ਚੌਪਈ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 187
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
CHAUPAI
चौपई ॥
LINE 02
ਕਥਾਭਈਇਹਦਿਸਇਹਭਾਤਾ॥
ਇਧਰ ਤਾਂ ਇਸ ਤਰ੍ਹਾਂ ਦੀ ਕਥਾ ਹੋਈ,
कथा भई इह दिस इह भाता ॥
LINE 03
ਅਬਕਹੋਬਿਸਨਤ੍ਰੀਯਾਕੀਬਾਤਾ॥
ਹੁਣ ਵਿਸ਼ਣੂ ਦੀ ਇਸਤਰੀ (ਲੱਛਮੀ) ਦੀ ਗੱਲ ਕਹਿੰਦੇ ਹਾਂ।
How this story occurred? In this context, I relate the story of the wife of Vishnu :
अब कहो बिसन त्रीया की बाता ॥
LINE 04
ਬ੍ਰਿੰਦਾਰਿਕਦਿਨਏਕਪਕਾਏ॥
ਲੱਛਮੀ ਨੇ ਇਕ ਦਿਨ ਬੈਂਗਣ ਪਕਾਏ ਸਨ,
ब्रिंदारिक दिन एक पकाए ॥
LINE 05
ਦੈਤਸਭਾਤੇਬਿਸਨੁਬੁਲਾਏ੫॥॥
(ਉਸ ਵੇਲੇ) ਦੈਂਤਾਂ ਦੀ ਸਭਾ ਤੋਂ ਵਿਸ਼ਣੂ ਨੂੰ ਬੁਲਾਵਾ ਆ ਗਿਆ ॥੫॥
One day, he cooked the brinjals in her home and at the same time, Vishnu was called by the assembly of demons, where he went.5.
दैत सभा ते बिसनु बुलाए ॥५॥
LINE 06
ਆਇਗਯੋਤਹਨਾਰਦਰਿਖਿਬਰ॥
ਸ੍ਰੇਸ਼ਠ ਰਿਸ਼ੀ ਨਾਰਦ ਭੁਖ ਨਾਲ ਸਤਿਆ ਹੋਇਆ
आइ गयो तह नारद रिखि बर ॥
LINE 07
ਬਿਸਨਨਾਰਿਕੇਧਾਮਿਛੁਧਾਤੁਰ॥
ਉਥੇ ਲੱਛਮੀ ਦੇ ਘਰ ਆ ਗਿਆ।
At the same time, the great sage Narada reached the house of Vishnu and he was very hungry.
बिसन नारि के धामि छुधातुर ॥
LINE 08
ਬੈਗਨਨਿਰਖਿਅਧਿਕਲਲਚਾਯੋ॥
ਬੈਂਗਣ ਵੇਖ ਕੇ ਬਹੁਤ ਲਲਚਾਇਆ। (ਉਹ) ਮੰਗਦਾ ਰਿਹਾ
बैगन निरखि अधिक ललचायो ॥
LINE 09
ਮਾਗਰਹਿਯੋਪਰਹਾਥਿਨਆਯੋ੬॥॥
ਪਰ (ਬੈਂਗਣ) ਪ੍ਰਾਪਤ ਨਾ ਹੋ ਸਕੇ ॥੬॥
Seeing the cooked vegetable of brinjals, his mind was tempted, but he did not get it even on asking for it.6.
माग रहियो पर हाथि न आयो ॥६॥
LINE 10
ਨਾਥਹੇਤੁਮੈਭੋਜਪਕਾਯੋ॥
(ਲੱਛਮੀ ਨੇ ਕਿਹਾ-) ਮੈਂ ਸੁਆਮੀ ਲਈ ਭੋਜਨ ਤਿਆਰ ਕੀਤਾ ਹੈ
नाथ हेतु मै भोज पकायो ॥
LINE 11
ਮਨੁਛਪਠੈਕਰਬਿਸਨੁਬੁਲਾਯੋ॥
ਪਰ ਬੰਦਾ ਭੇਜ ਕੇ ਵਿਸ਼ਣੂ ਨੂੰ (ਦੈਂਤ ਸਭਾ ਨੇ) ਬੁਲਾ ਲਿਆ ਹੈ।
The wife of Vishnu said that she had prepared that food for her lord, therefore it was not possible for her to give it, (she also said:) “I have sent a messenger to call him and the may be coming.”
मनुछ पठै कर बिसनु बुलायो ॥
LINE 12
ਨਾਰਦਖਾਇਜੂਠਹੋਇਜੈਹੈ॥
ਹੇ ਨਾਰਦ! ਜੇ ਤੂੰ ਖਾ ਲਏਂਗਾ ਤਾਂ (ਭੋਜਨ) ਜੂਠਾ ਹੋ ਜਾਵੇਗਾ
नारद खाइ जूठ होइ जै है ॥
LINE 13
ਪੀਅਕੋਪਿਤਹਮਰੇਪਰਹੁਐਹੈ੭॥॥
ਅਤੇ ਪ੍ਰੀਤਮ ਮੇਰੇ ਉਤੇ ਗੁੱਸੇ ਹੋਵੇਗਾ ॥੭॥
The wife of Vishnu thought that if Narada partook it the food would become impure and her lord wound be angry with.7.
पीअ कोपित हमरे पर हुऐ है ॥७॥
GURBANI.WORLD