ਪਉੜੀ ੬

ਵਾਰ ੨੯ ਭਾਈ ਗੁਰਦਾਸ ਜੀ ਅੰਗ 29
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੬
पउड़ी ६
LINE 02
ਕਾਮਕ੍ਰੋਧੁਅਹੰਕਾਰਸਾਧਿਲੋਭਮੋਹਦੀਜੋਹਮਿਟਾਈ।
ਕਾਮ, ਕ੍ਰੋਧ ਅਤੇ ਹੰਕਾਰ ਨੂੰ ਜਿੱਤਕੇ ਲੋਭ, ਮੋਹ ਦੀ ਤਾੜ ਮਿਟਾ ਦਿਤੀ ਹੈ (ਕਿ ਵਿਸ਼ਯ ਬਲ ਨਹੀਂ ਪਾਉਂਦੇ)।
Sikhs in sadh sangat (holy company) controlling the kam (lust) krodh (anger), ahatilair ego), decimate their greed and infatuation.
काम क्रोधु अहंकार साधि लोभ मोह दी जोह मिटाई ।
LINE 03
ਸਤੁਸੰਤੋਖੁਦਇਆਧਰਮੁਅਰਥੁਸਮਰਥੁਸੁਗਰਥੁਸਮਾਈ।
ਸਤਿ, ਸੰਤੋਖ, ਦਇਆ, ਧਰਮ ਅਤੇ ਅਰਥ ਦੀ ਸ੍ਰੇਸ਼ਟ ਸਮਰੱਥਾ ਸਮਾ ਰਹੀ ਹੈ, (ਭਾਵ ਪੰਜੇ ਗੁਣ ਸਦਾ ਪੂਰਨ ਰਹਿੰਦੇ ਹਨ)।
In the holy congregation, truth contentment, compassion, dharma, wealth, power all are subsumed.
सतु संतोखु दइआ धरमु अरथु समरथु सुगरथु समाई ।
LINE 04
ਪੰਜੇਤਤਉਲੰਘਿਆਪੰਜਿਸਬਦਵਜੀਵਾਧਾਈ।
ਪੰਜੇ ਤੱਤ (ਅਪ, ਤੇਜ, ਵਾਯੂ, ਪ੍ਰਿਥਵੀ ਅਤੇ ਅਕਾਸ਼) ਥੋਂ ਲੰਘ ਗਏ ਹਨ (ਭਾਵ ਇਨ੍ਹਾਂ ਪੁਰ ਕੋਈ ਤੱਤ ਬਲ ਨਹੀਂ ਪਾ ਸਕਦਾ) ਪੰਜੇ ਸ਼ਬਦਾਂ ਦੀ ਵਧਾਈ ਵੱਜ ਰਹੀ ਹੈ।
Crossing the five elements, the felicitation of the five words (instruments) are. played there.
पंजे तत उलंघिआ पंजि सबद वजी वाधाई ।
LINE 05
ਪੰਜੇਮੁਦ੍ਰਾਵਸਿਕਰਿਪੰਚਾਇਣੁਹੁਇਦੇਸਦੁਹਾਈ।
ਪੰਜੇ ਮੁੰਦ੍ਰਾਂ (ਜੋਗ ਮੱਤ ਦੀਆਂ ਖੇਚਰੀ, ਭੂਚਰੀ, ਚਾਚਰੀ, ਉਨਮਨੀ ਅਤੇ ਭੁਯੰਗਮੀ) ਵੱਸ ਕਰ ਲੀਤੀਆਂ ਹਨ (ਅਥਵਾ ਪੰਜ ਗ੍ਯਾਨ ਇੰਦ੍ਰੀਆਂ; ਇਸ ਲਈ) ਪੰਚਾਇਣ (ਸ਼ਿਰੋਮਣੀ ਪੰਚ) ਹੋਕੇ ਦੇਸ਼ ਵਿਖੇ (ਇਨ੍ਹਾਂ ਦੀ) ਦੁਹਾਈ ਮਿਲ ਰਹੀ ਹੈ (ਪ੍ਰਸਿੱਧ ਹੋ ਗਏ ਹਨ)।
Having controlled five yogic postures, the respectable member of the congregation become famous all around.
पंजे मुद्रा वसि करि पंचाइणु हुइ देस दुहाई ।
LINE 06
ਪਰਮੇਸਰਹੈਪੰਜਮਿਲਿਲੇਖਅਲੇਖਨਕੀਮਤਿਪਾਈ।
ਅਕਾਲ ਪੁਰਖ ਦਾ ਮਿਲਾਪ ਪੰਜਾਂ ਦੇ ਮਿਲਾਪ ਵਿਖੇ ਹੁੰਦਾ ਹੈ (ਯਥਾ:-'ਇਕ ਸਿਖ ਦੋਇ ਸਾਧ ਸੰਗ ਪੰਜੀਂ ਪਰਮੇਸ਼ੁਰ') ਉਹ ਲੇਖੇ ਥੋਂ ਅਲੇਖ ਹੈ, ਕੀਮਤ ਕਿਸੇ ਨਹੀਂ ਜਾਤੀ।
Where the five persons sit together, Lord God, is there; this mystery of indescribable Lord cannot be known.
परमेसर है पंज मिलि लेख अलेख न कीमति पाई ।
LINE 07
ਪੰਜਮਿਲੇਪਰਪੰਚਤਜਿਅਨਹਦਸਬਦਸਬਦਿਲਿਵਲਾਈ।
ਪੰਜ (ਕਿਸ ਤਰ੍ਹਾਂ) ਮਿਲੇ? (ਜਦ 'ਪਰਪੰਚ') ਛਲ ਵਲ ਛੱਡ ਦਿਤਾ ਤੇ ਅਨਾਹਦ ਸ਼ਬਦ ਵਿਚ ਸ਼ਬਦ ਦੀ ਲਿਵ ਲਾਈ।
But only those five meet (to sit together) who repudiating hypocrisy have merged their consciousness in the unstruck melody of the Word.
पंज मिले परपंच तजि अनहद सबद सबदि लिव लाई ।
LINE 08
ਸਾਧਸੰਗਤਿਸੋਹਨਿਗੁਰਭਾਈ੬।।
ਐਉਂ (ਇਕ ਲਿਵ ਵਾਲੇ ਹੋਕੇ) ਸਾਧ ਸੰਗਤ ਵਿਚ ਗੁਰਭਾਈ ਸ਼ੋਭਦੇ ਹਨ।
Such fellow-disciples adome the holy congregation.
साधसंगति सोहनि गुर भाई ।६।
GURBANI.WORLD