ਮਾਰੂ ਮਹਲਾ ੫ ਘਰੁ ੮ ਅੰਜੁਲੀਆ ॥

ਰਾਗੁ ਮਾਰੂ ਗੁਰੂ ਅਰਜਨ ਦੇਵ ਜੀ ਅੰਗ 1019
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਾਰੂਮਹਲਾਘਰੁਅੰਜੁਲੀਆ
ਰਾਗ ਮਾਰੂ, ਘਰ ੮ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਅੰਜੁਲੀਆਂ'।
Maaroo, Fifth Mahalaa, Eighth House, Anjulees ~ With Hands Cupped In Prayer:
मारू महला ५ घरु ८ अंजुलीआ ॥
LINE 02
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਜਿਸੁਗ੍ਰਿਹਿਬਹੁਤੁਤਿਸੈਗ੍ਰਿਹਿਚਿੰਤਾ
ਜਿਸ ਮਨੁੱਖ ਦੇ ਘਰ ਵਿਚ ਬਹੁਤ ਮਾਇਆ ਹੁੰਦੀ ਹੈ, ਉਸ ਮਨੁੱਖ ਦੇ (ਹਿਰਦੇ-) ਘਰ ਵਿਚ (ਹਰ ਵੇਲੇ) ਚਿੰਤਾ ਰਹਿੰਦੀ ਹੈ (ਕਿ ਕਿਤੇ ਖੁੱਸ ਨਾਹ ਜਾਏ)।
The household which is filled with abundance - that household suffers anxiety.
जिसु ग्रिहि बहुतु तिसै ग्रिहि चिंता ॥
LINE 04
ਜਿਸੁਗ੍ਰਿਹਿਥੋਰੀਸੁਫਿਰੈਭ੍ਰਮੰਤਾ
ਜਿਸ ਮਨੁੱਖ ਦੇ ਘਰ ਵਿਚ ਥੋੜੀ ਮਾਇਆ ਹੈ ਉਹ ਮਨੁੱਖ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ।
One whose household has little, wanders around searching for more.
जिसु ग्रिहि थोरी सु फिरै भ्रमंता ॥
LINE 05
ਦੁਹੂਬਿਵਸਥਾਤੇਜੋਮੁਕਤਾਸੋਈਸੁਹੇਲਾਭਾਲੀਐ॥॥
ਜਿਹੜਾ ਮਨੁੱਖ ਇਹਨਾਂ ਦੋਹਾਂ ਹਾਲਤਾਂ ਤੋਂ ਬਚਿਆ ਰਹਿੰਦਾ ਹੈ, ਉਹੀ ਮਨੁੱਖ ਸੌਖਾ ਵੇਖੀਦਾ ਹੈ ॥੧॥
He alone is happy and at peace, who is liberated from both conditions. ||1||
दुहू बिवसथा ते जो मुकता सोई सुहेला भालीऐ ॥१॥
LINE 06
ਗ੍ਰਿਹਰਾਜਮਹਿਨਰਕੁਉਦਾਸਕਰੋਧਾ
ਜਿਹੜਾ ਮਨੁੱਖ ਗ੍ਰਿਹਸਤ ਦੇ ਐਸ਼੍ਵਰਜ ਵਿਚ ਰੁੱਝਾ ਹੋਇਆ ਹੈ, ਉਹ (ਅਸਲ ਵਿਚ) ਨਰਕ (ਭੋਗ ਰਿਹਾ ਹੈ); ਜਿਹੜਾ ਮਨੁੱਖ (ਗ੍ਰਿਹਸਤ ਦੇ ਜੰਜਾਲਾਂ ਦਾ) ਤਿਆਗ ਕਰ ਗਿਆ ਹੈ ਉਹ ਸਦਾ ਕ੍ਰੋਧ ਦਾ ਸ਼ਿਕਾਰ ਹੋਇਆ ਰਹਿੰਦਾ ਹੈ,
Householders and kings fall into hell, along with renunciates and angry men,
ग्रिह राज महि नरकु उदास करोधा ॥
LINE 07
ਬਹੁਬਿਧਿਬੇਦਪਾਠਸਭਿਸੋਧਾ
ਭਾਵੇਂ ਉਸ ਨੇ ਕਈ ਤਰੀਕਿਆਂ ਨਾਲ ਸਾਰੇ ਵੇਦ-ਪਾਠ ਸੋਧੇ ਹੋਣ।
and all those who study and recite the Vedas in so many ways.
बहु बिधि बेद पाठ सभि सोधा ॥
LINE 08
ਦੇਹੀਮਹਿਜੋਰਹੈਅਲਿਪਤਾਤਿਸੁਜਨਕੀਪੂਰਨਘਾਲੀਐ॥॥
ਉਸ ਮਨੁੱਖ ਦੀ ਹੀ ਮਿਹਨਤ ਸਿਰੇ ਚੜ੍ਹਦੀ ਹੈ ਜੋ ਸਰੀਰ ਦੀ ਖ਼ਾਤਰ ਕਿਰਤ-ਕਾਰ ਕਰਦਿਆਂ ਹੀ (ਮਾਇਆ ਵਲੋਂ) ਨਿਰਲੇਪ ਰਹਿੰਦਾ ਹੈ ॥੨॥
Perfect is the work of that humble servant, who remains unattached while in the body. ||2||
देही महि जो रहै अलिपता तिसु जन की पूरन घालीऐ ॥२॥
LINE 09
ਜਾਗਤਸੂਤਾਭਰਮਿਵਿਗੂਤਾ
(ਜਿਹੜਾ ਮਨੁੱਖ ਹਉਮੈ ਦੇ ਬੰਧਨਾਂ ਨਾਲ ਬੱਝਾ ਪਿਆ ਹੈ ਉਹ) ਜਾਗਦਾ ਸੁੱਤਾ ਹਰ ਵੇਲੇ ਹੀ ਭਟਕਣਾ ਵਿਚ ਪੈ ਕੇ ਖ਼ੁਆਰ ਹੁੰਦਾ ਹੈ।
The mortal sleeps, even while he is awake; he is being plundered by doubt.
जागत सूता भरमि विगूता ॥
LINE 10
ਬਿਨੁਗੁਰਮੁਕਤਿਹੋਈਐਮੀਤਾ
ਹੇ ਮਿੱਤਰ! ਗੁਰੂ ਦੀ ਸਰਨ ਤੋਂ ਬਿਨਾ ਇਹਨਾਂ ਬੰਧਨਾਂ ਤੋਂ ਖ਼ਲਾਸੀ ਨਹੀਂ ਹੁੰਦੀ।
Without the Guru, liberation is not obtained, friend.
बिनु गुर मुकति न होईऐ मीता ॥
LINE 11
ਸਾਧਸੰਗਿਤੁਟਹਿਹਉਬੰਧਨਏਕੋਏਕੁਨਿਹਾਲੀਐ॥॥
ਜਿਸ ਮਨੁੱਖ ਦੇ ਹਉਮੈ ਦੇ ਬੰਧਨ ਗੁਰੂ ਦੀ ਸੰਗਤ ਵਿਚ ਟਿਕ ਕੇ ਟੁੱਟ ਜਾਂਦੇ ਹਨ, ਉਹ ਹਰ ਥਾਂ ਇਕ ਪਰਮਾਤਮਾ ਨੂੰ ਹੀ ਵੇਖਦਾ ਹੈ ॥੩॥
In the Saadh Sangat, the Company of the Holy, the bonds of egotism are released, and one comes to behold the One and only Lord. ||3||
साधसंगि तुटहि हउ बंधन एको एकु निहालीऐ ॥३॥
LINE 12
ਕਰਮਕਰੈਬੰਧਾਨਹਕਰੈਨਿੰਦਾ
(ਜਿਹੜਾ ਮਨੁੱਖ ਸ਼ਾਸਤ੍ਰਾਂ ਅਨੁਸਾਰ ਮਿਥੇ ਹੋਏ ਧਾਰਮਿਕ) ਕਰਮ ਕਰਦਾ ਰਹਿੰਦਾ ਹੈ ਉਹ ਇਹਨਾਂ ਕਰਮਾਂ ਦੇ ਜਾਲ ਵਿਚ ਜਕੜਿਆ ਰਹਿੰਦਾ ਹੈ, ਤੇ, ਜੇ ਉਹ ਕਿਸੇ ਵੇਲੇ ਇਹ ਕਰਮ ਨਹੀਂ ਕਰਦਾ, ਤਾਂ ਕਰਮ-ਕਾਂਡੀ ਲੋਕ ਉਸ ਦੀ ਨਿੰਦਾ ਕਰਦੇ ਹਨ।
Doing deeds, one is placed in bondage; but if he does not act, he is slandered.
करम करै त बंधा नह करै त निंदा ॥
LINE 13
ਮੋਹਮਗਨਮਨੁਵਿਆਪਿਆਚਿੰਦਾ
ਸੋ, ਉਸ ਦਾ ਮਨ ਮੋਹ ਵਿਚ ਡੁੱਬਾ ਰਹਿੰਦਾ ਹੈ ਚਿੰਤਾ ਨਾਲ ਨੱਪਿਆ ਰਹਿੰਦਾ ਹੈ।
Intoxicated with emotional attachment, the mind is afflicted with anxiety.
मोह मगन मनु विआपिआ चिंदा ॥
LINE 14
ਗੁਰਪ੍ਰਸਾਦਿਸੁਖੁਦੁਖੁਸਮਜਾਣੈਘਟਿਘਟਿਰਾਮੁਹਿਆਲੀਐ॥॥
ਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ ਸੁਖ ਅਤੇ ਦੁੱਖ ਨੂੰ ਇਕੋ ਜਿਹਾ ਸਮਝਦਾ ਹੈ ਉਹ ਹਰੇਕ ਸਰੀਰ ਵਿਚ ਇਕੋ ਪ੍ਰਭੂ ਨੂੰ ਵੱਸਦਾ ਵੇਖਦਾ ਹੈ ॥੪॥
One who looks alike upon pleasure and pain, by Guru's Grace, sees the Lord in each and every heart. ||4||
गुर प्रसादि सुखु दुखु सम जाणै घटि घटि रामु हिआलीऐ ॥४॥
LINE 15
ਸੰਸਾਰੈਮਹਿਸਹਸਾਬਿਆਪੈ
ਜਗਤ (ਦੇ ਧੰਧਿਆਂ) ਵਿਚ (ਮਨੁੱਖ ਨੂੰ ਕੋਈ ਨ ਕੋਈ) ਸਹਮ ਨੱਪੀ ਹੀ ਰੱਖਦਾ ਹੈ;
Within the world, one is afflicted by skepticism;
संसारै महि सहसा बिआपै ॥
LINE 16
ਅਕਥਕਥਾਅਗੋਚਰਨਹੀਜਾਪੈ
ਉਸ ਨੂੰ ਅਕੱਥ ਅਗੋਚਰ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁੱਝਦੀ ਹੀ ਨਹੀਂ।
he does not know the imperceptible Unspoken Speech of the Lord.
अकथ कथा अगोचर नही जापै ॥
LINE 17
ਜਿਸਹਿਬੁਝਾਏਸੋਈਬੂਝੈਓਹੁਬਾਲਕਵਾਗੀਪਾਲੀਐ॥॥
(ਪਰ ਜੀਵ ਦੇ ਕੀਹ ਵੱਸ?) ਉਹੀ ਮਨੁੱਖ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਬਖ਼ਸ਼ਦਾ ਹੈ। ਉਸ ਮਨੁੱਖ ਨੂੰ ਪਰਮਾਤਮਾ ਬੱਚੇ ਵਾਂਗ ਪਾਲਦਾ ਹੈ ॥੫॥
He alone understands, whom the Lord inspires to understand. The Lord cherishes him as His child. ||5||
जिसहि बुझाए सोई बूझै ओहु बालक वागी पालीऐ ॥५॥
LINE 18
ਛੋਡਿਬਹੈਤਉਛੂਟੈਨਾਹੀ
(ਜਦੋਂ ਕੋਈ ਮਨੁੱਖ ਤਿਆਗੀ ਬਣ ਕੇ ਮਾਇਆ ਨੂੰ ਆਪਣੇ ਵੱਲੋਂ) ਛੱਡ ਬੈਠਦਾ ਹੈ ਤਦੋਂ (ਭੀ ਮਾਇਆ) ਖ਼ਲਾਸੀ ਨਹੀਂ ਕਰਦੀ।
He may try to abandon Maya, but he is not released.
छोडि बहै तउ छूटै नाही ॥
LINE 19
ਜਉਸੰਚੈਤਉਭਉਮਨਮਾਹੀ
ਜਦੋਂ ਕੋਈ ਮਨੁੱਖ ਮਾਇਆ ਇਕੱਠੀ ਕਰਦਾ ਜਾਂਦਾ ਹੈ ਤਦੋਂ (ਇਕੱਠੀ ਕਰਨ ਵਾਲੇ ਦੇ) ਮਨ ਵਿਚ ਡਰ ਬਣਿਆ ਰਹਿੰਦਾ ਹੈ (ਕਿ ਕਿਤੇ ਹੱਥੋਂ ਚਲੀ ਨਾਹ ਜਾਏ)।
If he collects things, then his mind is afraid of losing them.
जउ संचै तउ भउ मन माही ॥
LINE 20
ਇਸਹੀਮਹਿਜਿਸਕੀਪਤਿਰਾਖੈਤਿਸੁਸਾਧੂਚਉਰੁਢਾਲੀਐ॥॥
ਇਸ ਮਾਇਆ ਦੇ ਵਿਚ ਰਹਿੰਦਿਆਂ ਹੀ ਪਰਮਾਤਮਾ ਆਪ ਜਿਸ ਮਨੁੱਖ ਦੀ ਇੱਜ਼ਤ ਰੱਖਦਾ ਹੈ, ਉਸ ਗੁਰਮੁਖ ਦੇ ਸਿਰ ਉਤੇ ਚੰਵਰ ਝੁਲਾਇਆ ਜਾਂਦਾ ਹੈ ॥੬॥
I wave the fly-brush over that holy person, whose honor is protected in the midst of Maya. ||6||
इस ही महि जिस की पति राखै तिसु साधू चउरु ढालीऐ ॥६॥
LINE 21
ਜੋਸੂਰਾਤਿਸਹੀਹੋਇਮਰਣਾ
ਜਿਹੜਾ ਮਨੁੱਖ ਮਾਇਆ ਦੇ ਟਾਕਰੇ ਤੇ ਸੂਰਮਾ ਬਣਦਾ ਹੈ ਉਸੇ ਨੂੰ ਹੀ ਮਾਇਆ ਵਲੋਂ ਉਪਰਾਮਤਾ ਮਿਲਦੀ ਹੈ;
He alone is a warrior hero, who remains dead to the world.
जो सूरा तिस ही होइ मरणा ॥
LINE 22
ਜੋਭਾਗੈਤਿਸੁਜੋਨੀਫਿਰਣਾ
ਪਰ ਜਿਹੜਾ ਮਨੁੱਖ (ਮਾਇਆ ਤੋਂ) ਭਾਂਜ ਖਾ ਜਾਂਦਾ ਹੈ ਉਸ ਨੂੰ ਅਨੇਕਾਂ ਜੂਨਾਂ ਵਿਚ ਭਟਕਣਾ ਪੈਂਦਾ ਹੈ।
One who runs away will wander in reincarnation.
जो भागै तिसु जोनी फिरणा ॥
LINE 23
ਜੋਵਰਤਾਏਸੋਈਭਲਮਾਨੈਬੁਝਿਹੁਕਮੈਦੁਰਮਤਿਜਾਲੀਐ॥॥
(ਸੂਰਮਾ ਮਨੁੱਖ) ਉਸੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ ਜਿਹੜਾ ਭਾਣਾ ਪਰਮਾਤਮਾ ਵਰਤਾਂਦਾ ਹੈ; ਉਹ ਮਨੁੱਖ ਰਜ਼ਾ ਨੂੰ ਸਮਝ ਕੇ (ਆਪਣੇ ਅੰਦਰੋਂ) ਖੋਟੀ ਮੱਤ ਨੂੰ ਸਾੜ ਦੇਂਦਾ ਹੈ ॥੭॥
Whatever happens, accept that as good. Realize the Hukam of His Command, and your evil-mindedness will be burnt away. ||7||
जो वरताए सोई भल मानै बुझि हुकमै दुरमति जालीऐ ॥७॥
LINE 24
ਜਿਤੁਜਿਤੁਲਾਵਹਿਤਿਤੁਤਿਤੁਲਗਨਾ
ਹੇ ਪ੍ਰਭੂ! ਤੂੰ ਜਿਸ ਜਿਸ ਕੰਮ ਵਿਚ ਜੀਵਾਂ ਨੂੰ ਲਾਂਦਾ ਹੈਂ, ਉਸੇ ਉਸੇ ਕੰਮ ਵਿਚ ਜੀਵ ਲੱਗਦੇ ਹਨ।
Whatever He links us to, to that we are linked.
जितु जितु लावहि तितु तितु लगना ॥
LINE 25
ਕਰਿਕਰਿਵੇਖੈਅਪਣੇਜਚਨਾ
ਪਰਮਾਤਮਾ ਆਪਣੀ ਮਰਜ਼ੀ ਦੇ ਕੰਮ ਕਰ ਕਰ ਕੇ ਆਪ ਹੀ ਉਹਨਾਂ ਨੂੰ ਵੇਖਦਾ ਹੈ।
He acts, and does, and watches over His Creation.
करि करि वेखै अपणे जचना ॥
LINE 26
ਨਾਨਕਕੇਪੂਰਨਸੁਖਦਾਤੇਤੂਦੇਹਿਨਾਮੁਸਮਾਲੀਐ੮੧੭॥॥॥॥
ਹੇ ਨਾਨਕ ਨੂੰ ਸਾਰੇ ਸੁਖ ਦੇਣ ਵਾਲੇ ਪ੍ਰਭੂ! ਜੇ ਤੂੰ (ਆਪਣੇ ਨਾਮ ਦੀ ਦਾਤਿ) ਦੇਵੇਂ ਤਾਂ ਹੀ ਤੇਰਾ ਨਾਮ ਹਿਰਦੇ ਵਿਚ ਵਸਾਇਆ ਜਾ ਸਕਦਾ ਹੈ ॥੮॥੧॥੭॥
You are the Giver of peace, the Perfect Lord of Nanak; as You grant Your blessings, I dwell upon Your Name. ||8||1||7||
नानक के पूरन सुखदाते तू देहि त नामु समालीऐ ॥८॥१॥७॥
GURBANI.WORLD