ਗੂਜਰੀ ਮਹਲਾ ੪ ॥

ਰਾਗੁ ਗੂਜਰੀ ਗੁਰੂ ਰਾਮਦਾਸ ਜੀ ਅੰਗ 493
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੂਜਰੀਮਹਲਾ
Goojaree, Fourth Mahalaa:
गूजरी महला ४ ॥
LINE 02
ਗੁਰਮੁਖਿਸਖੀਸਹੇਲੀਮੇਰੀਮੋਕਉਦੇਵਹੁਦਾਨੁਹਰਿਪ੍ਰਾਨਜੀਵਾਇਆ
ਹੇ ਗੁਰੂ ਦੇ ਸਨਮੁਖ ਰਹਿਣ ਵਾਲੇ ਸਿੱਖੋ! ਹੇ ਮੇਰੀ ਸਖੀ ਸਹੇਲੀਹੋ! ਮੈਨੂੰ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਦੀ ਦਾਤਿ ਦਿਉ।
O Gurmukhs, O my friends and companions, give me the gift of the Lord's Name, the life of my very life.
गुरमुखि सखी सहेली मेरी मो कउ देवहु दानु हरि प्रान जीवाइआ ॥
LINE 03
ਹਮਹੋਵਹਲਾਲੇਗੋਲੇਗੁਰਸਿਖਾਕੇਜਿਨੑਾਅਨਦਿਨੁਹਰਿਪ੍ਰਭੁਪੁਰਖੁਧਿਆਇਆ॥॥
ਮੈਂ ਉਹਨਾਂ ਗੁਰਸਿੱਖਾਂ ਦਾ ਦਾਸ ਹਾਂ, ਗ਼ੁਲਾਮ ਹਾਂ, ਜੇਹੜੇ ਹਰ ਵੇਲੇ ਸਰਬ-ਵਿਆਪਕ ਪਰਮਾਤਮਾ ਨੂੰ ਸਿਮਰਦੇ ਰਹਿੰਦੇ ਹਨ ॥੧॥
I am the slave, the servant of the Guru's Sikhs, who meditate on the Lord God, the Primal Being, night and day. ||1||
हम होवह लाले गोले गुरसिखा के जिना अनदिनु हरि प्रभु पुरखु धिआइआ ॥१॥
LINE 04
ਮੇਰੈਮਨਿਤਨਿਬਿਰਹੁਗੁਰਸਿਖਪਗਲਾਇਆ
(ਮੇਰੇ ਚੰਗੇ ਭਾਗਾਂ ਨੂੰ ਪਰਮਾਤਮਾ ਨੇ) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਗੁਰਸਿੱਖਾਂ ਦੇ ਚਰਨਾਂ ਦਾ ਪ੍ਰੇਮ ਪੈਦਾ ਕਰ ਦਿੱਤਾ ਹੈ।
Within my mind and body, I have enshrined love for the feet of the Guru's Sikhs.
मेरै मनि तनि बिरहु गुरसिख पग लाइआ ॥
LINE 05
ਮੇਰੇਪ੍ਰਾਨਸਖਾਗੁਰਕੇਸਿਖਭਾਈਮੋਕਉਕਰਹੁਉਪਦੇਸੁਹਰਿਮਿਲੈਮਿਲਾਇਆ॥॥ਰਹਾਉ
ਹੇ ਮੇਰੀ ਜਿੰਦ ਦੇ ਸਾਥੀ ਗੁਰ-ਸਿੱਖੋ! ਹੇ ਭਰਾਵੋ! ਤੁਸੀ ਮੈਨੂੰ ਇਹੋ ਜਿਹਾ ਉਪਦੇਸ਼ ਕਰੋ, (ਜਿਸ ਦੀ ਬਰਕਤਿ ਨਾਲ) ਤੁਹਾਡਾ ਮਿਲਾਇਆ ਪਰਮਾਤਮਾ ਮੈਨੂੰ ਮਿਲ ਪਏ ॥੧॥ ਰਹਾਉ ॥
O my life-mates, O Sikhs of the Guru, O Siblings of Destiny, instruct me in the Teachings, that I might merge in the Lord's Merger. ||1||Pause||
मेरे प्रान सखा गुर के सिख भाई मो कउ करहु उपदेसु हरि मिलै मिलाइआ ॥१॥ रहाउ ॥
LINE 06
ਜਾਹਰਿਪ੍ਰਭਭਾਵੈਤਾਗੁਰਮੁਖਿਮੇਲੇਜਿਨੑਵਚਨਗੁਰੂਸਤਿਗੁਰਮਨਿਭਾਇਆ
ਹੇ ਭਰਾਵੋ! ਜਦੋਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਤਦੋਂ ਉਹਨਾਂ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦਾ ਮਿਲਾਪ ਕਰਾਂਦਾ ਹੈ ਜਿਨ੍ਹਾਂ ਨੂੰ ਗੁਰੂ ਦੇ ਬਚਨ ਆਪਣੇ ਮਨ ਵਿਚ ਪਿਆਰੇ ਲੱਗਦੇ ਹਨ।
When it pleases the Lord God, he causes us to meet the Gurmukhs; the Hymns of the Guru, the True Guru, are very sweet to their minds.
जा हरि प्रभ भावै ता गुरमुखि मेले जिन वचन गुरू सतिगुर मनि भाइआ ॥
LINE 07
ਵਡਭਾਗੀਗੁਰਕੇਸਿਖਪਿਆਰੇਹਰਿਨਿਰਬਾਣੀਨਿਰਬਾਣਪਦੁਪਾਇਆ॥॥
ਗੁਰੂ ਦੇ ਉਹ ਪਿਆਰੇ ਸਿੱਖ ਵੱਡੇ ਭਾਗਾਂ ਵਾਲੇ ਹਨ ਜੇਹੜੇ ਨਿਰਲੇਪ ਪਰਮਾਤਮਾ ਨੂੰ ਮਿਲ ਕੇ ਵਾਸ਼ਨਾ-ਰਹਿਤ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ ॥੨॥
Very fortunate are the beloved Sikhs of the Guru; through the Lord, they attain the supreme state of Nirvaanaa. ||2||
वडभागी गुर के सिख पिआरे हरि निरबाणी निरबाण पदु पाइआ ॥२॥
LINE 08
ਸਤਿਸੰਗਤਿਗੁਰਕੀਹਰਿਪਿਆਰੀਜਿਨਹਰਿਹਰਿਨਾਮੁਮੀਠਾਮਨਿਭਾਇਆ
ਹੇ ਭਰਾਵੋ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦਾ ਮਿੱਠਾ ਨਾਮ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ ਉਹਨਾਂ ਨੂੰ ਸਤਿਗੁਰੂ ਦੀ ਸਾਧ ਸੰਗਤਿ ਭੀ ਪਿਆਰੀ ਲੱਗਦੀ ਹੈ।
The Sat Sangat, the True Congregation of the Guru, is loved by the Lord. The Naam, the Name of the Lord, Har, Har, is sweet and pleasing to their minds.
सतिसंगति गुर की हरि पिआरी जिन हरि हरि नामु मीठा मनि भाइआ ॥
LINE 09
ਜਿਨਸਤਿਗੁਰਸੰਗਤਿਸੰਗੁਪਾਇਆਸੇਭਾਗਹੀਣਪਾਪੀਜਮਿਖਾਇਆ॥॥
ਪਰ ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਦੀ ਸੰਗਤਿ ਦਾ ਸਾਥ ਪਸੰਦ ਨਹੀਂ ਆਉਂਦਾ, ਉਹ ਬਦ-ਕਿਸਮਤ ਰਹਿ ਜਾਂਦੇ ਹਨ, ਉਹਨਾਂ ਪਾਪੀਆਂ ਨੂੰ ਆਤਮਕ ਮੌਤ ਨੇ ਸਮੂਲਚਾ ਖਾ ਲਿਆ ਹੁੰਦਾ ਹੈ ॥੩॥
One who does not obtain the Association of the True Guru, is a most unfortunate sinner; he is consumed by the Messenger of Death. ||3||
जिन सतिगुर संगति संगु न पाइआ से भागहीण पापी जमि खाइआ ॥३॥
LINE 10
ਆਪਿਕ੍ਰਿਪਾਲੁਕ੍ਰਿਪਾਪ੍ਰਭੁਧਾਰੇਹਰਿਆਪੇਗੁਰਮੁਖਿਮਿਲੈਮਿਲਾਇਆ
ਹੇ ਭਰਾਵੋ! ਜਦੋਂ ਦਇਆਵਾਨ ਪਰਮਾਤਮਾ ਆਪ ਕਿਸੇ ਮਨੁੱਖ ਉਤੇ ਦਇਆ ਕਰਦਾ ਹੈ, ਤਦੋਂ ਉਹ ਆਪ ਹੀ ਉਸ ਮਨੁੱਖ ਨੂੰ ਗੁਰੂ ਦੀ ਰਾਹੀਂ ਮਿਲਾਇਆ ਹੋਇਆ ਮਿਲ ਪੈਂਦਾ ਹੈ।
If God, the Kind Master, Himself shows His kindness, then the Lord causes the Gurmukh to merge into Himself.
आपि क्रिपालु क्रिपा प्रभु धारे हरि आपे गुरमुखि मिलै मिलाइआ ॥
LINE 11
ਜਨੁਨਾਨਕੁਬੋਲੇਗੁਣਬਾਣੀਗੁਰਬਾਣੀਹਰਿਨਾਮਿਸਮਾਇਆ੪੫॥॥॥
ਦਾਸ ਨਾਨਕ ਭੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਗੁਰਬਾਣੀ ਹੀ (ਨਿੱਤ) ਉਚਾਰਦਾ ਹੈ। ਗੁਰਬਾਣੀ ਦੀ ਬਰਕਤਿ ਨਾਲ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ ॥੪॥੫॥
Servant Nanak chants the Glorious Words of the Guru's Bani; through them, one is absorbed into the Naam, the Name of the Lord. ||4||5||
जनु नानकु बोले गुण बाणी गुरबाणी हरि नामि समाइआ ॥४॥५॥
GURBANI.WORLD