LINE 01
ਸ੍ਵੈਯਾ॥
ਸ੍ਵੈਯਾ:
SWAYYA,
स्वैया ॥
LINE 02
ਜਬਕਾਨਸੁਨੀਧੁਨਿਦੈਤਨਕੀਤਬਕੋਪੁਕੀਓਗਿਰਜਾਮਨਮੈ॥
ਜਦ ਦੈਂਤਾਂ ਦਾ ਰੌਲਾ ਕੰਨਾਂ ਨਾਲ ਸੁਣਿਆ ਤਾਂ ਦੁਰਗਾ ਨੇ ਆਪਣੇ ਮਨ ਵਿਚ ਕ੍ਰੋਧ ਕੀਤਾ।
When the goddess heard the tumult of demons, she was filled with great rage in her mind.,
जब कान सुनी धुनि दैतन की तब कोपु कीओ गिरजा मन मै ॥
LINE 03
ਚੜਿਸਿੰਘਸੁਸੰਖਬਜਾਇਚਲੀਸਭਿਆਯੁਧਧਾਰਤਬੈਤਨਮੈ॥
ਤਦੋਂ ਸ਼ਰੀਰ ਉਤੇ ਸਾਰੇ ਅਸਤ੍ਰ-ਸ਼ਸਤ੍ਰ ਸਜਾ ਕੇ, ਸੰਖ ਵਜਾਉਂਦੀ ਹੋਈ ਸ਼ੇਰ ਉਤੇ ਚੜ੍ਹ ਕੇ (ਯੁੱਧ ਲਈ ਵਧ) ਚਲੀ।
She moved immediately, riding on her lion, blowing her conch and carrying all the weapons on her body.,
चड़ि सिंघ सु संख बजाइ चली सभि आयुध धार तबै तन मै ॥
LINE 04
ਗਿਰਤੇਉਤਰੀਦਲਬੈਰਨਕੈਪਰਯੌਉਪਮਾਉਪਜੀਮਨਮੈ॥
ਪਰਬਤ ਤੋਂ ਉਤਰ ਕੇ ਵੈਰੀਆਂ ਦੇ ਦਲ ਉਤੇ (ਇੰਜ) ਪਈ ਜਿਸ ਦੀ ਉਪਮਾ (ਮੇਰੇ) ਮਨ ਵਿਚ ਇਹ ਪੈਦਾ ਹੋਈ
She descended from the mountain on the forces of the enemy and the poet felt,
गिर ते उतरी दल बैरन कै पर यौ उपमा उपजी मन मै ॥
LINE 05
ਨਭਤੇਬਹਰੀਲਖਿਛੂਟਪਰੀਜਨੁਕੂਕਕੁਲੰਗਨਕੇਗਨਮੈ੧੧੦॥॥
ਮਾਨੋ ਕੂੰਜਾਂ ਦੀ ਡਾਰ ਨੂੰ ਵੇਖ ਕੇ ਆਕਾਸ਼ ਤੋਂ ਬਾਜ਼ ਨੇ ਝਪਟਾ ਮਾਰਿਆ ਹੋਵੇ ॥੧੧੦॥
That the falcon hath swooped down from the sky on the flock of cranes and sparrows.110.,
नभ ते बहरी लखि छूट परी जनु कूक कुलंगन के गन मै ॥११०॥
LINE 06
ਚੰਡਕੁਵੰਡਤੇਬਾਨਛੁਟੇਇਕਤੇਦਸਸਉਤੇਸਹੰਸਤਹਬਾਢੇ॥
ਚੰਡੀ ਦੀ ਕਮਾਨ ਤੋਂ ਛੁੱਟੇ ਤੀਰ ਇਕ ਤੋਂ ਦਸ ਅਤੇ ਸੌ ਤੋਂ ਹਜ਼ਾਰ (ਦੀ ਗਿਣਤੀ ਵਿਚ) ਵਧੀ ਜਾ ਰਹੇ ਸਨ।
One arrow shot from the bow of Chandi increases in number to ten, one hundred and one thousand.,
चंड कुवंड ते बान छुटे इक ते दस सउ ते सहंस तह बाढे ॥
LINE 07
ਲਛਕੁਹੁਇਕਰਿਜਾਇਲਗੇਤਨਦੈਤਨਮਾਝਰਹੇਗਡਿਗਾਢੇ॥
ਅਤੇ ਫਿਰ ਲੱਖਾਂ ਹੋ ਕੇ ਦੈਂਤਾਂ ਦੇ ਤਨ ਵਿਚ ਵਜਦੇ ਸਨ ਅਤੇ ਪਕੇ ਤੌਰ ਤੇ (ਉਥੇ) ਗਡੇ ਜਾਂਦੇ ਸਨ।
Then becomes one lakh and pierces its target of demons’ bodies and remain fixed there.,
लछकु हुइ करि जाइ लगे तन दैतन माझ रहे गडि गाढे ॥
LINE 08
ਕੋਕਵਿਤਾਹਿਸਰਾਹਕਰੈਅਤਿਸੈਉਪਮਾਜੁਭਈਬਿਨੁਕਾਢੇ॥
ਕਿਹੜਾ ਕਵੀ ਉਨ੍ਹਾਂ ਦੀ ਸਿਫ਼ਤ ਕਰ ਸਕਦਾ ਹੈ? ਉਨ੍ਹਾਂ ਨੂੰ ਬਿਨਾ ਕਢਿਆਂ (ਦੀ ਸਥਿਤੀ ਦੀ) ਵਡੀ ਉਪਮਾ ਇਉਂ ਬਣਦੀ ਹੈ
Without extracting those arrows, which poet can praise them and make an appropriate comparison.,
को कवि ताहि सराह करै अतिसै उपमा जु भई बिनु काढे ॥
LINE 09
ਫਾਗੁਨਿਪਉਨਕੇਗਉਨਭਏਜਨੁਪਾਤੁਬਿਹੀਨਰਹੇਤਰੁਠਾਢੇ੧੧੧॥॥
ਮਾਨੋ ਫੱਗਣ ਦੀ ਹਵਾ ਦੇ ਚਲਣ ਨਾਲ ਪਤਰਾਂ ਤੋਂ ਵਾਂਝੇ ਬ੍ਰਿਛ ਖੜੋਤੇ ਹੋਣ ॥੧੧੧॥
It appears that with the blowing of the wind of Phalgun, the trees are standing without the leaves.111.,
फागुनि पउन के गउन भए जनु पातु बिहीन रहे तरु ठाढे ॥१११॥
LINE 10
ਮੁੰਡਲਈਕਰਵਾਰਹਕਾਰਕੈਕੇਹਰਿਕੇਅੰਗਅੰਗਪ੍ਰਹਾਰੇ॥
ਮੁੰਡ (ਨਾਂ ਦੇ ਦੈਂਤ ਨੇ) ਤਲਵਾਰ ਫੜ ਕੇ ਅਤੇ ਲਲਕਾਰਾ ਮਾਰ ਕੇ ਸ਼ੇਰ ਦੇ ਅੰਗ ਪ੍ਰਤਿ ਅੰਗ ਉਤੇ ਵਾਰ ਕੀਤਾ।
The demon Mund held his sword and shouting loudly, the struck many blows on the limbs of the lion.,
मुंड लई करवार हकार कै केहरि के अंग अंग प्रहारे ॥
LINE 11
ਫਿਰਦਈਤਨਦਉਰਕੇਗਉਰਿਕੋਘਾਇਲਕੈਨਿਕਸੀਅੰਗਧਾਰੇ॥
ਫਿਰ ਭਜ ਕੇ ਦੁਰਗਾ ('ਗਉਰਿ') ਦੇ ਸ਼ਰੀਰ ਵਿਚ (ਤਲਵਾਰ) ਮਾਰੀ (ਜਿਸ ਨਾਲ ਉਸ ਦੇ) ਅੰਗ ਵਿਚੋਂ (ਲਹੂ ਦੀ) ਧਾਰ ਨਿਕਲੀ।
Then very swiftly, he gave a blow on the body of the goddess, wounding it and then drew the sword out.,
फिर दई तन दउर के गउरि को घाइल कै निकसी अंग धारे ॥
LINE 12
ਸ੍ਰਉਨਭਰੀਥਹਰੈਕਰਿਦੈਤਕੇਕੋਉਪਮਾਕਵਿਅਉਰਬਿਚਾਰੇ॥
ਲਹੂ ਨਾਲ ਲਿਬੜੀ (ਤਲਵਾਰ) ਦੈਂਤ ਦੇ ਹੱਥ ਵਿਚ ਥਰਥਰਾ ਰਹੀ ਸੀ। (ਇਸ ਦੀ ਉਪਮਾ) ਕੋਈ ਹੋਰ ਕਵੀ ਪਿਆ ਵਿਚਾਰੇ (ਪਰ ਸਾਨੂੰ ਤਾਂ ਇੰਜ ਲਗਦੀ ਹੈ)
Covered with blood, the sword in the hand of the demon is vibrating, what comparison the poet can give except,
स्रउन भरी थहरै करि दैत के को उपमा कवि अउर बिचारे ॥
LINE 13
ਪਾਨਗੁਮਾਨਸੋਖਾਇਅਘਾਇਮਨੋਜਮੁਆਪੁਨੀਜੀਭਨਿਹਾਰੇ੧੧੨॥॥
ਮਾਨੋ ਪੇਟ ਭਰਨ ਪਿਛੋਂ ਜਮਰਾਜ ਪਾਨ ਖਾ ਕੇ ਗੁਮਾਨ ਨਾਲ ਆਪਣੀ ਜੀਭ ਵੇਖ ਰਿਹਾ ਹੋਵੇ ॥੧੧੨॥
Yama, the god of death, after eating the betel leaf to his satisfaction, is proudly watching his protruded tongue.112.,
पान गुमान सो खाइ अघाइ मनो जमु आपुनी जीभ निहारे ॥११२॥
LINE 14
ਘਾਉਕੈਦੈਤਚਲਿਓਜਬਹੀਤਬਦੇਵੀਨਿਖੰਗਤੇਬਾਨਸੁਕਾਢੇ॥
ਜਦੋਂ ਦੈਂਤ (ਦੇਵੀ ਨੂੰ) ਜ਼ਖ਼ਮੀ ਕਰਕੇ (ਵਾਪਸ) ਚਲਿਆ ਤਦੋਂ ਦੇਵੀ ਨੇ ਭੱਥੇ ਵਿਚੋਂ ਤੀਰ ਕੱਢ ਲਿਆ।
When the demon returned after wounding the goddess, she took out a shaft from her quiver.,
घाउ कै दैत चलिओ जब ही तब देवी निखंग ते बान सु काढे ॥
LINE 15
ਕਾਨਪ੍ਰਮਾਨਲਉਖੈਚਕਮਾਨਚਲਾਵਤਏਕਅਨੇਕਹੁਇਬਾਢੇ॥
ਕਮਾਨ ਨੂੰ ਕੰਨ ਤਕ ਖਿਚ ਕੇ ਇਕ ਤੀਰ ਚਲਾਇਆ ਜੋ ਵਧ ਕੇ ਅਨੇਕ ਹੋ ਗਏ।
She pulled the bow upto her ear and let go the arrow, which increased enormously in numbers.,
कान प्रमान लउ खैच कमान चलावत एक अनेक हुइ बाढे ॥
LINE 16
ਮੁੰਡਲੈਢਾਲਦਈਮੁਖਓਟਿਧਸੇਤਿਹਮਧਿਰਹੇਗਡਿਗਾਢੇ॥
ਮੁੰਡ (ਦੈਂਤ) ਨੇ ਢਾਲ ਲੈ ਕੇ ਮੂੰਹ ਨੂੰ ਓਟ ਦਿੱਤੀ, (ਪਰ ਉਹ ਤੀਰ ਢਾਲ) ਵਿਚ ਧਸ ਕੇ ਉਥੇ ਹੀ ਗਡੇ ਗਏ
The demon Mund put his shield before face and the arrow are fixed in the shield.,
मुंड लै ढाल दई मुख ओटि धसे तिह मधि रहे गडि गाढे ॥
LINE 17
ਮਾਨਹੁਕੂਰਮਪੀਠਪੈਨੀਠਭਏਸਹਸਫਨਿਕੇਫਨਠਾਢੇ੧੧੩॥॥
ਮਾਨੋ ਕੱਛੂ ਦੀ ਪਿਠ ਉਤੇ ਬੈਠੇ ਸ਼ੇਸ਼ਨਾਗ ਦੇ ਫਨ ਖੜੋਤੇ ਹੋਣ ॥੧੧੩॥
It seemed that seated on the back of the Tortoise, the hoods of Sheshnaga are standing erect.113.,
मानहु कूरम पीठ पै नीठ भए सहस फनि के फन ठाढे ॥११३॥
LINE 18
ਸਿੰਘਹਿਪ੍ਰੇਰਕੈਆਗੈਭਈਕਰਿਮੈਅਸਿਲੈਬਰਚੰਡਸੰਭਾਰਿਓ॥
ਸ਼ੇਰ ਨੂੰ ਪ੍ਰੇਰ ਕੇ ਚੰਡੀ ਆਪਣੇ ਹੱਥ ਵਿਚ ਮਜ਼ਬੂਤ (ਬਰ) ਤਲਵਾਰ ਸੂਤ ਕੇ ਅਗੇ ਹੋਈ।
Caressing the lion, the goddess moved forward and holding the sword in hand, she sustained herself,
सिंघहि प्रेर कै आगै भई करि मै असि लै बर चंड संभारिओ ॥
LINE 19
ਮਾਰਿਕੇਧੂਰਿਕੀਏਚਕਚੂਰਗਿਰੇਅਰਿਪੂਰਮਹਾਰਨਪਾਰਿਓ॥
ਉਸ ਨੇ ਵੈਰੀਆਂ ਦੇ ਸਮੂਹ (ਪੂਰ) ਨੂੰ ਚਕਨਾਚੂਰ ਕਰ ਕੇ ਧੂੜ ਵਿਚ ਰੋਲ ਦਿੱਤਾ ਅਤੇ ਘਮਸਾਨ ਯੁੱਧ ਮਚਾਇਆ।
And began a terrible war, killing rolling in dust and mashing innumerable warriors of the enemy.,
मारि के धूरि कीए चकचूर गिरे अरि पूर महा रन पारिओ ॥
LINE 20
ਫੇਰਿਕੇਘੇਰਿਲਇਓਰਨਮਾਹਿਸੁਮੁੰਡਕੋਮੁੰਡਜੁਦਾਕਰਿਮਾਰਿਓ॥
(ਫਿਰ) ਘੁੰਮ ਕੇ ਮੁੰਡ ਦੈਂਤ ਨੂੰ ਰਣ-ਭੂਮੀ ਵਿਚ ਘੇਰ ਲਿਆ ਅਤੇ ਉਸ ਦਾ ਸਿਰ (ਧੜ ਨਾਲੋਂ) ਵੱਖ ਕਰ ਦਿੱਤਾ।
Taking back the lion, she encircled the enemy from the front and gave such a blow that the head of Mund was separated from his body,
फेरि के घेरि लइओ रन माहि सु मुंड को मुंड जुदा करि मारिओ ॥
LINE 21
ਐਸੇਪਰਿਓਧਰਿਊਪਰਜਾਇਜਿਉਬੇਲਹਿਤੇਕਦੂਆਕਟਿਡਾਰਿਓ੧੧੪॥॥
(ਉਹ) ਧਰਤੀ ਉਪਰ ਇੰਜ ਜਾ ਕੇ ਡਿਗਿਆ ਜਿਵੇਂ ਵੇਲ ਨਾਲੋਂ ਕਦੂ ਕਟ ਕੇ ਸੁਟਿਆ ਜਾਂਦਾ ਹੈ ॥੧੧੪॥
Which fell on the ground, like the pumpkin cut off from the creeper.114.,
ऐसे परिओ धरि ऊपर जाइ जिउ बेलहि ते कदूआ कटि डारिओ ॥११४॥
LINE 22
ਸਿੰਘਚੜੀਮੁਖਸੰਖਬਜਾਵਤਜਿਉਘਨਮੈਤੜਤਾਦੁਤਿਮੰਡੀ॥
ਸ਼ੇਰ ਉਤੇ ਸਵਾਰ ਅਤੇ ਮੂੰਹ ਨਾਲ ਸੰਖ ਵਜਾਉਂਦੀ ਹੋਈ (ਦੇਵੀ ਇੰਜ ਲਗ ਰਹੀ ਸੀ) ਜਿਵੇਂ ਬਦਲਾਂ ਵਿਚ ਬਿਜਲੀ ਦੀ ਚਮਕ ਫਬ ਰਹੀ ਹੈ।
The goddess riding on the lion and blowing the conch with her mouth seems like the lightning glistening among dark clouds.,
सिंघ चड़ी मुख संख बजावत जिउ घन मै तड़ता दुति मंडी ॥
LINE 23
ਚਕ੍ਰਚਲਾਇਗਿਰਾਇਦਇਓਅਰਿਭਾਜਤਦੈਤਬਡੇਬਰਬੰਡੀ॥
ਚਕ੍ਰ ਚਲਾ ਕੇ (ਉਸ ਨੇ) ਵੈਰੀ ਨੂੰ ਡਿਗਾ ਦਿੱਤਾ ਅਤੇ ਵਡੇ ਵਡੇ ਬਲਵਾਨ ਦੈਂਤ ਭਜ ਗਏ।
She killed the running superb mighty warriors with her disc.,
चक्र चलाइ गिराइ दइओ अरि भाजत दैत बडे बरबंडी ॥
LINE 24
ਭੂਤਪਿਸਾਚਨਿਮਾਸਅਹਾਰਕਰੈਕਿਲਕਾਰਖਿਲਾਰਕੇਝੰਡੀ॥
ਭੂਤ ਅਤੇ ਪਿਸ਼ਾਚ ਮਾਸ ਖਾ ਰਹੇ ਸਨ ਅਤੇ ਸਿਰ ਦੇ ਵਾਲ ਖਿਲਾਰ ਕੇ ਕਿਲਕਾਰੀਆਂ ਮਾਰਦੇ ਸਨ।
The ghosts and goblins are eating the flesh of the dead, raising loud dhouts.,
भूत पिसाचनि मास अहार करै किलकार खिलार के झंडी ॥
LINE 25
ਮੁੰਡਕੋਮੁੰਡਉਤਾਰਦਇਓਅਬਚੰਡਕੋਹਾਥਲਗਾਵਤਚੰਡੀ੧੧੫॥॥
(ਚੰਡੀ ਨੇ) ਮੁੰਡ ਦੈਂਤ ਦਾ ਸਿਰ ਉਤਾਰ ਦਿੱਤਾ, ਹੁਣ ਚੰਡ (ਦੈਂਤ) ਨੂੰ ਹੱਥ ਲਾਉਂਦੀ ਹੈ (ਅਰਥਾਤ ਯੁੱਧ ਕਰਦੀ ਹੈ) ॥੧੧੫॥
Removing the head of Mund, now Chandi is preparing to deal with Chand.115.,
मुंड को मुंड उतार दइओ अब चंड को हाथ लगावत चंडी ॥११५॥
LINE 26
ਮੁੰਡਮਹਾਰਨਮਧਿਹਨਿਓਫਿਰਕੈਬਰਚੰਡਿਤਬੈਇਹਕੀਨੋ॥
ਮੁੰਡ ਨੂੰ ਰਣ ਵਿਚ ਮਾਰ ਕੇ ਪ੍ਰਚੰਡ ਚੰਡੀ ਨੇ ਤਦ ਇਹ ਕੀਤਾ
Killing Mund in the battlefield, the dagger of Chandi then did this,
मुंड महा रन मधि हनिओ फिर कै बर चंडि तबै इह कीनो ॥
LINE 27
ਮਾਰਿਬਿਦਾਰਦਈਸਭਸੈਣਸੁਚੰਡਿਕਾਚੰਡਸੋਆਹਵਕੀਨੋ॥
ਕਿ ਚੰਡ (ਦੈਂਤ) ਨਾਲ ਯੁੱਧ ਕਰ ਕੇ (ਉਸ ਦੀ) ਸਾਰੀ ਸੈਨਾ ਨੂੰ ਮਾਰ ਕੇ ਨਸ਼ਟ ਕਰ ਦਿੱਤਾ।
She killed and destroyed all the forces of the enemy confronting Chand in the war.,
मारि बिदार दई सभ सैण सु चंडिका चंड सो आहव कीनो ॥
LINE 28
ਲੈਬਰਛੀਕਰਮੈਅਰਿਕੋਸਿਰਕੈਬਰੁਮਾਰਿਜੁਦਾਕਰਿਦੀਨੋ॥
ਹੱਥ ਵਿਚ ਬਰਛੀ ਲੈ ਕੇ ਵੈਰੀ ਦੇ ਸਿਰ ਵਿਚ ਜ਼ੋਰ ਨਾਲ ਮਾਰ ਕੇ (ਉਸ ਨੂੰ ਧੜ ਨਾਲੋਂ) ਵਖ ਕਰ ਦਿੱਤਾ,
Taking her dagger in her hand, she struck it with great force on the head of the enemy and separated it from the body.,
लै बरछी कर मै अरि को सिर कै बरु मारि जुदा करि दीनो ॥
LINE 29
ਲੈਕੇਮਹੇਸਤ੍ਰਿਸੂਲਗਨੇਸਕੋਰੁੰਡਕੀਓਜਨੁਮੁੰਡਬਿਹੀਨੋ੧੧੬॥॥
ਮਾਨੋ ਸ਼ਿਵ ਨੇ ਤ੍ਰੈਸ਼ੂਲ ਲੈ ਕੇ ਗਣੇਸ਼ ਦੇ ਧੜ ਨੂੰ ਸਿਰ ਤੋਂ ਬਿਨਾ ਕਰ ਦਿੱਤਾ ਹੋਵੇ ॥੧੧੬॥
It seemed that god Shiva hath separated the trunk of Ganesh from his head with his trident.116.,
लै के महेस त्रिसूल गनेस को रुंड कीओ जनु मुंड बिहीनो ॥११६॥
LINE 30
ਇਤਿਸ੍ਰੀਬਚਿਤ੍ਰਨਾਟਕੇਸ੍ਰੀਚੰਡੀਚਰਿਤ੍ਰੇਚੰਡਮੁੰਡਬਧਹਿਚਤ੍ਰਥਧਯਾਇਸਮਾਪਤਮਸਤੁਸੁਭਮਸਤੁ੪॥॥
ਇਥੇ ਬਚਿਤ੍ਰ ਨਾਟਕ ਦੇ ਸ੍ਰੀ ਚੰਡੀ ਚਰਿਤ੍ਰ ਪ੍ਰਸੰਗ ਦੇ 'ਚੰਡ ਮੁੰਡ ਬਧ' ਨਾਂ ਦਾ ਚੌਥਾ ਅਧਿਆਇ ਸਮਾਪਤ ਹੋਇਆ ਸਭ ਸ਼ੁਭ ਹੈ ॥੪॥
End of the Fourth Chapter entitled ‘Slaying of Chand Mund’ of SRI CHANDI CHARITRA in Markandeya Purana.4.,
इति स्री बचित्र नाटके स्री चंडी चरित्रे चंड मुंड बधहि चत्रथ धयाइ समापतम सतु सुभम सतु ॥४॥
GURBANI.WORLD