ਆਸਾ ਮਹਲਾ ੫ ਦੁਪਦੇ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 404
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾਦੁਪਦੇ
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ ਬੰਦਾਂ ਵਾਲੀ ਬਾਣੀ।
Aasaa, Fifth Mahalaa, Dupadas:
आसा महला ५ दुपदे ॥
LINE 02
ਗੁਰਪਰਸਾਦਿਮੇਰੈਮਨਿਵਸਿਆਜੋਮਾਗਉਸੋਪਾਵਉਰੇ
ਜਦੋਂ ਗੁਰੂ ਦੇ ਕਿਰਪਾ ਨਾਲ ਮੇਰਾ ਉਹ ਮਾਲਕ-ਪ੍ਰਭੂ ਮੇਰੇ ਮਨ ਵਿਚ ਆ ਵੱਸਿਆ ਹੈ ਤਦੋਂ ਤੋਂ ਮੈਂ (ਉਸ ਪਾਸੋਂ) ਜੋ ਕੁਝ ਮੰਗਦਾ ਹਾਂ ਉਹੀ ਪ੍ਰਾਪਤ ਕਰ ਲੈਂਦਾ ਹਾਂ।
By Guru's Grace, He dwells within my mind; whatever I ask for, I receive.
गुर परसादि मेरै मनि वसिआ जो मागउ सो पावउ रे ॥
LINE 03
ਨਾਮਰੰਗਿਇਹੁਮਨੁਤ੍ਰਿਪਤਾਨਾਬਹੁਰਿਕਤਹੂੰਧਾਵਉਰੇ॥॥
(ਮੇਰੇ ਮਾਲਕ-ਪ੍ਰਭੂ ਦੇ) ਨਾਮ ਦੇ ਪ੍ਰੇਮ-ਰੰਗ ਨਾਲ ਮੇਰਾ ਇਹ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਚੁਕਾ ਹੈ (ਤਦੋਂ ਤੋਂ) ਮੈਂ ਮੁੜ ਕਿਸੇ ਹੋਰ ਪਾਸੇ ਭਟਕਦਾ ਨਹੀਂ ਫਿਰਦਾ ॥੧॥
This mind is satisfied with the Love of the Naam, the Name of the Lord; it does not go out, anywhere, anymore. ||1||
नाम रंगि इहु मनु त्रिपताना बहुरि न कतहूं धावउ रे ॥१॥
LINE 04
ਹਮਰਾਠਾਕੁਰੁਸਭਤੇਊਚਾਰੈਣਿਦਿਨਸੁਤਿਸੁਗਾਵਉਰੇ
ਹੇ ਮੇਰੇ ਮਨ! ਮੇਰਾ ਮਾਲਕ-ਪ੍ਰਭੂ ਸਭ ਨਾਲੋਂ ਉੱਚਾ ਹੈ, ਮੈਂ ਰਾਤ ਦਿਨ ਉਸ ਦੀ (ਹੀ) ਸਿਫ਼ਤ-ਸਾਲਾਹ ਕਰਦਾ ਰਹਿੰਦਾ ਹਾਂ।
My Lord and Master is the highest of all; night and day, I sing the Glories of His Praises.
हमरा ठाकुरु सभ ते ऊचा रैणि दिनसु तिसु गावउ रे ॥
LINE 05
ਖਿਨਮਹਿਥਾਪਿਉਥਾਪਨਹਾਰਾਤਿਸਤੇਤੁਝਹਿਡਰਾਵਉਰੇ॥॥ਰਹਾਉ
ਮੇਰਾ ਉਹ ਮਾਲਕ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਭੀ ਤਾਕਤ ਰੱਖਣ ਵਾਲਾ ਹੈ। ਮੈਂ, (ਹੇ ਮਨ!) ਤੈਨੂੰ ਉਸ ਦੇ ਡਰ-ਅਦਬ ਵਿਚ ਰੱਖਣਾ ਚਾਹੁੰਦਾ ਹਾਂ ॥੧॥ ਰਹਾਉ ॥
In an instant, He establishes and disestablishes; through Him, I frighten you. ||1||Pause||
खिन महि थापि उथापनहारा तिस ते तुझहि डरावउ रे ॥१॥ रहाउ ॥
LINE 06
ਜਬਦੇਖਉਪ੍ਰਭੁਅਪੁਨਾਸੁਆਮੀਤਉਅਵਰਹਿਚੀਤਿਪਾਵਉਰੇ
ਜਦੋਂ ਮੈਂ ਆਪਣੇ ਖਸਮ-ਪ੍ਰਭੂ ਨੂੰ (ਆਪਣੇ ਅੰਦਰ ਵੱਸਦਾ) ਵੇਖ ਲੈਂਦਾ ਹਾਂ ਤਦੋਂ ਮੈਂ ਕਿਸੇ ਹੋਰ (ਓਟ ਆਸਰੇ) ਨੂੰ ਆਪਣੇ ਚਿੱਤ ਵਿਚ ਥਾਂ ਨਹੀਂ ਦੇਂਦਾ।
When I behold my God, my Lord and Master, I do not pay any attention to any other.
जब देखउ प्रभु अपुना सुआमी तउ अवरहि चीति न पावउ रे ॥
LINE 07
ਨਾਨਕੁਦਾਸੁਪ੍ਰਭਿਆਪਿਪਹਿਰਾਇਆਭ੍ਰਮੁਭਉਮੇਟਿਲਿਖਾਵਉਰੇ੨੨੧੩੧॥॥॥॥
ਜਦੋਂ ਤੋਂ ਪ੍ਰਭੂ ਨੇ ਆਪਣੇ ਦਾਸ ਨਾਨਕ ਨੂੰ ਆਪ ਨਿਵਾਜਿਆ ਹੈ ਤਦੋਂ ਤੋਂ ਮੈਂ ਹੋਰ ਹਰੇਕ ਕਿਸਮ ਦਾ ਡਰ ਭਟਕਣਾ ਦੂਰ ਕਰ ਕੇ (ਆਪਣੇ ਚਿੱਤ ਵਿਚ ਸਿਰਫ਼ ਪਰਮਾਤਮਾ ਦੇ ਨਾਮ ਨੂੰ) ਉੱਕਰਦਾ ਰਹਿੰਦਾ ਹਾਂ ॥੨॥੨॥੧੩੧॥
God Himself has adorned servant Nanak; his doubts and fears have been dispelled, and he writes the account of the Lord. ||2||2||131||
नानकु दासु प्रभि आपि पहिराइआ भ्रमु भउ मेटि लिखावउ रे ॥२॥२॥१३१॥
GURBANI.WORLD