LINE 01
ਬਿਹਾਗੜਾਮਹਲਾ੪॥
Bihaagraa, Fourth Mahalaa:
बिहागड़ा महला ४ ॥
LINE 02
ਹਉਬਲਿਹਾਰੀਤਿਨੑਕਉਮੇਰੀਜਿੰਦੁੜੀਏਜਿਨੑਹਰਿਹਰਿਨਾਮੁਅਧਾਰੋਰਾਮ॥
ਹੇ ਮੇਰੀ ਸੋਹਣੀ ਜਿੰਦੇ! ਮੈਂ ਉਹਨਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਪਰਾਮਤਮਾ ਦੇ ਨਾਮ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਲਿਆ ਹੈ।
I am a sacrifice, O my soul, to those who take the Support of the Name of the Lord, Har, Har.
हउ बलिहारी तिन कउ मेरी जिंदुड़ीए जिन हरि हरि नामु अधारो राम ॥
LINE 03
ਗੁਰਿਸਤਿਗੁਰਿਨਾਮੁਦ੍ਰਿੜਾਇਆਮੇਰੀਜਿੰਦੁੜੀਏਬਿਖੁਭਉਜਲੁਤਾਰਣਹਾਰੋਰਾਮ॥
ਹੇ ਮੇਰੀ ਸੋਹਣੀ ਜਿੰਦੇ! ਗੁਰੂ ਨੇ, ਸਤਿਗੁਰੂ ਨੇ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਦਿੱਤਾ ਹੈ। ਗੁਰੂ (ਮਾਇਆ ਦੇ ਮੋਹ ਦੇ) ਜ਼ਹਿਰ (-ਭਰੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰੱਥਾ ਰੱਖਦਾ ਹੈ।
The Guru, the True Guru, implanted the Name within me, O my soul, and He has carried me across the terrifying world-ocean of poison.
गुरि सतिगुरि नामु द्रिड़ाइआ मेरी जिंदुड़ीए बिखु भउजलु तारणहारो राम ॥
LINE 04
ਜਿਨਇਕਮਨਿਹਰਿਧਿਆਇਆਮੇਰੀਜਿੰਦੁੜੀਏਤਿਨਸੰਤਜਨਾਜੈਕਾਰੋਰਾਮ॥
ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਸੰਤ ਜਨਾਂ ਨੇ ਇਕ-ਮਨ ਹੋ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੀ (ਹਰ ਥਾਂ) ਸੋਭਾ-ਵਡਿਆਈ ਹੁੰਦੀ ਹੈ।
Those who have meditated one-pointedly on the Lord, O my soul - I proclaim the Victory of those saintly beings.
जिन इक मनि हरि धिआइआ मेरी जिंदुड़ीए तिन संत जना जैकारो राम ॥
LINE 05
ਨਾਨਕਹਰਿਜਪਿਸੁਖੁਪਾਇਆਮੇਰੀਜਿੰਦੁੜੀਏਸਭਿਦੂਖਨਿਵਾਰਣਹਾਰੋਰਾਮ੧॥॥
ਹੇ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਜਪ ਕੇ ਸੁਖ ਮਿਲ ਜਾਂਦਾ ਹੈ, ਹਰਿ-ਨਾਮ ਸਾਰੇ ਦੁੱਖ ਦੂਰ ਕਰਨ ਦੀ ਸਮਰੱਥਾ ਵਾਲਾ ਹੈ ॥੧॥
Nanak has found peace, meditating on the Lord, O my soul; the Lord is the Destroyer of all pain. ||1||
नानक हरि जपि सुखु पाइआ मेरी जिंदुड़ीए सभि दूख निवारणहारो राम ॥१॥
LINE 06
ਸਾਰਸਨਾਧਨੁਧੰਨੁਹੈਮੇਰੀਜਿੰਦੁੜੀਏਗੁਣਗਾਵੈਹਰਿਪ੍ਰਭਕੇਰੇਰਾਮ॥
ਹੇ ਮੇਰੀ ਸੋਹਣੀ ਜਿੰਦੇ! ਉਹ ਜੀਭ ਭਾਗਾਂ ਵਾਲੀ ਹੈ ਮੁਬਾਰਿਕ ਹੈ, ਜੇਹੜੀ (ਸਦਾ) ਪਰਾਮਤਮਾ ਦੇ ਗੁਣ ਗਾਂਦੀ ਰਹਿੰਦੀ ਹੈ।
Blessed, blessed is that tongue, O my soul, which sings the Glorious Praises of the Lord God.
सा रसना धनु धंनु है मेरी जिंदुड़ीए गुण गावै हरि प्रभ केरे राम ॥
LINE 07
ਤੇਸ੍ਰਵਨਭਲੇਸੋਭਨੀਕਹਹਿਮੇਰੀਜਿੰਦੁੜੀਏਹਰਿਕੀਰਤਨੁਸੁਣਹਿਹਰਿਤੇਰੇਰਾਮ॥
ਹੇ ਮੇਰੀ ਸੋਹਣੀ ਜਿੰਦੇ! ਹੇ ਪ੍ਰਭੂ! ਉਹ ਕੰਨ ਸੋਹਣੇ ਹਨ ਚੰਗੇ ਹਨ ਜੇਹੜੇ ਤੇਰੇ ਕੀਰਤਨ ਸੁਣਦੇ ਰਹਿੰਦੇ ਹਨ।
Sublime and splendid are those ears, O my soul, which listen to the Kirtan of the Lord's Praises.
ते स्रवन भले सोभनीक हहि मेरी जिंदुड़ीए हरि कीरतनु सुणहि हरि तेरे राम ॥
LINE 08
ਸੋਸੀਸੁਭਲਾਪਵਿਤ੍ਰਪਾਵਨੁਹੈਮੇਰੀਜਿੰਦੁੜੀਏਜੋਜਾਇਲਗੈਗੁਰਪੈਰੇਰਾਮ॥
ਹੇ ਮੇਰੀ ਸੋਹਣੀ ਜਿੰਦੇ! ਉਹ ਸਿਰ ਭਾਗਾਂ ਵਾਲਾ ਹੈ ਪਵਿਤ੍ਰ ਹੈ, ਜੇਹੜਾ ਗੁਰੂ ਦੇ ਚਰਨਾਂ ਵਿਚ ਜਾ ਲੱਗਦਾ ਹੈ।
Sublime, pure and pious is that head, O my soul, which falls at the Guru's Feet.
सो सीसु भला पवित्र पावनु है मेरी जिंदुड़ीए जो जाइ लगै गुर पैरे राम ॥
LINE 09
ਗੁਰਵਿਟਹੁਨਾਨਕੁਵਾਰਿਆਮੇਰੀਜਿੰਦੁੜੀਏਜਿਨਿਹਰਿਹਰਿਨਾਮੁਚਿਤੇਰੇਰਾਮ੨॥॥
ਹੇ ਮੇਰੀ ਸੋਹਣੀ ਜਿੰਦੇ! ਨਾਨਕ (ਉਸ) ਗੁਰੂ ਤੋਂ ਕੁਰਬਾਨ ਜਾਂਦਾ ਹੈ ਜਿਸ ਨੇ ਪਰਮਾਤਮਾ ਦਾ ਨਾਮ ਚੇਤੇ ਕਰਾਇਆ ਹੈ ॥੨॥
Nanak is a sacrifice to that Guru, O my soul; the Guru has placed the Name of the Lord, Har, Har, in my mind. ||2||
गुर विटहु नानकु वारिआ मेरी जिंदुड़ीए जिनि हरि हरि नामु चितेरे राम ॥२॥
LINE 10
ਤੇਨੇਤ੍ਰਭਲੇਪਰਵਾਣੁਹਹਿਮੇਰੀਜਿੰਦੁੜੀਏਜੋਸਾਧੂਸਤਿਗੁਰੁਦੇਖਹਿਰਾਮ॥
ਹੇ ਮੇਰੀ ਸੋਹਣੀ ਜਿੰਦੇ! ਉਹ ਅੱਖਾਂ ਭਲੀਆਂ ਹਨ ਸਫਲ ਹਨ ਜੋ ਗੁਰੂ ਦਾ ਦਰਸਨ ਕਰਦੀਆਂ ਰਹਿੰਦੀਆਂ ਹਨ।
Blessed and approved are those eyes, O my soul, which gaze upon the Holy True Guru.
ते नेत्र भले परवाणु हहि मेरी जिंदुड़ीए जो साधू सतिगुरु देखहि राम ॥
LINE 11
ਤੇਹਸਤਪੁਨੀਤਪਵਿਤ੍ਰਹਹਿਮੇਰੀਜਿੰਦੁੜੀਏਜੋਹਰਿਜਸੁਹਰਿਹਰਿਲੇਖਹਿਰਾਮ॥
ਹੇ ਮੇਰੀ ਸੋਹਣੀ ਜਿੰਦੇ! ਉਹ ਹੱਥ ਪਵਿਤ੍ਰ ਹਨ ਜੇਹੜੇ ਪਰਮਾਤਮਾ ਦੀ ਸਿਫ਼ਤ-ਸਾਲਾਹ ਲਿਖਦੇ ਰਹਿੰਦੇ ਹਨ।
Sacred and sanctified are those hands, O my soul, which write the Praises of the Lord, Har, Har.
ते हसत पुनीत पवित्र हहि मेरी जिंदुड़ीए जो हरि जसु हरि हरि लेखहि राम ॥
LINE 12
ਤਿਸੁਜਨਕੇਪਗਨਿਤਪੂਜੀਅਹਿਮੇਰੀਜਿੰਦੁੜੀਏਜੋਮਾਰਗਿਧਰਮਚਲੇਸਹਿਰਾਮ॥
ਹੇ ਮੇਰੀ ਸੋਹਣੀ ਜਿੰਦੇ! ਉਸ ਮਨੁੱਖ ਦੇ (ਉਹ) ਪੈਰ ਸਦਾ ਪੂਜੇ ਜਾਂਦੇ ਹਨ ਜੇਹੜੇ (ਪੈਰ) ਧਰਮ ਦੇ ਰਾਹ ਉਤੇ ਤੁਰਦੇ ਰਹਿੰਦੇ ਹਨ।
I worship continually the feet of that humble being, O my soul, who walks on the Path of Dharma - the path of righteousness.
तिसु जन के पग नित पूजीअहि मेरी जिंदुड़ीए जो मारगि धरम चलेसहि राम ॥
LINE 13
ਨਾਨਕੁਤਿਨਵਿਟਹੁਵਾਰਿਆਮੇਰੀਜਿੰਦੁੜੀਏਹਰਿਸੁਣਿਹਰਿਨਾਮੁਮਨੇਸਹਿਰਾਮ੩॥॥
ਹੇ ਮੇਰੀ ਸੋਹਣੀ ਜਿੰਦੇ! ਨਾਨਕ ਉਹਨਾਂ (ਵਡ-ਭਾਗੀ) ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ ਜੇਹੜੇ ਪਰਮਾਤਮਾ ਦਾ ਨਾਮ ਸੁਣ ਕੇ ਨਾਮ ਨੂੰ ਮੰਨਦੇ ਹਨ (ਜੀਵਨ-ਅਧਾਰ ਬਣਾ ਲੈਂਦੇ ਹਨ) ॥੩॥
Nanak is a sacrifice to those, O my soul, who hear of the Lord, and believe in the Lord's Name. ||3||
नानकु तिन विटहु वारिआ मेरी जिंदुड़ीए हरि सुणि हरि नामु मनेसहि राम ॥३॥
LINE 14
ਧਰਤਿਪਾਤਾਲੁਆਕਾਸੁਹੈਮੇਰੀਜਿੰਦੁੜੀਏਸਭਹਰਿਹਰਿਨਾਮੁਧਿਆਵੈਰਾਮ॥
ਹੇ ਮੇਰੀ ਸੋਹਣੀ ਜਿੰਦੇ! ਧਰਤੀ, ਪਾਤਾਲ, ਆਕਾਸ਼-ਹਰੇਕ ਹੀ ਪਰਮਾਤਮਾ ਦਾ ਨਾਮ ਸਿਮਰ ਰਿਹਾ ਹੈ।
The earth, the nether regions of the underworld, and the Akaashic ethers, O my soul, all meditate on the Name of the Lord, Har, Har.
धरति पातालु आकासु है मेरी जिंदुड़ीए सभ हरि हरि नामु धिआवै राम ॥
LINE 15
ਪਉਣੁਪਾਣੀਬੈਸੰਤਰੋਮੇਰੀਜਿੰਦੁੜੀਏਨਿਤਹਰਿਹਰਿਹਰਿਜਸੁਗਾਵੈਰਾਮ॥
ਹੇ ਮੇਰੀ ਸੋਹਣੀ ਜਿੰਦੇ! ਹਵਾ ਪਾਣੀ, ਅੱਗ-ਹਰੇਕ ਤੱਤ ਭੀ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾ ਰਿਹਾ ਹੈ।
Wind, water and fire, O my soul, continually sing the Praises of the Lord, Har, Har, Har.
पउणु पाणी बैसंतरो मेरी जिंदुड़ीए नित हरि हरि हरि जसु गावै राम ॥
LINE 16
ਵਣੁਤ੍ਰਿਣੁਸਭੁਆਕਾਰੁਹੈਮੇਰੀਜਿੰਦੁੜੀਏਮੁਖਿਹਰਿਹਰਿਨਾਮੁਧਿਆਵੈਰਾਮ॥
ਹੇ ਮੇਰੀ ਸੋਹਣੀ ਜਿੰਦੇ! ਜੰਗਲ, ਘਾਹ, ਇਹ ਸਾਰਾ ਦਿੱਸਦਾ ਸੰਸਾਰ-ਆਪਣੇ ਮੂੰਹ ਨਾਲ ਹਰੇਕ ਹੀ ਪਰਮਾਤਮਾ ਦਾ ਨਾਮ ਜਪ ਰਿਹਾ ਹੈ।
The woods, the meadows and the whole world, O my soul, chant with their mouths the Lord's Name, and meditate on the Lord.
वणु त्रिणु सभु आकारु है मेरी जिंदुड़ीए मुखि हरि हरि नामु धिआवै राम ॥
LINE 17
ਨਾਨਕਤੇਹਰਿਦਰਿਪੈਨੑਾਇਆਮੇਰੀਜਿੰਦੁੜੀਏਜੋਗੁਰਮੁਖਿਭਗਤਿਮਨੁਲਾਵੈਰਾਮ੪੪॥॥॥
ਹੇ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜੇਹੜਾ ਜੇਹੜਾ ਜੀਵ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਵਿਚ ਆਪਣਾ ਮਨ ਜੋੜਦਾ ਹੈ, ਉਹ ਸਾਰੇ ਪਰਾਮਤਮਾ ਦੇ ਦਰ ਤੇ ਸਤਕਾਰੇ ਜਾਂਦੇ ਹਨ ॥੪॥੪॥
O Nanak, one who, as Gurmukh, focuses his consciousness on the Lord's devotional worship - O my soul, he is robed in honor in the Court of the Lord. ||4||4||
नानक ते हरि दरि पैनाइआ मेरी जिंदुड़ीए जो गुरमुखि भगति मनु लावै राम ॥४॥४॥
GURBANI.WORLD