ਆਸਾਵਰੀ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 410
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਵਰੀਮਹਲਾ
Aasaavaree, Fifth Mahalaa:
आसावरी महला ५ ॥
LINE 02
ਏਕਾਓਟਗਹੁਹਾਂ
ਹੇ ਮੇਰੇ ਮਨ! ਇਕ ਪਰਮਾਤਮਾ ਦਾ ਪੱਲਾ ਫੜ,
Grab hold of the Support of the One Lord.
एका ओट गहु हां ॥
LINE 03
ਗੁਰਕਾਸਬਦੁਕਹੁਹਾਂ
ਸਦਾ ਗੁਰੂ ਦੀ ਬਾਣੀ ਉਚਾਰਦਾ ਰਹੁ।
Chant the Word of the Guru's Shabad.
गुर का सबदु कहु हां ॥
LINE 04
ਆਗਿਆਸਤਿਸਹੁਹਾਂ
ਪਰਮਾਤਮਾ ਦੀ ਰਜ਼ਾ ਨੂੰ ਮਿੱਠੀ ਕਰ ਕੇ ਮੰਨ।
Submit to the Order of the True Lord.
आगिआ सति सहु हां ॥
LINE 05
ਮਨਹਿਨਿਧਾਨੁਲਹੁਹਾਂ
ਆਪਣੇ ਮਨ ਵਿਚ ਵੱਸਦੇ ਸਾਰੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਲੱਭ ਲੈ।
Receive the treasure in your mind.
मनहि निधानु लहु हां ॥
LINE 06
ਸੁਖਹਿਸਮਾਈਐਮੇਰੇਮਨਾ॥॥ਰਹਾਉ
ਹੇ ਮੇਰੇ ਮਨ! (ਇਸ ਤਰ੍ਹਾਂ ਸਦਾ) ਆਤਮਕ ਆਨੰਦ ਵਿਚ ਲੀਨ ਰਹੀਦਾ ਹੈ ॥੧॥ ਰਹਾਉ ॥
Thus you shall be absorbed in peace, O my mind. ||1||Pause||
सुखहि समाईऐ मेरे मना ॥१॥ रहाउ ॥
LINE 07
ਜੀਵਤਜੋਮਰੈਹਾਂ
ਜੇਹੜਾ ਮਨੁੱਖ ਕਿਰਤ-ਕਾਰ ਕਰਦਾ ਹੋਇਆ ਮਾਇਆ ਦੇ ਮੋਹ ਵਲੋਂ ਅਛੋਹ ਰਹਿੰਦਾ ਹੈ,
One who is dead while yet alive,
जीवत जो मरै हां ॥
LINE 08
ਦੁਤਰੁਸੋਤਰੈਹਾਂ
ਉਹ ਮਨੁੱਖ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ,
crosses over the terrifying world-ocean.
दुतरु सो तरै हां ॥
LINE 09
ਸਭਕੀਰੇਨੁਹੋਇਹਾਂ
ਜੇ ਉਹ ਮਨੁੱਖ ਸਭਨਾਂ ਦੇ ਚਰਨਾਂ ਦੀ ਧੂੜ ਹੋਇਆ ਰਹਿੰਦਾ ਹੈ।
One who becomes the dust of all
सभ की रेनु होइ हां ॥
LINE 10
ਨਿਰਭਉਕਹਉਸੋਇਹਾਂ
ਜੇ ਮੈਂ ਭੀ ਉਸ ਨਿਰਭਉ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਾਂ,
he alone is called fearless.
निरभउ कहउ सोइ हां ॥
LINE 11
ਮਿਟੇਅੰਦੇਸਿਆਹਾਂ
ਤਾਂ ਮੇਰੇ ਸਾਰੇ ਚਿੰਤਾ ਫ਼ਿਕਰ ਮਿਟ ਜਾਣਗੇ।
His anxieties are removed
मिटे अंदेसिआ हां ॥
LINE 12
ਸੰਤਉਪਦੇਸਿਆਮੇਰੇਮਨਾ॥॥
ਹੇ ਮੇਰੇ ਮਨ! (ਆਖ!) ਤੈਨੂੰ ਸਤਿਗੁਰੂ ਦੀ ਇਹ ਸਿੱਖਿਆ ਪ੍ਰਾਪਤ ਹੋ ਜਾਵੇ ॥੧॥
by the Teachings of the Saints, O my mind. ||1||
संत उपदेसिआ मेरे मना ॥१॥
LINE 13
ਜਿਸੁਜਨਨਾਮਸੁਖੁਹਾਂ
ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ,
That humble being, who takes happiness in the Naam, the Name of the Lord
जिसु जन नाम सुखु हां ॥
LINE 14
ਤਿਸੁਨਿਕਟਿਕਦੇਦੁਖੁਹਾਂ
ਕਦੇ ਕੋਈ ਦੁੱਖ ਉਸ ਦੇ ਨੇੜੇ ਨਹੀਂ ਢੁੱਕਦਾ।
pain never draws near him.
तिसु निकटि न कदे दुखु हां ॥
LINE 15
ਜੋਹਰਿਹਰਿਜਸੁਸੁਨੇਹਾਂ
ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਸਦਾ ਸੁਣਦਾ ਰਹਿੰਦਾ ਹੈ,
One who listens to the Praise of the Lord, Har, Har,
जो हरि हरि जसु सुने हां ॥
LINE 16
ਸਭੁਕੋਤਿਸੁਮੰਨੇਹਾਂ
(ਦੁਨੀਆ ਵਿਚ) ਹਰੇਕ ਮਨੁੱਖ ਉਸ ਦਾ ਆਦਰ-ਸਤਕਾਰ ਕਰਦਾ ਹੈ।
is obeyed by all men.
सभु को तिसु मंने हां ॥
LINE 17
ਸਫਲੁਸੁਆਇਆਹਾਂ
ਜਗਤ ਵਿਚ ਜੰਮਿਆ ਹੋਇਆ ਉਹੀ ਮਨੁੱਖ ਕਾਮਯਾਬ ਜੀਵਨ ਵਾਲਾ ਹੈ,
How fortunate it is that he came into the world;
सफलु सु आइआ हां ॥
LINE 18
ਨਾਨਕਪ੍ਰਭਭਾਇਆਮੇਰੇਮਨਾ੨੪੧੬੦॥॥॥॥
ਹੇ ਨਾਨਕ! (ਆਖ-) ਹੇ ਮੇਰੇ ਮਨ! ਜੇਹੜਾ ਪਰਮਾਤਮਾ ਨੂੰ ਪਿਆਰਾ ਲੱਗ ਗਿਆ ਹੈ ॥੨॥੪॥੧੬੦॥
Nanak, he is pleasing to God, O my mind. ||2||4||160||
नानक प्रभ भाइआ मेरे मना ॥२॥४॥१६०॥
GURBANI.WORLD