LINE 01
ਬਿਹਾਗੜਾਮਹਲਾ੪॥
Bihaagraa, Fourth Mahalaa:
बिहागड़ा महला ४ ॥
LINE 02
ਜਿਨਹਰਿਹਰਿਨਾਮੁਨਚੇਤਿਓਮੇਰੀਜਿੰਦੁੜੀਏਤੇਮਨਮੁਖਮੂੜਇਆਣੇਰਾਮ॥
ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਮਨੁੱਖਾਂ ਨੇ (ਕਦੇ) ਪਰਮਾਤਮਾ ਦਾ ਨਾਮ ਚੇਤੇ ਨਹੀਂ ਕੀਤਾ, ਉਹ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮੂਰਖ ਹਨ ਅੰਞਾਣ ਹਨ।
Those who do not remember the Name of the Lord, Har, Har, O my soul - those self-willed manmukhs are foolish and ignorant.
जिन हरि हरि नामु न चेतिओ मेरी जिंदुड़ीए ते मनमुख मूड़ इआणे राम ॥
LINE 03
ਜੋਮੋਹਿਮਾਇਆਚਿਤੁਲਾਇਦੇਮੇਰੀਜਿੰਦੁੜੀਏਸੇਅੰਤਿਗਏਪਛੁਤਾਣੇਰਾਮ॥
ਹੇ ਮੇਰੀ ਸੋਹਣੀ ਜਿੰਦੇ! ਜੇਹੜੇ ਮਨੁੱਖ ਮਾਇਆ ਦੇ ਮੋਹ ਵਿਚ ਆਪਣਾ ਮਨ ਜੋੜੀ ਰੱਖਦੇ ਹਨ ਉਹ ਅਖ਼ੀਰ ਵੇਲੇ (ਇਥੋਂ) ਹੱਥ ਮਲਦੇ ਜਾਂਦੇ ਹਨ।
Those who attach their consciousness to emotional attachment and Maya, O my soul, depart regretfully in the end.
जो मोहि माइआ चितु लाइदे मेरी जिंदुड़ीए से अंति गए पछुताणे राम ॥
LINE 04
ਹਰਿਦਰਗਹਢੋਈਨਾਲਹਨਿੑਮੇਰੀਜਿੰਦੁੜੀਏਜੋਮਨਮੁਖਪਾਪਿਲੁਭਾਣੇਰਾਮ॥
ਹੇ ਮੇਰੀ ਸੋਹਣੀ ਜਿੰਦੇ! ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੇ ਜੇਹੜੇ ਮਨੁੱਖ (ਸਦਾ) ਪਾਪ-ਕਰਮ ਵਿਚ ਫਸੇ ਰਹਿੰਦੇ ਹਨ ਉਹ ਪਰਮਾਤਮਾ ਦੀ ਦਰਗਾਹ ਵਿਚ ਆਸਰਾ ਪ੍ਰਾਪਤ ਨਹੀਂ ਕਰ ਸਕਦੇ।
They find no place of rest in the Court of the Lord, O my soul; those self-willed manmukhs are deluded by sin.
हरि दरगह ढोई ना लहनि मेरी जिंदुड़ीए जो मनमुख पापि लुभाणे राम ॥
LINE 05
ਜਨਨਾਨਕਗੁਰਮਿਲਿਉਬਰੇਮੇਰੀਜਿੰਦੁੜੀਏਹਰਿਜਪਿਹਰਿਨਾਮਿਸਮਾਣੇਰਾਮ੧॥॥
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਗੁਰੂ ਨੂੰ ਮਿਲ ਕੇ (ਵਡ-ਭਾਗੀ ਮਨੁੱਖ ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੇ ਹਨ (ਕਿਉਂਕਿ ਉਹ) ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਨਾਮ ਵਿਚ ਮਗਨ ਰਹਿੰਦੇ ਹਨ ॥੧॥
O servant Nanak, those who meet the Guru are saved, O my soul; chanting the Name of the Lord, they are absorbed in the Name of the Lord. ||1||
जन नानक गुर मिलि उबरे मेरी जिंदुड़ीए हरि जपि हरि नामि समाणे राम ॥१॥
LINE 06
ਸਭਿਜਾਇਮਿਲਹੁਸਤਿਗੁਰੂਕਉਮੇਰੀਜਿੰਦੁੜੀਏਜੋਹਰਿਹਰਿਨਾਮੁਦ੍ਰਿੜਾਵੈਰਾਮ॥
ਹੇ ਮੇਰੀ ਸੋਹਣੀ ਜਿੰਦੇ! ਸਾਰੇ ਗੁਰੂ ਨੂੰ ਜਾ ਮਿਲੋ ਕਿਉਂਕਿ ਉਹ (ਗੁਰੂ) ਪਰਮਾਤਮਾ ਦਾ ਨਾਮ ਹਿਰਦੇ ਵਿਚ ਪੱਕਾ ਕਰ ਦੇਂਦਾ ਹੈ।
Go, everyone, and meet the True Guru; O my soul, He implants the Name of the Lord, Har, Har, within the heart.
सभि जाइ मिलहु सतिगुरू कउ मेरी जिंदुड़ीए जो हरि हरि नामु द्रिड़ावै राम ॥
LINE 07
ਹਰਿਜਪਦਿਆਖਿਨੁਢਿਲਨਕੀਜਈਮੇਰੀਜਿੰਦੁੜੀਏਮਤੁਕਿਜਾਪੈਸਾਹੁਆਵੈਕਿਨਆਵੈਰਾਮ॥
ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਜਪਦਿਆਂ ਰਤਾ ਭਰ ਭੀ ਦੇਰ ਨਹੀਂ ਕਰਨੀ ਚਾਹੀਦੀ। ਕੀਹ ਪਤਾ ਹੈ! ਮਤਾਂ ਅਗਲਾ ਸਾਹ ਲਿਆ ਜਾਏ ਜਾਂ ਨਾਹ ਲਿਆ ਜਾਏ।
Do not hesitate for an instant - meditate on the Lord, O my soul; who knows whether he shall draw another breath?
हरि जपदिआ खिनु ढिल न कीजई मेरी जिंदुड़ीए मतु कि जापै साहु आवै कि न आवै राम ॥
LINE 08
ਸਾਵੇਲਾਸੋਮੂਰਤੁਸਾਘੜੀਸੋਮੁਹਤੁਸਫਲੁਹੈਮੇਰੀਜਿੰਦੁੜੀਏਜਿਤੁਹਰਿਮੇਰਾਚਿਤਿਆਵੈਰਾਮ॥
ਹੇ ਮੇਰੀ ਸੋਹਣੀ ਜਿੰਦੇ! ਉਹ ਵੇਲਾ ਭਾਗਾਂ ਵਾਲਾ ਹੈ, ਉਹ ਘੜੀ ਭਾਗਾਂ ਵਾਲੀ ਹੈ, ਉਹ ਸਮਾ ਭਾਗਾਂ ਵਾਲਾ ਹੈ, ਜਿਸ ਵੇਲੇ ਪਿਆਰਾ ਪਰਮਾਤਮਾ ਚਿੱਤ ਵਿਚ ਆ ਵੱਸਦਾ ਹੈ।
That time, that moment, that instant, that second is so fruitful, O my soul, when my Lord comes into my mind.
सा वेला सो मूरतु सा घड़ी सो मुहतु सफलु है मेरी जिंदुड़ीए जितु हरि मेरा चिति आवै राम ॥
LINE 09
ਜਨਨਾਨਕਨਾਮੁਧਿਆਇਆਮੇਰੀਜਿੰਦੁੜੀਏਜਮਕੰਕਰੁਨੇੜਿਨਆਵੈਰਾਮ੨॥॥
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ (ਹਰ ਵੇਲੇ) ਸਿਮਰਿਆ ਹੈ, ਜਮ ਦੂਤ ਉਸ ਦੇ ਨੇੜੇ ਨਹੀਂ ਢੁੱਕਦਾ (ਮੌਤ ਦਾ ਡਰ ਉਸ ਨੂੰ ਪੋਹ ਨਹੀਂ ਸਕਦਾ, ਉਸ ਨੂੰ ਆਤਮਕ ਮੌਤ ਨਹੀਂ ਆਉਂਦੀ) ॥੨॥
Servant Nanak has meditated on the Naam, the Name of the Lord, O my soul, and now, the Messenger of Death does not draw near him. ||2||
जन नानक नामु धिआइआ मेरी जिंदुड़ीए जमकंकरु नेड़ि न आवै राम ॥२॥
LINE 10
ਹਰਿਵੇਖੈਸੁਣੈਨਿਤਸਭੁਕਿਛੁਮੇਰੀਜਿੰਦੁੜੀਏਸੋਡਰੈਜਿਨਿਪਾਪਕਮਤੇਰਾਮ॥
ਹੇ ਮੇਰੀ ਸੋਹਣੀ ਜਿੰਦੇ! (ਜੇਹੜੇ ਕੰਮ ਅਸੀਂ ਕਰਦੇ ਹਾਂ, ਜੇਹੜੇ ਬੋਲ ਅਸੀਂ ਬੋਲਦੇ ਹਾਂ) ਪਰਮਾਤਮਾ ਉਹ ਸਭ ਕੁਝ ਸਦਾ ਵੇਖਦਾ ਰਹਿੰਦਾ ਹੈ, ਤੇ, ਸੁਣਦਾ ਰਹਿੰਦਾ ਹੈ।
The Lord continually watches, and hears everything, O my soul; he alone is afraid, who commits sins.
हरि वेखै सुणै नित सभु किछु मेरी जिंदुड़ीए सो डरै जिनि पाप कमते राम ॥
LINE 11
ਜਿਸੁਅੰਤਰੁਹਿਰਦਾਸੁਧੁਹੈਮੇਰੀਜਿੰਦੁੜੀਏਤਿਨਿਜਨਿਸਭਿਡਰਸੁਟਿਘਤੇਰਾਮ॥
ਹੇ ਮੇਰੀ ਸੋਹਣੀ ਜਿੰਦੇ! ਜਿਸ (ਮਨੁੱਖ) ਦਾ ਅੰਦਰਲਾ ਹਿਰਦਾ ਪਵਿਤ੍ਰ ਹੈ, ਉਸ ਮਨੁੱਖ ਨੇ ਸਾਰੇ ਡਰ ਲਾਹ ਦਿੱਤੇ ਹੁੰਦੇ ਹਨ। ਜਿਸ ਮਨੁੱਖ ਨੇ (ਸਾਰੀ ਉਮਰ) ਪਾਪ ਕਮਾਏ ਹੁੰਦੇ ਹਨ, ਉਹ ਡਰਦਾ ਹੈ।
One whose heart is pure within, O my soul, casts off all his fears.
जिसु अंतरु हिरदा सुधु है मेरी जिंदुड़ीए तिनि जनि सभि डर सुटि घते राम ॥
LINE 12
ਹਰਿਨਿਰਭਉਨਾਮਿਪਤੀਜਿਆਮੇਰੀਜਿੰਦੁੜੀਏਸਭਿਝਖਮਾਰਨੁਦੁਸਟਕੁਪਤੇਰਾਮ॥
ਜੇਹੜਾ ਮਨੁੱਖ ਨਿਰਭਉ ਪਰਮਾਤਮਾ ਦੇ ਨਾਮ ਵਿਚ ਗਿੱਝ ਜਾਂਦਾ ਹੈ, (ਕਾਮਾਦਿਕ) ਸਾਰੇ ਕੁਪੱਤੇ ਵੈਰੀ ਬੇਸ਼ਕ ਪਏ ਝਖਾਂ ਮਾਰਨ (ਉਸ ਮਨੁੱਖ ਦਾ ਕੁਝ ਵਿਗਾੜ ਨਹੀਂ ਸਕਦੇ)।
One who has faith in the Fearless Name of the Lord, O my soul - all his enemies and attackers speak against him in vain.
हरि निरभउ नामि पतीजिआ मेरी जिंदुड़ीए सभि झख मारनु दुसट कुपते राम ॥
LINE 13
ਗੁਰੁਪੂਰਾਨਾਨਕਿਸੇਵਿਆਮੇਰੀਜਿੰਦੁੜੀਏਜਿਨਿਪੈਰੀਆਣਿਸਭਿਘਤੇਰਾਮ੩॥॥
ਹੇ ਮੇਰੀ ਸੋਹਣੀ ਜਿੰਦੇ! ਨਾਨਕ ਨੇ ਉਸ ਪੂਰੇ ਗੁਰੂ ਦੀ ਸਰਨ ਲਈ ਹੈ ਜਿਸ ਨੇ ਸਾਰੇ (ਕੁਪੱਤੇ ਦੁਸ਼ਟ, ਸਰਨ ਆਏ ਮਨੁੱਖ ਦੇ) ਪੈਰਾਂ ਵਿਚ ਲਿਆ ਕੇ ਰੱਖ ਦਿੱਤੇ ਹਨ ॥੩॥
Nanak has served the Perfect Guru, O my soul, who causes all to fall at His feet. ||3||
गुरु पूरा नानकि सेविआ मेरी जिंदुड़ीए जिनि पैरी आणि सभि घते राम ॥३॥
LINE 14
ਸੋਐਸਾਹਰਿਨਿਤਸੇਵੀਐਮੇਰੀਜਿੰਦੁੜੀਏਜੋਸਭਦੂਸਾਹਿਬੁਵਡਾਰਾਮ॥
ਹੇ ਮੇਰੀ ਸੋਹਣੀ ਜਿੰਦੇ! ਸਦਾ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ ਜੇਹੜਾ ਸਭ ਤੋਂ ਵੱਡਾ ਮਾਲਕ ਹੈ।
Serve such a Lord continuously, O my soul, who is the Great Lord and Master of all.
सो ऐसा हरि नित सेवीऐ मेरी जिंदुड़ीए जो सभ दू साहिबु वडा राम ॥
LINE 15
ਜਿਨੑੀਇਕਮਨਿਇਕੁਅਰਾਧਿਆਮੇਰੀਜਿੰਦੁੜੀਏਤਿਨਾਨਾਹੀਕਿਸੈਦੀਕਿਛੁਚਡਾਰਾਮ॥
ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਮਨੁੱਖਾਂ ਨੇ ਸੁਰਤਿ ਜੋੜ ਕੇ ਇਕ ਪਰਮਾਤਮਾ ਦਾ ਸਿਮਰਨ ਕੀਤਾ ਉਹਨਾਂ ਨੂੰ ਕਿਸੇ ਦੀ ਕੋਈ ਮੁਥਾਜੀ ਨਹੀਂ ਰਹਿ ਜਾਂਦੀ।
Those who single-mindedly worship Him in adoration, O my soul, are not subservient to anyone.
जिनी इक मनि इकु अराधिआ मेरी जिंदुड़ीए तिना नाही किसै दी किछु चडा राम ॥
LINE 16
ਗੁਰਸੇਵਿਐਹਰਿਮਹਲੁਪਾਇਆਮੇਰੀਜਿੰਦੁੜੀਏਝਖਮਾਰਨੁਸਭਿਨਿੰਦਕਘੰਡਾਰਾਮ॥
ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਸਰਨ ਪਿਆਂ ਪਰਮਾਤਮਾ ਦਾ ਦਰ ਪ੍ਰਾਪਤ ਹੋ ਜਾਂਦਾ ਹੈ, (ਫਿਰ) ਸਾਰੇ ਹੀ ਚਾਲਾਕ ਨਿੰਦਕ ਪਏ ਜ਼ੋਰ ਲਾਣ (ਉਸ ਦਾ ਕੁਝ ਵਿਗਾੜ ਨਹੀਂ ਸਕਦੇ)।
Serving the Guru, I have obtained the Mansion of the Lord's Presence, O my soul; all the slanderers and trouble-makers bark in vain.
गुर सेविऐ हरि महलु पाइआ मेरी जिंदुड़ीए झख मारनु सभि निंदक घंडा राम ॥
LINE 17
ਜਨਨਾਨਕਨਾਮੁਧਿਆਇਆਮੇਰੀਜਿੰਦੁੜੀਏਧੁਰਿਮਸਤਕਿਹਰਿਲਿਖਿਛਡਾਰਾਮ੪੫॥॥॥
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! (ਉਹਨਾਂ ਮਨੁੱਖਾਂ ਨੇ ਹੀ) ਪਰਮਾਤਮਾ ਦਾ ਨਾਮ ਸਿਮਰਿਆ ਹੈ (ਜਿਨ੍ਹਾਂ ਦੇ) ਮੱਥੇ ਉੱਤੇ ਪਰਮਾਤਮਾ ਨੇ ਧੁਰ ਦਰਗਾਹ ਤੋਂ (ਸਿਮਰਨ ਦਾ) ਲੇਖ ਲਿਖ ਰੱਖਿਆ ਹੈ ॥੪॥੫॥
Servant Nanak has meditated on the Name, O my soul; such is the pre-ordained destiny which the Lord has written on his forehead. ||4||5||
जन नानक नामु धिआइआ मेरी जिंदुड़ीए धुरि मसतकि हरि लिखि छडा राम ॥४॥५॥
GURBANI.WORLD