ਆਸਾ ਘਰੁ ੧੧ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 403
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਘਰੁ੧੧ਮਹਲਾ
ਰਾਗ ਆਸਾ, ਘਰ ੧੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Aasaa, Eleventh House, Fifth Mahalaa:
आसा घरु ११ महला ५ ॥
LINE 02
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਨਟੂਆਭੇਖਦਿਖਾਵੈਬਹੁਬਿਧਿਜੈਸਾਹੈਓਹੁਤੈਸਾਰੇ
ਬਹੁ-ਰੂਪੀਆ ਕਈ ਕਿਸਮ ਦੇ ਸਾਂਗ (ਬਣਾ ਕੇ ਲੋਕਾਂ ਨੂੰ) ਵਿਖਾਂਦਾ ਹੈ (ਪਰ ਆਪਣੇ ਅੰਦਰੋਂ) ਉਹ ਜਿਹੋ ਜਿਹਾ ਹੁੰਦਾ ਹੈ ਉਹੋ ਜਿਹਾ ਹੀ ਰਹਿੰਦਾ ਹੈ (ਜੇ ਉਹ ਰਾਜਿਆਂ ਰਾਣਿਆਂ ਦੇ ਸਾਂਗ ਭੀ ਬਣਾ ਵਿਖਾਏ ਤਾਂ ਭੀ ਉਹ ਕੰਗਾਲ ਦਾ ਕੰਗਾਲ ਹੀ ਰਹਿੰਦਾ ਹੈ)।
The actor displays himself in many disguises, but he remains just as he is.
नटूआ भेख दिखावै बहु बिधि जैसा है ओहु तैसा रे ॥
LINE 04
ਅਨਿਕਜੋਨਿਭ੍ਰਮਿਓਭ੍ਰਮਭੀਤਰਿਸੁਖਹਿਨਾਹੀਪਰਵੇਸਾਰੇ॥॥
ਇਸੇ ਤਰ੍ਹਾਂ ਜੀਵ (ਮਾਇਆ ਦੀ) ਭਟਕਣਾ ਵਿਚ ਫਸ ਕੇ ਅਨੇਕਾਂ ਜੂਨਾਂ ਵਿਚ ਭੌਂਦਾ ਫਿਰਦਾ ਹੈ (ਅੰਤਰ-ਆਤਮੇ ਸਦਾ ਦੁੱਖੀ ਹੀ ਰਹਿੰਦਾ ਹੈ) ਸੁਖ ਵਿਚ ਉਸ ਦਾ ਪਰਵੇਸ਼ ਨਹੀਂ ਹੁੰਦਾ ॥੧॥
The soul wanders through countless incarnations in doubt, but it does not come to dwell in peace. ||1||
अनिक जोनि भ्रमिओ भ्रम भीतरि सुखहि नाही परवेसा रे ॥१॥
LINE 05
ਸਾਜਨਸੰਤਹਮਾਰੇਮੀਤਾਬਿਨੁਹਰਿਹਰਿਆਨੀਤਾਰੇ
ਹੇ ਸੰਤ ਜਨੋ! ਹੇ ਸੱਜਣੋ! ਹੇ ਮੇਰੇ ਮਿਤਰੋ! (ਜਗਤ ਵਿਚ ਜੋ ਕੁਝ ਭੀ ਦਿੱਸ ਰਿਹਾ ਹੈ) ਪਰਮਾਤਮਾ ਤੋਂ ਬਿਨਾ ਹੋਰ ਸਭ ਕੁਝ ਨਾਸਵੰਤ ਹੈ (ਦਿੱਸਦੇ ਪਸਾਰੇ ਨਾਲ ਮੋਹ ਪਾਇਆਂ ਦੁੱਖ ਹੀ ਪ੍ਰਾਪਤ ਹੋਵੇਗਾ)।
O Saints, my friends and companions, without the Lord, Har, Har, you shall perish.
साजन संत हमारे मीता बिनु हरि हरि आनीता रे ॥
LINE 06
ਸਾਧਸੰਗਿਮਿਲਿਹਰਿਗੁਣਗਾਏਇਹੁਜਨਮੁਪਦਾਰਥੁਜੀਤਾਰੇ॥॥ਰਹਾਉ
ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਉਸ ਨੇ ਇਹ ਕੀਮਤੀ ਮਨੁੱਖਾ ਜਨਮ ਜਿੱਤ ਲਿਆ (ਸਫਲ ਕਰ ਲਿਆ) ॥੧॥ ਰਹਾਉ ॥
Joining the Saadh Sangat, the Company of the Holy, sing the Glorious Praises of the Lord, and win this precious treasure of human life. ||1||Pause||
साधसंगि मिलि हरि गुण गाए इहु जनमु पदारथु जीता रे ॥१॥ रहाउ ॥
LINE 07
ਤ੍ਰੈਗੁਣਮਾਇਆਬ੍ਰਹਮਕੀਕੀਨੑੀਕਹਹੁਕਵਨਬਿਧਿਤਰੀਐਰੇ
ਪਰਮਾਤਮਾ ਦੀ ਪੈਦਾ ਕੀਤੀ ਹੋਈ ਇਹ ਤ੍ਰਿ-ਗੁਣੀ ਮਾਇਆ (ਮਾਨੋ, ਇਕ ਸਮੁੰਦਰ ਹੈ, ਇਸ ਵਿਚੋਂ) ਦੱਸੋ, ਕਿਸ ਤਰ੍ਹਾਂ ਪਾਰ ਲੰਘ ਸਕੀਏ?
God has created Maya of the three qualities; tell me, how can it be crossed over?
त्रै गुण माइआ ब्रहम की कीनी कहहु कवन बिधि तरीऐ रे ॥
LINE 08
ਘੂਮਨਘੇਰਅਗਾਹਗਾਖਰੀਗੁਰਸਬਦੀਪਾਰਿਉਤਰੀਐਰੇ॥॥
(ਇਸ ਵਿਚ ਅਨੇਕਾਂ ਵਿਕਾਰਾਂ ਦੀਆਂ) ਘੁੰਮਣ ਘੇਰੀਆਂ ਪੈ ਰਹੀਆਂ ਹਨ ਇਹ ਅਥਾਹ ਹੈ, ਇਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ। (ਹਾਂ, ਹੇ ਭਾਈ!) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਇਸ ਵਿਚੋਂ ਪਾਰ ਲੰਘ ਸਕੀਦਾ ਹੈ ॥੨॥
The whirlpool is awesome and unfathomable; only through the Word of the Guru's Shabad is one carried across. ||2||
घूमन घेर अगाह गाखरी गुर सबदी पारि उतरीऐ रे ॥२॥
LINE 09
ਖੋਜਤਖੋਜਤਖੋਜਿਬੀਚਾਰਿਓਤਤੁਨਾਨਕਇਹੁਜਾਨਾਰੇ
ਹੇ ਨਾਨਕ! ਜਿਸ ਮਨੁੱਖ ਨੇ (ਸਾਧ ਸੰਗਤਿ ਵਿਚ ਮਿਲ ਕੇ) ਖੋਜ ਕਰਦਿਆਂ ਵਿਚਾਰ ਕੀਤੀ ਉਸ ਨੇ ਇਹ ਅਸਲੀਅਤ ਸਮਝ ਲਈ ਕਿ ਪਰਮਾਤਮਾ ਦਾ ਨਾਮ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ,
Searching and searching endlessly, seeking and deliberating, Nanak has realized the true essence of reality.
खोजत खोजत खोजि बीचारिओ ततु नानक इहु जाना रे ॥
LINE 10
ਸਿਮਰਤਨਾਮੁਨਿਧਾਨੁਨਿਰਮੋਲਕੁਮਨੁਮਾਣਕੁਪਤੀਆਨਾਰੇ੩੧੧੩੦॥॥॥॥
ਜਿਸ ਦੇ ਬਰਾਬਰ ਦੇ ਮੁੱਲ ਦੀ ਹੋਰ ਕੋਈ ਸ਼ੈ ਨਹੀਂ, ਸਿਮਰਿਆ ਮਨ ਮੋਤੀ (ਵਰਗਾ ਕੀਮਤੀ) ਬਣ ਜਾਂਦਾ ਹੈ (ਤੇ ਪਰਮਾਤਮਾ ਦੇ ਸਿਮਰਨ ਵਿਚ) ਗਿੱਝ ਜਾਂਦਾ ਹੈ ॥੩॥੧॥੧੩੦॥
Meditating on the invaluable treasure of the Naam, the Name of the Lord, the jewel of the mind is satisfied. ||3||1||130||
सिमरत नामु निधानु निरमोलकु मनु माणकु पतीआना रे ॥३॥१॥१३०॥
GURBANI.WORLD