LINE 01
ਮਾਰੂਮਹਲਾ੫॥
Maaroo, Fifth Mahalaa:
मारू महला ५ ॥
LINE 02
ਬਿਰਖੈਹੇਠਿਸਭਿਜੰਤਇਕਠੇ॥
(ਜਿਵੇਂ ਸੂਰਜ ਡੁੱਬਣ ਵੇਲੇ ਅਨੇਕਾਂ ਪੰਛੀ ਕਿਸੇ ਰੁੱਖ ਉਤੇ ਆ ਇਕੱਠੇ ਹੁੰਦੇ ਹਨ, ਇਸੇ ਤਰ੍ਹਾਂ) ਇਸ ਆਕਾਸ਼-ਰੁੱਖ ਹੇਠ ਸਾਰੇ ਜੀਵ-ਜੰਤ ਆ ਇਕੱਠੇ ਹੋਏ ਹਨ,
Beneath the tree, all beings have gathered.
बिरखै हेठि सभि जंत इकठे ॥
LINE 03
ਇਕਿਤਤੇਇਕਿਬੋਲਨਿਮਿਠੇ॥
ਕਈ ਖਰ੍ਹਵੇ ਬੋਲਦੇ ਹਨ ਕਈ ਮਿੱਠੇ ਬੋਲ ਬੋਲਦੇ ਹਨ।
Some are hot-headed, and some speak very sweetly.
इकि तते इकि बोलनि मिठे ॥
LINE 04
ਅਸਤੁਉਦੋਤੁਭਇਆਉਠਿਚਲੇਜਿਉਜਿਉਅਉਧਵਿਹਾਣੀਆ੧॥॥
ਡੁੱਬਾ ਹੋਇਆ ਸੂਰਜ ਜਦੋਂ ਆਕਾਸ਼ ਵਿਚ ਮੁੜ ਚੜ੍ਹ ਪੈਂਦਾ ਹੈ ਤਾਂ (ਪੰਛੀ ਰੁੱਖ ਉਤੋਂ) ਉੱਠ ਕੇ ਉੱਡ ਜਾਂਦੇ ਹਨ (ਤਿਵੇਂ ਹੀ) ਜਿਉਂ ਜਿਉਂ (ਜੀਵਾਂ ਦੀ) ਉਮਰ ਮੁੱਕ ਜਾਂਦੀ ਹੈ (ਪੰਛੀਆਂ ਵਾਂਗ ਇਥੋਂ ਕੂਚ ਕਰ ਜਾਂਦੇ ਹਨ) ॥੧॥
Sunset has come, and they rise up and depart; their days have run their course and expired. ||1||
असतु उदोतु भइआ उठि चले जिउ जिउ अउध विहाणीआ ॥१॥
LINE 05
ਪਾਪਕਰੇਦੜਸਰਪਰਮੁਠੇ॥
ਇਥੇ ਪਾਪ ਕਰਨ ਵਾਲੇ ਜੀਵ (ਆਪਣੇ ਆਤਮਕ ਜੀਵਨ ਦਾ ਸਰਮਾਇਆ) ਜ਼ਰੂਰ ਲੁਟਾ ਜਾਂਦੇ ਹਨ,
Those who committed sins are sure to be ruined.
पाप करेदड़ सरपर मुठे ॥
LINE 06
ਅਜਰਾਈਲਿਫੜੇਫੜਿਕੁਠੇ॥
ਪਾਪ ਕਰਨ ਵਾਲਿਆਂ ਨੂੰ ਮੌਤ ਦਾ ਫ਼ਰਿਸ਼ਤਾ ਫੜ ਫੜ ਕੇ ਕੁਹੀ ਜਾਂਦਾ ਹੈ।
Azraa-eel, the Angel of Death, seizes and tortures them.
अजराईलि फड़े फड़ि कुठे ॥
LINE 07
ਦੋਜਕਿਪਾਏਸਿਰਜਣਹਾਰੈਲੇਖਾਮੰਗੈਬਾਣੀਆ੨॥॥
(ਇਹ ਯਕੀਨ ਜਾਣੋ ਕਿ ਅਜਿਹਾਂ ਨੂੰ) ਸਿਰਜਣਹਾਰ ਨੇ ਦੋਜ਼ਕ ਵਿਚ ਪਾ ਰੱਖਿਆ ਹੈ, ਉਹਨਾਂ ਪਾਸੋਂ ਧਰਮਰਾਜ (ਉਹਨਾਂ ਦੇ ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ ॥੨॥
They are consigned to hell by the Creator Lord, and the Accountant calls them to give their account. ||2||
दोजकि पाए सिरजणहारै लेखा मंगै बाणीआ ॥२॥
LINE 08
ਸੰਗਿਨਕੋਈਭਈਆਬੇਬਾ॥
(ਜਗਤ ਤੋਂ ਕੂਚ ਕਰਨ ਵੇਲੇ) ਨਾਹ ਕੋਈ ਭਰਾ ਨਾਹ ਕੋਈ ਭੈਣ ਕੋਈ ਭੀ ਜੀਵ ਦੇ ਨਾਲ ਨਹੀਂ ਜਾਂਦਾ।
No brothers or sisters can go with them.
संगि न कोई भईआ बेबा ॥
LINE 09
ਮਾਲੁਜੋਬਨੁਧਨੁਛੋਡਿਵਞੇਸਾ॥
ਮਾਲ, ਧਨ, ਜਵਾਨੀ-ਹਰੇਕ ਜੀਵ ਜ਼ਰੂਰ ਛੱਡ ਕੇ ਇੱਥੋਂ ਚਲਾ ਜਾਇਗਾ।
Leaving behind their property, youth and wealth, they march off.
मालु जोबनु धनु छोडि वञेसा ॥
LINE 10
ਕਰਣਕਰੀਮਨਜਾਤੋਕਰਤਾਤਿਲਪੀੜੇਜਿਉਘਾਣੀਆ੩॥॥
ਜਿਨ੍ਹਾਂ ਮਨੁੱਖਾਂ ਨੇ ਜਗਤ ਰਚਨਹਾਰ ਬਖ਼ਸ਼ਿੰਦਾ ਪ੍ਰਭੂ ਨਾਲ ਡੂੰਘੀ ਸਾਂਝ ਨਹੀਂ ਪਾਈ, ਉਹ (ਦੁੱਖਾਂ ਵਿਚ) ਇਉਂ ਪੀੜੇ ਜਾਂਦੇ ਹਨ ਜਿਵੇਂ ਤਿਲਾਂ ਦੀ ਘਾਣੀ ॥੩॥
They do not know the kind and compassionate Lord; they shall be crushed like sesame seeds in the oil-press. ||3||
करण करीम न जातो करता तिल पीड़े जिउ घाणीआ ॥३॥
LINE 11
ਖੁਸਿਖੁਸਿਲੈਦਾਵਸਤੁਪਰਾਈ॥
ਤੂੰ ਪਰਾਇਆ ਮਾਲ-ਧਨ ਖੋਹ ਖੋਹ ਕੇ ਇਕੱਠਾ ਕਰਦਾ ਰਹਿੰਦਾ ਹੈਂ,
You happily, cheerfully steal the possessions of others,
खुसि खुसि लैदा वसतु पराई ॥
LINE 12
ਵੇਖੈਸੁਣੇਤੇਰੈਨਾਲਿਖੁਦਾਈ॥
ਤੇਰੇ ਨਾਲ ਵੱਸਦਾ ਰੱਬ (ਤੇਰੀ ਹਰੇਕ ਕਰਤੂਤ ਨੂੰ) ਵੇਖਦਾ ਹੈ (ਤੇਰੇ ਹਰੇਕ ਬੋਲ ਨੂੰ) ਸੁਣਦਾ ਹੈ।
but the Lord God is with you, watching and listening.
वेखै सुणे तेरै नालि खुदाई ॥
LINE 13
ਦੁਨੀਆਲਬਿਪਇਆਖਾਤਅੰਦਰਿਅਗਲੀਗਲਨਜਾਣੀਆ੪॥॥
ਤੂੰ ਦੁਨੀਆ (ਦੇ ਸੁਆਦਾਂ) ਦੇ ਚਸਕੇ ਵਿਚ ਫਸਿਆ ਪਿਆ ਹੈਂ (ਮਾਨੋ ਡੂੰਘੇ) ਟੋਏ ਵਿਚ ਡਿੱਗਾ ਹੋਇਆ ਹੈਂ। ਅਗਾਂਹ ਵਾਪਰਨ ਵਾਲੀ ਗੱਲ ਨੂੰ ਤੂੰ ਸਮਝਦਾ ਹੀ ਨਹੀਂ ॥੪॥
Through worldly greed, you have fallen into the pit; you know nothing of the future. ||4||
दुनीआ लबि पइआ खात अंदरि अगली गल न जाणीआ ॥४॥
LINE 14
ਜਮਿਜਮਿਮਰੈਮਰੈਫਿਰਿਜੰਮੈ॥
(ਮਾਇਆ ਦੇ ਮੋਹ ਵਿਚ) ਇਹ ਜੀਵ ਮੁੜ ਮੁੜ ਜੰਮ ਕੇ (ਮੁੜ ਮੁੜ) ਮਰਦਾ ਹੈ, ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ।
You shall be born and born again, and die and die again, only to be reincarnated again.
जमि जमि मरै मरै फिरि जंमै ॥
LINE 15
ਬਹੁਤੁਸਜਾਇਪਇਆਦੇਸਿਲੰਮੈ॥
ਇਸ ਨੂੰ ਬਹੁਤ ਸਜ਼ਾ ਮਿਲਦੀ ਹੈ, ਇਹ (ਜਨਮ ਮਰਨ ਦੇ ਗੇੜ ਦੇ) ਲੰਮੇ ਪੈਂਡੇ ਵਿਚ ਪੈ ਜਾਂਦਾ ਹੈ।
You shall suffer terrible punishment, on your way to the land beyond.
बहुतु सजाइ पइआ देसि लंमै ॥
LINE 16
ਜਿਨਿਕੀਤਾਤਿਸੈਨਜਾਣੀਅੰਧਾਤਾਦੁਖੁਸਹੈਪਰਾਣੀਆ੫॥॥
ਜਦੋਂ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹਾ (ਹੋ ਕੇ) ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ਜਿਸ ਨੇ ਇਸ ਨੂੰ ਪੈਦਾ ਕੀਤਾ ਹੈ, ਤਦੋਂ ਇਹ (ਜਨਮ ਮਰਨ ਦੇ ਗੇੜ ਦਾ) ਦੁੱਖ ਸਹਿੰਦਾ ਹੈ ॥੫॥
The mortal does not know the One who created him; he is blind, and so he shall suffer. ||5||
जिनि कीता तिसै न जाणी अंधा ता दुखु सहै पराणीआ ॥५॥
LINE 17
ਖਾਲਕਥਾਵਹੁਭੁਲਾਮੁਠਾ॥
ਉਹ ਮਨੁੱਖ ਸਿਰਜਣਹਾਰ ਵੱਲੋਂ ਖੁੰਝਿਆ ਰਹਿੰਦਾ ਹੈ, ਉਹ ਆਪਣੇ ਆਤਮਕ ਜੀਵਨ ਦਾ ਸਰਮਾਇਆ ਲੁਟਾ ਬੈਠਦਾ ਹੈ;
Forgetting the Creator Lord, he is ruined.
खालक थावहु भुला मुठा ॥
LINE 18
ਦੁਨੀਆਖੇਲੁਬੁਰਾਰੁਠਤੁਠਾ॥
ਇਹ ਜਗਤ-ਤਮਾਸ਼ਾ ਉਸ ਨੂੰ ਬੁਰਾ (ਖ਼ੁਆਰ ਕਰਦਾ ਹੈ), ਕਦੇ (ਮਾਇਆ ਗੁਆਚਣ ਤੇ ਇਹ) ਘਬਰਾ ਜਾਂਦਾ ਹੈ, ਕਦੇ ਮਾਇਆ ਮਿਲਣ ਤੇ) ਇਹ ਖ਼ੁਸ਼ ਹੋ ਹੋ ਬਹਿੰਦਾ ਹੈ।
The drama of the world is bad; it brings sadness and then happiness.
दुनीआ खेलु बुरा रुठ तुठा ॥
LINE 19
ਸਿਦਕੁਸਬੂਰੀਸੰਤੁਨਮਿਲਿਓਵਤੈਆਪਣਭਾਣੀਆ੬॥॥
ਜਿਸ ਮਨੁੱਖ ਨੂੰ ਗੁਰੂ ਨਹੀਂ ਮਿਲਦਾ, ਉਹ ਆਪਣੇ ਮਨ ਦਾ ਮੁਰੀਦ ਹੋ ਕੇ ਭਟਕਦਾ ਫਿਰਦਾ ਹੈ। ਉਸ ਦੇ ਅੰਦਰ ਮਾਇਆ ਵਲੋਂ ਨਾਹ ਸ਼ਾਂਤੀ ਹੈ ਨਾਹ ਸਬਰ ॥੬॥
One who does not meet the Saint does not have faith or contentment; he wanders just as he pleases. ||6||
सिदकु सबूरी संतु न मिलिओ वतै आपण भाणीआ ॥६॥
LINE 20
ਮਉਲਾਖੇਲਕਰੇਸਭਿਆਪੇ॥
(ਪਰ, ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ ਸਾਰੇ ਖੇਲ ਕਰ ਰਿਹਾ ਹੈ।
The Lord Himself stages all this drama.
मउला खेल करे सभि आपे ॥
LINE 21
ਇਕਿਕਢੇਇਕਿਲਹਰਿਵਿਆਪੇ॥
ਕਈ ਐਸੇ ਹਨ ਜਿਹੜੇ ਮਾਇਆ ਦੇ ਮੋਹ ਦੀਆਂ ਲਹਿਰਾਂ ਵਿਚ ਫਸੇ ਹੋਏ ਹਨ, ਕਈ ਐਸੇ ਹਨ ਜਿਨ੍ਹਾਂ ਨੂੰ ਉਸ ਨੇ ਇਹਨਾਂ ਲਹਿਰਾਂ ਵਿਚੋਂ ਕੱਢ ਲਿਆ ਹੈ।
Some, he lifts up, and some he throws into the waves.
इकि कढे इकि लहरि विआपे ॥
LINE 22
ਜਿਉਨਚਾਏਤਿਉਤਿਉਨਚਨਿਸਿਰਿਸਿਰਿਕਿਰਤਵਿਹਾਣੀਆ੭॥॥
ਪਰਮਾਤਮਾ ਜਿਵੇਂ ਜਿਵੇਂ ਜੀਵਾਂ ਨੂੰ (ਮਾਇਆ ਦੇ ਹੱਥਾਂ ਤੇ) ਨਚਾਂਦਾ ਹੈ; ਤਿਵੇਂ ਤਿਵੇਂ ਜੀਵ ਨੱਚਦੇ ਹਨ। ਹਰੇਕ ਜੀਵ ਦੇ ਸਿਰ ਉੱਤੇ (ਉਸ ਦੇ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੀ) ਕਮਾਈ ਅਸਰ ਪਾ ਰਹੀ ਹੈ ॥੭॥
As He makes them dance, so do they dance. Everyone lives their lives according to their past actions. ||7||
जिउ नचाए तिउ तिउ नचनि सिरि सिरि किरत विहाणीआ ॥७॥
LINE 23
ਮਿਹਰਕਰੇਤਾਖਸਮੁਧਿਆਈ॥
ਪਰਮਾਤਮਾ ਆਪ ਮਿਹਰ ਕਰੇ, ਤਾਂ ਹੀ ਮੈਂ ਉਸ ਖਸਮ-ਪ੍ਰਭੂ ਨੂੰ ਸਿਮਰ ਸਕਦਾ ਹਾਂ।
When the Lord and Master grants His Grace, then we meditate on Him.
मिहर करे ता खसमु धिआई ॥
LINE 24
ਸੰਤਾਸੰਗਤਿਨਰਕਿਨਪਾਈ॥
(ਜਿਹੜਾ ਮਨੁੱਖ ਸਿਮਰਦਾ ਹੈ) ਉਹ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਨਰਕ ਵਿਚ ਨਹੀਂ ਪੈਂਦਾ।
In the Society of the Saints, one is not consigned to hell.
संता संगति नरकि न पाई ॥
LINE 25
ਅੰਮ੍ਰਿਤਨਾਮਦਾਨੁਨਾਨਕਕਉਗੁਣਗੀਤਾਨਿਤਵਖਾਣੀਆ੮੨੮੧੨੨੦॥॥॥॥॥॥
ਹੇ ਪ੍ਰਭੂ! ਨਾਨਕ ਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ-ਦਾਨ ਦੇਹ, (ਤਾ ਕਿ ਮੈਂ ਨਾਨਕ) ਤੇਰੀ ਸਿਫ਼ਤ-ਸਾਲਾਹ ਦੇ ਗੀਤ ਸਦਾ ਗਾਂਦਾ ਰਹਾਂ ॥੮॥੨॥੮॥੧੨॥੨੦॥
Please bless Nanak with the gift of the Ambrosial Naam, the Name of the Lord; he continually sings the songs of Your Glories. ||8||2||8||12||20||
अंम्रित नाम दानु नानक कउ गुण गीता नित वखाणीआ ॥८॥२॥८॥१२॥२०॥
GURBANI.WORLD