ਆਸਾ ਮਹਲਾ ੫ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 02
ਸਾਧੂਸੰਗਤਿਤਰਿਆਸੰਸਾਰੁ॥
ਹੇ ਭਾਈ! (ਜੇਹੜਾ ਭੀ ਮਨੁੱਖ ਨਿਮ੍ਰਤਾ ਧਾਰ ਕੇ ਗੁਰੂ ਦੀ ਸੰਗਤਿ ਕਰਦਾ ਹੈ) ਗੁਰੂ ਦੀ ਸੰਗਤਿ ਦੀ ਬਰਕਤਿ ਨਾਲ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ,
The world is saved by the Saadh Sangat, the Company of the Holy.
साधू संगति तरिआ संसारु ॥
LINE 03
ਹਰਿਕਾਨਾਮੁਮਨਹਿਆਧਾਰੁ੧॥॥
(ਕਿਉਂਕਿ) ਪਰਮਾਤਮਾ ਦਾ ਨਾਮ ਉਸ ਦੇ ਮਨ ਦਾ ਆਸਰਾ ਬਣਿਆ ਰਹਿੰਦਾ ਹੈ ॥੧॥
The Name of the Lord is the Support of the mind. ||1||
हरि का नामु मनहि आधारु ॥१॥
LINE 04
ਚਰਨਕਮਲਗੁਰਦੇਵਪਿਆਰੇ॥
(ਹੇ ਭਾਈ!) ਪਿਆਰੇ ਗੁਰਦੇਵ ਦੇ ਸੋਹਣੇ ਕੋਮਲ ਚਰਨ-
The Saints worship and adore the Lotus Feet of the Divine Guru;
चरन कमल गुरदेव पिआरे ॥
LINE 05
ਪੂਜਹਿਸੰਤਹਰਿਪ੍ਰੀਤਿਪਿਆਰੇ੧॥॥ਰਹਾਉ॥
ਹਰੀ ਦੇ ਸੰਤ ਜਨ ਪ੍ਰੀਤਿ ਨਾਲ, ਪਿਆਰ ਨਾਲ ਪੂਜਦੇ ਰਹਿੰਦੇ ਹਨ ॥੧॥ ਰਹਾਉ ॥
they love the Beloved Lord. ||1||Pause||
पूजहि संत हरि प्रीति पिआरे ॥१॥ रहाउ ॥
LINE 06
ਜਾਕੈਮਸਤਕਿਲਿਖਿਆਭਾਗੁ॥
ਜਿਸ ਮਨੁੱਖ ਦੇ ਮੱਥੇ ਤੇ (ਪੂਰਬਲੇ ਜਨਮਾਂ ਦੇ ਕਰਮਾਂ ਦਾ) ਲਿਖਿਆ ਲੇਖ ਜਾਗ ਪੈਂਦਾ ਹੈ,
She who has such good destiny written upon her forehead,
जा कै मसतकि लिखिआ भागु ॥
LINE 07
ਕਹੁਨਾਨਕਤਾਕਾਥਿਰੁਸੋਹਾਗੁ੨੪੩੯੪॥॥॥॥
ਹੇ ਨਾਨਕ! ਉਸ ਨੂੰ ਮਿਲੀ ਇਹ ਸੁਭਾਗਤਾ (ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਸਦਾ ਲਈ ਕਾਇਮ ਰਹਿੰਦੀ ਹੈ ॥੨॥੪੩॥੯੪॥
says Nanak, is blessed with the eternal happy marriage with the Lord. ||2||43||94||
कहु नानक ता का थिरु सोहागु ॥२॥४३॥९४॥
GURBANI.WORLD