LINE 01
ਰਾਗੁਆਸਾਮਹਲਾ੫ਘਰੁ੧੭ਆਸਾਵਰੀ॥
ਰਾਗ ਆਸਾਵਰੀ, ਘਰ ੧੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Raag Aasaa, Fifth Mahalaa, Seventeenth House, Aasaavaree:
रागु आसा महला ५ घरु १७ आसावरी ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਗੋਬਿੰਦਗੋਬਿੰਦਕਰਿਹਾਂ॥
(ਹੇ ਸਖੀ!) ਸਦਾ ਪਰਮਾਤਮਾ ਦਾ ਸਿਮਰਨ ਕਰਦੀ ਰਹੁ, (ਇਸ ਤਰ੍ਹਾਂ ਆਪਣੇ)।
Meditate on the Lord, the Lord of the Universe.
गोबिंद गोबिंद करि हां ॥
LINE 04
ਹਰਿਹਰਿਮਨਿਪਿਆਰਿਹਾਂ॥
ਮਨ ਵਿਚ ਪਰਮਾਤਮਾ ਨਾਲ ਪਿਆਰ ਬਣਾ।
Cherish the Beloved Lord, Har, Har, in your mind.
हरि हरि मनि पिआरि हां ॥
LINE 05
ਗੁਰਿਕਹਿਆਸੁਚਿਤਿਧਰਿਹਾਂ॥
ਜੋ ਕੁਝ ਗੁਰੂ ਨੇ ਦੱਸਿਆ ਉਹ ਆਪਣੇ ਚਿੱਤ ਵਿਚ ਵਸਾ।
The Guru says to install it in your consciousness.
गुरि कहिआ सु चिति धरि हां ॥
LINE 06
ਅਨਸਿਉਤੋਰਿਫੇਰਿਹਾਂ॥
ਪਰਮਾਤਮਾ ਤੋਂ ਬਿਨਾ ਹੋਰ ਨਾਲ ਬਣਾਈ ਹੋਈ ਪ੍ਰੀਤ ਤੋੜ ਦੇ, ਹੋਰ ਵਲੋਂ ਆਪਣੇ ਮਨ ਨੂੰ ਪਰਤਾ ਲੈ।
Turn away from others, and turn to Him.
अन सिउ तोरि फेरि हां ॥
LINE 07
ਐਸੇਲਾਲਨੁਪਾਇਓਰੀਸਖੀ੧॥॥ਰਹਾਉ॥
ਹੇ ਸਹੇਲੀ! (ਜਿਸ ਨੇ ਭੀ) ਪਰਮਾਤਮਾ ਨੂੰ (ਲੱਭਾ ਹੈ) ਇਸ ਤਰੀਕੇ ਨਾਲ ਹੀ ਲੱਭਾ ਹੈ ॥੧॥ ਰਹਾਉ ॥
Thus you shall obtain your Beloved, O my companion. ||1||Pause||
ऐसे लालनु पाइओ री सखी ॥१॥ रहाउ ॥
LINE 08
ਪੰਕਜਮੋਹਸਰਿਹਾਂ॥
ਹੇ ਸਹੇਲੀ! ਸੰਸਾਰ-ਸਮੁੰਦਰ ਵਿਚ ਮੋਹ ਦਾ ਚਿੱਕੜ ਹੈ (ਇਸ ਵਿਚ ਫਸਿਆ ਹੋਇਆ),
In the pool of the world is the mud of attachment.
पंकज मोह सरि हां ॥
LINE 09
ਪਗੁਨਹੀਚਲੈਹਰਿਹਾਂ॥
ਪੈਰ ਪਰਮਾਤਮਾ ਵਾਲੇ ਪਾਸੇ ਨਹੀਂ ਤੁਰ ਸਕਦਾ।
Stuck in it, his feet cannot walk towards the Lord.
पगु नही चलै हरि हां ॥
LINE 10
ਗਹਡਿਓਮੂੜਨਰਿਹਾਂ॥
ਮੂਰਖ ਮਨੁੱਖ ਨੇ (ਆਪਣਾ ਪੈਰ ਮੋਹ ਦੇ ਚਿੱਕੜ ਵਿਚ) ਫਸਾਇਆ ਹੋਇਆ ਹੈ,
The fool is stuck;
गहडिओ मूड़ नरि हां ॥
LINE 11
ਅਨਿਨਉਪਾਵਕਰਿਹਾਂ॥
ਤੇ ਹੋਰ ਹੋਰ ਸਾਧਨ ਕਰ ਰਿਹਾ ਹੈ।
he cannot do anything else.
अनिन उपाव करि हां ॥
LINE 12
ਤਉਨਿਕਸੈਸਰਨਿਪੈਰੀਸਖੀ੧॥॥
ਹੇ ਸਖੀ! ਜਦੋਂ ਪਰਮਾਤਮਾ ਦੀ ਸਰਨ ਪਿਆ ਜਾਂਦਾ, ਤਦੋਂ ਹੀ (ਮੋਹ-ਚਿੱਕੜ ਵਿਚ ਫਸਿਆ ਪੈਰ) ਨਿਕਲ ਸਕਦਾ ਹੈ ॥੧॥
Only by entering the Lord's Sanctuary, O my companion, will you be released. ||1||
तउ निकसै सरनि पै री सखी ॥१॥
LINE 13
ਥਿਰਥਿਰਚਿਤਥਿਰਹਾਂ॥
ਆਪਣੇ ਚਿੱਤ ਨੂੰ (ਮਾਇਆ ਦੇ ਮੋਹ ਵਲੋਂ) ਅਡੋਲ ਬਣਾ ਲੈ,
Thus your consciousness shall be stable and steady and firm.
थिर थिर चित थिर हां ॥
LINE 14
ਬਨੁਗ੍ਰਿਹੁਸਮਸਰਿਹਾਂ॥
(ਇਤਨਾ ਅਡੋਲ ਕਿ) ਜੰਗਲ ਅਤੇ ਘਰ ਇਕ-ਸਮਾਨ ਪ੍ਰਤੀਤ ਹੋਣ।
Wilderness and household are the same.
बनु ग्रिहु समसरि हां ॥
LINE 15
ਅੰਤਰਿਏਕਪਿਰਹਾਂ॥
ਆਪਣੇ ਹਿਰਦੇ ਵਿਚ ਇਕ ਪਰਮਾਤਮਾ ਦੀ ਯਾਦ ਟਿਕਾਈ ਰੱਖ,
Deep within dwells the One Husband Lord;
अंतरि एक पिर हां ॥
LINE 16
ਬਾਹਰਿਅਨੇਕਧਰਿਹਾਂ॥
ਤੇ, ਜਗਤ ਵਿੱਚ ਬੇ-ਸ਼ੱਕ ਕਈ ਤਰ੍ਹਾਂ ਦੀ ਕਿਰਤ-ਕਾਰ ਕਰ,
outwardly, there are many distractions.
बाहरि अनेक धरि हां ॥
LINE 17
ਰਾਜਨਜੋਗੁਕਰਿਹਾਂ॥
(ਇਸ ਤਰ੍ਹਾਂ) ਰਾਜ ਭੀ ਕਰ ਤੇ ਜੋਗ ਭੀ ਕਮਾ।
Practice Raja Yoga, the Yoga of meditation and success.
राजन जोगु करि हां ॥
LINE 18
ਕਹੁਨਾਨਕਲੋਗਅਲੋਗੀਰੀਸਖੀ੨੧੧੫੭॥॥॥॥
(ਪਰ,) ਨਾਨਕ ਆਖਦਾ ਹੈ- ਹੇ ਸਖੀ! (ਕਿਰਤ-ਕਾਰ ਕਰਦਿਆਂ ਹੀ ਨਿਰਲੇਪ ਰਹਿਣਾ-ਇਹ) ਸੰਸਾਰ ਤੋਂ ਨਿਰਾਲਾ ਰਸਤਾ ਹੈ ॥੨॥੧॥੧੫੭॥
Says Nanak, this is the way to dwell with the people, and yet remain apart from them. ||2||1||157||
कहु नानक लोग अलोगी री सखी ॥२॥१॥१५७॥
GURBANI.WORLD