LINE 01
ਆਸਾਵਰੀਮਹਲਾ੫॥
Aasaavaree, Fifth Mahalaa:
आसावरी महला ५ ॥
LINE 02
ਮਨਸਾਏਕਮਾਨਿਹਾਂ॥
(ਹੇ ਮੇਰੇ ਮਨ!) ਇਕ (ਪਰਮਾਤਮਾ ਦੇ ਮਿਲਾਪ) ਦੀ ਤਾਂਘ (ਆਪਣੇ ਅੰਦਰ) ਕਾਇਮ ਕਰ।
Cherish one desire only:
मनसा एक मानि हां ॥
LINE 03
ਗੁਰਸਿਉਨੇਤਧਿਆਨਿਹਾਂ॥
ਗੁਰੂ-ਚਰਨਾਂ ਵਿਚ ਜੁੜ ਕੇ ਸਦਾ (ਪਰਮਾਤਮਾ ਦੇ) ਧਿਆਨ ਵਿਚ ਟਿਕਿਆ ਰਹੁ।
meditate continually on the Guru.
गुर सिउ नेत धिआनि हां ॥
LINE 04
ਦ੍ਰਿੜੁਸੰਤਮੰਤਗਿਆਨਿਹਾਂ॥
ਗੁਰੂ ਦੇ ਉਪਦੇਸ਼ ਦੀ ਜਾਣ-ਪਛਾਣ ਵਿਚ ਮਜ਼ਬੂਤ-ਚਿੱਤ ਹੋ।
Install the wisdom of the Saints' Mantra.
द्रिड़ु संत मंत गिआनि हां ॥
LINE 05
ਸੇਵਾਗੁਰਚਰਾਨਿਹਾਂ॥
ਗੁਰੂ-ਚਰਨਾਂ ਵਿਚ (ਰਹਿ ਕੇ) ਸੇਵਾ-ਭਗਤੀ ਕਰ।
Serve the Feet of the Guru,
सेवा गुर चरानि हां ॥
LINE 06
ਤਉਮਿਲੀਐਗੁਰਕ੍ਰਿਪਾਨਿਮੇਰੇਮਨਾ੧॥॥ਰਹਾਉ॥
ਹੇ ਮੇਰੇ ਮਨ! ਤਦੋਂ ਹੀ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਨੂੰ) ਮਿਲ ਸਕੀਦਾ ਹੈ ॥੧॥ ਰਹਾਉ ॥
and you shall meet Him, by Guru's Grace, O my mind. ||1||Pause||
तउ मिलीऐ गुर क्रिपानि मेरे मना ॥१॥ रहाउ ॥
LINE 07
ਟੂਟੇਅਨਭਰਾਨਿਹਾਂ॥
ਹੇ ਮੇਰੇ ਮਨ! ਜਦੋਂ ਹੋਰ ਭਟਕਣਾਂ ਮੁੱਕ ਜਾਂਦੀਆਂ ਹਨ,
All doubts are dispelled,
टूटे अन भरानि हां ॥
LINE 08
ਰਵਿਓਸਰਬਥਾਨਿਹਾਂ॥
ਜਦੋਂ ਹਰੇਕ ਥਾਂ ਵਿਚ ਪਰਮਾਤਮਾ ਹੀ ਵਿਆਪਕ ਦਿੱਸਦਾ ਹੈ,
and the Lord is seen to be pervading all places.
रविओ सरब थानि हां ॥
LINE 09
ਲਹਿਓਜਮਭਇਆਨਿਹਾਂ॥
ਤਦੋਂ ਡਰਾਉਣੇ ਜਮ ਦਾ ਸਹਮ ਲਹਿ ਜਾਂਦਾ ਹੈ,
The fear of death is dispelled,
लहिओ जम भइआनि हां ॥
LINE 10
ਪਾਇਓਪੇਡਥਾਨਿਹਾਂ॥
ਸੰਸਾਰ-ਰੁੱਖ ਦੇ ਮੁੱਢ-ਹਰੀ ਦੇ ਚਰਨਾਂ ਵਿਚ ਟਿਕਾਣਾ ਮਿਲ ਜਾਂਦਾ ਹੈ,
and the primal place is obtained.
पाइओ पेड थानि हां ॥
LINE 11
ਤਉਚੂਕੀਸਗਲਕਾਨਿ੧॥॥
ਤਦੋਂ ਹਰੇਕ ਕਿਸਮ ਦੀ ਮੁਥਾਜੀ ਮੁੱਕ ਜਾਂਦੀ ਹੈ ॥੧॥
Then, all subservience is removed. ||1||
तउ चूकी सगल कानि ॥१॥
LINE 12
ਲਹਨੋਜਿਸੁਮਥਾਨਿਹਾਂ॥
ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗਦੇ ਹਨ,
One who has such destiny recorded upon his forehead, obtains it;
लहनो जिसु मथानि हां ॥
LINE 13
ਭੈਪਾਵਕਪਾਰਿਪਰਾਨਿਹਾਂ॥
ਉਹ (ਵਿਕਾਰਾਂ ਦੀ) ਅੱਗ ਦੇ ਖ਼ਤਰੇ ਤੋਂ ਪਾਰ ਲੰਘ ਜਾਂਦਾ ਹੈ,
he crosses over the terrifying ocean of fire.
भै पावक पारि परानि हां ॥
LINE 14
ਨਿਜਘਰਿਤਿਸਹਿਥਾਨਿਹਾਂ॥
ਉਸ ਨੂੰ ਆਪਣੇ ਅਸਲ ਘਰ (ਪ੍ਰਭੂ-ਚਰਨਾਂ ਵਿਚ) ਥਾਂ ਮਿਲ ਜਾਂਦਾ ਹੈ,
He obtains a place in the home of his own self,
निज घरि तिसहि थानि हां ॥
LINE 15
ਹਰਿਰਸਰਸਹਿਮਾਨਿਹਾਂ॥
ਉਹ ਰਸਾਂ ਵਿਚ ਸ੍ਰੇਸ਼ਟ ਰਸ ਹਰਿ ਨਾਮ ਰਸ ਨੂੰ ਸਦਾ ਮਾਣਦਾ ਹੈ,
and enjoys the most sublime essence of the Lord's essence.
हरि रस रसहि मानि हां ॥
LINE 16
ਲਾਥੀਤਿਸਭੁਖਾਨਿਹਾਂ॥
ਉਸ ਦੀ (ਮਾਇਆ ਵਾਲੀ) ਤ੍ਰੇਹ ਭੁੱਖ ਦੂਰ ਹੋ ਜਾਂਦੀ ਹੈ,
His hunger is appeased;
लाथी तिस भुखानि हां ॥
LINE 17
ਨਾਨਕਸਹਜਿਸਮਾਇਓਰੇਮਨਾ੨੨੧੫੮॥॥॥॥
ਤੇ, ਹੇ ਨਾਨਕ! (ਆਖ-) ਹੇ ਮੇਰੇ ਮਨ! ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੨॥੨॥੧੫੮॥
Nanak, he is absorbed in celestial peace, O my mind. ||2||2||158||
नानक सहजि समाइओ रे मना ॥२॥२॥१५८॥
GURBANI.WORLD