LINE 01
ਆਸਾਮਹਲਾ੧॥
Aasaa, First Mahalaa:
आसा महला १ ॥
LINE 02
ਜੇਤਾਸਬਦੁਸੁਰਤਿਧੁਨਿਤੇਤੀਜੇਤਾਰੂਪੁਕਾਇਆਤੇਰੀ॥
(ਹੇ ਪ੍ਰਭੂ!) (ਜਗਤ ਵਿਚ) ਇਹ ਜਿਤਨਾ ਬੋਲਣਾ ਤੇ ਸੁਣਨਾ ਹੈ (ਜਿਤਨੀ ਇਹ ਬੋਲਣ ਤੇ ਸੁਣਨ ਦੀ ਕ੍ਰਿਆ ਹੈ), ਇਹ ਸਾਰੀ ਤੇਰੀ ਹੀ ਜੀਵਨ-ਰੌ (ਦਾ ਸਦਕਾ) ਹੈ, ਇਹ ਜਿਤਨਾ ਦਿੱਸਦਾ ਆਕਾਰ ਹੈ, ਇਹ ਸਾਰਾ ਤੇਰਾ ਹੀ ਸਰੀਰ ਹੈ (ਤੇਰੇ ਆਪੇ ਦਾ ਵਿਸਥਾਰ ਹੈ)।
As much as the Shabad is in the mind, so much is Your melody; as much as the form of the universe is, so much is Your body, Lord.
जेता सबदु सुरति धुनि तेती जेता रूपु काइआ तेरी ॥
LINE 03
ਤੂੰਆਪੇਰਸਨਾਆਪੇਬਸਨਾਅਵਰੁਨਦੂਜਾਕਹਉਮਾਈ੧॥॥
(ਸਾਰੇ ਜੀਵਾਂ ਵਿਚ ਵਿਆਪਕ ਹੋ ਕੇ) ਤੂੰ ਆਪ ਹੀ ਰਸ ਲੈਣ ਵਾਲਾ ਹੈਂ, ਤੂੰ ਆਪ ਹੀ (ਜੀਵਾਂ ਦੀ) ਜ਼ਿੰਦਗੀ ਹੈਂ। ਹੇ ਮਾਂ! ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜੀ ਹਸਤੀ ਨਹੀਂ ਹੈ ਜਿਸ ਦੀ ਬਾਬਤ ਮੈਂ ਆਖ ਸਕਾਂ (ਕਿ ਇਹ ਹਸਤੀ ਪਰਮਾਤਮਾ ਦੇ ਬਰਾਬਰ ਦੀ ਹੈ) ॥੧॥
You Yourself are the tongue, and You Yourself are the nose. Do not speak of any other, O my mother. ||1||
तूं आपे रसना आपे बसना अवरु न दूजा कहउ माई ॥१॥
LINE 04
ਸਾਹਿਬੁਮੇਰਾਏਕੋਹੈ॥
ਹੇ ਭਾਈ! ਪਰਮਾਤਮਾ ਹੀ ਸਾਡਾ ਇਕੋ ਇਕ ਖਸਮ-ਮਾਲਕ ਹੈ,
My Lord and Master is One;
साहिबु मेरा एको है ॥
LINE 05
ਏਕੋਹੈਭਾਈਏਕੋਹੈ੧॥॥ਰਹਾਉ॥
ਬੱਸ! ਉਹ ਹੀ ਇਕੋ ਮਾਲਕ ਹੈ, ਉਸ ਵਰਗਾ, ਹੋਰ ਕੋਈ ਨਹੀਂ ਹੈ ॥੧॥ ਰਹਾਉ ॥
He is the One and Only; O Siblings of Destiny, He is the One alone. ||1||Pause||
एको है भाई एको है ॥१॥ रहाउ ॥
LINE 06
ਆਪੇਮਾਰੇਆਪੇਛੋਡੈਆਪੇਲੇਵੈਦੇਇ॥
ਪ੍ਰਭੂ ਆਪ ਹੀ (ਸਭ ਜੀਵਾਂ ਨੂੰ) ਮਾਰਦਾ ਹੈ ਆਪ ਹੀ ਰੱਖਦਾ ਹੈ ਆਪ ਹੀ (ਜਿੰਦ) ਲੈ ਲੈਂਦਾ ਹੈ ਆਪ ਹੀ (ਜਿੰਦ) ਦੇਂਦਾ ਹੈ।
He Himself kills, and He Himself emancipates; He Himself gives and takes.
आपे मारे आपे छोडै आपे लेवै देइ ॥
LINE 07
ਆਪੇਵੇਖੈਆਪੇਵਿਗਸੈਆਪੇਨਦਰਿਕਰੇਇ੨॥॥
ਪ੍ਰਭੂ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਆਪ ਹੀ (ਸੰਭਾਲ ਕਰ ਕੇ) ਖ਼ੁਸ਼ ਹੁੰਦਾ ਹੈ, ਆਪ ਹੀ (ਸਭ ਉਤੇ) ਮਿਹਰ ਦੀ ਨਜ਼ਰ ਕਰਦਾ ਹੈ ॥੨॥
He Himself beholds, and He Himself rejoices; He Himself bestows His Glance of Grace. ||2||
आपे वेखै आपे विगसै आपे नदरि करेइ ॥२॥
LINE 08
ਜੋਕਿਛੁਕਰਣਾਸੋਕਰਿਰਹਿਆਅਵਰੁਨਕਰਣਾਜਾਈ॥
(ਜਗਤ ਵਿਚ) ਜੋ ਕੁਝ ਵਰਤ ਰਿਹਾ ਹੈ ਪ੍ਰਭੂ ਆਪ ਹੀ ਕਰ ਰਿਹਾ ਹੈ (ਪ੍ਰਭੂ ਤੋਂ ਆਕੀ ਹੋ ਕੇ ਕਿਸੇ ਹੋਰ ਜੀਵ ਪਾਸੋਂ) ਕੁਝ ਕੀਤਾ ਨਹੀਂ ਜਾ ਸਕਦਾ।
Whatever He is to do, that is what He is doing. No one else can do anything.
जो किछु करणा सो करि रहिआ अवरु न करणा जाई ॥
LINE 09
ਜੈਸਾਵਰਤੈਤੈਸੋਕਹੀਐਸਭਤੇਰੀਵਡਿਆਈ੩॥॥
ਜਿਹੋ ਜਿਹੀ ਕਾਰ ਪ੍ਰਭੂ ਕਰਦਾ ਹੈ, ਉਹੋ ਜਿਹਾ ਉਸ ਦਾ ਨਾਮ ਪੈ ਜਾਂਦਾ ਹੈ। (ਹੇ ਪ੍ਰਭੂ!) ਇਹ ਜੋ ਕੁਝ ਦਿੱਸ ਰਿਹਾ ਹੈ ਤੇਰੀ ਹੀ ਬਜ਼ੁਰਗੀ (ਦਾ ਪ੍ਰਕਾਸ਼) ਹੈ ॥੩॥
As He projects Himself, so do we describe Him; this is all Your Glorious Greatness, Lord. ||3||
जैसा वरतै तैसो कहीऐ सभ तेरी वडिआई ॥३॥
LINE 10
ਕਲਿਕਲਵਾਲੀਮਾਇਆਮਦੁਮੀਠਾਮਨੁਮਤਵਾਲਾਪੀਵਤੁਰਹੈ॥
ਜਿਵੇਂ ਇਕ ਸ਼ਰਾਬ ਵੇਚਣ ਵਾਲੀ ਹੈ ਉਸ ਦੇ ਪਾਸ ਸ਼ਰਾਬ ਹੈ; ਸ਼ਰਾਬੀ ਆ ਕੇ ਨਿੱਤ ਪੀਂਦਾ ਰਹਿੰਦਾ ਹੈ ਤਿਵੇਂ ਜਗਤ ਵਿਚ ਕਲਿਜੁਗੀ ਸੁਭਾਉ ਹੈ (ਉਸ ਦੇ ਅਸਰ ਹੇਠ) ਮਾਇਆ ਮਿੱਠੀ ਲੱਗ ਰਹੀ ਹੈ, ਤੇ ਜੀਵਾਂ ਦਾ ਮਨ (ਮਾਇਆ ਵਿਚ) ਮਸਤ ਹੋ ਰਿਹਾ ਹੈ-
The Dark Age of Kali Yuga is the bottle of wine; Maya is the sweet wine, and the intoxicated mind continues to drink it in.
कलि कलवाली माइआ मदु मीठा मनु मतवाला पीवतु रहै ॥
LINE 11
ਆਪੇਰੂਪਕਰੇਬਹੁਭਾਂਤੀਂਨਾਨਕੁਬਪੁੜਾਏਵਕਹੈ੪੫॥॥॥
ਇਹ ਭਾਂਤ ਭਾਂਤ ਦੇ ਰੂਪ ਭੀ ਪ੍ਰਭੂ ਆਪ ਹੀ ਬਣਾ ਰਿਹਾ ਹੈ (ਭਾਵੇਂ ਇਹ ਗੱਲ ਅਲੌਕਿਕ ਹੀ ਜਾਪਦੀ ਹੈ; ਪਰ ਉਸ ਪ੍ਰਭੂ ਨੂੰ ਹਰ ਚੰਗੇ ਮੰਦੇ ਵਿਚ ਵਿਆਪਕ ਵੇਖ ਕੇ) ਵਿਚਾਰਾ ਨਾਨਕ ਇਹੀ ਆਖ ਸਕਦਾ ਹੈ ॥੪॥੫॥
He Himself assumes all sorts of forms; thus poor Nanak speaks. ||4||5||
आपे रूप करे बहु भांतीं नानकु बपुड़ा एव कहै ॥४॥५॥
GURBANI.WORLD