ਸ੍ਵੈਯਾ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸ੍ਵੈਯਾ॥
ਸ੍ਵੈਯਾ:
SWAYYA,
स्वैया ॥
LINE 02
ਬਾਜਤਡੰਕਪੁਰੀਧੁਨਕਾਨਿਸੁਸੰਕਿਪੁਰੰਦਰਮੂੰਦਤਪਉਰੈ॥
(ਦੈਂਤਾਂ ਦੀ ਫ਼ੌਜ ਦੇ) ਡੰਕੇ ਦੇ ਵਜਣ ਦੀ ਆਵਾਜ਼ ਜਦ ਇੰਦਰ ਦੇ ਕੰਨ ਵਿਚ ਪਈ ਤਾਂ ਉਸ ਨੇ ਸ਼ੰਕਾਵਾਨ ਹੋ ਕੇ (ਇੰਦਰਪੁਰੀ) ਦੇ ਦਰਵਾਜ਼ੇ ਬੰਦ ਕਰ ਲਏ।
Hearing the sound of the war-trumpets and getting dubious in mind, Indra the portals of his citadel.,
बाजत डंक पुरी धुन कानि सु संकि पुरंदर मूंदत पउरै ॥
LINE 03
ਸੂਰਮੈਨਾਹਿਰਹੀਦੁਤਿਦੇਖਿਕੇਜੁਧਕੋਦੈਤਭਏਇਕਠਉਰੈ॥
ਦੈਂਤਾਂ ਨੂੰ ਯੁੱਧ ਲਈ ਇਕ ਥਾਂ ਇਕੱਠੇ ਹੋਇਆਂ ਵੇਖ ਕੇ ਸੂਰਜ ਵਿਚਲੀ ਜੋਤਿ ਵੀ ਛੀਣ ਹੋ ਗਈ (ਅਰਥਾਤ ਦੈਂਤਾਂ ਦੇ ਇਕੱਠੇ ਹੋਣ ਨਾਲ ਉਠੀ ਧੂੜ ਨੇ ਸੂਰਜ ਦੀ ਰੌਸ਼ਨੀ ਨੂੰ ਢਕ ਦਿੱਤਾ)
Considering the hesitation of the warriors to come forward for fight, all the demos gathered together at one place.,
सूर मै नाहि रही दुति देखि के जुध को दैत भए इक ठउरै ॥
LINE 04
ਕਾਂਪਸਮੁੰਦ੍ਰਉਠੇਸਿਗਰੇਬਹੁਭਾਰਭਈਧਰਨੀਗਤਿਅਉਰੈ॥
ਸਾਰੇ ਸਮੁੰਦਰ ਕੰਬਣ ਲਗ ਗਏ ਅਤੇ ਬਹੁਤੇ ਭਾਰ ਕਾਰਨ ਧਰਤੀ ਦੀ ਹਾਲਤ ਵੀ ਹੋਰ ਜਿਹੀ ਹੋ ਗਈ।
Seeing their gathering, the oceans trembled and the movement of the earth changed with heavy burden.,
कांप समुंद्र उठे सिगरे बहु भार भई धरनी गति अउरै ॥
LINE 05
ਮੇਰੁਹਲਿਓਦਹਲਿਓਸੁਰਲੋਕਜਬੈਦਲਸੁੰਭਨਿਸੁੰਭਕੇਦਉਰੈ੫੯॥॥
ਸੁਮੇਰ ਪਰਬਤ ਹਿਲ ਗਿਆ, ਇੰਦਰ ਲੋਕ ਸਹਿਮ ਗਿਆ ਜਦੋਂ ਸੁੰਭ-ਨਿਸੁੰਭ ਦੀ ਸਾਰੀ ਫ਼ੌਜ ਨੇ ਚੜ੍ਹਾਈ ਕਰ ਦਿੱਤੀ ॥੫੯॥
Seeing the forces of Sumbh and Nisumbh running. Sumeru mountain moved and the world of gods became agitated.59.,
मेरु हलिओ दहलिओ सुर लोक जबै दल सुंभ निसुंभ के दउरै ॥५९॥
GURBANI.WORLD