ਦੋਹਰਾ ॥

ਚੰਡੀ ਚਰਿਤ੍ਰ ਉਕਤਿ ਬਿਲਾਸ ਗੁਰੂ ਗੋਬਿੰਦ ਸਿੰਘ ਜੀ ਅੰਗ 84
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ
ਦੋਹਰਾ:
DOHRA,
दोहरा ॥
LINE 02
ਉਠੇਬੀਰਕੋਦੇਖਕੈਸੁੰਭਕਹੀਤੁਮਜਾਹੁ
(ਇਸ ਤਰ੍ਹਾਂ) ਖੜੋਤੇ ਹੋਏ ਯੁੱਧਵੀਰ (ਧੂਮ੍ਰਲੋਚਨ) ਨੂੰ ਵੇਖ ਕੇ ਸੁੰਭ ਨੇ ਕਿਹਾ, ਤੂੰ ਜਾ,
Seeing that warrior getting up, Sumbh told him to go:,
उठे बीर को देख कै सुंभ कही तुम जाहु ॥
LINE 03
ਰੀਝੈਆਵੈਆਨੀਓਖੀਝੇਜੁਧਕਰਾਹੁ੯੩॥॥
ਜੇ ਖੁਸ਼ੀ ਨਾਲ ਆਵੇ ਤਾਂ ਲੈ ਆਈਂ, ਅਤੇ ਜੇ ਖਿਝੇ ਤਾਂ ਯੁੱਧ ਕਰੀਂ ॥੯੩॥
“Bring her if she is pleased to come, if she is furious, then wage the war.”93.,
रीझै आवै आनीओ खीझे जुध कराहु ॥९३॥
LINE 04
ਤਹਾਧੂਮ੍ਰਲੋਚਨਚਲੇਚਤੁਰੰਗਨਦਲੁਸਾਜਿ
ਉਦੋਂ ਧੂਮ੍ਰਲੋਚਨ ਚਾਰ ਪ੍ਰਕਾਰ ਦੀ ਸੈਨਾ ਨੂੰ ਤਿਆਰ ਕਰ ਕੇ ਚਲ ਪਿਆ
Then Dhumar Lochan went there after arranging the four parts of his army.,
तहा धूम्र लोचन चले चतुरंगन दलु साजि ॥
LINE 05
ਗਿਰਘੇਰਿਓਘਨਘਟਾਜਿਉਗਰਜਗਰਜਗਜਰਾਜ੯੪॥॥
ਤੇ (ਸੁਮੇਰ) ਪਰਬਤ ਨੂੰ ਕਾਲੀ ਘਟਾ ਵਾਂਗ ਘੇਰ ਲਿਆ ਅਤੇ ਗਜਰਾਜ ਦੇ ਸਮਾਨ ਗੱਜਣ ਲਗਾ ॥੯੪॥
Like dark clouds, he besieged the mountain (of the goddess), thundering like the king of elephants.94.,
गिर घेरिओ घन घटा जिउ गरज गरज गजराज ॥९४॥
LINE 06
ਧੂਮ੍ਰਨੈਨਗਿਰਰਾਜਤਟਿਊਚੇਕਹੀਪੁਕਾਰਿ
ਧੂਮ੍ਰਲੋਚਨ ਨੇ ਸੁਮੇਰ (ਗਿਰ ਰਾਜ) ਕੋਲ ਜਾ ਕੇ ਉੱਚੀ ਆਵਾਜ਼ ਵਿਚ ਕਿਹਾ,
Dhumar Lochan then shouted loudly, standing on the base of the mountain,
धूम्र नैन गिर राज तटि ऊचे कही पुकारि ॥
LINE 07
ਕੈਬਰੁਸੁੰਭਨ੍ਰਿਪਾਲਕੋਕੈਲਰਚੰਡਿਸੰਭਾਰਿ੯੫॥॥
(ਹੇ ਦੇਵੀ!) ਜਾਂ ਤਾਂ ਰਾਜੇ ਸੁੰਭ ਨੂੰ ਵਰ ਲੈ ਜਾਂ ਫਿਰ ਯੁੱਧ ਕਰਨ ਲਈ ਤਿਆਰ ਹੋ ਜਾ ॥੯੫॥
“O Chandi, either marry the king Sumbh or wage the war.”95.,
कै बरु सुंभ न्रिपाल को कै लर चंडि संभारि ॥९५॥
LINE 08
ਰਿਪੁਕੇਬਚਨਸੁੰਨਤਹੀਸਿੰਘਭਈਅਸਵਾਰ
ਵੈਰੀ ਦੇ ਬੋਲ ਸੁਣਦਿਆਂ ਹੀ (ਚੰਡੀ ਦੇਵੀ) ਸ਼ੇਰ ਉਤੇ ਸਵਾਰ ਹੋ ਗਈ
Hearing the words of the enemy, the goddess mounted her lion.,
रिपु के बचन सुंनत ही सिंघ भई असवार ॥
LINE 09
ਗਿਰਤੇਉਤਰੀਬੇਗਦੈਕਰਿਆਯੁਧਸਭਧਾਰਿ੯੬॥॥
ਅਤੇ ਸਾਰੇ ਸ਼ਸਤ੍ਰਅਸ ਤ੍ਰ ਹੱਥਾਂ ਵਿਚ ਧਾਰਨ ਕਰ ਕੇ ਛੇਤੀ ਨਾਲ ਪਹਾੜੋਂ ਹੇਠਾਂ ਉਤਰ ਆਈ ॥੯੬॥
She descended the mountain swiftly, holding the weapons in her hands.96.,
गिर ते उतरी बेग दै करि आयुध सभ धारि ॥९६॥
GURBANI.WORLD