LINE 01
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 02
ਮੀਠੀਆਗਿਆਪਿਰਕੀਲਾਗੀ॥
(ਹੇ ਸਖੀ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਮੈਨੂੰ ਪ੍ਰਭੂ-ਪਤੀ ਦੀ ਰਜ਼ਾ ਮਿੱਠੀ ਲੱਗ ਰਹੀ ਹੈ,
The Order of my Husband Lord seems so sweet to me.
मीठी आगिआ पिर की लागी ॥
LINE 03
ਸਉਕਨਿਘਰਕੀਕੰਤਿਤਿਆਗੀ॥
(ਤਦੋਂ ਤੋਂ) ਪ੍ਰਭੂ-ਪਤੀ ਨੇ ਮੇਰਾ ਹਿਰਦਾ-ਘਰ ਮੱਲ ਕੇ ਬੈਠੀ ਮੇਰੀ ਸੌਂਕਣ (ਮਾਇਆ) ਤੋਂ ਖ਼ਲਾਸੀ ਕਰਾ ਦਿੱਤੀ ਹੈ।
My Husband Lord has driven out the one who was my rival.
सउकनि घर की कंति तिआगी ॥
LINE 04
ਪ੍ਰਿਅਸੋਹਾਗਨਿਸੀਗਾਰਿਕਰੀ॥
ਪਿਆਰੇ ਨੇ ਸੁਹਾਗਣ ਬਣਾ ਕੇ ਮੈਨੂੰ (ਮੇਰੇ ਆਤਮਕ ਜੀਵਨ ਨੂੰ) ਸੁੰਦਰ ਬਣਾ ਦਿੱਤਾ ਹੈ,
My Beloved Husband has decorated me, His happy soul-bride.
प्रिअ सोहागनि सीगारि करी ॥
LINE 05
ਮਨਮੇਰੇਕੀਤਪਤਿਹਰੀ੧॥॥
ਤੇ ਮੇਰੇ ਮਨ ਦੀ (ਤ੍ਰਿਸ਼ਨਾ ਦੀ) ਤਪਸ਼ ਦੂਰ ਕਰ ਦਿੱਤੀ ਹੈ ॥੧॥
He has quieted the burning thirst of my mind. ||1||
मन मेरे की तपति हरी ॥१॥
LINE 06
ਭਲੋਭਇਓਪ੍ਰਿਅਕਹਿਆਮਾਨਿਆ॥
(ਹੇ ਸਖੀ!) ਮੇਰੇ ਭਾਗ ਜਾਗ ਪਏ ਹਨ (ਕਿ ਗੁਰੂ ਦੀ ਕਿਰਪਾ ਨਾਲ) ਮੈਂ ਪਿਆਰੇ (ਪ੍ਰਭੂ-ਪਤੀ) ਦੀ ਰਜ਼ਾ (ਮਿੱਠੀ ਕਰ ਕੇ) ਮੰਨਣੀ ਸ਼ੁਰੂ ਕਰ ਦਿੱਤੀ ਹੈ,
It is good that I submitted to the Will of my Beloved Lord.
भलो भइओ प्रिअ कहिआ मानिआ ॥
LINE 07
ਸੂਖੁਸਹਜੁਇਸੁਘਰਕਾਜਾਨਿਆ॥ਰਹਾਉ॥
ਹੁਣ ਮੇਰੇ ਇਸ ਹਿਰਦੇ-ਘਰ ਵਿਚ ਵੱਸਦੇ ਸੁਖ ਤੇ ਆਤਮਕ ਅਡੋਲਤਾ ਨਾਲ ਮੇਰੀ ਡੂੰਘੀ ਸਾਂਝ ਬਣ ਗਈ ਹੈ ਰਹਾਉ॥
I have realized celestial peace and poise within this home of mine. ||Pause||
सूखु सहजु इसु घर का जानिआ ॥ रहाउ ॥
LINE 08
ਹਉਬੰਦੀਪ੍ਰਿਅਖਿਜਮਤਦਾਰ॥
(ਹੇ ਸਖੀ! ਹੁਣ) ਮੈਂ ਪਿਆਰੇ ਪ੍ਰਭੂ-ਪਤੀ ਦੀ ਦਾਸੀ ਬਣ ਗਈ ਹਾਂ ਸੇਵਾਦਾਰਨੀ ਬਣ ਗਈ ਹਾਂ।
I am the hand-maiden, the attendant of my Beloved Lord.
हउ बंदी प्रिअ खिजमतदार ॥
LINE 09
ਓਹੁਅਬਿਨਾਸੀਅਗਮਅਪਾਰ॥
(ਹੇ ਸਖੀ! ਮੇਰਾ) ਉਹ (ਪਤੀ) ਕਦੇ ਮਰਨ ਵਾਲਾ ਨਹੀਂ, ਅਪਹੁੰਚ ਤੇ ਬੇਅੰਤ ਹੈ।
He is eternal and imperishable, inaccessible and infinite.
ओहु अबिनासी अगम अपार ॥
LINE 10
ਲੇਪਖਾਪ੍ਰਿਅਝਲਉਪਾਏ॥
(ਹੇ ਸਖੀ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਪੱਖਾ (ਹੱਥ ਵਿਚ) ਫੜ ਕੇ ਉਸ ਦੇ ਪੈਰਾਂ ਵਿਚ ਖਲੋ ਕੇ ਮੈਂ ਉਸ ਪਿਆਰੇ ਨੂੰ ਝੱਲਦੀ ਰਹਿੰਦੀ ਹਾਂ,
Holding the fan, sitting at His Feet, I wave it over my Beloved.
ले पखा प्रिअ झलउ पाए ॥
LINE 11
ਭਾਗਿਗਏਪੰਚਦੂਤਲਾਵੇ੨॥॥
(ਤਦੋਂ ਤੋਂ ਮੇਰੇ ਆਤਮਕ ਜੀਵਨ ਦੀਆਂ ਜੜ੍ਹਾਂ) ਕੱਟਣ ਵਾਲੇ ਕਾਮਾਦਿਕ ਪੰਜੇ ਵੈਰੀ ਭੱਜ ਗਏ ਹਨ ॥੨॥
The five demons who tortured me have run away. ||2||
भागि गए पंच दूत लावे ॥२॥
LINE 12
ਨਾਮੈਕੁਲੁਨਾਸੋਭਾਵੰਤ॥
(ਹੇ ਸਖੀ!) ਨਾਹ ਮੇਰਾ ਕੋਈ ਉੱਚਾ ਖ਼ਾਨਦਾਨ ਹੈ, ਨਾਹ (ਕਿਸੇ ਗੁਣਾਂ ਦੀ ਬਰਕਤਿ ਨਾਲ) ਮੈਂ ਸੋਭਾ ਦੀ ਮਾਲਕ ਹਾਂ,
I am not from a noble family, and I am not beautiful.
ना मै कुलु ना सोभावंत ॥
LINE 13
ਕਿਆਜਾਨਾਕਿਉਭਾਨੀਕੰਤ॥
ਮੈਨੂੰ ਪਤਾ ਨਹੀਂ ਮੈਂ ਕਿਵੇਂ ਪ੍ਰਭੂ-ਪਤੀ ਨੂੰ ਚੰਗੀ ਲੱਗ ਰਹੀ ਹਾਂ।
What do I know? Why am I pleasing to my Beloved?
किआ जाना किउ भानी कंत ॥
LINE 14
ਮੋਹਿਅਨਾਥਗਰੀਬਨਿਮਾਨੀ॥
(ਹੇ ਸਖੀ! ਇਹ ਗੁਰੂ ਪਾਤਿਸ਼ਾਹ ਦੀ ਹੀ ਮੇਹਰ ਹੈ ਕਿ) ਮੈਨੂੰ ਅਨਾਥ ਨੂੰ ਗ਼ਰੀਬਣੀ ਨੂੰ ਨਿਮਾਣੀ ਨੂੰ-
I am a poor orphan, destitute and dishonored.
मोहि अनाथ गरीब निमानी ॥
LINE 15
ਕੰਤਪਕਰਿਹਮਕੀਨੀਰਾਨੀ੩॥॥
ਕੰਤ-ਪ੍ਰਭੂ ਨੇ (ਬਾਹੋਂ) ਫੜ ਕੇ ਆਪਣੀ ਰਾਣੀ ਬਣਾ ਲਿਆ ਹੈ ॥੩॥
My Husband took me in, and made me His queen. ||3||
कंत पकरि हम कीनी रानी ॥३॥
LINE 16
ਜਬਮੁਖਿਪ੍ਰੀਤਮੁਸਾਜਨੁਲਾਗਾ॥
(ਹੇ ਸਹੇਲੀਏ! ਜਦੋਂ ਤੋਂ) ਮੈਨੂੰ ਮੇਰਾ ਸੱਜਣ ਪ੍ਰੀਤਮ ਮਿਲਿਆ ਹੈ,
When I saw my Beloved's face before me,
जब मुखि प्रीतमु साजनु लागा ॥
LINE 17
ਸੂਖਸਹਜਮੇਰਾਧਨੁਸੋਹਾਗਾ॥
ਮੇਰੇ ਅੰਦਰ ਆਨੰਦ ਬਣ ਰਿਹਾ ਹੈ ਆਤਮਕ ਅਡੋਲਤਾ ਪੈਦਾ ਹੋ ਗਈ ਹੈ, ਮੇਰੇ ਭਾਗ ਜਾਗ ਪਏ ਹਨ।
I became so happy and peaceful; my married life was blessed.
सूख सहज मेरा धनु सोहागा ॥
LINE 18
ਕਹੁਨਾਨਕਮੋਰੀਪੂਰਨਆਸਾ॥
ਨਾਨਕ ਆਖਦਾ ਹੈ- (ਹੇ ਸਹੇਲੀਏ! ਪ੍ਰਭੂ-ਪਤੀ ਦੇ ਮਿਲਾਪ ਦੀ) ਮੇਰੀ ਆਸ ਪੂਰੀ ਹੋ ਗਈ ਹੈ,
Says Nanak, my desires are fulfilled.
कहु नानक मोरी पूरन आसा ॥
LINE 19
ਸਤਿਗੁਰਮੇਲੀਪ੍ਰਭਗੁਣਤਾਸਾ੪੧੯੫॥॥॥॥
ਸਤਿਗੁਰੂ ਨੇ ਹੀ ਮੈਨੂੰ ਗੁਣਾਂ ਦੇ ਖ਼ਜ਼ਾਨੇ ਉਸ ਪ੍ਰਭੂ ਨਾਲ ਮਿਲਾਇਆ ਹੈ ॥੪॥੧॥੯੫॥
The True Guru has united me with God, the treasure of excellence. ||4||1||95||
सतिगुर मेली प्रभ गुणतासा ॥४॥१॥९५॥
GURBANI.WORLD