁਧਕੋਜਛਰਹੈਚਿਤਲਾਇਕੈ॥
ਯੁੱਧ ਨੂੰ ਵੇਖਣ ਲਈ ਯਕਸ਼ਾਂ ਨੇ ਵੀ ਚਿਤ ਲਗਾ ਲਿਆ।
निरखि जुध को जछ रहै चित लाइ कै ॥
LINE 21
ਹੋਦੇਵਅਦੇਵਨਦੇਵਰਹੇਉਰਝਾਇਕੈ੬੬॥॥
(ਯੁੱਧ ਨੂੰ ਵੇਖ ਕੇ) ਦੇਵਤੇ ਅਤੇ ਦੈਂਤ ਉਲਝ ਕੇ ਰਹਿ ਗਏ ॥੬੬॥
हो देव अदेवन देव रहे उरझाइ कै ॥६६॥
LINE 22
ਰੁਦ੍ਰਕ੍ਰੁਧਅਤਿਭਯੋਤਪਤਤਪਛੋਰਿਯੋ॥
ਰੁਦ੍ਰ ਨੇ ਅਤਿ ਕ੍ਰੋਧਿਤ ਹੋ ਕੇ ਤਪਦੇ ਤਾਪ ਨੂੰ ਛਡਿਆ।
रुद्र क्रुध अति भयो तपत तप छोरियो ॥
LINE 23
ਸੀਤਤਾਪਤਜਿਕ੍ਰਿਸਨਬਕਤ੍ਰਤਿਹਮੋਰਿਯੋ॥
ਕ੍ਰਿਸ਼ਨ ਨੇ ਠੰਡੇ ਤਾਪ ਨੂੰ ਛਡ ਕੇ ਉਸ ਦਾ ਮੂੰਹ ਮੋੜ ਦਿੱਤਾ।
सीत ताप तजि क्रिसन बकत्र तिह मोरियो ॥
LINE 24
ਐਸਗੌਰਿਸੌਗਾਹਗਗਨਸਰਲਾਇਕੈ॥
ਇਸ ਤਰ੍ਹਾਂ ਸਾਵਧਾਨੀ ਨਾਲ ਸ਼ਿਵ ਨਾਲ ਆਕਾਸ਼ ਵਿਚ ਬਾਣ ਯੁੱਧ ਕੀਤਾ
ऐस गौरि सौ गाह गगन सर लाइ कै ॥
LINE 25
ਹੋਤੁਮਲਜੁਧਕਰਿਲੀਨੋਖੇਤਛਿਨਾਇਕੈ੬੭॥॥
ਅਤੇ ਘਮਸਾਨ ਯੁੱਧ ਕਰ ਕੇ ਮੈਦਾਨ ਜਿਤ ਲਿਆ ॥੬੭॥
हो तुमल जुध करि लीनो खेत छिनाइ कै ॥६७॥
GURBANI.WORLD