LINE 01
ਗੂਜਰੀਮਹਲਾ੪॥
Goojaree, Fourth Mahalaa:
गूजरी महला ४ ॥
LINE 02
ਜਿਨਸਤਿਗੁਰੁਪੁਰਖੁਜਿਨਿਹਰਿਪ੍ਰਭੁਪਾਇਆਮੋਕਉਕਰਿਉਪਦੇਸੁਹਰਿਮੀਠਲਗਾਵੈ॥
(ਹੇ ਭਰਾ! ਮੇਰਾ ਜੀ ਕਰਦਾ ਹੈ ਮੈਨੂੰ ਉਹ ਸੱਜਣ ਮਿਲ ਪੈਣ) ਜਿਨ੍ਹਾਂ ਨੇ ਗੁਰੂ ਮਹਾ ਪੁਰਖ ਦਾ ਦਰਸਨ ਕਰ ਲਿਆ ਹੈ। (ਮੇਰਾ ਮਨ ਲੋਚਦਾ ਹੈ ਕਿ) ਜਿਸ ਸੱਜਣ ਨੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ ਉਹ ਮੈਨੂੰ ਭੀ ਸਿੱਖਿਆ ਦੇ ਕੇ ਪਰਮਾਤਮਾ ਨਾਲ ਮੇਰਾ ਪਿਆਰ ਬਣਾ ਦੇਵੇ।
One who has found the Lord God through the True Guru, has made the Lord seem so sweet to me, through His Teachings.
जिन सतिगुरु पुरखु जिनि हरि प्रभु पाइआ मो कउ करि उपदेसु हरि मीठ लगावै ॥
LINE 03
ਮਨੁਤਨੁਸੀਤਲੁਸਭਹਰਿਆਹੋਆਵਡਭਾਗੀਹਰਿਨਾਮੁਧਿਆਵੈ੧॥॥
ਜੇਹੜਾ ਭਾਗਾਂ ਵਾਲਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਜਾਂਦਾ ਹੈ, ਉਹ ਆਤਮਕ ਜੀਵਨ ਨਾਲ ਸਰਸ਼ਾਰ (ਭਰਪੂਰ) ਹੋ ਜਾਂਦਾ ਹੈ ॥੧॥
My mind and body have been cooled and soothed, and totally rejuvenated; by great good fortune, I meditate on the Name of the Lord. ||1||
मनु तनु सीतलु सभ हरिआ होआ वडभागी हरि नामु धिआवै ॥१॥
LINE 04
ਭਾਈਰੇਮੋਕਉਕੋਈਆਇਮਿਲੈਹਰਿਨਾਮੁਦ੍ਰਿੜਾਵੈ॥
ਹੇ ਭਰਾ! (ਮੇਰਾ ਮਨ ਲੋਚਦਾ ਹੈ ਕਿ) ਮੈਨੂੰ ਕੋਈ (ਅਜੇਹਾ ਸੱਜਣ) ਆ ਕੇ ਮਿਲੇ ਜੇਹੜਾ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦੇਵੇ।
O Siblings of Destiny, let anyone who can implant the Lord's Name within me, come and meet with me.
भाई रे मो कउ कोई आइ मिलै हरि नामु द्रिड़ावै ॥
LINE 05
ਮੇਰੇਪ੍ਰੀਤਮਪ੍ਰਾਨਮਨੁਤਨੁਸਭੁਦੇਵਾਮੇਰੇਹਰਿਪ੍ਰਭਕੀਹਰਿਕਥਾਸੁਨਾਵੈ੧॥॥ਰਹਾਉ॥
ਜੇਹੜਾ ਮੈਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਗੱਲ ਸੁਣਾਂਦਾ ਰਹੇ, ਮੈਂ ਉਸ ਸੱਜਣ ਨੂੰ ਆਪਣੀ ਜਿੰਦ ਆਪਣਾ ਮਨ ਆਪਣਾ ਤਨ ਸਭ ਕੁਝ ਦੇ ਦਿਆਂਗਾ ॥੧॥ ਰਹਾਉ ॥
Unto my Beloved, I give my mind and body, and my very breath of life. He speaks to me of the sermon of my Lord God. ||1||Pause||
मेरे प्रीतम प्रान मनु तनु सभु देवा मेरे हरि प्रभ की हरि कथा सुनावै ॥१॥ रहाउ ॥
LINE 06
ਧੀਰਜੁਧਰਮੁਗੁਰਮਤਿਹਰਿਪਾਇਆਨਿਤਹਰਿਨਾਮੈਹਰਿਸਿਉਚਿਤੁਲਾਵੈ॥
ਜੇਹੜਾ ਮਨੁੱਖ ਸਦਾ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ਪਰਮਾਤਮਾ ਨਾਲ ਚਿੱਤ ਜੋੜੀ ਰੱਖਦਾ ਹੈ, ਉਹ ਧੀਰਜ ਹਾਸਲ ਕਰ ਲੈਂਦਾ ਹੈ, ਉਹ ਧਰਮ ਕਮਾਣ ਲੱਗ ਪੈਂਦਾ ਹੈ, ਉਹ ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ।
Through the Guru's Teachings, I have obtained courage, faith and the Lord. He keeps my mind focused continually on the Lord, and the Name of the Lord.
धीरजु धरमु गुरमति हरि पाइआ नित हरि नामै हरि सिउ चितु लावै ॥
LINE 07
ਅੰਮ੍ਰਿਤਬਚਨਸਤਿਗੁਰਕੀਬਾਣੀਜੋਬੋਲੈਸੋਮੁਖਿਅੰਮ੍ਰਿਤੁਪਾਵੈ੨॥॥
ਸਤਿਗੁਰੂ ਦੀ ਬਾਣੀ ਆਤਮਕ ਜੀਵਨ ਦੇਣ ਵਾਲੇ ਬਚਨ ਹਨ, ਜੇਹੜਾ ਮਨੁੱਖ ਇਹ ਬਾਣੀ ਉਚਾਰਦਾ ਹੈ, ਉਹ ਮਨੁੱਖ ਆਪਣੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਜਲ ਪਾਂਦਾ ਹੈ ॥੨॥
The Words of the True Guru's Teachings are Ambrosial Nectar; this Amrit trickles into the mouth of the one who chants them. ||2||
अंम्रित बचन सतिगुर की बाणी जो बोलै सो मुखि अंम्रितु पावै ॥२॥
LINE 08
ਨਿਰਮਲੁਨਾਮੁਜਿਤੁਮੈਲੁਨਲਾਗੈਗੁਰਮਤਿਨਾਮੁਜਪੈਲਿਵਲਾਵੈ॥
ਹੇ ਭਰਾ! ਪਰਮਾਤਮਾ ਦਾ ਨਾਮ ਪਵਿੱਤ੍ਰ ਕਰਨ ਵਾਲਾ ਹੈ, ਇਸ ਨਾਮ ਵਿਚ ਜੁੜਿਆਂ (ਮਨ ਨੂੰ ਵਿਕਾਰਾਂ ਦੀ) ਮੈਲ ਨਹੀਂ ਲੱਗਦੀ। ਜੇਹੜਾ ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਹਰਿ-ਨਾਮ ਜਪਦਾ ਹੈ ਉਹ ਪ੍ਰਭੂ-ਚਰਨਾਂ ਵਿਚ ਪ੍ਰੀਤਿ ਪਾ ਲੈਂਦਾ ਹੈ।
Immaculate is the Naam, which cannot be stained by filth. Through the Guru's Teachings, chant the Naam with love.
निरमलु नामु जितु मैलु न लागै गुरमति नामु जपै लिव लावै ॥
LINE 09
ਨਾਮੁਪਦਾਰਥੁਜਿਨਨਰਨਹੀਪਾਇਆਸੇਭਾਗਹੀਣਮੁਏਮਰਿਜਾਵੈ੩॥॥
ਪਰਮਾਤਮਾ ਦਾ ਨਾਮ ਕੀਮਤੀ ਸ਼ੈ ਹੈ, ਜਿਨ੍ਹਾਂ ਮਨੁੱਖਾਂ ਨੇ ਇਹ ਨਾਮ ਹਾਸਲ ਨਹੀਂ ਕੀਤਾ, ਉਹ ਮੰਦ-ਭਾਗੀ ਹਨ, ਉਹ ਆਤਮਕ ਮੌਤ ਸਹੇੜ ਲੈਂਦੇ ਹਨ। (ਜੇਹੜਾ ਭੀ ਮਨੁੱਖ ਨਾਮ ਤੋਂ ਵਾਂਜਿਆ ਰਹਿੰਦਾ ਹੈ ਉਹ) ਆਤਮਕ ਮੌਤੇ ਮਰ ਜਾਂਦਾ ਹੈ ॥੩॥
That man who has not found the wealth of the Naam is most unfortunate; he dies over and over again. ||3||
नामु पदारथु जिन नर नही पाइआ से भागहीण मुए मरि जावै ॥३॥
LINE 10
ਆਨਦਮੂਲੁਜਗਜੀਵਨਦਾਤਾਸਭਜਨਕਉਅਨਦੁਕਰਹੁਹਰਿਧਿਆਵੈ॥
ਹੇ ਜਗਤ ਦੇ ਜੀਵਨ ਪ੍ਰਭੂ! ਤੂੰ ਆਨੰਦ ਦਾ ਸੋਮਾ ਹੈਂ, ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਸਭ ਸੇਵਕਾਂ ਨੂੰ (ਆਤਮਕ) ਆਨੰਦ ਦੇਂਦਾ ਹੈਂ। (ਜੇਹੜਾ ਭੀ ਮਨੁੱਖ ਤੇਰਾ) ਨਾਮ ਸਿਮਰਦਾ ਹੈ (ਉਸ ਨੂੰ ਤੂੰ ਆਨੰਦ ਦੀ ਦਾਤਿ ਦੇਂਦਾ ਹੈਂ।)
The source of bliss, the Life of the world, the Great Giver brings bliss to all who meditate on the Lord.
आनद मूलु जगजीवन दाता सभ जन कउ अनदु करहु हरि धिआवै ॥
LINE 11
ਤੂੰਦਾਤਾਜੀਅਸਭਿਤੇਰੇਜਨਨਾਨਕਗੁਰਮੁਖਿਬਖਸਿਮਿਲਾਵੈ੪੬॥॥॥
ਹੇ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੂੰ ਸਭਨਾਂ ਨੂੰ ਦਾਤਾਂ ਦੇਂਦਾ ਹੈਂ। ਹੇ ਨਾਨਕ! ਪਰਮਾਤਮਾ ਗੁਰੂ ਦੀ ਸਰਨ ਪਾ ਕੇ (ਵਡ-ਭਾਗੀ ਮਨੁੱਖ ਨੂੰ) ਆਪਣੀ ਮੇਹਰ ਨਾਲ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੬॥
You are the Great Giver, all beings belong to You. O servant Nanak, You forgive the Gurmukhs, and merge them into Yourself. ||4||6||
तूं दाता जीअ सभि तेरे जन नानक गुरमुखि बखसि मिलावै ॥४॥६॥
GURBANI.WORLD