LINE 01
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 02
ਗੂਜਰੀਮਹਲਾ੪ਘਰੁ੩॥
ਰਾਗ ਗੂਜਰੀ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Goojaree, Fourth Mahalaa, Third House:
गूजरी महला ४ घरु ३ ॥
LINE 03
ਮਾਈਬਾਪਪੁਤ੍ਰਸਭਿਹਰਿਕੇਕੀਏ॥
ਮਾਂ, ਪਿਉ, ਪੁੱਤਰ-ਇਹ ਸਾਰੇ ਪਰਮਾਤਮਾ ਦੇ ਬਣਾਏ ਹੋਏ ਹਨ।
Mother, father and sons are all made by the Lord;
माई बाप पुत्र सभि हरि के कीए ॥
LINE 04
ਸਭਨਾਕਉਸਨਬੰਧੁਹਰਿਕਰਿਦੀਏ੧॥॥
ਇਹਨਾਂ ਸਭਨਾਂ ਵਾਸਤੇ ਆਪੋ ਵਿਚ ਦਾ ਰਿਸ਼ਤਾ ਪਰਮਾਤਮਾ ਨੇ ਆਪ ਹੀ ਬਣਾਇਆ ਹੋਇਆ ਹੈ (ਸੋ, ਇਹ ਸਹੀ ਜੀਵਨ-ਰਾਹ ਵਿਚ ਰੁਕਾਵਟ ਨਹੀਂ ਹਨ) ॥੧॥
the relationships of all are established by the Lord. ||1||
सभना कउ सनबंधु हरि करि दीए ॥१॥
LINE 05
ਹਮਰਾਜੋਰੁਸਭੁਰਹਿਓਮੇਰੇਬੀਰ॥
ਹੇ ਮੇਰੇ ਵੀਰ! (ਪਰਮਾਤਮਾ ਦੇ ਟਾਕਰੇ ਤੇ) ਸਾਡਾ ਕੋਈ ਜ਼ੋਰ ਚੱਲ ਨਹੀਂ ਸਕਦਾ।
I have given up all my strength, O my brother.
हमरा जोरु सभु रहिओ मेरे बीर ॥
LINE 06
ਹਰਿਕਾਤਨੁਮਨੁਸਭੁਹਰਿਕੈਵਸਿਹੈਸਰੀਰ੧॥॥ਰਹਾਉ॥
ਸਾਡਾ ਇਹ ਸਰੀਰ ਸਾਡਾ ਇਹ ਮਨ ਸਭ ਕੁਝ ਪਰਮਾਤਮਾ ਦਾ ਬਣਾਇਆ ਹੋਇਆ ਹੈ, ਸਾਡਾ ਸਰੀਰ ਪਰਮਾਤਮਾ ਦੇ ਵੱਸ ਵਿਚ ਹੈ ॥੧॥ ਰਹਾਉ ॥
The mind and body belong to the Lord, and the human body is entirely under His control. ||1||Pause||
हरि का तनु मनु सभु हरि कै वसि है सरीर ॥१॥ रहाउ ॥
LINE 07
ਭਗਤਜਨਾਕਉਸਰਧਾਆਪਿਹਰਿਲਾਈ॥
ਪਰਮਾਤਮਾ ਆਪ ਹੀ ਆਪਣੇ ਭਗਤਾਂ ਨੂੰ ਆਪਣੇ ਚਰਨਾਂ ਦੀ ਪ੍ਰੀਤਿ ਬਖ਼ਸ਼ਦਾ ਹੈ,
The Lord Himself infuses devotion into His humble devotees.
भगत जना कउ सरधा आपि हरि लाई ॥
LINE 08
ਵਿਚੇਗ੍ਰਿਸਤਉਦਾਸਰਹਾਈ੨॥॥
ਉਹਨਾਂ ਭਗਤ ਜਨਾਂ ਨੂੰ ਗ੍ਰਿਹਸਤ ਵਿਚ ਹੀ (ਮਾਂ ਪਿਉ ਪੁੱਤਰ ਇਸਤ੍ਰੀ ਆਦਿਕ ਸਨਬੰਧੀਆਂ ਦੇ ਵਿਚ ਹੀ ਰਹਿੰਦਿਆਂ ਨੂੰ ਹੀ) ਮਾਇਆ ਵਿਚ ਨਿਰਲੇਪ ਰੱਖਦਾ ਹੈ ॥੨॥
In the midst of family life, they remain unattached. ||2||
विचे ग्रिसत उदास रहाई ॥२॥
LINE 09
ਜਬਅੰਤਰਿਪ੍ਰੀਤਿਹਰਿਸਿਉਬਨਿਆਈ॥
ਜਦੋਂ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ,
When inner love is established with the Lord,
जब अंतरि प्रीति हरि सिउ बनि आई ॥
LINE 10
ਤਬਜੋਕਿਛੁਕਰੇਸੁਮੇਰੇਹਰਿਪ੍ਰਭਭਾਈ੩॥॥
ਤਦੋਂ ਮਨੁੱਖ ਜੋ ਕੁਝ ਕਰਦਾ ਹੈ (ਰਜ਼ਾ ਵਿਚ ਹੀ ਕਰਦਾ ਹੈ, ਤੇ) ਉਹ ਮੇਰੇ ਪਰਮਾਤਮਾ ਨੂੰ ਚੰਗਾ ਲੱਗਦਾ ਹੈ ॥੩॥
then whatever one does, is pleasing to my Lord God. ||3||
तब जो किछु करे सु मेरे हरि प्रभ भाई ॥३॥
LINE 11
ਜਿਤੁਕਾਰੈਕੰਮਿਹਮਹਰਿਲਾਏ॥
ਜਿਸ ਕਾਰ ਵਿਚ ਜਿਸ ਕੰਮ ਵਿਚ, ਪਰਮਾਤਮਾ ਸਾਨੂੰ ਲਾਂਦਾ ਹੈ,
I do those deeds and tasks which the Lord has set me to;
जितु कारै कंमि हम हरि लाए ॥
LINE 12
ਸੋਹਮਕਰਹਜੁਆਪਿਕਰਾਏ੪॥॥
ਜੇਹੜਾ ਕੰਮ-ਕਾਰ ਪਰਮਾਤਮਾ ਸਾਥੋਂ ਕਰਾਂਦਾ ਹੈ, ਅਸੀਂ ਉਹੀ ਕੰਮ-ਕਾਰ ਕਰਦੇ ਹਾਂ ॥੪॥
I do that which He makes me to do. ||4||
सो हम करह जु आपि कराए ॥४॥
LINE 13
ਜਿਨਕੀਭਗਤਿਮੇਰੇਪ੍ਰਭਭਾਈ॥
(ਹੇ ਭਾਈ!) ਜਿਨ੍ਹਾਂ ਮਨੁੱਖਾਂ ਦੀ ਭਗਤੀ ਪਰਮਾਤਮਾ ਨੂੰ ਪਸੰਦ ਆਉਂਦੀ ਹੈ,
Those whose devotional worship is pleasing to my God
जिन की भगति मेरे प्रभ भाई ॥
LINE 14
ਤੇਜਨਨਾਨਕਰਾਮਨਾਮਲਿਵਲਾਈ੫੧੭੧੬॥॥॥॥॥
ਹੇ ਨਾਨਕ! (ਆਖ-) ਉਹ ਮਨੁੱਖ ਪਰਮਾਤਮਾ ਦੇ ਨਾਮ ਨਾਲ ਪਿਆਰ ਪਾ ਲੈਂਦੇ ਹਨ ॥੫॥੧॥੭॥੧੬॥
- O Nanak, those humble beings center their minds lovingly on the Lord's Name. ||5||1||7||16||
ते जन नानक राम नाम लिव लाई ॥५॥१॥७॥१६॥
GURBANI.WORLD