ਆਸਾ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 404
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Aasaa, Fifth Mahalaa:
आसा महला ५ ॥
LINE 02
ਚਾਰਿਬਰਨਚਉਹਾਕੇਮਰਦਨਖਟੁਦਰਸਨਕਰਤਲੀਰੇ
(ਸਾਡੇ ਦੇਸ ਵਿਚ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਇਹ) ਚਾਰ ਵਰਨ (ਪ੍ਰਸਿੱਧ) ਹਨ, (ਕਾਮਾਦਿਕ ਇਹਨਾਂ) ਚੌਹਾਂ ਵਰਨਾਂ (ਦੇ ਬੰਦਿਆਂ) ਨੂੰ ਮਲ ਦੇਣ ਵਾਲੇ ਹਨ। ਛੇ ਭੇਖਾਂ (ਦੇ ਸਾਧੂਆਂ) ਨੂੰ ਭੀ ਇਹ ਹੱਥਾਂ ਦੀ ਤਲੀਆਂ ਤੇ (ਨਚਾਂਦੇ ਹਨ)।
The four castes and social classes, and the preachers with the six Shaastras on their finger-tips,
चारि बरन चउहा के मरदन खटु दरसन कर तली रे ॥
LINE 03
ਸੁੰਦਰਸੁਘਰਸਰੂਪਸਿਆਨੇਪੰਚਹੁਹੀਮੋਹਿਛਲੀਰੇ॥॥
ਸੋਹਣੇ, ਸੁਨੱਖੇ, ਬਾਂਕੇ, ਸਿਆਣੇ (ਕੋਈ ਭੀ ਹੋਣ, ਕਾਮਾਦਿਕ) ਪੰਜਾਂ ਨੇ ਸਭਨਾਂ ਨੂੰ ਮੋਹ ਕੇ ਛਲ ਲਿਆ ਹੈ ॥੧॥
the beautiful, the refined, the shapely and the wise - the five passions have enticed and beguiled them all. ||1||
सुंदर सुघर सरूप सिआने पंचहु ही मोहि छली रे ॥१॥
LINE 04
ਜਿਨਿਮਿਲਿਮਾਰੇਪੰਚਸੂਰਬੀਰਐਸੋਕਉਨੁਬਲੀਰੇ
ਕੋਈ ਵਿਰਲਾ ਹੀ ਐਸਾ ਬਲਵਾਨ ਮਨੁੱਖ ਹੈ ਜਿਸ ਨੇ (ਗੁਰੂ ਨੂੰ) ਮਿਲ ਕੇ ਕਾਮਾਦਿਕ ਪੰਜਾਂ ਸੂਰਮਿਆਂ ਨੂੰ ਮਾਰ ਲਿਆ ਹੋਵੇ।
Who has seized and conquered the five powerful fighters? Is there anyone strong enough?
जिनि मिलि मारे पंच सूरबीर ऐसो कउनु बली रे ॥
LINE 05
ਜਿਨਿਪੰਚਮਾਰਿਬਿਦਾਰਿਗੁਦਾਰੇਸੋਪੂਰਾਇਹਕਲੀਰੇ॥॥ਰਹਾਉ
ਜਗਤ ਵਿਚ ਉਹੀ ਮਨੁੱਖ ਪੂਰਨ ਹੈ ਜਿਸ ਨੇ ਇਹਨਾਂ ਪੰਜਾਂ ਨੂੰ ਮਾਰ ਕੇ ਲੀਰਾਂ ਲੀਰਾਂ ਕਰ ਦਿੱਤਾ ਹੈ ॥੧॥ ਰਹਾਉ ॥
He alone, who conquers and defeats the five demons, is perfect in this Dark Age of Kali Yuga. ||1||Pause||
जिनि पंच मारि बिदारि गुदारे सो पूरा इह कली रे ॥१॥ रहाउ ॥
LINE 06
ਵਡੀਕੋਮਵਸਿਭਾਗਹਿਨਾਹੀਮੁਹਕਮਫਉਜਹਠਲੀਰੇ
(ਇਹਨਾਂ ਕਾਮਾਦਿਕਾਂ ਦਾ ਬੜਾ) ਡਾਢਾ ਕੋੜਮਾ ਹੈ, ਨਾਹ ਇਹ ਕਿਸੇ ਦੇ ਕਾਬੂ ਵਿਚ ਆਉਂਦੇ ਹਨ ਨਾਹ ਇਹ ਕਿਸੇ ਪਾਸੋਂ ਡਰ ਕੇ ਭੱਜਦੇ ਹਨ; ਇਹਨਾਂ ਦੀ ਫ਼ੌਜ ਬੜੀ ਮਜ਼ਬੂਤ ਹੈ, ਹਠ ਵਾਲੀ ਹੈ।
They are so awesome and great; they cannot be controlled, and they do not run away. Their army is mighty and unyielding.
वडी कोम वसि भागहि नाही मुहकम फउज हठली रे ॥
LINE 07
ਕਹੁਨਾਨਕਤਿਨਿਜਨਿਨਿਰਦਲਿਆਸਾਧਸੰਗਤਿਕੈਝਲੀਰੇ੨੩੧੩੨॥॥॥॥
ਨਾਨਕ ਆਖ! ਸਿਰਫ਼ ਉਸ ਮਨੁੱਖ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਲਤਾੜਿਆ ਹੈ ਜੇਹੜਾ ਸਾਧ ਸੰਗਤਿ ਦੇ ਆਸਰੇ ਵਿਚ ਰਹਿੰਦਾ ਹੈ ॥੨॥੩॥੧੩੨॥
Says Nanak, that humble being who is under the protection of the Saadh Sangat, crushes those terrible demons. ||2||3||132||
कहु नानक तिनि जनि निरदलिआ साधसंगति कै झली रे ॥२॥३॥१३२॥
GURBANI.WORLD