ਸ੍ਵੈਯਾ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸ੍ਵੈਯਾ॥
ਸ੍ਵੈਯਾ:
SWAYYA,
स्वैया ॥
LINE 02
ਕੋਪਚੜੇਰਨਿਚੰਡਅਉਮੁੰਡਸੁਲੈਚਤੁਰੰਗਨਸੈਨਭਲੀ॥
ਚੰਡ ਅਤੇ ਮੁੰਡ ਕ੍ਰੋਧਵਾਨ ਹੋ ਕੇ ਸ੍ਰੇਸ਼ਠ ਚਤੁਰੰਗਨੀ ਸੈਨਾ ਲੈ ਕੇ (ਚੰਡੀ ਨਾਲ) ਯੁੱਧ ਕਰਨ ਲਈ (ਚੜ੍ਹ ਚਲੇ)।
Chand and Mund, with great ire, marched towards the battlefield, alongwith four types of fine army.,
कोप चड़े रनि चंड अउ मुंड सु लै चतुरंगन सैन भली ॥
LINE 03
ਤਬਸੇਸਕੇਸੀਸਧਰਾਲਰਜੀਜਨੁਮਧਿਤਰੰਗਨਿਨਾਵਹਲੀ॥
ਤਦ ਸ਼ੇਸ਼ਨਾਗ ਦੇ ਸਿਰ ਉਪਰਲੀ ਧਰਤੀ ਡੋਲ ਗਈ ਮਾਨੋ ਨਦੀ ('ਤਰੰਗਨਿ') ਵਿਚ ਬੇੜੀ ਡੋਲਦੀ ਹੋਵੇ।
At that time, the earth shook on the head of Sheshnaga like the boat in the stream.,
तब सेस के सीस धरा लरजी जनु मधि तरंगनि नाव हली ॥
LINE 04
ਖੁਰਬਾਜਨਧੂਰਉਡੀਨਭਿਕੋਕਵਿਕੇਮਨਤੇਉਪਮਾਨਟਲੀ॥
ਘੋੜਿਆਂ ਦੇ ਖੁਰਾਂ ਨਾਲ ਆਕਾਸ਼ ਵਲ ਉਡੀ ਧੂੜ (ਨੂੰ ਵੇਖ ਕੇ) ਕਵੀ ਦੇ ਮਨ ਵਿਚੋਂ ਉਪਮਾ ਦੇਣ ਦਾ ਵਿਚਾਰ ਦੂਰ ਨਾ ਹੋਇਆ;
The dust which rose towards the sky with the hooves of the horses, the poet firmly imagined in his mind,
खुर बाजन धूर उडी नभि को कवि के मन ते उपमा न टली ॥
LINE 05
ਭਵਭਾਰਅਪਾਰਨਿਵਾਰਨਕੋਧਰਨੀਮਨੋਬ੍ਰਹਮਕੇਲੋਕਚਲੀ੧੦੮॥॥
ਮਾਨੋ ਸੰਸਾਰ ਦੇ ਅਪਾਰ ਭਾਰ ਨੂੰ ਉਤਾਰਨ ਲਈ ਧਰਤੀ ਬ੍ਰਹਮ-ਲੋਕ ਨੂੰ ਚਲੀ ਹੋਵੇ ॥੧੦੮॥
That the earth is going towards the city of God in order to supplicate for the removal of its enormous burden.108.,
भव भार अपार निवारन को धरनी मनो ब्रहम के लोक चली ॥१०८॥
GURBANI.WORLD