LINE 01
ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
भुजंग प्रयात छंद ॥
LINE 02
ਝਿਮੀਤੇਜਤੇਗੰਸੁਰੋਸੰਪ੍ਰਹਾਰੰ॥
ਕ੍ਰੋਧਵਾਨ ਹੋ ਕੇ ਤੇਜ਼ ਤਲਵਾਰ ਦਾ ਵਾਰ ਕਰਨ ਨਾਲ (ਉਹ ਇੰਜ) ਚਮਕੀ
The sword which she has struck in ire
झिमी तेज तेगं सुरोसं प्रहारं ॥
LINE 03
ਖਿਮੀਦਾਮਿਨੀਜਾਣਭਾਦੋਮਝਾਰੰ॥
ਮਾਨੋ ਭਾਦੋਂ (ਦੇ ਮਹੀਨੇ) ਵਿਚ ਬਿਜਲੀ ਚਮਕ ਰਹੀ ਹੋਵੇ।
It hath hlistened like lightning in the month of Bhadon.
खिमी दामिनी जाण भादो मझारं ॥
LINE 04
ਉਦੇਨਦਨਾਦੰਕੜਕੇਕਮਾਣੰ॥
ਧੌਂਸਿਆਂ ਤੋਂ ਗੰਭੀਰ ਧੁਨੀ ਅਤੇ ਕਮਾਨਾਂ ਤੋਂ ਕੜਾਕ (ਦੀ ਆਵਾਜ਼) ਪੈਦਾ ਹੋ ਰਹੀ ਹੈ।
The jingling sound of bows appears like the sound of flowing stream.
उदे नद नादं कड़के कमाणं ॥
LINE 05
ਮਚਿਯੋਲੋਹਕ੍ਰੋਹੰਅਭੂਤੰਭਯਾਣੰ੭੮੪॥॥॥
(ਯੁੱਧ-ਭੂਮੀ ਵਿਚ) ਪੂਰੇ ਕ੍ਰੋਧ ਨਾਲ ਭਿਆਨਕ ਅਤੇ ਬੇਮਿਸਾਲ ਸ਼ਸਤ੍ਰ-ਸੰਘਰਸ਼ ਮਚਿਆ ਹੋਇਆ ਹੈ ॥੭॥੮੪॥
And the steel-weapons have been struck in great anger, which appear unique and frightening.7.84.
मचियो लोह क्रोहं अभूतं भयाणं ॥७॥८४॥
LINE 06
ਬਜੇਭੇਰਿਭੇਰੀਜੁਝਾਰੇਝਣੰਕੇ॥
(ਯੁੱਧ ਵਿਚ) ਭੇਰ ਅਤੇ ਭੇਰੀਆਂ ਵਜ ਰਹੀਆਂ ਹਨ ਅਤੇ ਵੀਰ-ਯੋਧੇ (ਸ਼ਸਤ੍ਰਾਂ ਨੂੰ) ਛਣਕਾਂ ਰਹੇ ਹਨ।
The sound of drums rises in the battle and the warriors glisten their weapons.
बजे भेरि भेरी जुझारे झणंके ॥
LINE 07
ਪਰੀਕੁਟਕੁਟੰਲਗੇਧੀਰਧਕੇ॥
ਕਰਕੁਟ ਮੱਚੀ ਹੋਈ ਹੈ ਅਤੇ ਧੀਰਜਵਾਨ (ਯੋਧਿਆਂ ਨੂੰ ਵੀ) ਧੱਕੇ ਵਜ ਰਹੇ ਹਨ।
There is a great rush of blows and the men of endurance are experiencing shocks.
परी कुट कुटं लगे धीर धके ॥
LINE 08
ਚਵੀਚਾਵਡੀਯੰਨਫੀਰੰਰਣੰਕੰ॥
ਇਲਾਂ ਬੋਲ ਰਹੀਆਂ ਹਨ ਅਤੇ ਤੂਤੀਆਂ ਵਜ ਰਹੀਆਂ ਹਨ
The vultures shriek and the clarionets are being played.
चवी चावडीयं नफीरं रणंकं ॥
LINE 09
ਮਨੋਬਿਚਰੰਬਾਘਬੰਕੇਬਬਕੰ੮੮੫॥॥॥
ਮਾਨੋ ਭਿਆਨਕ (ਬੰਕੇ) ਸ਼ੇਰ ਭਬਕਦੇ ਹੋਏ ਵਿਚਰ ਰਹੇ ਹੋਣ ॥੮॥੮੫॥
It appears that terrible tigers are roaring and roaming.8.85.
मनो बिचरं बाघ बंके बबकं ॥८॥८५॥
LINE 10
ਉਤੇਕੋਪੀਯੰਸ੍ਰੋਣਬਿੰਦੰਸੁਬੀਰੰ॥
ਇਧਰੋਂ ਸੂਰਬੀਰ ਰਕਤਬੀਜ ਕ੍ਰੋਧਿਤ ਹੋ ਕੇ ਆਇਆ
On the other side the demon warrior Rkat Beej was infuriated.
उते कोपीयं स्रोणबिंदं सु बीरं ॥
LINE 11
ਪ੍ਰਹਾਰੇਭਲੀਭਾਂਤਿਸੋਆਨਿਤੀਰੰ॥
ਅਤੇ ਤੀਰਾਂ ਦਾ ਚੰਗੀ ਤਰ੍ਹਾਂ ਹਮਲਾ ਕਰ ਦਿੱਤਾ।
He shot his arrows very dexterously.
प्रहारे भली भांति सो आनि तीरं ॥
LINE 12
ਉਤੇਦਉਰਦੇਵੀਕਰਿਯੋਖਗਪਾਤੰ॥
ਉਧਰੋਂ ਦੇਵੀ ਨੇ ਭਜ ਕੇ ਤਲਵਾਰ ਦਾ ਵਾਰ ਕੀਤਾ
The goddess then speedily struck her sword.
उते दउर देवी करियो खग पातं ॥
LINE 13
ਗਰਿਯੋਮੂਰਛਾਹੁਐਭਯੋਜਾਨੁਘਾਤੰ੯੮੬॥॥॥
ਕਿ (ਦੈਂਤ) ਮੂਰਛਿਤ ਹੋ ਕੇ ਡਿਗ ਪਿਆ, ਮਾਨੋ ਮਰ ਗਿਆ ਹੋਵੇ ॥੯॥੮੬॥
Which cused the demon to fall senseless, it seemed that he has passed away.9.86.
गरियो मूरछा हुऐ भयो जानु घातं ॥९॥८६॥
LINE 14
ਛੁਟੀਮੂਰਛਨਾਯੰਮਹਾਬੀਰਗਜਿਯੋ॥
ਜਦੋਂ (ਉਸ ਦੀ) ਮੂਰਛਨਾ ਟੁਟੀ ਤਾਂ ਮਹਾਵੀਰ (ਦੈਂਤ) ਗੱਜਿਆ
When he came to senses, the mighty hero roared.
छुटी मूरछनायं महाबीर गजियो ॥
LINE 15
ਘਰੀਚਾਰਲਉਸਾਰਸੋਸਾਰਬਜਿਯੋ॥
ਅਤੇ ਚਾਰ ਘੜੀਆਂ ਤਕ ਲੋਹੇ ਨਾਲ ਲੋਹਾ ਖੜਕਿਆ।
For four gharis, the steel clasged with steel.
घरी चार लउ सार सो सार बजियो ॥
LINE 16
ਲਗੇਬਾਣਸ੍ਰੋਣੰਗਿਰਿਯੋਭੂਮਿਜੁਧੇ॥
ਬਾਣ ਲਗਣ ਨਾਲ ਯੁੱਧ-ਭੂਮੀ (ਵਿਚ ਰਕਤਬੀਜ ਦਾ ਜਿਤਨਾ) ਲਹੂ ਡਿਗਿਆ
With the infliction of the arrow of the goddess, the blood of Rakat Beej began to fall on the ground.
लगे बाण स्रोणं गिरियो भूमि जुधे ॥
LINE 17
ਉਠੇਬੀਰਤੇਤੇਕੀਏਨਾਦਕ੍ਰੁਧੰ੧੦੮੭॥॥॥
ਉਤਨੇ ਹੀ (ਹੋਰ) ਵੀਰ-ਯੋਧਾ ਪੈਦਾ ਹੋ ਗਏ ਅਤੇ ਕ੍ਰੋਧ ਨਾਲ ਲਲਕਾਰਨ ਲਗ ਗਏ ॥੧੦॥੮੭॥
With innumerable drops of blood arose innumerable Rakat Beejas, who began to shout with rage.10.87
उठे बीर तेते कीए नाद क्रुधं ॥१०॥८७॥
LINE 18
ਉਠੇਬੀਰਜੇਤੇਤਿਤੇਕਾਲਕੂਟੇ॥
ਜਿਤਨੇ ਵੀਰ-ਯੋਧੇ (ਉਸ ਵੇਲੇ ਲਹੂ ਦੀਆਂ ਬੂੰਦਾਂ ਤੋਂ) ਪੈਦਾ ਹੋਏ, ਉਤਨੇ ਹੀ ਕਾਲੀ ਨੇ ਮਾਰ ਦਿੱਤੇ।
All the warriors who arose, were destroyed by Kali.
उठे बीर जेते तिते काल कूटे ॥
LINE 19
ਪਰੇਚਰਮਬਰਮੰਕਹੂੰਗਾਤਟੂਟੇ॥
(ਯੁੱਧ-ਭੂਮੀ ਵਿਚ) ਕਿਤੇ ਢਾਲਾਂ, ਕਵਚ ਅਤੇ ਕਿਤੇ ਕਟੇ ਹੋਏ ਸ਼ਰੀਰ ਪਏ ਹੋਏ ਸਨ।
Somewhere their shields, armour and wounded bodies are lying scattered
परे चरम बरमं कहूं गात टूटे ॥
LINE 20
ਜਿਤੀਭੂਮਿਮਧੰਪਰੀਸ੍ਰੋਣਧਾਰੰ॥
ਯੁੱਧ-ਭੂਮੀ ਵਿਚ ਜਿਤਨੀਆਂ ਵੀ ਲਹੂ ਦੀਆਂ ਬੂੰਦਾਂ ਡਿਗਦੀਆਂ ਸਨ,
With all the drops of blood that fall on the ground.
जिती भूमि मधं परी स्रोण धारं ॥
LINE 21
ਜਗੇਸੂਰਤੇਤੇਕੀਏਮਾਰਮਾਰੰ੧੧੮੮॥॥॥
ਉਤਨੇ ਹੀ (ਉਨ੍ਹਾਂ ਵਿਚੋਂ ਹੋਰ ਰਕਤਬੀਜ) ਸੂਰਮੇ ਪੈਦਾ ਹੋ ਕੇ ਮਾਰੋ-ਮਾਰੋ ਪੁਕਾਰਦੇ ਸਨ ॥੧੧॥੮੮॥
The same number of warriors arise shouting “kill, kill”. 11.88.
जगे सूर तेते कीए मार मारं ॥११॥८८॥
LINE 22
ਪਰੀਕੁਟਕੁਟੰਰੁਲੇਤਛਮੁਛੰ॥
ਖੂਬ ਮਾਰ-ਕੁਟ ਹੋਈ ਹੈ, (ਸੂਰਵੀਰ) ਟੋਟੇ ਟੋਟੇ ਹੋ ਕੇ ਡਿਗੇ ਪਏ ਹਨ।
There were struck blows after blows and the warriors being chopped are rolling in dust.
परी कुट कुटं रुले तछ मुछं ॥
LINE 23
ਕਹੂੰਮੁੰਡਤੁੰਡੰਕਹੂੰਮਾਸੁਮੁਛੰ॥
ਕਿਤੇ ਸਿਰ, ਕਿਤੇ ਮੂੰਹ ਅਤੇ ਕਿਤੇ ਮਾਸ ਦੇ ਲੋਥੜੇ ਰੁਲ ਰਹੇ ਹਨ।
Their heads, faces and pieces of flesh are lying scattered.
कहूं मुंड तुंडं कहूं मासु मुछं ॥
LINE 24
ਭਯੋਚਾਰਸੈਕੋਸਲਉਬੀਰਖੇਤੰ॥
ਚਾਰ ਸੌ ਕੋਹਾਂ ਤਕ ਯੁੱਧ-ਭੂਮੀ ਪਸਰ ਗਈ ਹੈ
For four hundred kos, the battlefield was occupied by warriors.
भयो चार सै कोस लउ बीर खेतं ॥
LINE 25
ਬਿਦਾਰੇਪਰੇਬੀਰਬ੍ਰਿੰਦ੍ਰੰਬਿਚੇਤੰ੧੨੮੯॥॥॥
(ਜਿਸ ਵਿਚ) ਬਹੁਤ ਸਾਰੇ ਸੂਰਮੇ ਅਚੇਤ ('ਬਿਦਾਰੇ') ਅਤੇ ਬੇਸੁਰਤ ਪਏ ਹ ਨਾ ॥੧੨॥੮੯॥
Most of whom are lying dead or senseless.12.89.
बिदारे परे बीर ब्रिंद्रं बिचेतं ॥१२॥८९॥
GURBANI.WORLD