ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 540
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨਾਨਕਹਰਿਜਪਿਸੁਖੁਪਾਇਆਮੇਰੀਜਿੰਦੁੜੀਏਸਭਿਦੂਖਨਿਵਾਰਣਹਾਰੋਰਾਮ॥॥
ਹੇ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਜਪ ਕੇ ਸੁਖ ਮਿਲ ਜਾਂਦਾ ਹੈ, ਹਰਿ-ਨਾਮ ਸਾਰੇ ਦੁੱਖ ਦੂਰ ਕਰਨ ਦੀ ਸਮਰੱਥਾ ਵਾਲਾ ਹੈ ॥੧॥
Nanak has found peace, meditating on the Lord, O my soul; the Lord is the Destroyer of all pain. ||1||
नानक हरि जपि सुखु पाइआ मेरी जिंदुड़ीए सभि दूख निवारणहारो राम ॥१॥
LINE 02
ਸਾਰਸਨਾਧਨੁਧੰਨੁਹੈਮੇਰੀਜਿੰਦੁੜੀਏਗੁਣਗਾਵੈਹਰਿਪ੍ਰਭਕੇਰੇਰਾਮ
ਹੇ ਮੇਰੀ ਸੋਹਣੀ ਜਿੰਦੇ! ਉਹ ਜੀਭ ਭਾਗਾਂ ਵਾਲੀ ਹੈ ਮੁਬਾਰਿਕ ਹੈ, ਜੇਹੜੀ (ਸਦਾ) ਪਰਾਮਤਮਾ ਦੇ ਗੁਣ ਗਾਂਦੀ ਰਹਿੰਦੀ ਹੈ।
Blessed, blessed is that tongue, O my soul, which sings the Glorious Praises of the Lord God.
सा रसना धनु धंनु है मेरी जिंदुड़ीए गुण गावै हरि प्रभ केरे राम ॥
LINE 03
ਤੇਸ੍ਰਵਨਭਲੇਸੋਭਨੀਕਹਹਿਮੇਰੀਜਿੰਦੁੜੀਏਹਰਿਕੀਰਤਨੁਸੁਣਹਿਹਰਿਤੇਰੇਰਾਮ
ਹੇ ਮੇਰੀ ਸੋਹਣੀ ਜਿੰਦੇ! ਹੇ ਪ੍ਰਭੂ! ਉਹ ਕੰਨ ਸੋਹਣੇ ਹਨ ਚੰਗੇ ਹਨ ਜੇਹੜੇ ਤੇਰੇ ਕੀਰਤਨ ਸੁਣਦੇ ਰਹਿੰਦੇ ਹਨ।
Sublime and splendid are those ears, O my soul, which listen to the Kirtan of the Lord's Praises.
ते स्रवन भले सोभनीक हहि मेरी जिंदुड़ीए हरि कीरतनु सुणहि हरि तेरे राम ॥
LINE 04
ਸੋਸੀਸੁਭਲਾਪਵਿਤ੍ਰਪਾਵਨੁਹੈਮੇਰੀਜਿੰਦੁੜੀਏਜੋਜਾਇਲਗੈਗੁਰਪੈਰੇਰਾਮ
ਹੇ ਮੇਰੀ ਸੋਹਣੀ ਜਿੰਦੇ! ਉਹ ਸਿਰ ਭਾਗਾਂ ਵਾਲਾ ਹੈ ਪਵਿਤ੍ਰ ਹੈ, ਜੇਹੜਾ ਗੁਰੂ ਦੇ ਚਰਨਾਂ ਵਿਚ ਜਾ ਲੱਗਦਾ ਹੈ।
Sublime, pure and pious is that head, O my soul, which falls at the Guru's Feet.
सो सीसु भला पवित्र पावनु है मेरी जिंदुड़ीए जो जाइ लगै गुर पैरे राम ॥
LINE 05
ਗੁਰਵਿਟਹੁਨਾਨਕੁਵਾਰਿਆਮੇਰੀਜਿੰਦੁੜੀਏਜਿਨਿਹਰਿਹਰਿਨਾਮੁਚਿਤੇਰੇਰਾਮ॥॥
ਹੇ ਮੇਰੀ ਸੋਹਣੀ ਜਿੰਦੇ! ਨਾਨਕ (ਉਸ) ਗੁਰੂ ਤੋਂ ਕੁਰਬਾਨ ਜਾਂਦਾ ਹੈ ਜਿਸ ਨੇ ਪਰਮਾਤਮਾ ਦਾ ਨਾਮ ਚੇਤੇ ਕਰਾਇਆ ਹੈ ॥੨॥
Nanak is a sacrifice to that Guru, O my soul; the Guru has placed the Name of the Lord, Har, Har, in my mind. ||2||
गुर विटहु नानकु वारिआ मेरी जिंदुड़ीए जिनि हरि हरि नामु चितेरे राम ॥२॥
LINE 06
ਤੇਨੇਤ੍ਰਭਲੇਪਰਵਾਣੁਹਹਿਮੇਰੀਜਿੰਦੁੜੀਏਜੋਸਾਧੂਸਤਿਗੁਰੁਦੇਖਹਿਰਾਮ
ਹੇ ਮੇਰੀ ਸੋਹਣੀ ਜਿੰਦੇ! ਉਹ ਅੱਖਾਂ ਭਲੀਆਂ ਹਨ ਸਫਲ ਹਨ ਜੋ ਗੁਰੂ ਦਾ ਦਰਸਨ ਕਰਦੀਆਂ ਰਹਿੰਦੀਆਂ ਹਨ।
Blessed and approved are those eyes, O my soul, which gaze upon the Holy True Guru.
ते नेत्र भले परवाणु हहि मेरी जिंदुड़ीए जो साधू सतिगुरु देखहि राम ॥
LINE 07
ਤੇਹਸਤਪੁਨੀਤਪਵਿਤ੍ਰਹਹਿਮੇਰੀਜਿੰਦੁੜੀਏਜੋਹਰਿਜਸੁਹਰਿਹਰਿਲੇਖਹਿਰਾਮ
ਹੇ ਮੇਰੀ ਸੋਹਣੀ ਜਿੰਦੇ! ਉਹ ਹੱਥ ਪਵਿਤ੍ਰ ਹਨ ਜੇਹੜੇ ਪਰਮਾਤਮਾ ਦੀ ਸਿਫ਼ਤ-ਸਾਲਾਹ ਲਿਖਦੇ ਰਹਿੰਦੇ ਹਨ।
Sacred and sanctified are those hands, O my soul, which write the Praises of the Lord, Har, Har.
ते हसत पुनीत पवित्र हहि मेरी जिंदुड़ीए जो हरि जसु हरि हरि लेखहि राम ॥
LINE 08
ਤਿਸੁਜਨਕੇਪਗਨਿਤਪੂਜੀਅਹਿਮੇਰੀਜਿੰਦੁੜੀਏਜੋਮਾਰਗਿਧਰਮਚਲੇਸਹਿਰਾਮ
ਹੇ ਮੇਰੀ ਸੋਹਣੀ ਜਿੰਦੇ! ਉਸ ਮਨੁੱਖ ਦੇ (ਉਹ) ਪੈਰ ਸਦਾ ਪੂਜੇ ਜਾਂਦੇ ਹਨ ਜੇਹੜੇ (ਪੈਰ) ਧਰਮ ਦੇ ਰਾਹ ਉਤੇ ਤੁਰਦੇ ਰਹਿੰਦੇ ਹਨ।
I worship continually the feet of that humble being, O my soul, who walks on the Path of Dharma - the path of righteousness.
तिसु जन के पग नित पूजीअहि मेरी जिंदुड़ीए जो मारगि धरम चलेसहि राम ॥
LINE 09
ਨਾਨਕੁਤਿਨਵਿਟਹੁਵਾਰਿਆਮੇਰੀਜਿੰਦੁੜੀਏਹਰਿਸੁਣਿਹਰਿਨਾਮੁਮਨੇਸਹਿਰਾਮ॥॥
ਹੇ ਮੇਰੀ ਸੋਹਣੀ ਜਿੰਦੇ! ਨਾਨਕ ਉਹਨਾਂ (ਵਡ-ਭਾਗੀ) ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ ਜੇਹੜੇ ਪਰਮਾਤਮਾ ਦਾ ਨਾਮ ਸੁਣ ਕੇ ਨਾਮ ਨੂੰ ਮੰਨਦੇ ਹਨ (ਜੀਵਨ-ਅਧਾਰ ਬਣਾ ਲੈਂਦੇ ਹਨ) ॥੩॥
Nanak is a sacrifice to those, O my soul, who hear of the Lord, and believe in the Lord's Name. ||3||
नानकु तिन विटहु वारिआ मेरी जिंदुड़ीए हरि सुणि हरि नामु मनेसहि राम ॥३॥
LINE 10
ਧਰਤਿਪਾਤਾਲੁਆਕਾਸੁਹੈਮੇਰੀਜਿੰਦੁੜੀਏਸਭਹਰਿਹਰਿਨਾਮੁਧਿਆਵੈਰਾਮ
ਹੇ ਮੇਰੀ ਸੋਹਣੀ ਜਿੰਦੇ! ਧਰਤੀ, ਪਾਤਾਲ, ਆਕਾਸ਼-ਹਰੇਕ ਹੀ ਪਰਮਾਤਮਾ ਦਾ ਨਾਮ ਸਿਮਰ ਰਿਹਾ ਹੈ।
The earth, the nether regions of the underworld, and the Akaashic ethers, O my soul, all meditate on the Name of the Lord, Har, Har.
धरति पातालु आकासु है मेरी जिंदुड़ीए सभ हरि हरि नामु धिआवै राम ॥
LINE 11
ਪਉਣੁਪਾਣੀਬੈਸੰਤਰੋਮੇਰੀਜਿੰਦੁੜੀਏਨਿਤਹਰਿਹਰਿਹਰਿਜਸੁਗਾਵੈਰਾਮ
ਹੇ ਮੇਰੀ ਸੋਹਣੀ ਜਿੰਦੇ! ਹਵਾ ਪਾਣੀ, ਅੱਗ-ਹਰੇਕ ਤੱਤ ਭੀ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾ ਰਿਹਾ ਹੈ।
Wind, water and fire, O my soul, continually sing the Praises of the Lord, Har, Har, Har.
पउणु पाणी बैसंतरो मेरी जिंदुड़ीए नित हरि हरि हरि जसु गावै राम ॥
LINE 12
ਵਣੁਤ੍ਰਿਣੁਸਭੁਆਕਾਰੁਹੈਮੇਰੀਜਿੰਦੁੜੀਏਮੁਖਿਹਰਿਹਰਿਨਾਮੁਧਿਆਵੈਰਾਮ
ਹੇ ਮੇਰੀ ਸੋਹਣੀ ਜਿੰਦੇ! ਜੰਗਲ, ਘਾਹ, ਇਹ ਸਾਰਾ ਦਿੱਸਦਾ ਸੰਸਾਰ-ਆਪਣੇ ਮੂੰਹ ਨਾਲ ਹਰੇਕ ਹੀ ਪਰਮਾਤਮਾ ਦਾ ਨਾਮ ਜਪ ਰਿਹਾ ਹੈ।
The woods, the meadows and the whole world, O my soul, chant with their mouths the Lord's Name, and meditate on the Lord.
वणु त्रिणु सभु आकारु है मेरी जिंदुड़ीए मुखि हरि हरि नामु धिआवै राम ॥
LINE 13
ਨਾਨਕਤੇਹਰਿਦਰਿਪੈਨੑਾਇਆਮੇਰੀਜਿੰਦੁੜੀਏਜੋਗੁਰਮੁਖਿਭਗਤਿਮਨੁਲਾਵੈਰਾਮ੪੪॥॥॥
ਹੇ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜੇਹੜਾ ਜੇਹੜਾ ਜੀਵ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਵਿਚ ਆਪਣਾ ਮਨ ਜੋੜਦਾ ਹੈ, ਉਹ ਸਾਰੇ ਪਰਾਮਤਮਾ ਦੇ ਦਰ ਤੇ ਸਤਕਾਰੇ ਜਾਂਦੇ ਹਨ ॥੪॥੪॥
O Nanak, one who, as Gurmukh, focuses his consciousness on the Lord's devotional worship - O my soul, he is robed in honor in the Court of the Lord. ||4||4||
नानक ते हरि दरि पैनाइआ मेरी जिंदुड़ीए जो गुरमुखि भगति मनु लावै राम ॥४॥४॥
LINE 14
ਬਿਹਾਗੜਾਮਹਲਾ
Bihaagraa, Fourth Mahalaa:
बिहागड़ा महला ४ ॥
LINE 15
ਜਿਨਹਰਿਹਰਿਨਾਮੁਚੇਤਿਓਮੇਰੀਜਿੰਦੁੜੀਏਤੇਮਨਮੁਖਮੂੜਇਆਣੇਰਾਮ
ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਮਨੁੱਖਾਂ ਨੇ (ਕਦੇ) ਪਰਮਾਤਮਾ ਦਾ ਨਾਮ ਚੇਤੇ ਨਹੀਂ ਕੀਤਾ, ਉਹ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮੂਰਖ ਹਨ ਅੰਞਾਣ ਹਨ।
Those who do not remember the Name of the Lord, Har, Har, O my soul - those self-willed manmukhs are foolish and ignorant.
जिन हरि हरि नामु न चेतिओ मेरी जिंदुड़ीए ते मनमुख मूड़ इआणे राम ॥
LINE 16
ਜੋਮੋਹਿਮਾਇਆਚਿਤੁਲਾਇਦੇਮੇਰੀਜਿੰਦੁੜੀਏਸੇਅੰਤਿਗਏਪਛੁਤਾਣੇਰਾਮ
ਹੇ ਮੇਰੀ ਸੋਹਣੀ ਜਿੰਦੇ! ਜੇਹੜੇ ਮਨੁੱਖ ਮਾਇਆ ਦੇ ਮੋਹ ਵਿਚ ਆਪਣਾ ਮਨ ਜੋੜੀ ਰੱਖਦੇ ਹਨ ਉਹ ਅਖ਼ੀਰ ਵੇਲੇ (ਇਥੋਂ) ਹੱਥ ਮਲਦੇ ਜਾਂਦੇ ਹਨ।
Those who attach their consciousness to emotional attachment and Maya, O my soul, depart regretfully in the end.
जो मोहि माइआ चितु लाइदे मेरी जिंदुड़ीए से अंति गए पछुताणे राम ॥
LINE 17
ਹਰਿਦਰਗਹਢੋਈਨਾਲਹਨਿੑਮੇਰੀਜਿੰਦੁੜੀਏਜੋਮਨਮੁਖਪਾਪਿਲੁਭਾਣੇਰਾਮ
ਹੇ ਮੇਰੀ ਸੋਹਣੀ ਜਿੰਦੇ! ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੇ ਜੇਹੜੇ ਮਨੁੱਖ (ਸਦਾ) ਪਾਪ-ਕਰਮ ਵਿਚ ਫਸੇ ਰਹਿੰਦੇ ਹਨ ਉਹ ਪਰਮਾਤਮਾ ਦੀ ਦਰਗਾਹ ਵਿਚ ਆਸਰਾ ਪ੍ਰਾਪਤ ਨਹੀਂ ਕਰ ਸਕਦੇ।
They find no place of rest in the Court of the Lord, O my soul; those self-willed manmukhs are deluded by sin.
हरि दरगह ढोई ना लहनि मेरी जिंदुड़ीए जो मनमुख पापि लुभाणे राम ॥
LINE 18
ਜਨਨਾਨਕਗੁਰਮਿਲਿਉਬਰੇਮੇਰੀਜਿੰਦੁੜੀਏਹਰਿਜਪਿਹਰਿਨਾਮਿਸਮਾਣੇਰਾਮ॥॥
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਗੁਰੂ ਨੂੰ ਮਿਲ ਕੇ (ਵਡ-ਭਾਗੀ ਮਨੁੱਖ ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੇ ਹਨ (ਕਿਉਂਕਿ ਉਹ) ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਨਾਮ ਵਿਚ ਮਗਨ ਰਹਿੰਦੇ ਹਨ ॥੧॥
O servant Nanak, those who meet the Guru are saved, O my soul; chanting the Name of the Lord, they are absorbed in the Name of the Lord. ||1||
जन नानक गुर मिलि उबरे मेरी जिंदुड़ीए हरि जपि हरि नामि समाणे राम ॥१॥
LINE 19
ਸਭਿਜਾਇਮਿਲਹੁਸਤਿਗੁਰੂਕਉਮੇਰੀਜਿੰਦੁੜੀਏਜੋਹਰਿਹਰਿਨਾਮੁਦ੍ਰਿੜਾਵੈਰਾਮ
ਹੇ ਮੇਰੀ ਸੋਹਣੀ ਜਿੰਦੇ! ਸਾਰੇ ਗੁਰੂ ਨੂੰ ਜਾ ਮਿਲੋ ਕਿਉਂਕਿ ਉਹ (ਗੁਰੂ) ਪਰਮਾਤਮਾ ਦਾ ਨਾਮ ਹਿਰਦੇ ਵਿਚ ਪੱਕਾ ਕਰ ਦੇਂਦਾ ਹੈ।
Go, everyone, and meet the True Guru; O my soul, He implants the Name of the Lord, Har, Har, within the heart.
सभि जाइ मिलहु सतिगुरू कउ मेरी जिंदुड़ीए जो हरि हरि नामु द्रिड़ावै राम ॥
LINE 20
ਹਰਿਜਪਦਿਆਖਿਨੁਢਿਲਕੀਜਈਮੇਰੀਜਿੰਦੁੜੀਏਮਤੁਕਿਜਾਪੈਸਾਹੁਆਵੈਕਿਆਵੈਰਾਮ
ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਜਪਦਿਆਂ ਰਤਾ ਭਰ ਭੀ ਦੇਰ ਨਹੀਂ ਕਰਨੀ ਚਾਹੀਦੀ। ਕੀਹ ਪਤਾ ਹੈ! ਮਤਾਂ ਅਗਲਾ ਸਾਹ ਲਿਆ ਜਾਏ ਜਾਂ ਨਾਹ ਲਿਆ ਜਾਏ।
Do not hesitate for an instant - meditate on the Lord, O my soul; who knows whether he shall draw another breath?
हरि जपदिआ खिनु ढिल न कीजई मेरी जिंदुड़ीए मतु कि जापै साहु आवै कि न आवै राम ॥
LINE 21
ਸਾਵੇਲਾਸੋਮੂਰਤੁਸਾਘੜੀਸੋਮੁਹਤੁਸਫਲੁਹੈਮੇਰੀਜਿੰਦੁੜੀਏਜਿਤੁਹਰਿਮੇਰਾਚਿਤਿਆਵੈਰਾਮ
ਹੇ ਮੇਰੀ ਸੋਹਣੀ ਜਿੰਦੇ! ਉਹ ਵੇਲਾ ਭਾਗਾਂ ਵਾਲਾ ਹੈ, ਉਹ ਘੜੀ ਭਾਗਾਂ ਵਾਲੀ ਹੈ, ਉਹ ਸਮਾ ਭਾਗਾਂ ਵਾਲਾ ਹੈ, ਜਿਸ ਵੇਲੇ ਪਿਆਰਾ ਪਰਮਾਤਮਾ ਚਿੱਤ ਵਿਚ ਆ ਵੱਸਦਾ ਹੈ।
That time, that moment, that instant, that second is so fruitful, O my soul, when my Lord comes into my mind.
सा वेला सो मूरतु सा घड़ी सो मुहतु सफलु है मेरी जिंदुड़ीए जितु हरि मेरा चिति आवै राम ॥
LINE 22
ਜਨਨਾਨਕਨਾਮੁਧਿਆਇਆਮੇਰੀਜਿੰਦੁੜੀਏਜਮਕੰਕਰੁਨੇੜਿਆਵੈਰਾਮ॥॥
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ (ਹਰ ਵੇਲੇ) ਸਿਮਰਿਆ ਹੈ, ਜਮ ਦੂਤ ਉਸ ਦੇ ਨੇੜੇ ਨਹੀਂ ਢੁੱਕਦਾ (ਮੌਤ ਦਾ ਡਰ ਉਸ ਨੂੰ ਪੋਹ ਨਹੀਂ ਸਕਦਾ, ਉਸ ਨੂੰ ਆਤਮਕ ਮੌਤ ਨਹੀਂ ਆਉਂਦੀ) ॥੨॥
Servant Nanak has meditated on the Naam, the Name of the Lord, O my soul, and now, the Messenger of Death does not draw near him. ||2||
जन नानक नामु धिआइआ मेरी जिंदुड़ीए जमकंकरु नेड़ि न आवै राम ॥२॥
LINE 23
ਹਰਿਵੇਖੈਸੁਣੈਨਿਤਸਭੁਕਿਛੁਮੇਰੀਜਿੰਦੁੜੀਏਸੋਡਰੈਜਿਨਿਪਾਪਕਮਤੇਰਾਮ
ਹੇ ਮੇਰੀ ਸੋਹਣੀ ਜਿੰਦੇ! (ਜੇਹੜੇ ਕੰਮ ਅਸੀਂ ਕਰਦੇ ਹਾਂ, ਜੇਹੜੇ ਬੋਲ ਅਸੀਂ ਬੋਲਦੇ ਹਾਂ) ਪਰਮਾਤਮਾ ਉਹ ਸਭ ਕੁਝ ਸਦਾ ਵੇਖਦਾ ਰਹਿੰਦਾ ਹੈ, ਤੇ, ਸੁਣਦਾ ਰਹਿੰਦਾ ਹੈ।
The Lord continually watches, and hears everything, O my soul; he alone is afraid, who commits sins.
हरि वेखै सुणै नित सभु किछु मेरी जिंदुड़ीए सो डरै जिनि पाप कमते राम ॥
LINE 24
ਜਿਸੁਅੰਤਰੁਹਿਰਦਾਸੁਧੁਹੈਮੇਰੀਜਿੰਦੁੜੀਏਤਿਨਿਜਨਿਸਭਿਡਰਸੁਟਿਘਤੇਰਾਮ
ਹੇ ਮੇਰੀ ਸੋਹਣੀ ਜਿੰਦੇ! ਜਿਸ (ਮਨੁੱਖ) ਦਾ ਅੰਦਰਲਾ ਹਿਰਦਾ ਪਵਿਤ੍ਰ ਹੈ, ਉਸ ਮਨੁੱਖ ਨੇ ਸਾਰੇ ਡਰ ਲਾਹ ਦਿੱਤੇ ਹੁੰਦੇ ਹਨ। ਜਿਸ ਮਨੁੱਖ ਨੇ (ਸਾਰੀ ਉਮਰ) ਪਾਪ ਕਮਾਏ ਹੁੰਦੇ ਹਨ, ਉਹ ਡਰਦਾ ਹੈ।
One whose heart is pure within, O my soul, casts off all his fears.
जिसु अंतरु हिरदा सुधु है मेरी जिंदुड़ीए तिनि जनि सभि डर सुटि घते राम ॥
LINE 25
ਹਰਿਨਿਰਭਉਨਾਮਿਪਤੀਜਿਆਮੇਰੀਜਿੰਦੁੜੀਏਸਭਿਝਖਮਾਰਨੁਦੁਸਟਕੁਪਤੇਰਾਮ
ਜੇਹੜਾ ਮਨੁੱਖ ਨਿਰਭਉ ਪਰਮਾਤਮਾ ਦੇ ਨਾਮ ਵਿਚ ਗਿੱਝ ਜਾਂਦਾ ਹੈ, (ਕਾਮਾਦਿਕ) ਸਾਰੇ ਕੁਪੱਤੇ ਵੈਰੀ ਬੇਸ਼ਕ ਪਏ ਝਖਾਂ ਮਾਰਨ (ਉਸ ਮਨੁੱਖ ਦਾ ਕੁਝ ਵਿਗਾੜ ਨਹੀਂ ਸਕਦੇ)।
One who has faith in the Fearless Name of the Lord, O my soul - all his enemies and attackers speak against him in vain.
हरि निरभउ नामि पतीजिआ मेरी जिंदुड़ीए सभि झख मारनु दुसट कुपते राम ॥