LINE 01
ਦੋਹਰਾ॥
ਦੋਹਰਾ:
DOHRA,
दोहरा ॥
LINE 02
ਰਾਜਗਾਤਕੇਬਾਤਿਇਹਕਹੀਜੁਤਾਹੀਠਉਰ॥
ਦੈਂਤ ਰਾਜੇ ਨੇ ਉਸੇ ਸਥਾਨ ਤੇ ਮੂੰਹ ('ਗਾਤ') ਤੋਂ ਇਹ ਗੱਲ ਕਹੀ ਕਿ (ਮੈਂ ਉਸ ਨੂੰ) ਮਾਰਾਂਗਾ,
The king said at the same place these words:,
राज गात के बाति इह कही जु ताही ठउर ॥
LINE 03
ਮਰਿਹੋਜੀਅਤਿਨਛਾਡਿਹੋਕਹਿਓਸਤਿਨਹਿਅਉਰ੧੧੮॥॥
ਜੀਉਂਦਾ ਨਹੀਂ ਛਡਾਂਗਾ। ਸਚ ਕਹਿੰਦਾ ਹਾਂ, ਨਾ ਕਿ ਕੁਝ ਹੋਰ ਕਹਿੰਦਾ ਹਾਂ (ਝੂਠ ਨਹੀਂ ਬੋਲਦਾ) ॥੧੧੮॥
“I am saying nothing else except the truth that I shall not let her live.”118.,
मरिहो जीअति न छाडि हो कहिओ सति नहि अउर ॥११८॥
LINE 04
ਤੁੰਡਸੁੰਭਕੇਚੰਡਿਕਾਚਢਿਬੋਲੀਇਹਭਾਇ॥
ਇਸ ਭਾਵ ਨਾਲ ਚੰਡੀ ਸੁੰਭ ਦੇ ਮੂੰਹ ਵਿਚ ਸਥਿਤ ਹੋ ਕੇ ਬੋਲੀ,
These words were uttered by Chandika herself, seated on the tongue of Sumbh.,
तुंड सुंभ के चंडिका चढि बोली इह भाइ ॥
LINE 05
ਮਾਨੋਆਪਨੀਮ੍ਰਿਤਕੋਲੀਨੋਅਸੁਰਬੁਲਾਇ੧੧੯॥॥
ਮਾਨੋ ਦੈਂਤ ਨੇ ਆਪਣੀ ਮੌਤ ਨੂੰ (ਖ਼ੁਦ) ਬੁਲਾਇਆ ਹੋਵੇ ॥੧੧੯॥
It seemed that demon had invited himself his own death.119.,
मानो आपनी म्रित को लीनो असुर बुलाइ ॥११९॥
LINE 06
ਸੁੰਭਨਿਸੁੰਭਸੁਦੁਹੂੰਮਿਲਬੈਠਿਮੰਤ੍ਰਤਬਕੀਨ॥
ਤਦ ਸੁੰਭ ਅਤੇ ਨਿਸੁੰਭ ਦੋਹਾਂ ਨੇ ਬੈਠ ਕੇ ਸਲਾਹ ਕੀਤੀ
Both Sumbh and Nisumbh sat together and decided,
सुंभ निसुंभ सु दुहूं मिल बैठि मंत्र तब कीन ॥
LINE 07
ਸੈਨਾਸਕਲਬੁਲਾਇਕੈਸੁਭਟਬੀਰਚੁਨਲੀਨ੧੨੦॥॥
ਅਤੇ ਸਾਰੀ ਸੈਨਾ ਨੂੰ ਬੁਲਾ ਕੇ (ਉਸ ਵਿਚੋਂ) ਸ੍ਰੇਸ਼ਠ ਯੋਧੇ ਚੁਣ ਲਏ ॥੧੨੦॥
That the whole army be called and a Superb hero be selected for war with Chandi.120.,
सैना सकल बुलाइ कै सुभट बीर चुन लीन ॥१२०॥
LINE 08
ਰਕਤਬੀਜਕੋਭੇਜੀਏਮੰਤ੍ਰਨਕਹੀਬਿਚਾਰ॥
ਮੰਤ੍ਰੀਆਂ ਨੇ ਵਿਚਾਰਪੂਰਵਕ ਕਿਹਾ ਕਿ (ਇਸ ਕੰਮ ਲਈ) ਰਕਤਬੀਜ ਨੂੰ ਭੇਜਿਆ ਜਾਏ
The ministers advised that Raktavija be sent (for the purpose),
रकतबीज को भेजीए मंत्रन कही बिचार ॥
LINE 09
ਪਾਥਰਜਿਉਗਿਰਿਡਾਰਕੇਚੰਡਹਿਹਨੈਹਕਾਰਿ੧੨੧॥॥
(ਕਿਉਂਕਿ ਉਹ) ਚੰਡੀ ਨੂੰ ਲਲਕਾਰ ਕੇ ਪੱਥਰ ਵਾਂਗ ਪਰਬਤ ਤੋਂ ਹੇਠਾਂ ਸੁਟ ਕੇ ਮਾਰ ਦੇਵੇਗਾ ॥੧੨੧॥
He will kill Chandi by throwing her from the mountain like a stone after challenging her.121.,
पाथर जिउ गिरि डार के चंडहि हनै हकारि ॥१२१॥
GURBANI.WORLD