ਮਾਰੂ ਮਹਲਾ ੫ ॥

ਰਾਗੁ ਮਾਰੂ ਗੁਰੂ ਅਰਜਨ ਦੇਵ ਜੀ ਅੰਗ 1019
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਾਰੂਮਹਲਾ
Maaroo, Fifth Mahalaa:
मारू महला ५ ॥
LINE 02
ਜੀਵਨਾਸਫਲਜੀਵਨਸੁਨਿਹਰਿਜਪਿਜਪਿਸਦਜੀਵਨਾ॥॥ਰਹਾਉ
ਜੀਊਣ ਵਿਚੋਂ ਉਸ ਮਨੁੱਖ ਦਾ ਜੀਊਣਾ ਕਾਮਯਾਬ ਹੈ ਜਿਹੜਾ ਹਰਿ-ਨਾਮ ਸੁਣ ਕੇ ਸਦਾ ਹਰਿ-ਨਾਮ ਜਪ ਕੇ ਜੀਊਂਦਾ ਹੈ ॥੧॥ ਰਹਾਉ ॥
Fruitful is the life, the life of one who hears about the Lord, and chants and meditates on Him; he lives forever. ||1||Pause||
जीवना सफल जीवन सुनि हरि जपि जपि सद जीवना ॥१॥ रहाउ ॥
LINE 03
ਪੀਵਨਾਜਿਤੁਮਨੁਆਘਾਵੈਨਾਮੁਅੰਮ੍ਰਿਤਰਸੁਪੀਵਨਾ॥॥
ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਰਸ ਪੀਣਾ ਚਾਹੀਦਾ ਹੈ, ਇਹ ਪੀਣ ਐਸਾ ਹੈ ਕਿ ਇਸ ਦੀ ਰਾਹੀਂ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜਿਆ ਰਹਿੰਦਾ ਹੈ ॥੧॥
The real drink is that which satisfies the mind; this drink is the sublime essence of the Ambrosial Naam. ||1||
पीवना जितु मनु आघावै नामु अंम्रित रसु पीवना ॥१॥
LINE 04
ਖਾਵਨਾਜਿਤੁਭੂਖਲਾਗੈਸੰਤੋਖਿਸਦਾਤ੍ਰਿਪਤੀਵਨਾ॥॥
ਨਾਮ-ਭੋਜਨ ਨੂੰ ਹੀ ਜਿੰਦ ਦੀ ਖ਼ੁਰਾਕ ਬਣਾਣਾ ਚਾਹੀਦਾ ਹੈ ਕਿਉਂਕਿ ਇਸ ਦੀ ਬਰਕਤਿ ਨਾਲ ਮਾਇਆ ਵਾਲੀ ਭੁੱਖ ਨਹੀਂ ਲੱਗਦੀ, ਸੰਤੋਖ ਵਿਚ ਸਦਾ ਰੱਜੇ ਰਹੀਦਾ ਹੈ ॥੨॥
The real food is that which will never leave you hungry again; it will leave you contented and satisfied forever. ||2||
खावना जितु भूख न लागै संतोखि सदा त्रिपतीवना ॥२॥
LINE 05
ਪੈਨਣਾਰਖੁਪਤਿਪਰਮੇਸੁਰਫਿਰਿਨਾਗੇਨਹੀਥੀਵਨਾ॥॥
ਹੇ ਜਿੰਦੇ! ਪਤੀ-ਪਰਮੇਸਰ ਦਾ ਨਾਮ-ਕੱਪੜਾ ਹੀ ਸਿਰ ਉੱਤੇ ਰੱਖ, ਫਿਰ ਕਦੇ ਸਿਰੋਂ ਨੰਗੇ ਨਹੀਂ ਹੋ ਸਕੀਦਾ ਹੈ ॥੩॥
The real clothes are those which protect your honor before the Transcendent Lord, and do not leave you naked ever again. ||3||
पैनणा रखु पति परमेसुर फिरि नागे नही थीवना ॥३॥
LINE 06
ਭੋਗਨਾਮਨਮਧੇਹਰਿਰਸੁਸੰਤਸੰਗਤਿਮਹਿਲੀਵਨਾ॥॥
ਮਨ ਵਿਚ ਹਰਿ-ਨਾਮ ਰਸ ਨੂੰ ਹੀ ਮਾਣਨਾ ਚਾਹੀਦਾ ਹੈ, ਸੰਤਾਂ ਦੀ ਸੰਗਤ ਵਿਚ ਰਹਿ ਕੇ ਨਾਮ-ਰਸ ਹੀ ਪੀਣਾ ਚਾਹੀਦਾ ਹੈ ॥੪॥
The real enjoyment within the mind is to be absorbed in the sublime essence of the Lord, in the Society of the Saints. ||4||
भोगना मन मधे हरि रसु संतसंगति महि लीवना ॥४॥
LINE 07
ਬਿਨੁਤਾਗੇਬਿਨੁਸੂਈਆਨੀਮਨੁਹਰਿਭਗਤੀਸੰਗਿਸੀਵਨਾ॥॥
(ਕਿਸੇ ਸੂਈ ਦੀ ਲੋੜ ਨਹੀਂ ਪੈਂਦੀ, ਕਿਸੇ ਧਾਗੇ ਦੀ ਲੋੜ ਨਹੀਂ ਪੈਂਦੀ; ਜਿਉਂ ਜਿਉਂ ਨਾਮ ਜਪਦੇ ਰਹੀਏ) ਬਿਨਾ ਸੂਈ ਧਾਗਾ ਲਿਆਉਣ ਦੇ ਮਨ ਪਰਮਾਤਮਾ ਦੀ ਭਗਤੀ ਵਿਚ ਸੀਤਾ ਜਾਂਦਾ ਹੈ ॥੫॥
Sew devotional worship to the Lord into the mind, without any needle or thread. ||5||
बिनु तागे बिनु सूई आनी मनु हरि भगती संगि सीवना ॥५॥
LINE 08
ਮਾਤਿਆਹਰਿਰਸਮਹਿਰਾਤੇਤਿਸੁਬਹੁੜਿਕਬਹੂਅਉਖੀਵਨਾ॥॥
ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰਸ ਵਿਚ ਰੰਗੇ ਜਾਂਦੇ ਹਨ ਉਹ ਅਸਲ ਨਸ਼ੇ ਵਿਚ ਮਸਤ ਹਨ; ਇਹ ਨਸ਼ਾ ਮੁੜ ਕਦੇ ਭੀ ਘਟਦਾ ਨਹੀਂ ॥੬॥
Imbued and intoxicated with the sublime essence of the Lord, this experience will never wear off again. ||6||
मातिआ हरि रस महि राते तिसु बहुड़ि न कबहू अउखीवना ॥६॥
LINE 09
ਮਿਲਿਓਤਿਸੁਸਰਬਨਿਧਾਨਾਪ੍ਰਭਿਕ੍ਰਿਪਾਲਿਜਿਸੁਦੀਵਨਾ॥॥
ਪਰ, ਕਿਰਪਾਲ ਪ੍ਰਭੂ ਨੇ ਆਪ ਜਿਸ ਜੀਵ ਨੂੰ ਇਹ ਨਾਮ- ਦਾਤ ਦਿੱਤੀ ਉਸ ਨੂੰ ਹੀ ਸਾਰੇ ਖ਼ਜ਼ਾਨਿਆਂ ਦਾ ਮਾਲਕ (ਪ੍ਰਭੂ) ਮਿਲ ਪਿਆ ॥੭॥
One is blessed with all treasures, when God, in His Mercy, gives them. ||7||
मिलिओ तिसु सरब निधाना प्रभि क्रिपालि जिसु दीवना ॥७॥
LINE 10
ਸੁਖੁਨਾਨਕਸੰਤਨਕੀਸੇਵਾਚਰਣਸੰਤਧੋਇਪੀਵਨਾ੮੩੬॥॥॥॥
ਹੇ ਨਾਨਕ! ਅਸਲ ਆਤਮਕ ਆਨੰਦ ਸੰਤ ਜਨਾਂ ਦੀ ਸੇਵਾ ਕਰਨ ਵਿਚ ਹੀ ਹੈ, ਸੰਤਾਂ ਦੇ ਚਰਨ ਧੋ ਕੇ ਪੀਣ ਵਿਚ ਹੈ (ਭਾਵ, ਗ਼ਰੀਬੀ-ਭਾਵ ਨਾਲ ਸੰਤਾਂ ਦੀ ਸੇਵਾ ਵਿਚ ਹੀ ਸੁਖ ਹੈ) ॥੮॥੩॥੬॥
O Nanak, service to the Saints brings peace; I drink in the wash water of the feet of the Saints. ||8||3||6||
सुखु नानक संतन की सेवा चरण संत धोइ पीवना ॥८॥३॥६॥
GURBANI.WORLD