ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1018
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚਰਣਤਲੈਉਗਾਹਿਬੈਸਿਓਸ੍ਰਮੁਰਹਿਓਸਰੀਰਿ
(ਹੇ ਮੇਰੇ ਮਨ! ਜਿਹੜਾ ਮਨੁੱਖ ਬੇੜੀ ਨੂੰ) ਪੈਰਾਂ ਹੇਠ ਨੱਪ ਕੇ (ਉਸ ਵਿਚ) ਬਹਿ ਗਿਆ, (ਉਸ ਮਨੁੱਖ ਦੇ) ਸਰੀਰ ਵਿਚ (ਪੈਂਡੇ ਦਾ) ਥਕੇਵਾਂ ਨਾਹ ਰਿਹਾ।
He plants his feet in the boat, and then sits down in it; the fatigue of his body is relieved.
चरण तलै उगाहि बैसिओ स्रमु न रहिओ सरीरि ॥
LINE 02
ਮਹਾਸਾਗਰੁਨਹਵਿਆਪੈਖਿਨਹਿਉਤਰਿਓਤੀਰਿ॥॥
ਭਿਆਨਕ ਸਮੁੰਦਰ (ਦਰੀਆ ਭੀ) ਉਸ ਉੱਤੇ ਆਪਣਾ ਅਸਰ ਨਹੀਂ ਪਾ ਸਕਦਾ, (ਬੇੜੀ ਵਿਚ ਬੈਠ ਕੇ ਉਹ) ਇਕ ਖਿਨ ਵਿਚ ਹੀ (ਉਸ ਦਰੀਆ ਤੋਂ) ਪਾਰਲੇ ਕੰਢੇ ਜਾ ਉਤਰਿਆ ॥੨॥
The great ocean does not even affect him; in an instant, he arrives on the other shore. ||2||
महा सागरु नह विआपै खिनहि उतरिओ तीरि ॥२॥
LINE 03
ਚੰਦਨਅਗਰਕਪੂਰਲੇਪਨਤਿਸੁਸੰਗੇਨਹੀਪ੍ਰੀਤਿ
(ਹੇ ਮੇਰੇ ਮਨ! ਜਿਹੜਾ ਮਨੁੱਖ ਧਰਤੀ ਉੱਤੇ) ਚੰਦਨ ਅਗਰ ਕਪੂਰ ਨਾਲ ਲੇਪਨ (ਕਰਦਾ ਹੈ, ਧਰਤੀ) ਉਸ (ਮਨੁੱਖ) ਨਾਲ (ਕੋਈ ਖ਼ਾਸ) ਪਿਆਰ ਨਹੀਂ ਕਰਦੀ;
Sandalwood, aloe, and camphor-paste - the earth does not love them.
चंदन अगर कपूर लेपन तिसु संगे नही प्रीति ॥
LINE 04
ਬਿਸਟਾਮੂਤ੍ਰਖੋਦਿਤਿਲੁਤਿਲੁਮਨਿਮਨੀਬਿਪਰੀਤਿ॥॥
ਤੇ (ਜਿਹੜਾ ਮਨੁੱਖ ਧਰਤੀ ਉੱਤੇ) ਗੂੰਹ ਮੂਤਰ (ਸੁੱਟਦਾ ਹੈ, ਧਰਤੀ ਨੂੰ) ਪੁੱਟ ਕੇ ਰਤਾ ਰਤਾ (ਕਰਦਾ ਹੈ, ਉਸ ਮਨੁੱਖ ਦੇ ਵਿਰੁੱਧ ਆਪਣੇ) ਮਨ ਵਿਚ (ਧਰਤੀ) ਬੁਰਾ ਨਹੀਂ ਮਨਾਂਦੀ ॥੩॥
But it doesn't mind, if someone digs it up bit by bit, and applies manure and urine to it. ||3||
बिसटा मूत्र खोदि तिलु तिलु मनि न मनी बिपरीति ॥३॥
LINE 05
ਊਚਨੀਚਬਿਕਾਰਸੁਕ੍ਰਿਤਸੰਲਗਨਸਭਸੁਖਛਤ੍ਰ
(ਹੇ ਮੇਰੇ ਮਨ!) ਕੋਈ ਉੱਚਾ ਹੋਵੇ ਨੀਵਾਂ ਹੋਵੇ, ਕੋਈ ਬੁਰਾਈ ਕਰੇ ਕੋਈ ਭਲਾਈ ਕਰੇ (ਆਕਾਸ਼ ਸਭਨਾਂ ਨਾਲ) ਇਕੋ ਜਿਹਾ ਲੱਗਾ ਰਹਿੰਦਾ ਹੈ, ਸਭਨਾਂ ਵਾਸਤੇ ਸੁਖਾਂ ਦਾ ਛਤਰ (ਬਣਿਆ ਰਹਿੰਦਾ) ਹੈ।
High and low, bad and good - the comforting canopy of the sky stretches evenly over all.
ऊच नीच बिकार सुक्रित संलगन सभ सुख छत्र ॥
LINE 06
ਮਿਤ੍ਰਸਤ੍ਰੁਕਛੂਜਾਨੈਸਰਬਜੀਅਸਮਤ॥॥
(ਆਕਾਸ਼) ਨਾਹ ਕਿਸੇ ਨੂੰ ਮਿੱਤਰ ਸਮਝਦਾ ਹੈ ਨਾਹ ਕਿਸੇ ਨੂੰ ਵੈਰੀ, (ਆਕਾਸ਼) ਸਾਰੇ ਜੀਵਾਂ ਵਾਸਤੇ ਇੱਕ-ਸਮਾਨ ਹੈ ॥੪॥
It knows nothing of friend and enemy; all beings are alike to it. ||4||
मित्र सत्रु न कछू जानै सरब जीअ समत ॥४॥
LINE 07
ਕਰਿਪ੍ਰਗਾਸੁਪ੍ਰਚੰਡਪ੍ਰਗਟਿਓਅੰਧਕਾਰਬਿਨਾਸ
(ਹੇ ਮੇਰੇ ਮਨ! ਸੂਰਜ) ਤੇਜ਼ ਰੌਸ਼ਨੀ ਕਰ ਕੇ (ਆਕਾਸ਼ ਵਿਚ) ਪਰਗਟ ਹੁੰਦਾ ਹੈ ਅਤੇ ਹਨੇਰੇ ਦਾ ਨਾਸ ਕਰਦਾ ਹੈ।
Blazing with its dazzling light, the sun rises, and dispels the darkness.
करि प्रगासु प्रचंड प्रगटिओ अंधकार बिनास ॥
LINE 08
ਪਵਿਤ੍ਰਅਪਵਿਤ੍ਰਹਕਿਰਣਲਾਗੇਮਨਿਭਇਓਬਿਖਾਦੁ॥॥
ਚੰਗੇ ਮੰਦੇ ਸਭ ਜੀਵਾਂ ਨੂੰ ਉਸ ਦੀਆਂ ਕਿਰਣਾਂ ਲੱਗਦੀਆਂ ਹਨ, (ਸੂਰਜ ਦੇ) ਮਨ ਵਿਚ (ਇਸ ਗੱਲੋਂ) ਦੁੱਖ ਨਹੀਂ ਹੁੰਦਾ ॥੫॥
Touching both the pure and the impure, it harbors no hatred to any. ||5||
पवित्र अपवित्रह किरण लागे मनि न भइओ बिखादु ॥५॥
LINE 09
ਸੀਤਮੰਦਸੁਗੰਧਚਲਿਓਸਰਬਥਾਨਸਮਾਨ
ਹੇ ਮੇਰੇ ਮਨ! ਠੰਢੀ (ਹਵਾ) ਸੁਗੰਧੀ-ਭਰੀ (ਹਵਾ) ਮੱਠੀ ਮੱਠੀ ਸਭਨਾਂ ਥਾਂਵਾਂ ਵਿਚ ਇਕੋ ਜਿਹੀ ਚੱਲਦੀ ਹੈ;
The cool and fragrant wind gently blows upon all places alike.
सीत मंद सुगंध चलिओ सरब थान समान ॥
LINE 10
ਜਹਾਸਾਕਿਛੁਤਹਾਲਾਗਿਓਤਿਲੁਸੰਕਾਮਾਨ॥॥
ਜਿੱਥੇ ਭੀ ਕੋਈ ਚੀਜ਼ ਹੋਵੇ (ਚੰਗੀ ਹੋਵੇ ਚਾਹੇ ਮੰਦੀ) ਉੱਥੇ ਹੀ (ਸਭ ਨੂੰ) ਲੱਗਦੀ ਹੈ, ਰਤਾ ਭੀ ਝਿਜਕ ਨਹੀਂ ਕਰਦੀ ॥੬॥
Wherever anything is, it touches it there, and does not hesitate a bit. ||6||
जहा सा किछु तहा लागिओ तिलु न संका मान ॥६॥
LINE 11
ਸੁਭਾਇਅਭਾਇਜੁਨਿਕਟਿਆਵੈਸੀਤੁਤਾਕਾਜਾਇ
(ਹੇ ਮੇਰੇ ਮਨ!) ਜਿਹੜਾ ਭੀ ਮਨੁੱਖ ਚੰਗੀ ਭਾਵਨਾ ਨਾਲ ਜਾਂ ਮੰਦੀ ਭਾਵਨਾ ਨਾਲ (ਅੱਗ ਦੇ) ਨੇੜੇ ਆਉਂਦਾ ਹੈ, ਉਸ ਦਾ ਪਾਲਾ ਦੂਰ ਹੋ ਜਾਂਦਾ ਹੈ।
Good or bad, whoever comes close to the fire - his cold is taken away.
सुभाइ अभाइ जु निकटि आवै सीतु ता का जाइ ॥
LINE 12
ਆਪਪਰਕਾਕਛੁਜਾਣੈਸਦਾਸਹਜਿਸੁਭਾਇ॥॥
(ਅੱਗ) ਇਹ ਗੱਲ ਬਿਲਕੁਲ ਨਹੀਂ ਜਾਣਦੀ ਕਿ ਇਹ ਆਪਣਾ ਹੈ ਇਹ ਪਰਾਇਆ ਹੈ, (ਅੱਗ) ਅਡੋਲਤਾ ਵਿਚ ਰਹਿੰਦੀ ਹੈ ਆਪਣੇ ਸੁਭਾਵ ਵਿਚ ਰਹਿੰਦੀ ਹੈ ॥੭॥
It knows nothing of its own or others'; it is constant in the same quality. ||7||
आप पर का कछु न जाणै सदा सहजि सुभाइ ॥७॥
LINE 13
ਚਰਣਸਰਣਸਨਾਥਇਹੁਮਨੁਰੰਗਿਰਾਤੇਲਾਲ
(ਹੇ ਮੇਰੇ ਮਨ! ਇਸੇ ਤਰ੍ਹਾਂ ਪਰਮਾਤਮਾ ਦੇ ਸੰਤ ਜਨ) ਪਰਮਾਤਮਾ ਦੇ ਚਰਨਾਂ ਦੀ ਸਰਨ ਵਿਚ ਰਹਿ ਕੇ ਖਸਮ ਵਾਲੇ ਬਣ ਜਾਂਦੇ ਹਨ, ਉਹ ਸੋਹਣੇ ਪ੍ਰਭੂ ਵਿਚ ਰੱਤੇ ਰਹਿੰਦੇ ਹਨ, ਉਹਨਾਂ ਦਾ ਇਹ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਰੰਗਿਆ ਰਹਿੰਦਾ ਹੈ)।
Whoever seeks the Sanctuary of the feet of the Sublime Lord - his mind is attuned to the Love of the Beloved.
चरण सरण सनाथ इहु मनु रंगि राते लाल ॥
LINE 14
ਗੋਪਾਲਗੁਣਨਿਤਗਾਉਨਾਨਕਭਏਪ੍ਰਭਕਿਰਪਾਲ੮੩॥॥॥
(ਹੇ ਮੇਰੇ ਮਨ! ਤੂੰ ਭੀ) ਗੋਪਾਲ ਪ੍ਰਭੂ ਦੇ ਗੁਣ ਗਾਂਦਾ ਰਿਹਾ ਕਰ। ਹੇ ਨਾਨਕ! (ਜਿਹੜੇ ਗੁਣ ਗਾਂਦੇ ਹਨ, ਉਹਨਾਂ ਉੱਤੇ) ਪ੍ਰਭੂ ਜੀ ਦਇਆਵਾਨ ਹੋ ਜਾਂਦੇ ਹਨ ॥੮॥੩॥
Constantly singing the Glorious Praises of the Lord of the World, O Nanak, God becomes merciful to us. ||8||3||
गोपाल गुण नित गाउ नानक भए प्रभ किरपाल ॥८॥३॥
LINE 15
ਮਾਰੂਮਹਲਾਘਰੁਅਸਟਪਦੀਆ
ਰਾਗ ਮਾਰੂ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Maaroo, Fifth Mahalaa, Fourth House, Ashtapadees:
मारू महला ५ घरु ४ असटपदीआ ॥
LINE 16
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 17
ਚਾਦਨਾਚਾਦਨੁਆਂਗਨਿਪ੍ਰਭਜੀਉਅੰਤਰਿਚਾਦਨਾ॥॥
(ਲੋਕ ਖ਼ੁਸ਼ੀ ਆਦਿਕ ਦੇ ਮੌਕੇ ਤੇ ਘਰਾਂ ਵਿਚ ਦੀਵੇ ਆਦਿਕ ਬਾਲ ਕੇ ਚਾਨਣ ਕਰਦੇ ਹਨ, ਪਰ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਚਾਨਣ ਹੋ ਜਾਣਾ-ਇਹ ਵਿਹੜੇ ਵਿਚ ਹੋਰ ਸਭ ਚਾਨਣਾਂ ਨਾਲੋਂ ਵਧੀਆ ਚਾਨਣ ਹੈ ॥੧॥
Moonlight, moonlight - in the courtyard of the mind, let the moonlight of God shine down. ||1||
चादना चादनु आंगनि प्रभ जीउ अंतरि चादना ॥१॥
LINE 18
ਆਰਾਧਨਾਅਰਾਧਨੁਨੀਕਾਹਰਿਹਰਿਨਾਮੁਅਰਾਧਨਾ॥॥
ਸਦਾ ਪਰਮਾਤਮਾ ਦਾ ਹੀ ਨਾਮ ਸਿਮਰਨਾ-ਇਹ ਹੋਰ ਸਾਰੇ ਸਿਮਰਨਾਂ ਨਾਲੋਂ ਸੋਹਣਾ ਸਿਮਰਨ ਹੈ ॥੨॥
Meditation, meditation - sublime is meditation on the Name of the Lord, Har, Har. ||2||
आराधना अराधनु नीका हरि हरि नामु अराधना ॥२॥
LINE 19
ਤਿਆਗਨਾਤਿਆਗਨੁਨੀਕਾਕਾਮੁਕ੍ਰੋਧੁਲੋਭੁਤਿਆਗਨਾ॥॥
(ਮਾਇਆ ਦੇ ਮੋਹ ਵਿਚੋਂ ਨਿਕਲਣ ਲਈ ਲੋਕ ਗ੍ਰਿਹਸਤ ਤਿਆਗ ਜਾਂਦੇ ਹਨ, ਪਰ) ਕਾਮ ਕ੍ਰੋਧ ਲੋਭ (ਆਦਿਕ ਵਿਕਾਰਾਂ ਨੂੰ ਹਿਰਦੇ ਵਿਚੋਂ) ਤਿਆਗ ਦੇਣਾ-ਇਹ ਹੋਰ ਸਾਰੇ ਤਿਆਗਾਂ ਨਾਲੋਂ ਸ੍ਰੇਸ਼ਟ ਤਿਆਗ ਹੈ ॥੩॥
Renunciation, renunciation - noble is the renunciation of sexual desire, anger and greed. ||3||
तिआगना तिआगनु नीका कामु क्रोधु लोभु तिआगना ॥३॥
LINE 20
ਮਾਗਨਾਮਾਗਨੁਨੀਕਾਹਰਿਜਸੁਗੁਰਤੇਮਾਗਨਾ॥॥
ਗੁਰੂ ਪਾਸੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਖ਼ੈਰ ਮੰਗਣਾ-ਇਹ ਹੋਰ ਸਾਰੀਆਂ ਮੰਗਾਂ ਨਾਲੋਂ ਵਧੀਆ ਮੰਗ ਹੈ ॥੪॥
Begging, begging - it is noble to beg for the Lord's Praise from the Guru. ||4||
मागना मागनु नीका हरि जसु गुर ते मागना ॥४॥
LINE 21
ਜਾਗਨਾਜਾਗਨੁਨੀਕਾਹਰਿਕੀਰਤਨਮਹਿਜਾਗਨਾ॥॥
(ਦੇਵੀ ਆਦਿਕ ਦੀ ਪੂਜਾ ਵਾਸਤੇ ਲੋਕ ਜਾਗਰੇ ਕਰਦੇ ਹਨ, ਪਰ) ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਜਾਗਣਾ-ਇਹ ਹੋਰ ਜਾਗਰਿਆਂ ਨਾਲੋਂ ਉੱਤਮ ਜਾਗਰਾ ਹੈ ॥੫॥
Vigils, vigils - sublime is the vigil spent singing the Kirtan of the Lord's Praises. ||5||
जागना जागनु नीका हरि कीरतन महि जागना ॥५॥
LINE 22
ਲਾਗਨਾਲਾਗਨੁਨੀਕਾਗੁਰਚਰਣੀਮਨੁਲਾਗਨਾ॥॥
ਗੁਰੂ ਦੇ ਚਰਨਾਂ ਵਿਚ ਮਨ ਦਾ ਪਿਆਰ ਬਣ ਜਾਣਾ-ਇਹ ਹੋਰ ਸਾਰੀਆਂ ਲਗਨਾਂ ਨਾਲੋਂ ਵਧੀਆ ਲਗਨ ਹੈ ॥੬॥
Attachment, attachment - sublime is the attachment of the mind to the Guru's Feet. ||6||
लागना लागनु नीका गुर चरणी मनु लागना ॥६॥
LINE 23
ਇਹਬਿਧਿਤਿਸਹਿਪਰਾਪਤੇਜਾਕੈਮਸਤਕਿਭਾਗਨਾ॥॥
ਪਰ, ਇਹ ਜੁਗਤਿ ਉਸੇ ਹੀ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ, ਜਿਸ ਦੇ ਮੱਥੇ ਉੱਤੇ ਭਾਗ ਜਾਗ ਪੈਣ ॥੭॥
He alone is blessed with this way of life, upon whose forehead such destiny is recorded. ||7||
इह बिधि तिसहि परापते जा कै मसतकि भागना ॥७॥
LINE 24
ਕਹੁਨਾਨਕਤਿਸੁਸਭੁਕਿਛੁਨੀਕਾਜੋਪ੍ਰਭਕੀਸਰਨਾਗਨਾ੮੧੪॥॥॥॥
ਨਾਨਕ ਆਖਦਾ ਹੈ- ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਵਿਚ ਆ ਜਾਂਦਾ ਹੈ, ਉਸ ਨੂੰ ਹਰੇਕ ਸੋਹਣਾ ਗੁਣ ਪ੍ਰਾਪਤ ਹੋ ਜਾਂਦਾ ਹੈ ॥੮॥੧॥੪॥
Says Nanak, everything is sublime and noble, for one who enters the Sanctuary of God. ||8||1||4||
कहु नानक तिसु सभु किछु नीका जो प्रभ की सरनागना ॥८॥१॥४॥
LINE 25
ਮਾਰੂਮਹਲਾ
ਹੇ ਪਿਆਰੇ ਗੁਰੂ! ਆ।
Maaroo, Fifth Mahalaa:
मारू महला ५ ॥
LINE 26
ਆਉਜੀਤੂਆਉਹਮਾਰੈਹਰਿਜਸੁਸ੍ਰਵਨਸੁਨਾਵਨਾ॥॥ਰਹਾਉ
ਮੇਰੇ ਹਿਰਦੇ-ਘਰ ਵਿਚ ਆ ਵੱਸ, ਤੇ, ਮੇਰੇ ਕੰਨਾਂ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਾ ॥੧॥ ਰਹਾਉ ॥
Please come, O please come into the home of my heart, that I may hear with my ears the Lord's Praises. ||1||Pause||
आउ जी तू आउ हमारै हरि जसु स्रवन सुनावना ॥१॥ रहाउ ॥
LINE 27
ਤੁਧੁਆਵਤਮੇਰਾਮਨੁਤਨੁਹਰਿਆਹਰਿਜਸੁਤੁਮਸੰਗਿਗਾਵਨਾ॥॥
ਹੇ ਪਿਆਰੇ ਗੁਰੂ! ਤੇਰੇ ਆਇਆਂ ਮੇਰਾ ਮਨ ਮੇਰਾ ਤਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ। ਹੇ ਸਤਿਗੁਰੂ! ਤੇਰੇ ਚਰਨਾਂ ਵਿਚ ਰਹਿ ਕੇ ਹੀ ਪਰਮਾਤਮਾ ਦਾ ਜਸ ਗਾਇਆ ਜਾ ਸਕਦਾ ਹੈ ॥੧॥
With your coming, my soul and body are rejuvenated, and I sing with you the Lord's Praises. ||1||
तुधु आवत मेरा मनु तनु हरिआ हरि जसु तुम संगि गावना ॥१॥
LINE 28
ਸੰਤਕ੍ਰਿਪਾਤੇਹਿਰਦੈਵਾਸੈਦੂਜਾਭਾਉਮਿਟਾਵਨਾ॥॥
ਗੁਰੂ ਦੀ ਮਿਹਰ ਨਾਲ ਪਰਮਾਤਮਾ ਹਿਰਦੇ ਵਿਚ ਆ ਵੱਸਦਾ ਹੈ, ਤੇ ਮਾਇਆ ਦਾ ਮੋਹ ਦੂਰ ਕੀਤਾ ਜਾ ਸਕਦਾ ਹੈ ॥੨॥
By the Grace of the Saint, the Lord dwells within the heart, and the love of duality is eradicated. ||2||
संत क्रिपा ते हिरदै वासै दूजा भाउ मिटावना ॥२॥
LINE 29
ਭਗਤਦਇਆਤੇਬੁਧਿਪਰਗਾਸੈਦੁਰਮਤਿਦੂਖਤਜਾਵਨਾ॥॥
ਪਰਮਾਤਮਾ ਦੇ ਭਗਤ ਦੀ ਕਿਰਪਾ ਨਾਲ ਬੁੱਧੀ ਵਿਚ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ, ਖੋਟੀ ਮੱਤ ਦੇ ਸਾਰੇ ਵਿਕਾਰ ਤਿਆਗੇ ਜਾਂਦੇ ਹਨ ॥੩॥
By the kindness of the devotee, the intellect is enlightened, and pain and evil-mindedness are eradicated. ||3||
भगत दइआ ते बुधि परगासै दुरमति दूख तजावना ॥३॥
LINE 30
ਦਰਸਨੁਭੇਟਤਹੋਤਪੁਨੀਤਾਪੁਨਰਪਿਗਰਭਿਪਾਵਨਾ॥॥
ਗੁਰੂ ਦਾ ਦਰਸਨ ਕਰਦਿਆਂ ਜੀਵਨ ਪਵਿੱਤਰ ਹੋ ਜਾਂਦਾ ਹੈ, ਮੁੜ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਪਈਦਾ ॥੪॥
Beholding the Blessed Vision of His Darshan, one is sanctified, and is no longer consigned to the womb of reincarnation. ||4||
दरसनु भेटत होत पुनीता पुनरपि गरभि न पावना ॥४॥
LINE 31
ਨਉਨਿਧਿਰਿਧਿਸਿਧਿਪਾਈਜੋਤੁਮਰੈਮਨਿਭਾਵਨਾ॥॥
ਹੇ ਪ੍ਰਭੂ! ਜਿਹੜਾ (ਵਡਭਾਗੀ) ਮਨੁੱਖ ਤੇਰੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹ, (ਮਾਨੋ) ਦੁਨੀਆ ਦੇ ਸਾਰੇ ਹੀ ਨੌ ਖ਼ਜ਼ਾਨੇ ਅਤੇ ਕਰਾਮਾਤੀ ਤਾਕਤਾਂ ਹਾਸਲ ਕਰ ਲੈਂਦਾ ਹੈ ॥੫॥
The nine treasures, wealth and miraculous spiritual powers are obtained, by one who is pleasing to Your mind. ||5||
नउ निधि रिधि सिधि पाई जो तुमरै मनि भावना ॥५॥
LINE 32
ਸੰਤਬਿਨਾਮੈਥਾਉਕੋਈਅਵਰਸੂਝੈਜਾਵਨਾ॥॥
ਗੁਰੂ ਤੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ, ਕਿਸੇ ਹੋਰ ਥਾਂ ਜਾਣਾ ਮੈਨੂੰ ਨਹੀਂ ਸੁੱਝਦਾ ॥੬॥
Without the Saint, I have no place of rest at all; I cannot think of any other place to go. ||6||
संत बिना मै थाउ न कोई अवर न सूझै जावना ॥६॥
LINE 33
ਮੋਹਿਨਿਰਗੁਨਕਉਕੋਇਰਾਖੈਸੰਤਾਸੰਗਿਸਮਾਵਨਾ॥॥
ਮੇਰੀ ਗੁਣ-ਹੀਨ ਦੀ (ਗੁਰੂ ਤੋਂ ਬਿਨਾ) ਹੋਰ ਕੋਈ ਬਾਂਹ ਨਹੀਂ ਫੜਦਾ। ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਹੀ ਪ੍ਰਭੂ-ਚਰਨਾਂ ਵਿਚ ਲੀਨ ਹੋਈਦਾ ਹੈ ॥੭॥
I am unworthy; no one gives me sanctuary. But in the Society of the Saints, I merge in God. ||7||
मोहि निरगुन कउ कोइ न राखै संता संगि समावना ॥७॥
LINE 34
ਕਹੁਨਾਨਕਗੁਰਿਚਲਤੁਦਿਖਾਇਆਮਨਮਧੇਹਰਿਹਰਿਰਾਵਨਾ੮੨੫॥॥॥॥
ਨਾਨਕ ਆਖਦਾ ਹੈ- ਗੁਰੂ ਨੇ (ਮੈਨੂੰ) ਅਚਰਜ ਤਮਾਸ਼ਾ ਵਿਖਾ ਦਿੱਤਾ ਹੈ। ਮੈਂ ਆਪਣੇ ਮਨ ਵਿਚ ਹਰ ਵੇਲੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣ ਰਿਹਾ ਹਾਂ ॥੮॥੨॥੫॥
Says Nanak, the Guru has revealed this miracle; within my mind, I enjoy the Lord, Har, Har. ||8||2||5||
कहु नानक गुरि चलतु दिखाइआ मन मधे हरि हरि रावना ॥८॥२॥५॥